ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਅੰਦਰ ਕੁੱਝ ਮੁਸਲਿਮ ਔਰਤਾਂ ਨੂੰ ਬੁਰਖੇ ਵਿਚ ਵੇਖਿਆ ਜਾ ਸਕਦਾ ਹੈ। ਇਹ ਸਾਰੀਆਂ ਔਰਤਾਂ ਕਾਵੜ ਲਏ ਦਿੱਸ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਈ ਮੁਸਲਿਮ ਔਰਤਾਂ ਕਾਵੜ ਲੈ ਕੇ ਝਾਰਖੰਡ ਦੇ ਦੇਵਘਰ ਜਾ ਰਹੀਆਂ ਹਨ।
ਵਿਸ਼ਵਾਸ ਟੀਮ ਨੇ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਪਤਾ ਚਲਿਆ ਕਿ ਇਸ ਤਸਵੀਰ ਦਾ ਦੇਵਘਰ ਨਾਲ ਕੋਈ ਸਬੰਧ ਨਹੀਂ ਹੈ। ਅਸਲੀ ਤਸਵੀਰ ਇੰਦੌਰ ਦੀ ਹੈ। 2015 ਵਿਚ ਸਾਵਣ ਦੇ ਆਖ਼ਿਰੀ ਸੋਮਵਾਰ ਨੂੰ ਇੰਦੌਰ ਵਿਚ ਇੱਕ ਕਾਵੜ ਯਾਤਰਾ ਕੱਢੀ ਗਈ ਸੀ। ਤਸਵੀਰ ਓਸੇ ਸਮੇਂ ਦੀ ਹੈ।
ਫੇਸਬੁੱਕ ‘ਤੇ ਸ਼ਿਵਮ ਕੁਮਾਰ ਹਿੰਦੂ ਨਾਂ ਦੇ ਅਕਾਊਂਟ ਤੋਂ ਮੁਸਲਿਮ ਔਰਤਾਂ ਦੀ ਪੁਰਾਣੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਗਿਆ: “ਕਈ ਮੁਸਲਿਮ ਔਰਤਾਂ ਚਲੀਆਂ ਦੇਵਘਰ ਮੰਨਤ ਮੰਗਣ। ਭੋਲੇਨਾਥ ਇਨ੍ਹਾਂ ਦੀ ਮਨੋਕਾਮਨਾ ਪੂਰੀ ਕਰ ਆਜਦ ਕਰੋ ਨਰਕ ਤੋਂ।”
17 ਜੁਲਾਈ 2019 ਨੂੰ ਪੋਸਟ ਕੀਤੀ ਗਈ ਇਸ ਤਸਵੀਰ ਨੂੰ ਹੁਣ ਤੱਕ 700 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ। ਫੇਸਬੁੱਕ ਦੇ ਅਲਾਵਾ ਇਹ ਤਸਵੀਰ ਟਵਿੱਟਰ ਅਤੇ ਵਹਟਸਐਪ ‘ਤੇ ਵੀ ਵੱਖ-ਵੱਖ ਦਾਅਵੇਆਂ ਨਾਲ ਵਾਇਰਲ ਹੋ ਰਹੀ ਹੈ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਕਈ ਪੇਜਾਂ ਨੂੰ ਸਕੈਨ ਕਰਨ ਦੇ ਬਾਅਦ ਸਾਨੂੰ ਅਸਲੀ ਤਸਵੀਰ Newstracklive.com ‘ਤੇ ਮਿਲੀ। 25 ਅਗਸਤ 2015 ਨੂੰ ਪਬਲਿਸ਼ ਕੀਤੀ ਗਈ ਇੱਕ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ ਦੀ ਹੈਡਿੰਗ ਸੀ ਇੰਦੌਰ ਨੇ ਰਚਿਆ ਇਤਿਹਾਸ, ਕਾਵੜ ਲੈ ਕੇ ਨਿਕਲੀਆਂ ਮੁਸਲਿਮ ਔਰਤਾਂ।
ਖਬਰ ਮੁਤਾਬਕ, “ਪਹਿਲੀ ਵਾਰ ਸਾਰੇ ਧਰਮਾਂ ਦੇ ਲੋਕਾਂ ਨੇ ਕਾਵੜ ਕੱਢੀ। ਇਸ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਧਰਮਾਂ ਦੀ ਔਰਤਾਂ ਨੇ ਬਾਬਾ ਭੋਲੇ ਦੀ ਕਾਵੜ ਚੱਕੀ ਅਤੇ ਉਨ੍ਹਾਂ ਦਾ ਗੁਣਗਾਨ ਕਰਦੇ ਹੋਏ ਜਲ ਚੜਾਇਆ। ਇਸ ਕਾਵੜ ਯਾਤਰਾ ਨੇ ਏਕਤਾ ਅਤੇ ਸਮਾਜਕ ਇਕੱਠਤਾ ਦਾ ਸੰਦੇਸ਼ ਦਿੱਤਾ।”
ਖਬਰ ਵਿਚ ਦੱਸਿਆ ਗਿਆ ਕਿ ਇਹ ਕਾਵੜ ਯਾਤਰਾ ਇੰਦੌਰ ਦੀ ਸੰਸਥਾ ਸਾਂਝਾ ਸੰਸਕ੍ਰਿਤੀ ਦੁਆਰਾ ਕੱਢੀ ਗਈ ਸੀ। ਇਹ ਯਾਤਰਾ ਮਧੁਮਿਲਨ ਚੋਰਾਹਾ ਪੈਂਦੇ ਹਨੂਮਾਨ ਮੰਦਰ ਤੋਂ ਹੁੰਦੇ ਹੋਏ ਗੀਤਾ ਭਵਨ ਮੰਦਰ ਤੱਕ ਪੁੱਜੀ ਸੀ।
ਸਾਨੂੰ ਇੱਕ ਖਬਰ News18 ਦੀ ਵੈੱਬਸਾਈਟ ‘ਤੇ ਵੀ ਮਿਲੀ। 24 ਅਗਸਤ 2015 ਨੂੰ ਪਬਲਿਸ਼ ਕੀਤੀ ਗਈ ਖਬਰ ਵਿਚ ਦੱਸਿਆ ਗਿਆ ਸੀ ਕਿ ਮੁਸਲਿਮ ਔਰਤਾਂ ਨੇ ਬੁਰਖਾ ਪਾ ਕੇ ਕਾਵੜ ਨੂੰ ਚੁੱਕਿਆ। ਖਬਰ ਤੋਂ ਸਾਨੂੰ ਪਤਾ ਚਲਿਆ ਕਿ 2015 ਦੇ ਸਾਵਣ ਦੇ ਆਖ਼ਿਰੀ ਸੋਮਵਾਰ ਇਹ ਕਾਵੜ ਯਾਤਰਾ ਕੱਢੀ ਗਈ ਸੀ। ਯਾਤਰਾ ਵਿਚ ਮੁਸਲਿਮ ਔਰਤਾਂ ਬੁਰਖੇ ਵਿਚ ਨਜ਼ਰ ਆਈਆਂ ਸਨ। ਇਸੇ ਤਰ੍ਹਾਂ ਬਾਕੀ ਧਰਮਾਂ ਦੀ ਮਹਿਲਾਵਾਂ ਵੀ ਆਪਣੇ ਪਾਰੰਪਰਿਕ ਪਹਿਨਾਵੇ ਪਾ ਕੇ ਇਸ ਯਾਤਰਾ ਵਿਚ ਸ਼ਾਮਲ ਹੋਈਆਂ ਸਨ।
ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ Youtube ‘ਤੇ ਵੱਖ-ਵੱਖ ਕੀ-ਵਰਡ ਟਾਈਪ ਕਰਕੇ ਇੰਦੌਰ ਦੀ 2015 ਦੀ ਕਾਵੜ ਯਾਤਰਾ ਦੇ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਇਸਦੇ ਲਈ ਅਸੀਂ ਗੂਗਲ ਟਾਈਮ ਲਾਈਨ ਟੂਲ ਦਾ ਇਸਤੇਮਾਲ ਕਰਦੇ ਹੋਏ ਆਪਣੀ ਖੋਜ ਨੂੰ 23 ਅਗਸਤ ਤੋਂ ਲੈ ਕੇ 27 ਅਗਸਤ ਵਿਚਕਾਰ ਰੱਖੀ। ਆਖਰਕਾਰ ਸਾਨੂੰ ਉਮੇਸ਼ ਚੌਧਰੀ ਨਾਂ ਦੇ ਸ਼ਕਸ ਦੇ Youtube ਚੈਨਲ ‘ਤੇ ਇਸ ਕਾਵੜ ਯਾਤਰਾ ਦਾ ਵੀਡੀਓ ਮਿਲ ਗਿਆ। 26 ਅਗਸਤ 2015 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 1.86 ਲੱਖ ਵਾਰ ਵੇਖਿਆ ਜਾ ਚੁਕਿਆ ਹੈ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਇੰਦੌਰ ਵਿਚ ਮੌਜੂਦ ਨਵੀਂ ਦੁਨੀਆ ਦੇ ਔਨਲਾਈਨ ਐਡੀਟਰ ਸੁਧੀਰ ਗੋਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇੰਦੌਰ ਖੇਤਰ ਵਿਚ ਅਜਿਹਾ ਪਰੰਪਰਾਗਤ ਰੂਪ ਤੋਂ ਹੁੰਦਾ ਰਹਿੰਦਾ ਹੈ, ਮੁਸਲਿਮ ਔਰਤਾਂ ਨਾ ਸਿਰਫ ਅਜਿਹੇ ਜਲੂਸ ਵਿਚ ਸ਼ਾਮਲ ਹੁੰਦੀਆਂ ਹਨ, ਸਗੋਂ ਹੋਰਾਂ ਦਾ ਸਵਾਗਤ ਵੀ ਕਰਦੀਆਂ ਹਨ।
ਹੁਣ ਅਸੀਂ ਵਾਇਰਲ ਪੋਸਟ ਫੈਲਾਉਣ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸ਼ਿਵਮ ਕੁਮਾਰ ਹਿੰਦੂ ਨਾਂ ਦਾ ਇਹ ਪੇਜ 23 ਜੂਨ 2019 ਵਿਚ ਬਣਾਇਆ ਗਿਆ ਸੀ। ਇਸਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 33 ਹਜ਼ਾਰ ਤੋਂ ਵੱਧ ਹੈ। ਪੇਜ ‘ਤੇ ਇੱਕ ਖਾਸ ਵਿਚਾਰਧਾਰਾ ਨਾਲ ਜੁੜੀ ਪੋਸਟਾਂ ਨੂੰ ਅਪਲੋਡ ਕੀਤਾ ਜਾਂਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਕਾਵੜ ਚੁੱਕਣ ਵਾਲੀ ਮੁਸਲਿਮ ਔਰਤਾਂ ਦੀ ਤਸਵੀਰ ਦੇਵਘਰ ਦੀ ਨਹੀਂ ਹੈ, ਬਲਕਿ ਇੰਦੌਰ ਦੀ ਹੈ। ਅਸਲੀ ਤਸਵੀਰ 2015 ਦੀ ਹੈ। ਵਾਇਰਲ ਪੋਸਟ ਵਿਚ ਕੀਤੇ ਗਏ ਸਾਰੇ ਦਾਅਵੇ ਫਰਜ਼ੀ ਸਾਬਤ ਹੁੰਦੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।