Fact Check: ਡਿਓਡਰੇਂਟ ਤੋਂ ਨਹੀਂ ਹੁੰਦਾ ਹੈ ਬ੍ਰੈਸਟ ਕੈਂਸਰ, ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ
- By: Bhagwant Singh
- Published: Aug 5, 2019 at 05:56 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਡਿਓਡਰੇਂਟ ਅਤੇ ਬ੍ਰੈਸਟ ਕੈਂਸਰ ਵਿਚਕਾਰ ਸਬੰਧ ਹੁੰਦਾ ਹੈ। ਪੋਸਟ ਦੇ ਕੈਪਸ਼ਨ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਹਾਡਾ ਡਿਓਡਰੇਂਟ ਬ੍ਰੈਸਟ ਕੈਂਸਰ ਦੀ ਵਜ੍ਹਾ ਬਣ ਸਕਦਾ ਹੈ। ਇਸ ਪੋਸਟ ਅੰਦਰ ਇਮੇਜ ਵਿਚ ਦਿੱਤੇ ਗਏ ਟੈਕਸਟ ਦੇ ਦਾਅਵੇ ਮੁਤਾਬਕ, ਵੱਧ ਬ੍ਰੈਸਟ ਕੈਂਸਰ ਛਾਤੀ ਦੇ ਉੱਪਰੀ-ਬਾਹਰੀ ਹਿੱਸੇ ਵਿਚ ਹੁੰਦਾ ਹੈ। ਪੋਸਟ ਮੁਤਾਬਕ, ਇਹ ਹਿੱਸਾ ਐਂਟੀਪਰਸਪੀਰੀਅੰਟਸ ਦੇ ਸੰਪਰਕ ਵਿਚ ਆਉਣ ਵਾਲੇ ਲਿੰਫ਼ ਨੋਡਸ ਦੇ ਸਬਤੋਂ ਕਰੀਬ ਹੁੰਦਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ ਗਿਆ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ, ਜਿਸਦਾ ਦਾਅਵਾ ਹੈ ਕਿ ਡਿਓਡਰੇਂਟ ਅਤੇ ਬ੍ਰੈਸਟ ਕੈਂਸਰ ਵਿਚਕਾਰ ਇੱਕ ਸਬੰਧ ਹੈ। ਪੋਸਟ ਦਾ ਦਾਅਵਾ ਹੈ ਕਿ ਡਿਓਡਰੇਂਟ ਦੇ ਇਸਤੇਮਾਲ ਤੋਂ ਕੈਂਸਰ ਹੋ ਸਕਦਾ ਹੈ। ਪੋਸਟ ਵਿਚ ਅੱਗੇ ਕਿਹਾ ਗਿਆ ਹੈ ਕਿ ਵਿਗਿਆਨਕ ਰਿਸਰਚ ਦੇ ਮੁਤਾਬਕ, ਵੱਧ ਬ੍ਰੈਸਟ ਕੈਂਸਰ ਛਾਤੀ ਦੇ ਉੱਪਰੀ-ਬਾਹਰੀ ਹਿੱਸੇ ਵਿਚ ਹੁੰਦਾ ਹੈ। ਪੋਸਟ ਮੁਤਾਬਕ, ਇਹ ਹਿੱਸਾ ਐਂਟੀਪਰਸਪੀਰੀਅੰਟਸ ਦੇ ਸੰਪਰਕ ਵਿਚ ਆਉਣ ਵਾਲੇ ਲਿੰਫ਼ ਨੋਡਸ ਦੇ ਸਬਤੋਂ ਕਰੀਬ ਹੁੰਦਾ ਹੈ। ਇਸ ਪੋਸਟ ਨੂੰ Women’s Health Tips ਨਾਂ ਦੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤਾ ਗਿਆ ਹੈ।
ਪੜਤਾਲ
ਅਸੀਂ ਸਬਤੋਂ ਪਹਿਲਾਂ ਔਨਲਾਈਨ ਰਿਪੋਰਟ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਡਿਓਡਰੇਂਟ ਅਤੇ ਬ੍ਰੈਸਟ ਕੈਂਸਰ ਵਿਚਕਾਰ ਕੋਈ ਸਬੰਧ ਹੁੰਦਾ ਹੈ ਜਾਂ ਨਹੀਂ।
ਸਾਨੂੰ National Cancer Institute ਦੀ ਅਧਿਕਾਰਕ ਵੈੱਬਸਾਈਟ ‘ਤੇ ਇੱਕ ਰਿਪੋਰਟ ਮਿਲੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਿਓਡਰੇਂਟ ਛਾਤੀ ਦੇ ਨੇੜੇ ਇਸਤੇਮਾਲ ਕੀਤੀ ਜਾਂਦੀ ਹੈ ਅਤੇ ਇਸ ਅੰਦਰ ਕੁੱਝ ਨੁਕਸਾਨ ਪਹੁੰਚਾਉਣ ਵਾਲੇ ਤੱਤਵ ਵੀ ਹੁੰਦੇ ਹਨ ਇਸਲਈ ਕਈ ਵਿਗਿਆਨਕਾਂ ਅਤੇ ਹੋਰ ਲੋਕਾਂ ਨੇ ਅਜਿਹਾ ਅਨੁਮਾਨ ਜਤਾਇਆ ਕਿ ਇਸਦੇ ਇਸਤੇਮਾਲ ਅਤੇ ਬ੍ਰੈਸਟ ਕੈਂਸਰ ਵਿਚਕਾਰ ਸਬੰਧ ਹੋ ਸਕਦਾ ਹੈ। ਹਾਲਾਂਕਿ, ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ ਜਿਹੜਾ ਇਹ ਪੁਸ਼ਟੀ ਕਰਦਾ ਹੋਵੇ ਕਿ ਅਜਿਹੇ ਉਤਪਾਦਾਂ ਦੇ ਇਸਤੇਮਾਲ ਤੋਂ ਬ੍ਰੈਸਟ ਕੈਂਸਰ ਹੋ ਸਕਦਾ ਹੈ।
ਇਸ ਪੋਸਟ ਦਾ ਦੂਜਾ ਦਾਅਵਾ ਹੈ ਕਿ ਵਿਗਿਆਨਕ ਰਿਸਰਚ ਦੇ ਮੁਤਾਬਕ, ਵੱਧ ਬ੍ਰੈਸਟ ਕੈਂਸਰ ਛਾਤੀ ਦੇ ਉੱਪਰੀ-ਬਾਹਰੀ ਹਿੱਸੇ ਵਿਚ ਹੁੰਦਾ ਹੈ। ਪੋਸਟ ਮੁਤਾਬਕ, ਇਹ ਹਿੱਸਾ ਐਂਟੀਪਰਸਪੀਰੀਅੰਟਸ ਦੇ ਸੰਪਰਕ ਵਿਚ ਆਉਣ ਵਾਲੇ ਲਿੰਫ਼ ਨੋਡਸ ਦੇ ਸਬਤੋਂ ਕਰੀਬ ਹੁੰਦਾ ਹੈ।
American Cancer Society ਦੇ ਮੁਤਾਬਕ, ਇਹ ਦਾਅਵਾ ਸਹੀ ਨਹੀਂ ਹੈ।
ਅਸੀਂ ਅਪੋਲੋ ਹਸਪਤਾਲ ਇੰਦ੍ਰਪ੍ਰਸਥ ਦੇ ਆੱਨਕੋਲੋਜਿਸਟ ਡਾਕਟਰ ਮਨੀਸ਼ ਸਿੰਘਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ, ‘ਅਜਿਹਾ ਕੋਈ ਸਬੂਤ ਨਹੀਂ ਹੈ ਜਿਹੜਾ ਇਸ ਦਾਅਵੇ ਦੀ ਪੁਸ਼ਟੀ ਕਰਦਾ ਹੋਵੇ। ‘IARC- ਇੰਟਰਨੈਸ਼ਨਲ ਅਕੈਡਮੀ ਆੱਫ ਰਿਸਰਚ ਆੱਨ ਕੈਂਸਰ’ ਨੇ ਕਦੇ ਡਿਓਡਰੇਂਟ ਨੂੰ ਕਾਰਸੀਨੋਜੇਨ (ਟਿਸ਼ੂ ਵਿਚ ਕੈਂਸਰ ਫੈਲਾਉਣ ਵਾਲੇ ਤੱਤਵ) ਦਾ ਕਾਰਣ ਨਹੀਂ ਮੰਨਿਆ ਵਰਨਾ ਡਿਓਡਰੇਂਟ ‘ਤੇ ਵੀ ਚੇਤਾਵਨੀ ਲਿਖੀ ਹੁੰਦੀ ਜਿਵੇਂ ਕਿ ਅਸੀਂ ਸਿਗਰੇਟ ਦੇ ਪੈਕੇਟ ‘ਤੇ ਵੇਖਦੇ ਹਾਂ।’
ਇਸਦਾ ਦੂਜਾ ਦਾਅਵਾ ਪੈਰਾਬੇਨ (ਕੌਸਮੈਟਿਕ ਉਤਪਾਦਾਂ ਵਿਚ ਪ੍ਰੇਜ਼ਰਵੇਟਿਵ ਦੀ ਤਰ੍ਹਾਂ ਇਸਤੇਮਾਲ ਹੋਣ ਵਾਲਾ ਤੱਤਵ) ਨੂੰ ਕੈਂਸਰ ਤੋਂ ਜੋੜਨ ਦਾ ਹੈ। ਵਿਸ਼ਵਾਸ ਨਿਊਜ਼ ਨੂੰ ਆਪਣੀ ਪੜਤਾਲ ਦੌਰਾਨ US Food and Drug Administration ਦੀ ਅਧਿਕਾਰਕ ਵੈੱਬਸਾਈਟ ‘ਤੇ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਕ: ‘FDA ਵਿਗਿਆਨਕਾਂ ਦੁਆਰਾ ਪੈਰਾਬੇਨ ਦੀ ਸੁਰੱਖਿਆ ‘ਤੇ ਪ੍ਰਕਾਸ਼ਿਤ ਅਧਿਐਨਾਂ ਦੀ ਸਮੀਖਿਆ ਜਾਰੀ ਹੈ। ਫਿਲਹਾਲ ਸਾਡੇ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ ਕਿ ਕੌਸਮੈਟਿਕ ਵਿਚ ਇਸਤੇਮਾਲ ਹੋਣ ਵਾਲੇ ਪੈਰਾਬੇਨ ਦਾ ਮਨੁੱਖੀ ਸਿਹਤ ‘ਤੇ ਕੋਈ ਅਸਰ ਪੈਂਦਾ ਹੈ।’
ਇਸ ਰਿਪੋਰਟ ਵਿਚ ਅੱਗੇ ਲਿਖਿਆ ਹੈ, ‘FDA ਇਸ ਖੇਤਰ ਵਿਚ ਨਵੇਂ ਅੰਕੜਿਆਂ ਦਾ ਮੁਲਾਂਕਣ ਜਾਰੀ ਰੱਖੇਗਾ। ਜੇਕਰ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਇਸ ਅੰਦਰ ਸਿਹਤ ਲਈ ਖਤਰਾ ਮੌਜੂਦ ਹੈ ਤਾਂ ਇੰਡਸਟ੍ਰੀ ਅਤੇ ਜਨਤਾ ਨੂੰ ਸਲਾਹ ਦਵਾਂਗੇ ਅਤੇ ਉਪਭੋਗਤਾਵਾਂ ਦੀ ਸਿਹਤ ਅਤੇ ਕਲਿਆਣ ਦੀ ਰੱਖਿਆ ਲਈ FD&C ਐਕਟ ਦੇ ਤਹਿਤ ਏਜੇਂਸੀ ਦੇ ਕਾਨੂੰਨੀ ਵਿਕਲਪਾਂ ‘ਤੇ ਵੀ ਵਿਚਾਰ ਕਰਾਂਗੇ।’
ਨਤੀਜਾ: ਇਸ ਪੋਸਟ ਦਾ ਇਹ ਦਾਅਵਾ ਕਿ ਡਿਓਡਰੇਂਟ ਤੋਂ ਕੈਂਸਰ ਹੁੰਦਾ ਹੈ, ਫਰਜ਼ੀ ਹੈ। ਅਮਰੀਕੀ ਕੈਂਸਰ ਸੋਸਾਇਟੀ ਅਤੇ ਕੈਂਸਰ ਸਪੈਸ਼ਲਿਸਟ ਨੇ ਇਸ ਤਰ੍ਹਾਂ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਡਿਓਡਰੇਂਟ ਤੋਂ ਹੁੰਦਾ ਹੈ ਬ੍ਰੈਸਟ ਕੈਂਸਰ
- Claimed By : Fb Page: Women's Health Tips
- Fact Check : ਫਰਜ਼ੀ