ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸਵਿਚ ਰਾਹੁਲ ਗਾਂਧੀ ਨੂੰ ਅਖਬਾਰ ਪੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਕੈਪਸ਼ਨ ਲਿਖਿਆ ਹੈ- “ਹਿੰਦੀ ਚੱਜ ਨਾਲ ਆਉਂਦੀ ਨਹੀਂ, ਕੰਨੜ ਇੰਜ ਪੜ੍ਹ ਰਿਹਾ ਹੈ ਜਿਵੇਂ ਵੱਧ ਗਿਆਨੀ PHD ਹੋਵੇ!”। ਪੋਸਟ ਵਿਚ ਰਾਹੁਲ ਗਾਂਧੀ ਜਿਹੜਾ ਅਖਬਾਰ ਪੜ੍ਹ ਰਹੇ ਹਨ ਉਸਦੇ ਪਹਿਲੇ ਅਤੇ ਅਖੀਰਲੇ ਪੰਨੇ ‘ਤੇ ਕੰਨੜ ਵਿਚ ਕੁੱਝ ਲਿਖਿਆ ਹੋਇਆ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਸ਼ੇਅਰ ਕੀਤੀ ਜਾ ਰਹੀ ਤਸਵੀਰ ਰਾਹੁਲ ਗਾਂਧੀ ਦੀ ਹੀ ਹੈ, ਪਰ ਉਹ ਅੰਗਰੇਜ਼ੀ ਅਖਬਾਰ National Herald ਪੜ੍ਹ ਰਹੇ ਸਨ, ਜਿਸਦੇ ਪਹਿਲੇ ਅਤੇ ਆਖ਼ਿਰੀ ਪੰਨੇ ‘ਤੇ ਕੰਨੜ ਵਿਚ ਇਸ਼ਤਿਹਾਰ ਛਪਿਆ ਹੋਇਆ ਸੀ।
ਵਾਇਰਲ ਫੋਟੋ ਵਿਚ ਰਾਹੁਲ ਗਾਂਧੀ ਨੂੰ ਅਖਬਾਰ ਪੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਕੈਪਸ਼ਨ ਲਿਖਿਆ ਹੈ- “ਹਿੰਦੀ ਚੱਜ ਨਾਲ ਆਉਂਦੀ ਨਹੀਂ, ਕੰਨੜ ਇੰਜ ਪੜ੍ਹ ਰਿਹਾ ਹੈ ਜਿਵੇਂ ਵੱਧ ਗਿਆਨੀ PHD ਹੋਵੇ!”। ਪੋਸਟ ਵਿਚ ਰਾਹੁਲ ਗਾਂਧੀ ਜਿਹੜਾ ਅਖਬਾਰ ਪੜ੍ਹ ਰਹੇ ਹਨ ਉਸਦੇ ਪਹਿਲੇ ਅਤੇ ਅਖੀਰਲੇ ਪੰਨੇ ‘ਤੇ ਕੰਨੜ ਵਿਚ ਕੁੱਝ ਲਿਖਿਆ ਹੋਇਆ ਹੈ।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਫੋਟ ਨੂੰ ਧਿਆਨ ਨਾਲ ਵੇਖਿਆ। ਫੋਟੋ ਵਿਚ ਰਾਹੁਲ ਗਾਂਧੀ ਜਿਹੜਾ ਅਖਬਾਰ ਪੜ੍ਹ ਰਹੇ ਹਨ ਉਸਦੇ ਉੱਤੇ ਨੈਸ਼ਨਲ ਹੈਰਲਡ ਲਿਖਿਆ ਹੋਇਆ ਹੈ। ਅਸੀਂ ਇਸ ਫੋਟੋ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਕਰਨ ‘ਤੇ ਸਾਡੇ ਹੱਥ June 12, 2017 ਨੂੰ ਫਾਈਲ ਕੀਤੀ ਗਈ Financial Express ਦੀ ਇੱਕ ਖਬਰ ਲੱਗੀ। ਇਸ ਖਰਾਬ ਵਿਚ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਸੀ ਅਤੇ ਕੈਪਸ਼ਨ ਵਿਚ ਲਿਖਿਆ ਸੀ- “ਬੰਗਲੁਰੂ ਵਿਚ ਨੈਸ਼ਨਲ ਹੈਰਲਡ ਦੇ ਸਮਾਰਕ ਸੰਸਕਰਣ ਦੇ ਉਦਘਾਟਨ ‘ਤੇ ਰਾਹੁਲ ਗਾਂਧੀ।”
ਇਸਦੇ ਬਾਅਦ ਅਸੀਂ ਨੈਸ਼ਨਲ ਹੈਰਲਡ ਦੇ ਬੰਗਲੁਰੂ ਸੰਸਕਰਣ ਦਾ 12 ਜੂਨ 2017 ਦਾ epaper ਖੋਲਿਆ ਤਾਂ ਸਾਨੂੰ ਵਾਇਰਲ ਤਸਵੀਰ ਵਾਲੀ ਕਾਪੀ ਮਿਲੀ। ਜਾਂਚ ਕਰਨ ‘ਤੇ ਅਸੀਂ ਪਾਇਆ ਕਿ ਇਸ ਅਖਬਾਰ ਦਾ ਪਹਿਲਾ ਅਤੇ ਆਖ਼ਿਰੀ ਪੰਨਾ ਤਾਂ ਕੰਨੜ ਵਿਚ ਸੀ ਪਰ ਵਿਚਕਾਰ ਮੁੱਖ ਅਖਬਾਰ ਅੰਗਰੇਜ਼ੀ ਵਿਚ ਸੀ।
ਇਸਦੇ ਬਾਅਦ ਅਸੀਂ ਨੈਸ਼ਨਲ ਹੈਰਲਡ ਅਖਬਾਰ ਦੀ ਵੈੱਬਸਾਈਟ ਦੇ About Us ਸੈਕਸ਼ਨ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਅਖਬਾਰ ਸਿਰਫ ਤਿੰਨ ਭਾਸ਼ਾਵਾਂ ਵਿਚ ਹੀ ਛਪਦਾ ਹੈ, ਅੰਗਰੇਜ਼ੀ (ਨੈਸ਼ਨਲ ਹੈਰਲਡ), ਹਿੰਦੀ (ਨਵ ਜੀਵਨ) ਅਤੇ ਉਰਦੂ (ਕੌਮੀ ਆਵਾਜ਼)।
ਵੱਧ ਪੁਸ਼ਟੀ ਲਈ ਅਸੀਂ ਨੈਸ਼ਨਲ ਹੈਰਲਡ ਦੇ ਐਡੀਟਰ ਇਨ ਚੀਫ ਜਫ਼ਰ ਆਗਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਨੈਸ਼ਨਲ ਹੈਰਲਡ ਅਖਬਾਰ 3 ਭਾਸ਼ਾਵਾਂ ਵਿਚ ਹੀ ਛਪਦਾ ਹੈ, ਅੰਗਰੇਜ਼ੀ (ਨੈਸ਼ਨਲ ਹੈਰਲਡ), ਹਿੰਦੀ (ਨਵ ਜੀਵਨ) ਅਤੇ ਉਰਦੂ (ਕੌਮੀ ਆਵਾਜ਼)। ਇਹ ਅਖਬਾਰ ਕੰਨੜ ਵਿਚ ਨਹੀਂ ਛਪਦਾ ਹੈ, ਪਰ ਬੰਗਲੁਰੂ ਵਿਚ ਨੈਸ਼ਨਲ ਹੈਰਲਡ ਦੇ ਸਮਾਰਕ ਸੰਸਕਰਣ ਦੇ ਉਦਘਾਟਨ ਮੌਕੇ ਪਹਿਲਾ ਅਤੇ ਆਖ਼ਿਰੀ ਪੰਨਾ ਕੰਨੜ ਵਿਚ ਛਾਪਿਆ ਗਿਆ ਸੀ।
ਇਸ ਪੋਸਟ ਨੂੰ ਕਾਫੀ ਸਮੇਂ ਤੋਂ ਕਈ ਸੋਸ਼ਲ ਮੀਡੀਆ ਪੇਜਾਂ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਇਸਨੂੰ ਹਰਸ਼ਿਤ ਦੁਬੇ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਸੀ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਸ਼ੇਅਰ ਕੀਤੀ ਜਾ ਰਹੀ ਤਸਵੀਰ ਰਾਹੁਲ ਗਾਂਧੀ ਦੀ ਹੀ ਹੈ, ਪਰ ਉਹ ਅੰਗਰੇਜ਼ੀ ਅਖਬਾਰ National Herald ਪੜ੍ਹ ਰਹੇ ਸਨ, ਜਿਸਦੇ ਪਹਿਲੇ ਅਤੇ ਆਖ਼ਿਰੀ ਪੰਨੇ ‘ਤੇ ਕੰਨੜ ਵਿਚ ਇਸ਼ਤਿਹਾਰ ਛਪਿਆ ਹੋਇਆ ਸੀ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।