X
X

Fact Check: ਜਪਾਨ ਤੋਂ ਨਹੀਂ ਖਰੀਦੇ ਜਾਂਦੇ ਹਨ EVM, ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ

  • By: Bhagwant Singh
  • Published: Jun 18, 2019 at 05:28 PM
  • Updated: Jun 24, 2019 at 10:50 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਲੋਕਸਭਾ ਚੋਣ 2019 ਦੇ ਖਤਮ ਹੋਣ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ ਚੋਣਾਂ ਦੌਰਾਨ ਜਿਹੜੇ EVM (ਇਲੈਕਟ੍ਰੋਨਿਕਸ ਵੋਟਿੰਗ ਮਸ਼ੀਨ) ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸਨੂੰ ਜਪਾਨ ਤੋਂ ਖਰੀਦਿਆ ਜਾਂਦਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਪਾਨ ਭਾਰਤ ਨੂੰ EVM ਵੇਚਦਾ ਹੈ, ਪਰ ਆਪਣੇ ਇਥੇ ਚੋਣ ਬੈਲੇਟ ਪੇਪਰ ਤੋਂ ਕਰਵਾਉਂਦਾ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਭਾਰਤ ਵਿਚ ਲੋਕਸਭਾ ਚੋਣਾਂ ਦੌਰਾਨ ਜਿਹੜੇ EVM ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਕਿਸੇਹੋਰ ਦੇਸ਼ ਤੋਂ ਨਹੀਂ ਖਰੀਦਿਆ ਜਾਂਦਾ, ਸਗੋਂ ਓਸੇ ਦੇਸ਼ ਦੀਆਂ ਦੋ ਸਰਕਾਰੀ ਕੰਪਨੀਆਂ ਬਣਾਉਂਦੀਆਂ ਹਨ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਜਪਾਨ ਵਾਲੇ ਸਾਨੂੰ EVM ਵੇਚਦੇ ਹਨ, ਪਰ ਆਪ ਆਪਣੇ ਦੇਸ਼ ਵਿਚ ਚੋਣ ਬੈਲੇਟ ਪੇਪਰ ਤੋਂ ਕਰਵਾਉਂਦੇ ਹਨ।’

ਫੇਸਬੁੱਕ ਯੂਜ਼ਰ ”छोटी-छोटी मगर मोटी बातें” ਦੇ ਪ੍ਰੋਫ਼ਾਈਲ ਤੋਂ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ। ਪੜਤਾਲ ਕਰੇ ਜਾਣ ਤੱਕ ਇਸ ਪੋਸਟ ਨੂੰ 168 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ, ਜਦਕਿ ਇਸਨੂੰ 500 ਤੋਂ ਵੀ ਵੱਧ ਲੋਕਾਂ ਨੇ ਲਾਈਕ ਕੀਤਾ ਹੈ।

ਪੜਤਾਲ

ਪੋਸਟ ਵਿਚ ਦੋ ਦਾਅਵੇ ਕੀਤੇ ਗਏ ਹਨ। ਪਹਿਲਾ ਦਾਅਵਾ ਤਸਵੀਰ ਨੂੰ ਲੈ ਕੇ ਹੈ, ਜਿਸਦੇ ਵਿਚ ਕੁੱਝ ਔਰਤਾਂ ਬੈਲੇਟ ਪੇਪਰ ਤੋਂ ਮਤਦਾਨ ਕਰਦੀਆਂ ਦਿਖਾਈ ਦੇ ਰਹੀਆਂ ਹਨ। ਰੀਵਰਸ ਇਮੇਜ ਦੀ ਮਦਦ ਨਾਲ ਸਾਨੂੰ ਇਹ ਪਤਾ ਚੱਲਿਆ ਕਿ ਇਹ ਤਸਵੀਰ ਜਪਾਨ ਦੀ ਹੈ।

ਸਰਚ ਵਿਚ ਸਾਨੂੰ ਪਤਾ ਚੱਲਿਆ ਕਿ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਦਸੰਬਰ 2012 ਵਿਚ ਹੋਏ ਜਪਾਨ ਦੇ ਆਮ ਚੋਣਾਂ ਦੀ ਹੈ। ਲਗਾਤਾਰ ਬੁੱਢੀ ਹੁੰਦੀ ਅਬਾਦੀ ਦੀ ਵਜ੍ਹਾ ਕਰਕੇ ਜਪਾਨ ਨੇ ਮਤਦਾਨ ਕਰਨ ਦੀ ਉਮਰ ਨੂੰ 20 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤਾ ਹੈ, ਤਾਂ ਜੋ ਵੱਧ ਤੋਂ ਵੱਧ ਸੰਖਿਆ ਵਿਚ ਯੁਵਾਵਾਂ ਨੂੰ ਮਤਦਾਨ ਪ੍ਰਕ੍ਰਿਆ ਨਾਲ ਜੋੜਿਆ ਜਾ ਸਕੇ। ਸਬੰਧਿਤ ਤਸਵੀਰਾਂ ਜਪਾਨ ਦੇ ਇੱਕ ਹਾਈ ਸਕੂਲ ਵਿਚ ਛਾਤ੍ਰਾਵਾਂ ਦੇ ਵੋਟ ਪਾਉਣ ਦੀਆਂ ਹੈ।


ਵਾਇਰਲ ਫੋਟੋ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਦਸੰਬਰ 2012 ਵਿਚ ਹੋਏ ਜਪਾਨ ਦੇ ਚੋਣਾਂ ਦੀ ਹੈ।

NBC ਨਿਊਜ਼ ਵਿਚ ਪ੍ਰਕਾਸ਼ਿਤ ਇਸ ਖਬਰ ਤੋਂ ਤਸਵੀਰ ਦੀ ਸੱਚਾਈ ਬਾਰੇ ਪਤਾ ਚਲਦਾ ਹੈ। 2016 ਵਿਚ ਹੋਏ ਆਮ ਚੋਣਾਂ ਦੀ ਕਈ ਹੋਰ ਤਸਵੀਰਾਂ ਵਿਚ ਜਾਪਾਨੀ ਮਤਦਾਤਾਵਾਂ ਨੂੰ ਬੈਲੇਟ ਜਰੀਏ ਮਤਦਾਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

11 ਜੂਨ 2016 ਨੂੰ ਜਪਾਨ ਦੇ ਫੁਕੁਓਕਾ ਵਿਚ ਹੋਏ ਚੋਣਾਂ ਵਿਚ ਬੈਲੇਟ ਪੇਪਰ ਤੋਂ ਵੋਟ ਕਰਦੇ ਮਤਦਾਤਾ (Image Credit-Getty Images)

ਜਪਾਨ ਦੇ ਰਾਸ਼ਟ੍ਰੀ ਦੈਨਿਕ ਦ ਮਾਨਿਚੀ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ, ਵਿਸ਼ੇਸ਼ ਕਾਨੂੰਨ ਦੇ ਜਰੀਏ 2002 ‘ਚ ਜਪਾਨ ਵਿਚ ਇਲੈਕਟ੍ਰੋਨਿਕ ਵੋਟਿੰਗ ਦੀ ਸ਼ੁਰੂਆਤ ਹੋਈ ਸੀ, ਪਰ ਇਸਦਾ ਇਸਤੇਮਾਲ ਸਿਰਫ ਸਥਾਨਕ ਚੋਣਾਂ ਵਿਚ ਹੀ ਹੁੰਦਾ ਹੈ। ਮਤਲਬ ਇਹ ਦਾਅਵਾ ਸਹੀ ਹੈ ਕਿ ਜਪਾਨ ਵਿਚ ਮਤਦਾਨ ਲਈ ਬੈਲੇਟ ਪੇਪਰ ਦਾ ਇਸਤੇਮਾਲ ਹੁੰਦਾ ਹੈ ਨਾ ਕਿ EVM ਦਾ।

ਹੁਣ ਆਉਂਦੇ ਹਨ ਦੂਜੇ ਦਾਅਵੇ ‘ਤੇ, ਜਿਹਦੇ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਇਲੈਕਟ੍ਰੋਨਿਕ ਵੋਟਿੰਗ ਲਾਇ ਇਸਤੇਮਾਲ ਵਿਚ ਲਿਆਉਣ ਜਾਣ ਵਾਲੀ EVM ਨੂੰ ਜਪਾਨ ਤੋਂ ਖਰੀਦਿਆ ਜਾਉਂਦਾ ਹੈ।

ਇਸ ਦਾਅਵੇ ਦੀ ਸੱਚਾਈ ਨੂੰ ਪਰਖਣ ਲਈ ਅਸੀਂ ਭਾਰਤ ਦੀ ਸੰਵੈਧਾਨਿਕ ਸੰਸਥਾ ਚੋਣ ਆਯੋਗ ਦੀ ਵੈੱਬਸਾਈਟ ‘ਤੇ ਉਪਲੱਭਧ ਜਾਣਕਾਰੀ ਦਾ ਸਹਾਰਾ ਲਿਆ। ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਪਹਿਲੀ ਵਾਰ ਭਾਰਤ ਵਿਚ 1982 ਵਿਚ ਕੇਰਲ ਦੇ ਪੇਰੂਰ ਵਿਧਾਨਸਭਾ ਵਿਚ EVM ਦਾ ਇਸਤੇਮਾਲ ਕੀਤਾ ਗਿਆ ਸੀ।


‘’ਸਟੇਟਸ ਪੇਪਰ ਆਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (EVM)’’ ਦਾ ਤੀਸਰਾ ਸੰਸਕਰਣ

ਆਯੋਗ ਮੁਤਾਬਕ, ਚੋਣਾਂ ਵਿਚ ਜਿਹੜੀਆਂ EVM ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸਦੀ ਡਿਜ਼ਾਈਨਿੰਗ ਅਤੇ ਨਿਰਮਾਣ ਦਾ ਕੰਮ ਦੋ ਸਰਕਾਰੀ ਕੰਪਨੀਆਂ ਭਾਰਤ ਇਲੈਕਟ੍ਰੋਨਿਕਸ ਲਿਮਿਟਿਡ (BEL, ਬੰਗਲੌਰ) ਅਤੇ ਇਲੈਕਟ੍ਰੋਨਿਕਸ ਕੋਰਪੋਰੇਸ਼ਨ ਆਫ ਇੰਡੀਆ ਲਿਮਿਟਿਡ (ECIL, ਹੈਦਰਾਬਾਦ) ਕਰਦੀਆਂ ਹਨ। ਇਹ ਦੱਸਣਾ ਜ਼ਰੂਰੀ ਹੈ ਕਿ ਸਿਰਫ ਇਹੀ ਦੋ ਕੰਪਨੀਆਂ ਚੋਣ ਆਯੋਗ ਨੂੰ EVM ਦੀ ਸਪਲਾਈ ਕਰਦੀਆਂ ਹਨ।

ECIL ਦੀ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਉਹ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ (DEA) ਦੇ ਅਧੀਨ ਕੰਮ ਕਰਨ ਵਾਲੀ ਕੰਪਨੀ ਹੈ, ਜਿਸਦਾ ਮਕਸਦ ਕੰਪਿਊਟਰ, ਕੰਟ੍ਰੋਲ ਸਿਸਟਮ ਅਤੇ ਕਮਿਊਨੀਕੇਸ਼ਨ ਦੀ ਡਿਜ਼ਾਈਨਿੰਗ, ਵਿਕਾਸ, ਨਿਰਮਾਣ ਅਤੇ ਉਸਦੀ ਮਾਰਕਟਿੰਗ ਕਰਨਾ ਹੈ। ECIL ਦੀ ਲਿਸਟ ਵਿਚ ਅਜਿਹੀ ਕਈ ਉਪਲਭਦੀਆਂ ਹਨ, ਜਿਸਨੂੰ ਭਾਰਤ ਵਿਚ ਪਹਿਲੀ ਵਾਰ ਕੀਤਾ ਗਿਆ ਅਤੇ ਇਹਨਾਂ ਵਿਚੋਂ ਦੀ ਇੱਕ EVM ਵੀ ਹੈ। ECIL ਹਾਲਾਂਕਿ ਬਜ਼ਾਰ ਵਿਚ ਲਿਸਟੇਡ ਨਹੀਂ ਹੈ।

ਓਥੇ ਹੀ, ਬੰਗਲੌਰ ਦੀ ਭਾਰਤ ਇਲੈਕਟ੍ਰੋਨਿਕਸ ਲਿਮਿਟਿਡ (BEL) 1954 ਵਿਚ ਗਠਿਤ ਸਾਰਵਜਨਕ ਖੇਤਰ ਦੀ ਕੰਪਨੀ ਹੈ, ਜੋ ਕਮਿਊਨੀਕੇਸ਼ਨ ਦੇ ਉਪਕਰਨ, ਰਡਾਰ, ਨੇਵਲ ਸਿਸਟਮ, ਵਿਪਨ ਸਿਸਟਮ, ਹੋਮਲੈਂਡ ਸਿਕਿਓਰਟੀ, ਟੈਲੀਕੋਮ ਐਂਡ ਬ੍ਰੋਡਕਸਟ ਸਿਸਟਮ ਆਦਿ ਦੇ ਖੇਤਰ ਵਿਚ ਕੰਮ ਕਰਦੀ ਹੈ।

ਕੰਪਨੀ ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਉਹ ਨਾਗਰਿਕ ਉਪਕਰਣ ਦੇ ਖੇਤਰ ਵਿਚ EVM, ਟੈਬਲੇਟ PC ਅਤੇ ਸੌਰ ਊਰਜਾ ਤੋਂ ਚੱਲਣ ਵਾਲੇ ਟ੍ਰੈਫਿਕ ਸਿਗਨਲ ਦੇ ਉਪਕਰਣ ਦਾ ਨਿਰਮਾਣ ਕਰਦੀ ਹੈ। BEL ਦੇ ਬੰਗਲੌਰ ਅਤੇ ਪੰਚਕੂਲਾ ਦੇ ਸੁਰੱਖਿਅਤ ਯੂਨਿਟ ਵਿਚ EVM ਅਤੇ VVPET ਦਾ ਨਿਰਮਾਣ ਕੀਤਾ ਜਾਂਦਾ ਹੈ। BEL ਬਜ਼ਾਰ ਵਿਚ ਲਿਸਟੇਡ ਕੰਪਨੀ ਹੈ।

ਚੋਣ ਆਯੋਗ ਦੇ ‘’ਸਟੇਟਸ ਪੇਪਰ ਆਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (EVM)’’’ ਦੇ ਅਗਸਤ 2018 ਵਿਚ ਪ੍ਰਕਾਸ਼ਿਤ ਤੀਸਰੇ ਸੰਸਕਰਣ ਮੁਤਾਬਕ, ‘’ਚੋਣ ਆਯੋਗ ਭਵਿੱਖ ਵਿਚ ਹੋਣ ਵਾਲੇ ਸਾਰੇ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿਚ VVPET ਦਾ ਇਸਤੇਮਾਲ ਕਰਨ ਲਈ ਵਚਨਬੱਧ ਹੈ। ਇਸਦੇ ਲਈ ਜ਼ਰੂਰੀ VVPET ਅਤੇ ਅਪਡੇਟੇਡ EVM (M3) ਦੀ ਖਰੀਦਦਾਰੀ ਲਈ ਸਰਕਾਰ ਦੀ ਤਰਫੋਂ ਜ਼ਰੂਰੀ ਫ਼ੰਡ ਨੂੰ ਮੰਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਮਸ਼ੀਨਾਂ ਨੂੰ BEL ਅਤੇ ECIL ਦੀ ਤਰਫੋਂ 2018 ਦੇ ਨਵੰਬਰ ਤੱਕ ਪੂਰਾ ਕਰ ਦਿੱਤਾ ਜਾਣਾ ਹੈ।‘’

ਪੇਪਰ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ, 2006 ਤੋਂ ਪਹਿਲਾਂ ਇਸਤੇਮਾਲ ਵਿਚ ਲਿਆਏ ਜਾਣ ਵਾਲਾ EVM, M1 ਸੀਰੀਜ਼ ਦਾ ਸੀ, ਜਦਕਿ 2006-10 ਦੇ ਵਿਚਕਾਰ ਦੇ EVM M2 ਸੀਰੀਜ਼ ਦੇ ਹਨ। 2013 ਦੇ ਬਾਅਦ ਬਣਾਏ ਜਾਣ ਵਾਲੇ EVM, M3 ਸੀਰੀਜ਼ ਦੇ ਹਨ, ਜਿਸਦਾ ਜਿਕਰ ECIL ਅਤੇ BEL ਦੀ ਅਨੁਅਲ ਰਿਪੋਰਟ ਵਿਚ ਵੀ ਹੈ।

EVM ਵਿਚ ਇਸਤੇਮਾਲ ਹੋਣ ਵਾਲਾ ਸੋਫਟਵੇਅਰ ਪੂਰਣ ਰੂਪ ਤੋਂ ਸਵਦੇਸ਼ੀ ਹੈ, ਜਿਸਨੂੰ BEL ਅਤੇ ECIL ਦੇ ਇੰਜੀਨੀਅਰ ਸੁਤੰਤਰ ਰੂਪ ਤੋਂ ਵਿਕਸਿਤ ਕਰਦੇ ਹਨ।

ਸੋਫਟਵੇਅਰ ਬਣਾਉਣ ਦੇ ਬਾਅਦ ਉਸਦੀ ਟੈਸਟਿੰਗ ਦੀ ਜਿੰਮੇਵਾਰੀ ਵੀ ਇੱਕ ਸੁਤੰਤਰ ਗਰੁੱਪ ਦੇ ਜਿੱਮੇ ਹੁੰਦੀ ਹੈ।

EVM ਵਿਚ ਲੱਗਣ ਵਾਲੀ ਬੈਟਰੀ ਤਕ ਦਾ ਨਿਰਮਾਣ ECIL ਅਤੇ BEL ਦੇ ਕਾਰਖਾਨਿਆਂ ਵਿਚ ਹੁੰਦਾ ਹੈ।


‘’ਸਟੇਟਸ ਪੇਪਰ ਆਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (EVM)’’ ਦਾ ਤੀਸਰਾ ਸੰਸਕਰਣ

ਜਪਾਨ ਤੋਂ EVM ਖਰੀਦੇ ਜਾਣ ਵਾਲੇ ਦਾਅਵੇ ਦੇ ਉਲਟ ਭਾਰਤ ਕੁੱਝ ਦੇਸ਼ਾ ਨੂੰ EVM ਵੇਚਦਾ ਵੀ ਹੈ। BEL ਦੀ 2018 ਦੀ ਅਨੁਅਲ ਰਿਪੋਰਟ ਮੁਤਾਬਕ, ‘BEL ਨਾਮੀਬੀਆ ਨੂੰ EVM ਅਤੇ ਹੋਰ ਉਪਰਕਰਣਾ ਨੂੰ ਵੇਚਦਾਹੈ ਅਤੇ ਹੁਣ ਉਨ੍ਹਾਂ ਨੇ VVPET ਵਿਚ ਦਿਲਚਸਪੀ ਦਿਖਾਈ ਹੈ। ਬੋਤਸਵਾਨਾ ਨੇ ਵੀ EVM ਅਤੇ VVPET ਖਰੀਦਣ ਵਿਚ ਦਿਲਚਸਪੀ ਦਿਖਾਈ ਹੈ। ਚੋਣ ਆਯੋਗ ਦੇ ਦਿਸ਼ਾ ਨਿਰਦੇਸ਼ ਮੁਤਾਬਕ, ਵੇਚਣ ਵਾਲੇ EVM ਅਤੇ VVPET ਦਾ ਨਿਰਮਾਣ ਕੀਤਾ ਜਾ ਰਿਹਾ ਹੈ।’


2018 ਦੀ BEL ਦੀ ਸਾਲਾਨਾ ਰਿਪੋਰਟ (ਸਰੋਤ-BSE)

2018 ਵਿਚ ਇੱਕ RTI ‘ਤੇ ਚੋਣ ਆਯੋਗ ਦੀ ਤਰਫ਼ੋਂ ਦਿੱਤੀ ਗਈ ਜਾਣਕਾਰੀ ਤੋਂ ਇਸਦੀ ਪੁਸ਼ਟੀ ਹੁੰਦੀ ਹੈ। RTI ‘ਤੇ ਦਿੱਤੇ ਗਏ ਜਵਾਬ ਮੁਤਾਬਕ, ਪਿਛਲੇ ਕੁੱਝ ਸਾਲਾਂ ਵਿਚ 9 ਦੇਸ਼ਾਂ ਨੇ EVM ਲਈ ਚੋਣ ਆਯੋਗ ਨਾਲ ਸੰਪਰਕ ਕੀਤਾ ਹੈ। ਨੇਪਾਲ ਨੇ 2012 ਵਿਚ, ਨਾਈਜੀਰੀਆ ਨੇ 2014 ਵਿਚ, ਇੰਡੋਨੇਸ਼ੀਆ ਨੇ 2016 ਵਿਚ ਜਦਕਿ ਰੂਸ, ਭੂਟਾਨ, ਬੋਤਸਵਾਨਾ ਅਤੇ ਪਾਪੁਆ ਨਿਊ ਗਿਨੀ ਨੇ 2017 ਵਿਚ ਇਸਦੇ ਲਈ ਨਿਵੇਦਨ ਕੀਤਾ ਸੀ।

RTI ਤੇ ਮਿਲੀ ਜਾਣਕਾਰੀ ਮੁਤਾਬਕ, ਭਾਰਤ ਨੇ ਤਿੰਨ ਮੌਕਿਆਂ ਤੇ ਹੁਣ ਤਕ ਦੋ ਦੇਸ਼ਾਂ ਨੂੰ EVM ਦੀ ਆਪੂਰਤੀ ਕੀਤੀ ਹੈ। ਹਾਲਾਂਕਿ, RTI ਵਿਚ ਸੰਧਰਬ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਹ ਦੱਸਿਆ ਗਿਆ ਹੈ ਕਿ 2012 ਅਤੇ 2015 ਵਿਚ ਨਾਮੀਬੀਆ ਅਤੇ 2017 ਵਿਚ ਭੂਟਾਨ ਨੂੰ EVM ਦਿੱਤੇ ਗਏ। ਬਾਕੀ ਸਾਰੇ ਮਾਮਲਿਆਂ ਵਿਚ ਆਯੋਗ ਨੇ ਜਾਂ ਤਾਂ ਨਿਵੇਦਨ ਨੂੰ ਖਾਰਿਜ ਕੀਤਾ ਹੈ ਜਾਂ ਉਹਨਾਂ ਨੂੰ ਭਾਰਤ ਦੀ ਜਰੂਰਤਾਂ ਨੂੰ ਵੇਖਦੇ ਹੋਏ ਉਹਨਾਂ ਦੀ ਮੰਗ ਨੂੰ ਸਥਗਿਤ ਕਰ ਦਿੱਤਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਸਾਬਤ ਹੁੰਦਾ ਹੈ ਕਿ ਭਾਰਤ ਦੇ ਚੋਣਾਂ ਵਿਚ ਜਿਹੜੇ EVM ਦਾ ਇਸਤੇਮਾਲ ਹੁੰਦਾ ਹੈ, ਉਹ ਪੂਰੀ ਤਰ੍ਹਾਂ ਭਾਰਤ ਵਿਚ ਬਣਾਏ ਜਾਂਦੇ ਹਨ। EVM ਦਾ ਨਿਰਮਾਣ ਰੱਖਿਆ ਮੰਤਰਾਲੇ ਅਤੇ ਪਰਮਾਣੂ ਊਰਜਾ ਵਿਭਾਗ ਦੇ ਤਹਿਤ ਕੰਮ ਕਰਨ ਵਾਲੇ ਦੋ PSU ਵਿਚ ਹੁੰਦਾ ਹੈ। ਜਪਾਨ ਤੋਂ EVM ਖਰੀਦੇ ਜਾਣ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ, ਸਗੋਂ ਇਸਦੇ ਉਲਟ ਕਈ ਹੋਰ ਦੇਸ਼ਾਂ ਨੇ ਭਾਰਤ ਤੋਂ EVM ਖਰੀਦਣ ਵਿਚ ਇੱਛਾ ਦਿਖਾਈ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਜਪਾਨ ਤੋਂ ਖਰੀਦੇ ਜਾਂਦੇ ਹਨ EVM
  • Claimed By : FB User-छोटी-छोटी मगर मोटी बातें
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later