FACT CHECK: ਸੰਸਦ ‘ਚ ਨਹੀਂ ਸੋ ਰਹੇ ਸਨ ਅਮਿਤ ਸ਼ਾਹ, 6 ਮਹੀਨੇ ਪੁਰਾਣੀ ਹੈ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟ੍ਰੀ ਪ੍ਰਧਾਨ ਅਮਿਤ ਸ਼ਾਹ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਹਦੇ ਵਿਚ ਉਨ੍ਹਾਂ ਨੂੰ ਸੰਸਦ ਵਿਚ ਅੱਖਾਂ ਬੰਦ ਕਰ ਬੈਠੇ ਹੋਏ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ ਰਾਹੁਲ ਗਾਂਧੀ ਦੇ ਰਾਸ਼ਟ੍ਰਪਤੀ ਅਭਿਭਾਸ਼ਣ ਦੌਰਾਨ ਫੋਨ ਇਸਤੇਮਾਲ ਕਰੇ ਜਾਣ ਦਾ ਜਿਕਰ ਕਰਦੇ ਹੋਏ ਭਾਜਪਾ ਸਮਰਥਕਾਂ ਦੇ ਦੋਹਰੇ ਮਾਨਦੰਡ ਦਾ ਪਾਖੰਡ ਦੱਸਿਆ ਗਿਆ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਤਸਵੀਰ ਜਨਵਰੀ ‘ਚ ਹੋਏ ਸੰਸਦ ਦੇ ਵਿੰਟਰ ਸੈਸ਼ਨ ਦੀ ਹੈ ਅਤੇ ਇਸ ਸੈਸ਼ਨ ਦਾ ਪੂਰਾ ਵੀਡੀਓ ਵੇਖ ਕੇ ਮਾਲੂਮ ਹੁੰਦਾ ਹੈ ਕਿ ਅਮਿਤ ਸ਼ਾਹ ਨਹੀਂ ਸੋ ਰਹੇ ਸਨ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਫੋਟੋਗ੍ਰਾਫ ਹੈ ਜੋ ਕਿ ਸੰਸਦ ਦੇ ਸੈਸ਼ਨ ਦਾ ਸਕ੍ਰੀਨਸ਼ੋਟ ਹੈ। ਫੋਟੋ ਵਿਚ ਅਮਿਤ ਸ਼ਾਹ ਦੀਆਂ ਅੱਖਾਂ ਬੰਦ ਹਨ, ਜਦਕਿ ਨਾਲ ਖੜੇ ਰਵੀਸ਼ੰਕਰ ਪ੍ਰਸਾਦ ਸੰਸਦ ਨੂੰ ਸੰਬੋਧਿਤ ਕਰ ਰਹੇ ਹਨ। ਪੋਸਟ ਨਾਲ ਲਿਖੇ ਡਿਸਕ੍ਰਿਪਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਤਸਵੀਰ ਨੂੰ ਹੁਣੇ ਦਾ ਦੱਸਿਆ ਜਾ ਰਿਹਾ ਹੈ। ਪੋਸਟ ਵਿਚ ਲਿਖਿਆ ਹੈ “ਰਾਹੁਲ ਜੀ ਮੋਬਾਈਲ ਚਲਾਉਂਦੇ ਦਿਖੇ ਤਾਂ ਮੀਡੀਆ ਵਾਲੇ ਚੂੜੀਆਂ ਤੋੜਨ ਲੱਗ ਗਏ, ਹੁਣ ਸੰਸਦ ਵਿਚ ਅਮਿਤ ਸ਼ਾਹ ਸੋਂਦੇ ਪਾਏ ਗਏ ਹਨ ਤਾਂ ਸ਼ਾਂਤੀ ਛਾ ਗਈ, ਮੂੰਹ ‘ਚ ਬਰਫ ਜਮ ਗਈ।
ਚਮਚਾਗਿਰੀ ਦੀ ਵੀ ਹੱਦ ਹੁੰਦੀ ਹੈ ।।#GODI_MEDIA

ਪੜਤਾਲ

ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਇਸ ਤਸਵੀਰ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਇਹ ਤਸਵੀਰ ਹਾਲ ਦੇ ਸੰਸਦ ਸੈਸ਼ਨ ਦੀ ਨਹੀਂ ਹੋ ਸਕਦੀ, ਕਿਉਂਕਿ ਇਸ ਤਸਵੀਰ ਵਿਚ ਰਵੀਸ਼ੰਕਰ ਪ੍ਰਸਾਦ ਅਤੇ ਅਮਿਤ ਸ਼ਾਹ ਦੋਨਾਂ ਨੇ ਗਰਮ ਕੱਪੜੇ ਪਾਏ ਹੋਏ ਹਨ, ਜਦਕਿ ਦਿੱਲੀ ਵਿਚ ਇਸ ਸਮੇਂ ਗਰਮੀਆਂ ਦਾ ਮੌਸਮ ਚਲ ਰਿਹਾ ਹੈ।

ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਜਨਵਰੀ ‘ਚ ਹੋਏ ਵਿੰਟਰ ਸੈਸ਼ਨ ਦੀ ਹੈ। ਅਸੀਂ ਇਸ ਸੈਸ਼ਨ ਦੇ ਉਸ ਸਤ੍ਰ ਦਾ ਵੀਡੀਓ ਲਭਿਆ ਜਦੋਂ ਰਵੀਸ਼ੰਕਰ ਪ੍ਰਸਾਦ ਸੰਸਦ ਨੂੰ ਸੰਬੋਧਿਤ ਕਰ ਰਹੇ ਸਨ। ਇਸ ਪੂਰੇ ਵੀਡੀਓ ਨੂੰ ਵੇਖਣ ਤੋਂ ਪਤਾ ਚਲਦਾ ਹੈ ਕਿ ਪੂਰੇ ਭਾਸ਼ਣ ਦੌਰਾਨ ਅਮਿਤ ਸ਼ਾਹ ਕਦੇ ਸੋਂਦੇ ਨਹੀਂ ਦਿਖੇ। ਸ਼ਾਹ ਦੇ “ਸੋਂਦੇ ਹੋਏ” ਦੀ ਤਸਵੀਰ ਅਸਲ ਵਿਚ ਓੜ ਸਮੇਂ ਦੀ ਹੈ ਜਦੋਂ ਉਹ ਪਲਕਾਂ ਝਪਕ ਰਹੇ ਸੀ ਅਤੇ ਹੇਠਾਂ ਵੇਖ ਰਹੇ ਹਨ। ਇਸ ਨਾਲ ਇਹ ਜ਼ਰੂਰ ਲਗਦਾ ਹੈ ਕਿ ਸ਼ਾਹ ਸੋ ਰਹੇ ਹਨ।

ਅਸੀਂ ਇਸ ਵਿਸ਼ੇ ਵਿਚ BJP ਦੇ ਸਪੋਕਸਪਰਸਨ ਅਮਿਤ ਮਾਲਵੀਯ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਸ ਪੋਸਟ ਨੂੰ ਗਲਤ ਕਿਹਾ ਅਤੇ ਕਿਹਾ ਕਿ ਇਹ ਵਿੰਟਰ ਸੈਸ਼ਨ ਦਾ ਇੱਕ ਫੋਟੋ ਹੈ ਅਤੇ ਅਮਿਤ ਸ਼ਾਹ ਨਹੀਂ ਸੋ ਰਹੇ ਸਨ। “ਇਹ ਸਾਫ ਰੂਪ ਤੋਂ ਫਰਜ਼ੀ ਖਬਰਾਂ ਦਾ ਸਹਾਰਾ ਲੈ ਕੇ ਰਾਹੁਲ ਗਾਂਧੀ ਦੀ ਗਲਤੀ ਅਤੇ ਰਾਸ਼ਟ੍ਰਪਤੀ ਸੰਬੋਧਨ ਦੌਰਾਨ ਰਾਹੁਲ ਦੇ ਸੈਂਟ੍ਰਲ ਹਾਲ ਵਿਚ ਗੈਰ-ਜਿੰਮੇਵਾਰ ਰੂਪ ਨੂੰ ਢੱਕਣ ਦਾ ਗਲਤ ਤਰੀਕਾ ਹੈ।”

ਅਸੀਂ ਰਾਹੁਲ ਗਾਂਧੀ ਦੇ ਰਾਸ਼ਟ੍ਰਪਤੀ ਭਾਸ਼ਣ ਦੌਰਾਨ ਫੋਨ ਦੀ ਵਰਤੋਂ ਕਰੇ ਜਾਣ ਦੀ ਵੀ ਪੜਤਾਲ ਕੀਤੀ ਤਾਂ ਸਾਨੂੰ ਦੈਨਿਕ ਜਾਗਰਣ ਦੇ ਸਾਥੀ ਅਖਬਾਰ ਨਯੀ ਦੁਨੀਆਂ ਦੀ ਖਬਰ ਮਿਲੀ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਰਾਹੁਲ ਗਾਂਧੀ ਨੇ ਸੰਸਦ ਵਿਚ ਫੋਨ ਦਾ ਇਸਤੇਮਾਲ ਕੀਤਾ ਸੀ। ਹਾਲਾਂਕਿ, ਇਸ ਦ੍ਰਿਸ਼ ਦੇ ਚਰਚਾ ਵਿਚ ਆਉਣ ਬਾਅਦ ਕਾਂਗਰੇਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ , “ਇਸ ਵਿਚ ਕੁੱਝ ਗਲਤ ਨਹੀਂ ਹੈ। ਉਹ ਮੋਬਾਈਲ ‘ਤੇ ਕੰਮ ਦੌਰਾਨ ਵੀ ਭਾਸ਼ਣ ਸੁਨ ਰਹੇ ਸਨ। ਭਾਜਪਾ ਇਸਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ।”

ਇਸ ਪੋਸਟ ਨੂੰ Dr Ashok Kumar ਨਾਂ ਦੇ ਇੱਕ ਫੇਸਬੁੱਕ ਪੇਜ ਤੋਂ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 4,244 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਤਸਵੀਰ ਜਨਵਰੀ ‘ਚ ਹੋਏ ਸੰਸਦ ਦੇ ਵਿੰਟਰ ਸੈਸ਼ਨ ਦੀ ਹੈ ਅਤੇ ਪੂਰਾ ਸੈਸ਼ਨ ਵੀਡੀਓ ਵੇਖਣ ‘ਤੇ ਮਾਲੂਮ ਹੁੰਦਾ ਹੈ ਕਿ ਅਮਿਤ ਸ਼ਾਹ ਨਹੀਂ ਸੋ ਰਹੇ ਸਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts