ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਕੁੱਝ ਲੋਕ ਮਸਜਿਦ ਤੋੜਦੇ ਹੋਏ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੀਲੰਕਾ ਵਿਚ ਮੁਸਲਿਮ ਆਪਣੇ ਹੱਥਾਂ ਨਾਲ ਮਸਜਿਦ ਤੋੜ ਹਿੰਦੂ ਧਰਮ ਅਪਣਾ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਸ਼੍ਰੀਲੰਕਾ ਵਿਚ ਮਸਜਿਦ ਤੋੜੇ ਜਾਣ ਦੀ ਇਸ ਘਟਨਾ ਦਾ ਹਿੰਦੂ ਧਰਮ ਅਪਨਾਉਣ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ‘ਤੇ ਸ਼ੇਅਰ ਕੀਤੇ ਗਏ ਪੋਸਟ ਵਿਚ ਦੋ ਤਸਵੀਰਾਂ ਦਿੱਤੀਆਂ ਗਈਆਂ ਹਨ, ਜਿਸਦੇ ਵਿਚ ਕੁੱਝ ਲੋਕ ਇੱਕ ਮਸਜਿਦ ਦੀ ਤਰ੍ਹਾਂ ਦਿੱਸ ਰਹੇ ਢਾਂਚੇ ਨੂੰ ਤੋੜਦੇ ਹੋਏ ਨਜ਼ਰ ਆ ਰਹੇ ਹਨ।
ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘’ਸ਼੍ਰੀ ਲੰਕਾ ਵਿਚ ਮੁਸਲਮਾਨ ਆਪਣੇ ਹੀ ਹੱਥਾਂ ਨਾਲ ਮਸਜਿਦ ਤੋੜ ਰਹੇ ਹਨ ਅਤੇ ਹਿੰਦੂ ਧਰਮ ਅਪਣਾ ਰਹੇ ਹਨ। 👇 ਮੁਸਲਿਮ ਕਹਿੰਦੇ ਹਨ ਕਿ ਸਾਨੂੰ ਹੁਣ ਇਸਲਾਮ ਧਰਮ ਦੀ ਗੰਦੀ ਅਤੇ ਨਫਰਤ ਭਰੀ ਅਸਲੀਅਤ ਸੱਮਝ ਆ ਗਈ ਹੈ।’’
ਪੜਤਾਲ ਕਰੇ ਜਾਣ ਤੱਕ ਇਸ ਤਸਵੀਰ ਨੂੰ ਕਰੀਬ 100 ਤੋਂ ਵੀ ਵੱਧ ਲੋਕੀ ਸ਼ੇਅਰ ਕਰ ਚੁੱਕੇ ਹਨ।
ਗੂਗਲ ਰੀਵਰਸ ਇਮੇਜ ਦੀ ਮਦਦ ਨਾਲ ਅਸੀਂ ਪੜਤਾਲ ਦੀ ਸ਼ੁਰੂਆਤ ਕੀਤੀ। ਸਾਨੂੰ ਪਤਾ ਚੱਲਿਆ ਕਿ ਮਿਲਦੇ-ਜੁਲਦੇ ਅਤੇ ਸਮਾਨ ਦਾਅਵੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਵੀ ਇਹ ਦਾਅਵਾ ਵਾਇਰਲ ਹੋ ਰਿਹਾ ਹੈ। ਸਰਚ ਵਿਚ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰ ਸ਼੍ਰੀ ਲੰਕਾ ਦੇ ਮਦਾਤੂਗਾਮਾ ਦੇ ਕੇਕੀਵਾਰਾ ਇਲਾਕੇ ਦੀ ਹੈ, ਜਿਥੇ ਸਥਾਨਕ ਮੁਸਲਮਾਨਾਂ ਨੇ ਨੈਸ਼ਨਲ ਤੌਹੀਦ ਜਮਾਤ (NTJ) ਨਾਲ ਜੁੜੀ ਹੋਈ ਮਸਜਿਦ ਨੂੰ ਢਾਅ ਦਿੱਤਾ ਸੀ।
ਸਰਚ ਵਿਚ ਸਾਨੂੰ ਸ਼੍ਰੀ ਲੰਕਾ ਦੇ ਸਥਾਨਕ ਨਿਊਜ਼ ਪੋਰਟਲ ‘’adaderana.lk’’ ਦਾ ਨਿਊਜ਼ ਲਿੰਕ ਮਿਲਿਆ, ਜਿਸਨੂੰ 30 ਮਈ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਖਬਰ ਨੇ ਆਪਣੇ ਸਥਾਨਕ ਸੰਵਾਦਾਤਾ ਦੇ ਹਵਾਲੇ ਤੋਂ ਦੱਸਿਆ ਹੈ ਕਿ ਸ਼੍ਰੀ ਲੰਕਾ ਦੇ ਮਦਾਤੂਗਾਮਾ ਦੇ ਕੇਕੀਵਾਰਾ ਇਲਾਕੇ ਵਿਚ ਮੁਸਲਿਮ ਸਮੁਦਾਇ ਨੇ ਨੈਸ਼ਨਲ ਤੌਹੀਦ ਜਮਾਤ (NTJ) ਦੀ ਮਸਜਿਦ ਨੂੰ ਗਿਰਾ ਦਿੱਤਾ। ਖਬਰ ਵਿਚ ਇਲਾਕੇ ਦੇ ਮੁੱਖ ਮਸਜਿਦ ਦੇ ਪ੍ਰਮੁੱਖ ਐਮ ਐਚ ਐਮ ਅਕਬਰ ਖਾਨ ਦੇ ਹਵਾਲੋਂ ਦੱਸਿਆ ਗਿਆ ਹੈ ਕਿ, ‘ਜਿਹੜੇ ਮਸਜਿਦ ਨੂੰ ਲੈ ਕੇ ਸਵਾਲ ਹੈ, ਉਹ ਵਿਦੇਸ਼ੀ ਸੰਸਥਾ ਦੇ ਫੰਡਿੰਗ ਦੀ ਮਦਦ ਨਾਲ ਬਣੀ ਸੀ। ਇਸ ਮਸਜਿਦ ਨੂੰ ਜਿਸ ਜ਼ਮੀਨ ਤੇ ਬਣਾਇਆ ਗਿਆ ਸੀ, ਉਹ ਪਿੰਡ ਦੇ ਸਥਾਨਕ ਲੋਕਾਂ ਦੀ ਮਦਦ ਨਾਲ ਬਣਾਈ ਗਈ ਸੀ ਅਤੇ ਇਹ ਜ਼ਮੀਨ ਬੱਚਿਆਂ ਦੇ ਪੁਸਤਕਾਲਾ ਲਈ ਵਿਭਾਜਿਤ ਕੀਤੀ ਗਈ ਸੀ।’
ਹਾਲਾਂਕਿ, ਦੇਸ਼ ਵਿਚ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਪਿੰਡ ਦੀ ਮੁੱਖ ਮਸਜਿਦ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਇਥੇ ਹਾਲੇ ਦੂਸਰੀ ਮਸਜਿਦ ਦੀ ਜ਼ਰੂਰਤ ਨਹੀਂ ਹੈ।
ਇਸਦੀ ਪੁਸ਼ਟੀ ਲਈ ਜਦ ਅਸੀਂ ਨਿਊਜ਼ ਸਰਚ ਦਾ ਸਹਾਰਾ ਲਿਆ ਤਾਂ ਸਾਨੂੰ ਇਸ ਘਟਨਾ ਦੀ ਹੋਰ ਵੀ ਤਸਵੀਰਾਂ ਮਿਲ ਗਈਆਂ। 29 ਮਈ 2019 ਨੂੰ ਪ੍ਰਕਾਸ਼ਿਤ Daily Mirror (http://www.dailymirror.lk) ਦੇ ਸ਼੍ਰੀਲੰਕਾਈ ਪੋਰਟਲ ‘ਤੇ ਸਾਨੂੰ ਇਹ ਖਬਰ ਮਿਲੀ। ਖਬਰ ਵਿਚ ਸਾਨੂੰ ਕੰਚਨ ਕੁਮਾਰਾ ਆਰੀਆਦਾਸਾ ਦੀ ਖਿੱਚੀ ਗਈ ਤਸਵੀਰਾਂ ਮਿਲੀਆਂ, ਜਿਹੜੀਆਂ ਮਸਜਿਦ ਨੂੰ ਗਿਰਾਉਣ ਨਾਲ ਸਬੰਧਤ ਸਨ। 29 ਮਈ 2019 ਨੂੰ Daily Mirror ਸ਼੍ਰੀ ਲੰਕਾ ਦੇ ਵੇਰੀਫਾਈਡ ਯੂ-ਟਿਊਬ ਚੈਨਲ ‘ਤੇ ਸਾਨੂੰ ਇਸ ਘਟਨਾ ਦਾ ਵੀਡੀਓ ਵੀ ਮਿਲਿਆ।
ਮਤਲਬ ਵਾਇਰਲ ਪੋਸਟ ਵਿਚ ਜਿਨ੍ਹਾਂ ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ ਸ਼੍ਰੀ ਲੰਕਾ ਵਿਚ ਮੁਸਲਮਾਨਾਂ ਦੇ ਮਸਜਿਦ ਤੋੜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਸਹੀ ਹੈ। ਹਾਲਾਂਕਿ, ਤਸਵੀਰ ਨਾਲ ਜਿਹੜਾ ਦਾਅਵਾ ਕੀਤਾ ਗਿਆ ਹੈ, ਉਹ ਸਹੀ ਨਹੀਂ ਹੈ।
7 ਜੂਨ 2019 ਨੂੰ BBC ਨਿਊਜ਼ ਨੇ ਆਪਣੀ ਰਿਪੋਰਟ ਵਿਚ ਅਕਬਰ ਖਾਨ ਦੇ ਹਵਾਲੋਂ ਦੱਸਿਆ ਹੈ, ‘ਹਮਲੇ (ਈਸਟਰ ਬਲਾਸਟ) ਦੇ ਬਾਅਦ ਪੁਲਿਸ ਨੇ ਕਈ ਵਾਰ ਮਸਜਿਦ ਦਾ ਦੌਰਾ ਕੀਤਾ। ਇਸ ਨਾਲ ਲੋਕਾਂ ਦੀ ਚਿੰਤਾ ਵੱਧ ਰਹੀ ਸੀ ਅਤੇ ਹੋਰ ਸਮੁਦਾਇ ਦੇ ਨਾਲ ਅਵਿਸ਼ਵਾਸ ਦੀ ਭਾਵਨਾ ਵੀ ਵੱਧ ਰਹੀ ਸੀ।’
ਖਬਰ ਮੁਤਾਬਕ, ਜਿਹੜੇ ਮਸਜਿਦ ਨੂੰ ਗਿਰਾਇਆ ਗਿਆ ਹੈ, ਉਹ ਨੈਸ਼ਨਲ ਤੌਹੀਦ ਜਮਾਤ (NTJ) ਸਮੂਹ ਦੇ ਇਸਤੇਮਾਲ ਵਿਚ ਆਉਂਦਾ ਹੈ। ਈਸਟਰ ਤੇ ਹੋਏ ਧਮਾਕੇ ਬਾਅਦ ਇਸ ਸੰਸਥਾ ਉੱਤੇ ਸ਼੍ਰੀਲੰਕਾਈ ਸਰਕਾਰ ਰੋਕ ਲਾ ਚੁੱਕੀ ਹੈ। ਹਮਲੇ ਬਾਅਦ ਇਸ ਸੰਸਥਾ ਦੁਆਰਾ ਇਸਤੇਮਾਲ ਵਿਚ ਲਿਆਈ ਜਾਣ ਵਾਲੀ ਸਿਰਫ ਇੱਕ ਮਸਜਿਦ ਨੂੰ ਸਰਕਾਰ ਸੀਲ ਕਰ ਚੁੱਕੀ ਹੈ।
ਖਾਨ ਨੇ ਕਿਹਾ, ‘ਸਾਡੇ ਸ਼ਹਿਰ ਵਿਚ ਮੁਸਲਮਾਨਾਂ ਲਈ ਇੱਕ ਮਸਜਿਦ ਪਹਿਲਾਂ ਤੋਂ ਹੀ ਸੀ। ਹਾਲਾਂਕਿ, ਕੁੱਝ ਸਾਲ ਪਹਿਲਾਂ ਇੱਕ ਵੱਖਰੇ ਸਮੂਹ ਨੇ ਇਸ ਮਸਜਿਦ ਦਾ ਨਿਰਮਾਣ ਕੀਤਾ ਸੀ।’ ਉਨ੍ਹਾਂ ਨੇ ਕਿਹਾ ਕਿ ਪੁਰਾਣੀ ਮਸਜਿਦ ਦੇ ਲੋਕਾਂ ਨੇ ਮਈ ਵਿਚ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਸੀ ਕਿ ਨਵੀਂ ਮਸਜਿਦ ਨੂੰ ਤੋੜਿਆ ਜਾਵੇਗਾ।
ਮਸਜਿਦ ਦੀ ਉਸ ਸ਼ਿਲਾਪੱਟੀ ਨੂੰ ਵੀ ਤੋੜ ਦਿੱਤਾ ਗਿਆ ਜਿਸ ‘ਤੇ ਅਰਬੀ ਅੱਖਰਾਂ ਵਿਚ ਨਿਰਮਾਤਾਵਾਂ ਦੇ ਨਾਂ ਲਿਖੇ ਹੋਏ ਸਨ, ਜਿਸਨੂੰ ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ।
BBC World Service ਲਈ ਇਸ ਰਿਪੋਰਟ ਨੂੰ ਲਿੱਖਣ ਵਾਲੇ ਪੱਤਰਕਾਰ ਸਵਾਮੀਨਾਥ ਨਟਰਾਜਨ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ, ‘ਮਸਜਿਦ ਤੋੜੇ ਜਾਣ ਦੀ ਘਟਨਾ ਦਾ ਧਰਮ ਪਰਿਵਰਤਨ ਨਾਲ ਕੋਈ ਸਬੰਧ ਨਹੀਂ ਹੈ।’
ਸੋਸ਼ਲ ਸਕੈਨ ਵਿਚ ਸਾਨੂੰ ਪਤਾ ਚੱਲਿਆ ਕਿ ਸੂਰਜ ਨਿਗਮ ਦੇ ਪ੍ਰੋਫ਼ਾਈਲ ਤੋਂ ਕਈ ਸਾਰੇ ਗਲਤ ਪੋਸਟ ਸ਼ੇਅਰ ਕੀਤੇ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ RSS ਨਾਲ ਜੁੜਿਆ ਹੋਇਆ ਦੱਸਿਆ ਹੈ। ਵਿਸ਼ਵਾਸ ਨਿਊਜ਼ ਸੁਤੰਤਰ ਤਰੀਕੇ ਨਾਲ ਉਹਨਾਂ ਦੇ ਸੰਘ ਨਾਲ ਜੁੜੇ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ।
ਨਤੀਜਾ: ਈਸਟਰ ਤੇ ਹੋਏ ਧਮਾਕੇ ਬਾਅਦ ਲੋਕਾਂ ਨਾਲ ਵਧਦੇ ਅਵਿਸ਼ਵਾਸ ਨੂੰ ਘੱਟ ਕਰਨ ਲਈ ਇਸ ਮਸਜਿਦ ਨੂੰ ਗਿਰਾਇਆ ਗਿਆ ਸੀ, ਕਿਉਂਕਿ ਵਿਦੇਸ਼ੀ ਸੰਗਠਨਾਂ ਦੇ ਫੰਡਿੰਗ ਦੀ ਵਜ੍ਹਾ ਕਰਕੇ ਮਸਜਿਦ ਉੱਤੇ ਸਵਾਲ ਖੜੇ ਹੋ ਗਏ ਸਨ। ਇਸ ਮਸਜਿਦ ਦਾ ਇਸਤੇਮਾਲ ਬੈਨ ਅੱਤਵਾਦੀ ਸੰਗਠਨ ਤੌਹੀਦ ਜਮਾਤ ਦੇ ਲੋਕ ਕਰ ਰਹੇ ਸਨ, ਜਿਸਦੀ ਵਜ੍ਹਾ ਕਰਕੇ ਸਥਾਨਕ ਸਤਰ ‘ਤੇ ਲੋਕਾਂ ਵਿਚ ਅਵਿਸ਼ਵਾਸ ਦੀ ਭਾਵਨਾ ਵੱਧ ਰਹੀ ਸੀ। ਸ਼੍ਰੀਲੰਕਾ ਵਿਚ ਮਸਜਿਦ ਤੋੜੇ ਜਾਣ ਦੀ ਇਸ ਘਟਨਾ ਦਾ ਹਿੰਦੂ ਧਰਮ ਅਪਨਾਉਣ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।