ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਜ਼ਾਰ ਵਿਚ ਮੌਜੂਦ ਘਟੀਆ ਕਵਾਲਿਟੀ ਦੇ ਸਸਤੇ ਟੈਬਲੇਟ ਵਿਚੋਂ ਟਿਸ਼ੂ ਪੇਪਰ ਨਿਕਲ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਸਾਹਮਣੇ ਆਇਆ ਕਿ ਇਹ ਟੈਬਲੇਟ ਦਵਾਈ ਨਹੀਂ ਹੈ, ਬਲਕਿ ਅਸਲ ਵਿਚ ਇਨ੍ਹਾਂ ਅੰਦਰ ਟਿਸ਼ੂ ਪੇਪਰ ਨੂੰ ਹੀ ਪੈਕ ਕੀਤਾ ਗਿਆ ਹੈ। ਪੜਤਾਲ ਵਿਚ ਇਸ ਵੀਡੀਓ ਦਾ ਦਾਅਵਾ ਫਰਜ਼ੀ ਪਾਇਆ ਗਿਆ।
ਫੇਸਬੁੱਕ ‘ਤੇ ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਜ਼ਾਰ ਵਿਚ ਮੌਜੂਦ ਘਟੀਆ ਕਵਾਲਿਟੀ ਟੈਬਲੇਟ ਵਿਚੋਂ ਟਿਸ਼ੂ ਪੇਪਰ ਨਿਕਲ ਰਿਹਾ ਹੈ। ਵੀਡੀਓ ਵਿਚ ਮੌਜੂਦ ਸ਼ਕਸ ਇਹ ਦੱਸ ਰਿਹਾ ਹੈ ਕਿ ਇਸ ਦਵਾ ਦੇ ਕਵਰ ‘ਤੇ ਇਸ ਅੰਦਰ ਮੌਜੂਦ ਦਵਾਵਾਂ ਦਾ ਕਮਪੋਜੀਸ਼ਨ ਨਹੀਂ ਲਿਖਿਆ ਹੋਇਆ ਹੈ। ਇਸਦੇ ਅਲਾਵਾ ਦਵਾ ਦੇ ਬਣਾਏ ਜਾਣ ਦੀ ਅਤੇ ਇਸਦੇ ਐਕਸਪਾਇਰ ਹੋਣ ਦੀ ਕੋਈ ਮਿਤੀ ਨਹੀਂ ਲਿਖੀ ਗਈ ਹੈ। ਵੀਡੀਓ ਮੁਤਾਬਕ, ਇਸ ‘ਤੇ ਸਿਰਫ ਦਵਾ ਦਾ ਨਾਂ, ਜੋਟਾ (Zota) ਲਿਖਿਆ ਹੋਇਆ ਹੈ।
ਸਾਨੂੰ ਇੰਟਰਨੈੱਟ ‘ਤੇ ਅਜਿਹੇ ਕਈ ਵੀਡੀਓ ਮਿਲੇ ਜਿਹੜੇ ਠੀਕ ਇਹੀ ਦਾਅਵਾ ਕਰ ਰਹੇ ਹਨ।
Invid ਤੋਂ ਕੱਢੇ ਗਏ ਵੀਡੀਓ ਫ਼੍ਰੇਮਸ ਨੂੰ ਜਦ ਅਸੀਂ ਮੈਗਨੀਫਾਇਰ ਟੂਲ ਦੇ ਜਰੀਏ ਵੱਡਾ ਕਰਕੇ ਵੇਖਿਆ ਤਾਂ ਸਾਨੂੰ ਟੈਬਲੇਟ ਦੇ ਕਵਰ ‘ਤੇ Zota ਲਿਖਿਆ ਨਜ਼ਰ ਆਇਆ। ਵਿਸ਼ਵਾਸ ਨਿਊਜ਼ ਨੇ Zota ਦੇ ਡਾਇਰੈਕਟਰ ਹਿਮਾਂਸ਼ੂ ਜੋਟਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਵਾਇਰਲ ਵੀਡੀਓ ਵਿਚ ਨਜ਼ਰ ਆ ਰਹੇ ਟਿਸ਼ੂ ਪੇਪਰ ਹਨ, ਨਾ ਕਿ ਕੋਈ ਦਵਾਈ। ਅਸੀਂ ਇਸਨੂੰ ਡਾਕਟਰਾਂ ਨੂੰ ਉਪਹਾਰ ਵਿਚ ਦੇਣ ਖਾਤਰ ਬਣਾਇਆ ਸੀ। ਅਸੀਂ ਪੈਕ ‘ਤੇ ਇਸ ਗੱਲ ਦਾ ਜਿਕਰ ਕਰ ਰੱਖਿਆ ਹੈ, ਪਰ ਕਿਸੇ ਨੇ ਉਸ ਹਿੱਸੇ ਨੂੰ ਮਿਟਾ ਦਿੱਤਾ ਹੈ। ਜੋ ਨਜ਼ਰ ਆ ਰਹੇ ਹਨ ਉਹ ਟੈਬਲੇਟ ਨਹੀਂ ਹਨ ਅਤੇ ਇਨ੍ਹਾਂ ਨੂੰ ਪ੍ਰਮੋਸ਼ਨਲ ਪਲਾਨ ਦੇ ਤਹਿਤ ਡਾਕਟਰਾਂ ਨੂੰ ਵੰਡਿਆ ਗਿਆ ਸੀ। ਟਿਸ਼ੂ ਟੈਬਲੇਟ ਬਹੁਤ ਲੋਕਪ੍ਰਿਯ ਹੁੰਦੇ ਹਨ ਅਤੇ ਇਨ੍ਹਾਂ ਨੂੰ ਔਨਲਾਈਨ ਖਰੀਦਿਆ ਜਾ ਸਕਦਾ ਹੈ। ਕਈ ਸਾਰੇ ਰੇਸਤਰਾਂ ਵਿਚ ਵੀ ਗਾਹਕ ਇਸਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਟੈਬਲੇਟ ‘ਤੇ ਥੋੜਾ ਜਿਹਾ ਪਾਣੀ ਪਾਉਣ ‘ਤੇ ਵੱਖ ਅਸਰ ਹੁੰਦਾ ਹੈ। ਟੈਬਲੇਟ ਛੇਤੀ ਹੀ ਟਿਸ਼ੂ ਵਿਚ ਬਦਲ ਜਾਉਂਦਾ ਹੈ।’
ਇਸਦੇ ਬਾਅਦ ਜਦੋਂ ਅਸੀਂ Zota Tissue Tablet ਕੀ-ਵਰਡ ਦੇ ਜਰੀਏ ਗੂਗਲ ਸਰਚ ਕੀਤਾ ਤਾਂ ਸਾਨੂੰ ਇੱਕ ਵੀਡੀਓ ਮਿਲਿਆ।
ਅਸਲ ਵਿਚ ਇਹ ਇੱਕ ਟਿਸ਼ੂ ਪੇਪਰ ਹੈ ਜਿਹੜਾ ਟੈਬਲੇਟ ਦੀ ਸ਼ਕਲ ਵਿਚ ਬਣਿਆ ਹੁੰਦਾ ਹੈ, ਨਾ ਕਿ ਕੋਈ ਦਵਾ ਜਿਸਦਾ ਇਸਤੇਮਾਲ ਕੀਤਾ ਜਾਏ। ਅਜਿਹਾ ਵੀ ਨਹੀਂ ਕਿ ਇਹ ਟੈਬਲੇਟ ਗੁਮਨਾਮ ਹੋਣ, ਇਨ੍ਹਾਂ ਨੂੰ ਔਨਲਾਈਨ ਅਸਾਨੀ ਨਾਲ ਖਰੀਦਿਆ ਜਾ ਸਕਦਾ ਹੈ।
ਟਿਸ਼ੂ ਟੈਬਲੇਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੋਇਆ ਹੈ: ਟਿਸ਼ੂ ਟੈਬਲੇਟ ਪੇਪਰ ਨੈਪਕਿਨ ਦਾ ਕਮਪ੍ਰੈਸਡ ਰੂਪ ਹੈ, ਜਿਹੜਾ ਪਾਣੀ ਦੇ ਸੰਪਰਕ ਵਿਚ ਆਉਂਦੇ ਹੀ ਟਿਸ਼ੂ ਵਿਚ ਬਦਲ ਜਾਂਦਾ ਹੈ।
ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਵਿਚ ਜਨਰਲ ਫਿਜੀਸ਼ੀਅਨ ਡਾਕਟਰ ਸੰਜੀਵ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਅਜਿਹੀ ਕੋਈ ਦਵਾ ਨਹੀਂ ਹੈ ਜਿਹੜੀ ਟਿਸ਼ੂ ਪੇਪਰ ਤੋਂ ਬਣੀ ਹੋਵੇ। ਮੈਂ ਅਜਿਹੀ ਕਿਸੇ ਦਵਾ ਬਾਰੇ ਨਹੀਂ ਸੁਣਿਆ ਹੈ।’
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ, ਇਸ ਟਿਸ਼ੂ ਟੈਬਲੇਟ ਦਾ ਦਵਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।