ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਮਰੀਕਾ ਦੇ ਸਾਬਕਾ ਰਾਸ਼ਟ੍ਰਪਤੀ ਬਰਾਕ ਉਬਾਮਾ ਨਾਲ ਜੁੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ 2 ਵਾਰ ਰਾਸ਼ਟ੍ਰਪਤੀ ਰਹਿਣ ਦੇ ਬਾਵਜੂਦ ਉਬਾਮਾ ਆਪਣੇ ਬੱਚਿਆਂ ਲਈ ਨਵਾਂ ਘਰ ਨਹੀਂ ਖਰੀਦ ਪਾਏ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਹੋ ਰਹੀ ਪੋਸਟ ਫਰਜ਼ੀ ਸਾਬਤ ਹੁੰਦੀ ਹੈ। ਉਨ੍ਹਾਂ ਕੋਲ ਇੱਕ ਆਲੀਸ਼ਾਨ ਘਰ ਹੈ, ਜਿਸਨੂੰ ਉਨ੍ਹਾਂ ਨੇ 81 ਲੱਖ ਡਾਲਰ (ਕਰੀਬ 52 ਕਰੋੜ ਰੁਪਏ) ਵਿਚ ਖਰੀਦਿਆ ਸੀ। ਬਰਾਕ ਉਬਾਮਾ 20 ਜਨਵਰੀ 2009 ਤੋਂ ਲੈ ਕੇ 20 ਜਨਵਰੀ 2017 ਤੱਕ ਅਮਰੀਕਾ ਦੇ ਰਾਸ਼ਟ੍ਰਪਤੀ ਰਹੇ।
ਫੇਸਬੁੱਕ ਪੇਜ Wisdom ਨੇ 26 ਜੂਨ ਨੂੰ ਉਬਾਮਾ ਨਾਲ ਜੁੜੀ ਇੱਕ ਪੋਸਟ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ 2 ਵਾਰ ਅਮਰੀਕਾ ਦੇ ਰਾਸ਼ਟ੍ਰਪਤੀ ਰਹਿ ਕੇ ਵੀ ਉਬਾਮਾ ਆਪਣੇ ਬੱਚਿਆਂ ਲਈ ਨਵਾਂ ਘਰ ਨਹੀਂ ਖਰੀਦ ਸਕੇ, ਜਦਕਿ ਭਾਰਤ ਵਿਚ ਕੋਈ 2 ਵਾਰ ਕਿਸੇ ਪਿੰਡ ਦਾ ਸਰਪੰਚ ਵੀ ਰਹਿ ਜਾਂਦਾ ਹੈ ਤਾਂ ਤਿੰਨ ਮੰਜ਼ਿਲਾ ਕੋਠੀ ਉੱਤੇ ਸਾਬਕਾ ਸਰਪੰਚ ਲਿਖਿਆ ਹੋਣਾ ਆਮ ਗੱਲ ਹੁੰਦੀ ਹੈ।
ਇਸ ਪੋਸਟ ਨੂੰ ਹੁਣ ਤੱਕ 400 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਇਸਨੂੰ ਲਾਈਕ ਕਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਵੱਧ ਹੈ, ਜਦਕਿ 90 ਲੋਕ ਇਸ ਪੋਸਟ ‘ਤੇ ਆਪਣੇ ਕਮੈਂਟ ਦੇ ਚੁੱਕੇ ਹਨ। ਇਸ ਪੋਸਟ ਦੇ ਬਹਾਨੇ ਫੇਸਬੁੱਕ ਯੂਜ਼ਰ ਭਾਰਤੀ ਨੇਤਾਵਾਂ ‘ਤੇ ਕਮੈਂਟ ਕਰ ਰਹੇ ਹਨ।
ਉਬਾਮਾ ਨਾਲ ਜੁੜੀ ਇਹ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਹੈ। ਲੱਖਾਂ ਯੂਜ਼ਰ ਨੇ ਆਪਣੇ ਅਕਾਊਂਟ ਅਤੇ ਪੇਜ ਤੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ।
ਵਿਸ਼ਵਾਸ ਟੀਮ ਨੂੰ ਸਬਤੋਂ ਪਹਿਲਾਂ ਇਹ ਜਾਣਨਾ ਸੀ ਕਿ ਕੀ ਵਾਕਯੀ ਬਰਾਕ ਉਬਾਮਾ ਕੋਲ ਕੋਈ ਘਰ ਨਹੀਂ ਹੈ। ਇਸਦੇ ਲਈ ਅਸੀਂ ਸਬਤੋਂ ਪਹਿਲਾਂ ਅਸੀਂ ਗੂਗਲ ਸਰਚ ਦੀ ਮਦਦ ਲਿੱਤੀ। ਅਸੀਂ ਗੂਗਲ ਵਿਚ Obama Property ਕੀ-ਵਰਡ ਟਾਈਪ ਕਰਕੇ ਸਰਚ ਕੀਤਾ ਤਾਂ ਸਾਡੇ ਸਾਹਮਣੇ ਕਈ ਵੈੱਬਸਾਈਟ ਦੇ ਲਿੰਕ ਆ ਗਏ। Cnbc.com ਦੀ ਇੱਕ ਰਿਪੋਰਟ ਸਾਨੂੰ ਮਿਲੀ। 2 ਜੂਨ 2017 ਨੂੰ ਇਹ ਰਿਪੋਰਟ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਅਨੁਸਾਰ, ਉਬਾਮਾ ਨੇ ਵਾਸ਼ਿੰਗਟਨ ਡੀਸੀ ਵਿਚ 81 ਲੱਖ ਡਾਲਰ (ਕਰੀਬ 52 ਕਰੋੜ ਰੁਪਏ) ਦਾ ਇੱਕ ਘਰ ਖਰੀਦਿਆ। ਇਹ ਘਰ ਵਾਈਟ ਹਾਊਸ ਤੋਂ ਕਰੀਬ 2 ਮੀਲ ਦੂਰ ਹੈ। ਇਹ ਘਰ 8200 ਸਕੁਏਅਰ ਫੀਟ ਵਿਚ ਬਣਿਆ ਹੋਇਆ ਹੈ।
ਉਬਾਮਾ ਦੇ ਘਰ ਨਾਲ ਜੁੜੀ ਇੱਕ ਖਬਰ ਵਾਸ਼ਿੰਗਟਨ ਪੋਸਟ ਨੇ ਵੀ ਪ੍ਰਕਾਸ਼ਿਤ ਕੀਤੀ ਸੀ। ਇਹ ਖਬਰ 31 ਮਈ 2017 ਨੂੰ ਪ੍ਰਕਾਸ਼ਿਤ ਹੋਈ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਉਬਾਮਾ ਨੇ ਜਿਹੜੇ ਘਰ ਨੂੰ ਖਰੀਦਿਆ ਹੈ, ਉਹ 1921 ਦਾ ਬਣਿਆ ਹੋਇਆ ਹੈ। 2011 ਵਿਚ ਇਸਦੇ ਰਿਨੋਵੇਸ਼ਨ ਦਾ ਕੰਮ ਹੋਇਆ ਸੀ।
ਇਸਦੇ ਬਾਅਦ ਅਸੀਂ ਉਬਾਮਾ ਦੇ ਘਰ ਨਾਲ ਜੁੜੀ ਖਬਰ ਨੂੰ ਅਸੀਂ ਹਿੰਦੀ ਵਿਚ ਸਰਚ ਕਰਨ ਦਾ ਫੈਸਲਾ ਲਿਆ। ਸਾਨੂੰ ਇੱਕ ਖਬਰ bbc.com ‘ਤੇ ਮਿਲੀ। ਇਸ ਵਿਚ ਦੱਸਿਆ ਗਿਆ ਹੈ ਕਿ, ”ਅਮਰੀਕਾ ਦੇ ਸਾਬਕਾ ਰਾਸ਼ਟ੍ਰਪਤੀ ਬਰਾਕ ਉਬਾਮਾ ਦੇ ਪਰਿਵਾਰ ਨੇ ਵਾਸ਼ਿੰਗਟਨ ਦਾ ਉਹ ਘਰ ਖਰੀਦ ਲਿਆ ਹੈ ਜਿਸਵਿਚ ਉਹ ਕਿਰਾਏ ‘ਤੇ ਰਹਿ ਰਹੇ ਸਨ। ਇਹ ਮਕਾਨ ਸ਼ਹਿਰ ਦੇ ਪੋਸ਼ ਇਲਾਕੇ ਕੋਲੋਰਾਮਾ ਵਿਚ ਹੈ ਅਤੇ ਇਸਨੂੰ 81 ਲੱਖ ਡਾਲਰ (ਕਰੀਬ 52 ਕਰੋੜ ਰੁਪਏ) ਵਿਚ ਖਰੀਦਿਆ ਗਿਆ ਹੈ। ਉਬਾਮਾ ਦੀ 15 ਸਾਲ ਦੀ ਛੋਟੀ ਧੀ ਸਾਸ਼ਾ ਦੇ ਉੱਚ ਸਿੱਖਿਆ ਪਾਸ ਕਰਨ ਤੱਕ ਉਬਾਮਾ ਪਰਿਵਾਰ ਵਾਸ਼ਿੰਗਟਨ ਵਿਚ ਹੀ ਰਹੇਗਾ।”
ਸਾਨੂੰ USA Today ਦਾ ਇੱਕ ਵੀਡੀਓ ਵੀ ਮਿਲਿਆ। ਇਸ ਵਿਚ ਵੀ ਉਬਾਮਾ ਦੇ ਘਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵੀਡੀਓ ਤੁਸੀਂ ਹੇਠਾਂ ਵੇਖ ਸਕਦੇ ਹੋ। ਇਹ ਵੀਡੀਓ 1 ਜਨਵਰੀ 2017 ਨੂੰ ਅਪਲੋਡ ਕੀਤਾ ਗਿਆ ਸੀ।
ਉਬਾਮਾ ਦੇ ਕੋਲ ਹੈ 40 ਮਿਲੀਅਨ ਡੋਲਰ ਦੀ ਸੰਪਤੀ
ਹੁਣ ਸਾਨੂੰ ਇਹ ਜਾਣਨਾ ਸੀ ਕਿ ਬਰਾਕ ਉਬਾਮਾ ਕੋਲ ਕੁੱਲ ਸੰਪਤੀ ਕਿੰਨੀ ਹੈ। ਕਈ ਕੀ-ਵਰਡ ਟਾਈਪ ਕਰਕੇ ਜਦ ਅਸੀਂ ਸਰਚ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ gobankingrates.com ‘ਤੇ ਇੱਕ ਰਿਪੋਰਟ ਮਿਲੀ। ਇਸ ਵਿਚ ਦੱਸਿਆ ਗਿਆ ਹੈ ਕਿ ਉਬਾਮਾ ਕੋਲ ਕੁੱਲ 40 ਮਿਲੀਅਨ ਡਾਲਰ ਦੀ ਸੰਪਤੀ ਹੈ।
ਅੰਤ ਵਿਚ ਵਿਸ਼ਵਾਸ ਟੀਮ ਨੇ ਉਬਾਮਾ ਨਾਲ ਜੁੜੀ ਫਰਜ਼ੀ ਪੋਸਟ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ Wisdom ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 46 ਲੱਖ ਲੋਕ ਫਾਲੋ ਕਰਦੇ ਹਨ। 7 ਸਤੰਬਰ 2016 ਨੂੰ ਇਸ ਪੇਜ ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚੱਲਿਆ ਕਿ ਬਰਾਕ ਉਬਾਮਾ ਦੇ ਕੋਲ ਇੱਕ ਆਲੀਸ਼ਾਨ ਘਰ ਹੈ। ਜਿਸਨੂੰ ਉਨ੍ਹਾਂ ਨੇ 2017 ਵਿਚ 81 ਲੱਖ ਡਾਲਰ (ਕਰੀਬ 52 ਕਰੋੜ ਰੁਪਏ) ਵਿਚ ਖਰੀਦਿਆ ਸੀ। ਵਾਇਰਲ ਹੋ ਰਹੀ ਪੋਸਟ ਫਰਜ਼ੀ ਸਾਬਤ ਹੁੰਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।