Fact Check: ਮ੍ਰਿਤ ਸ਼ਕਸ ਦੇ ਸ਼ਮਸ਼ਾਨ ਘਾਟ ‘ਤੇ ਜਿੰਦਾ ਹੋ ਜਾਣ ਦਾ ਦਾਅਵਾ ਗਲਤ, ਐਡ ਸ਼ੂਟਿੰਗ ਦਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ

ਸ਼ਮਸ਼ਾਨ ਘਾਟ ਪਹੁੰਚਣ ਦੇ ਬਾਅਦ ਮ੍ਰਿਤ ਵਿਅਕਤੀ ਦੇ ਜਿੰਦਾ ਹੋਣ ਦਾ ਦਾਅਵਾ ਗਲਤ ਹੈ। ਐਡ ਸ਼ੂਟ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮ੍ਰਿਤ ਸ਼ਕਸ ਨੂੰ ਅੰਤਿਮ ਸਸਕਾਰ ਲਈ ਸ਼ਮਸ਼ਾਨ ਘਾਟ ਲਿਆਇਆ ਗਿਆ ਤਾਂ ਉਹ ਜਿੰਦਾ ਹੋ ਗਿਆ। ਵਿਸ਼ਵਾਸ ਨਿਊਜ਼ ਨੂੰ ਫੈਕਟ ਚੈਕਿੰਗ ਵਹਾਟਸਐੱਪ ਚੈਟਬੋਟ (+91 95992 99372) ‘ਤੇ ਵੀ ਇਹੀ ਦਾਅਵਾ ਫੈਕਟ ਚੈੱਕ ਲਈ ਮਿਲਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਪਾਇਆ ਗਿਆ ਹੈ। ਐਡ ਵੀਡੀਓ ਦੀ ਸ਼ੂਟਿੰਗ ਕਲਿਪ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ HAHA ਹਾਹਾ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਕਹਿੰਦੇ ਇਸ ਬੰਦੇ ਨੂੰ ਸਾੜਣ ਚੱਲੇ ਸੀ ,ਸ਼ਮਸ਼ਾਨ ਘਾਟ ਦੇ ਗੇਟ ਤੇ ਪਹੁੰਚ ਕੇ ਇਹ ਬੰਦਾ ਇੱਕਦਮ ਉੱਠ ਗਿਆ

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਓਥੇ ਹੀ ਇੱਕ ਹੋਰ ਫੇਸਬੁੱਕ ਪੇਜ जय श्री राम ਨੇ ਇਸਨੂੰ ਅਪਲੋਡ ਕਰਦੇ ਹੋਏ ਲਿਖਿਆ, ‘2020 में और क्या क्या देखने को मिलेंगे :- रतन लाल जी बूलीवाल गांव महेंद्रगढ़ तहसील सहाड़ा जिला भीलवाड़ा जीन का आज देहांत हो गया था और 6 घंटे बाद श्मशान घाट पहुंचने पर वापीस जीवित हो गए आज का यह चमत्कार हकीकत सच्चा है न जाने भगवान की क्या लीला है मैंने बात की है अभी।’

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਤੱਕ ਇਸ ਵਾਇਰਲ ਪੋਸਟ ਨੂੰ ਕਈ ਲੋਕ ਸ਼ੇਅਰ ਕਰ ਚੁੱਕੇ ਸਨ। ਅਸੀਂ ਸਬਤੋਂ ਪਹਿਲਾਂ जय श्री राम ਦੇ ਫੇਸਬੁੱਕ ਪੋਸਟ ‘ਤੇ ਆਏ ਕਮੈਂਟਸ ਨੂੰ ਧਿਆਨ ਨਾਲ ਵੇਖਿਆ। ਕਈ ਯੂਜ਼ਰ ਆਪਣੇ ਕਮੈਂਟ ਵਿਚ ਇਸ ਵਾਇਰਲ ਦਾਅਵੇ ਦੇ ਝੂਠੇ ਹੋਣ ਦੀ ਗੱਲ ਕਰ ਰਹੇ ਹਨ। ਪੋਸਟ ‘ਤੇ ਆਏ ਕੁਝ ਕਮੈਂਟਸ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ:

ਇਸੇ ਤਰ੍ਹਾਂ ਦੇ ਇੱਕ ਕਮੈਂਟ ਵਿਚ ਲਖਨ ਵੈਸ਼ਣਵ ਨਾਂ ਦੇ ਇੱਕ ਯੂਜ਼ਰ ਨੇ ਇਸ ਵਾਇਰਲ ਵੀਡੀਓ ਦੇ ਦਾਅਵੇ ਨੂੰ ਫਰਜੀ ਦੱਸਦੇ ਹੋਏ ਲਿਖਿਆ ਹੈ ਕਿ ਇਹ ਉਨ੍ਹਾਂ ਦੇ ਪਿੰਡ ਦਾ ਮਾਮਲਾ ਹੈ। ਵਿਸ਼ਵਾਸ ਨਿਊਜ਼ ਨੇ ਲਖਨ ਵੈਸ਼ਣਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਭੀਲਵਾੜਾ ਜਿਲੇ ਅਧੀਨ ਉਨ੍ਹਾਂ ਦੇ ਪਿੰਡ ਮਹੇਂਦਰਗੜ ਦਾ ਹੈ। ਲਖਨ ਨੇ ਦੱਸਿਆ ਕਿ ਇਹ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਇੱਕ ਸ਼ੋਰਟ ਐਡ ਸ਼ੂਟ ਕੀਤਾ ਜਾ ਰਿਹਾ ਸੀ। ਇਸਦੇ ਵਿਚ ਅੰਤਮ ਸਸਕਾਰ ਦੇ ਬਾਅਦ ਘਾਟਾਂ ‘ਤੇ ਔਰਤਾਂ ਦੇ ਖੁਲੇ ਵਿਚ ਸਨਾਨ ਦੀ ਮਜਬੂਰੀ ਵਰਗੇ ਵਿਸ਼ੇ ਨੂੰ ਚੱਕਿਆ ਜਾ ਰਿਹਾ ਸੀ। ਲਖਨ ਮੁਤਾਬਕ, ਇਸੇ ਐਡ ਸ਼ੂਟਿੰਗ ਦੌਰਾਨ ਕਿਸੇ ਨੇ ਇਸ ਕਲਿਪ ਨੂੰ ਗਲਤ ਤਰੀਕੇ ਨਾਲ ਵਾਇਰਲ ਕਰ ਦਿੱਤਾ।

ਲਖਨ ਵੈਸ਼ਣਵ ਦੀ ਇਸ ਗੱਲ ਦੀ ਤਸਦੀਕ ਇੱਕ-ਦੂਜੇ ਯੂਜ਼ਰ ਦੇ ਕਮੈਂਟ ਨਾਲ ਵੀ ਹੁੰਦੀ ਹੈ, ਜਿਨ੍ਹਾਂ ਨੇ ਇਸ ਘਟਨਾ ਦੀ ਰਿਪੋਰਟਿੰਗ ‘ਤੇ ਅਧਾਰਤ ਇੱਕ ਨਿਊਜ਼ ਕਲਿਪ ਸ਼ੇਅਰ ਕੀਤੀ ਹੈ। ਆਸ਼ੀਸ਼ ਜੈਸਵਾਲ ਨਾਂ ਦੇ ਯੂਜ਼ਰ ਦੇ ਇਸ ਕਮੈਂਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ:

ਪੜਤਾਲ ਦੌਰਾਨ ਸਾਨੂੰ ਦੈਨਿਕ ਭਾਸਕਰ ਦੀ ਉਹ ਖਬਰ ਵੀ ਮਿਲ ਗਈ, ਜਿਸਦੇ ਵਿਚ ਇਸ ਐਡ ਸ਼ੂਟ ਨਾਲ ਜੁੜੇ ਮਾਮਲੇ ਨੂੰ ਦੱਸਿਆ ਗਿਆ ਸੀ। ਇਸ ਖਬਰ ਵਿਚ ਵੀ ਵਾਇਰਲ ਵੀਡੀਓ ਨੂੰ ਐਡ ਸ਼ੂਟਿੰਗ ਨਾਲ ਹੀ ਜੁੜਿਆ ਦੱਸਿਆ ਜਾ ਰਿਹਾ ਹੈ। ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ HAHA ਹਾਹਾ ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਸ਼ਮਸ਼ਾਨ ਘਾਟ ਪਹੁੰਚਣ ਦੇ ਬਾਅਦ ਮ੍ਰਿਤ ਵਿਅਕਤੀ ਦੇ ਜਿੰਦਾ ਹੋਣ ਦਾ ਦਾਅਵਾ ਗਲਤ ਹੈ। ਐਡ ਸ਼ੂਟ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts