ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਰੀਪਿਲ ਨਾਂ ਦੀ ਦਵਾਈ 48 ਘੰਟਿਆਂ ਅੰਦਰ ਡੇਂਗੂ ਨੂੰ ਠੀਕ ਕਰ ਸਕਦੀ ਹੈ। ਇਸ ਪੋਸਟ ਵਿਚ ਕੁੱਝ ਫੋਨ ਨੰਬਰ ਵੀ ਦਿੱਤੇ ਗਏ ਹਨ। ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਰੀਪਿਲ ਦਵਾਈ 48 ਘੰਟਿਆਂ ਅੰਦਰ ਡੇਂਗੂ ਨੂੰ ਖਤਮ ਕਰ ਸਕਦੀ ਹੈ। ਇਸ ਪੋਸਟ ਅੰਦਰ ਕੁੱਝ ਮੋਬਾਈਲ ਨੰਬਰ ਵੀ ਦਿੱਤੇ ਗਏ ਹਨ ਅਤੇ ਲੋਕਾਂ ਤੋਂ ਅਪੀਲ ਵੀ ਕੀਤੀ ਗਈ ਹੈ ਕਿ ਦੂਜੇ ਲੋਕਾਂ ਨੂੰ ਇਹ ਮੈਸਜ ਫਾਰਵਰਡ ਕਰੋ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਸ ਦਾਅਵਾ ਗਲਤ ਨਿਕਲਿਆ।
ਵਿਸ਼ਵਾਸ ਟੀਮ ਨੇ ਇਸ ਪੋਸਟ ਅੰਦਰ ਦਿੱਤੇ ਗਏ ਨੰਬਰਾਂ ‘ਤੇ ਕਾਲ ਕਰ ਆਪਣੀ ਪੜਤਾਲ ਨੂੰ ਸ਼ੁਰੂ ਕੀਤਾ। ਕਿਸੇ ਰਾਜੂ ਖਾਨਪੇਠ ਨਾਂ ਦੇ ਵਿਅਕਤੀ ਨੇ ਸਾਡੀ ਕਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲਾਇਆ ਜਾ ਰਿਹਾ ਮੈਸਜ ਫਰਜ਼ੀ ਹੈ।
ਅਸੀਂ ਗੂਗਲ ਸਰਚ ਦੀ ਮਦਦ ਨਾਲ ਇਸ ਦਵਾਈ ਬਾਰੇ ਔਨਲਾਈਨ ਸਰਚ ਕੀਤਾ। ਇਸ ਮਾਮਲੇ ਵਿਚ ਅਸੀਂ Caripillmicro ਵੈੱਬਸਾਈਟ ‘ਤੇ ਪੁੱਜੇ। ਵੈੱਬਸਾਈਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ ਕਿ ਇਹ ਦਵਾਈ ਮਾਈਕਰੋ ਲੈਬ ਨਾਂ ਦੀ ਕੰਪਨੀ ਬਣਾਉਂਦੀ ਹੈ। ਅਸੀਂ ਮਾਈਕਰੋ ਲੈਬ ਲਿਮਿਟਿਡ ਨਾਲ ਸੰਪਰਕ ਕੀਤਾ। ਕੰਪਨੀ ਦੇ ਗੱਲਬਾਤ ਅਧਿਕਾਰੀ ਨਾਗਰਾਜ ਨੇ ਦੱਸਿਆ, ‘ਦਵਾਈ ਨੂੰ ਡੇਂਗੂ ਦੇ ਇਲਾਜ ਲਈ ਹੀ ਬਣਾਇਆ ਗਿਆ ਹੈ, ਪਰ ਇਸਦੇ ਲਈ ਪਹਿਲਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੈ। ਅਸੀਂ ਇਹ ਨਹੀਂ ਕਹਿ ਹਾਂ ਕਿ ਇਹ 48 ਘੰਟਿਆਂ ਅੰਦਰ ਡੇਂਗੂ ਨੂੰ ਠੀਕ ਕਰ ਸਕਦੀ ਹੈ।’
ਅਸੀਂ ਅੱਗੇ ਡੇਂਗੂ ਦੇ ਇਲਾਜ ਨੂੰ ਲੈ ਕੇ ਆਪਣੀ ਪੜਤਾਲ ਨੂੰ ਜਾਰੀ ਰੱਖਿਆ। ਸਾਨੂੰ Public Health Information ਦੀ ਅਧਿਕਾਰਕ ਵੈੱਬਸਾਈਟ, ਨੈਸ਼ਨਲ ਪੋਰਟਲ ਆੱਫ ਇੰਡਿਆ ਦੀ ਤਰਫ਼ੋਂ ਜਾਰੀ ਕੀਤੀ ਇੱਕ ਰਿਪੋਰਟ ਮਿਲੀ। ਵੈੱਬਸਾਈਟ ‘ਤੇ ਲਿਖਿਆ ਸੀ ਕਿ ਡੇਂਗੂ ਲਈ ਕੋਈ ਪੱਕਾ ਇਲਾਜ ਨਹੀਂ ਹੈ, ਗੁਡੁਚੀ, ਤੁਲਸੀ ਵਰਗੇ ਚਿਕਿਤਸਕ ਪੌਦੇ, ਸੁੱਕਾ ਅਦਰਕ ਅਤੇ ਪਪੀਤਾ ਸੱਮਸਿਆਵਾਂ ਨੂੰ ਵੱਧਣ ਤੋਂ ਰੋਕਣ ਦੇ ਅਲਾਵਾ ਬਿਮਾਰੀ ਨੂੰ ਤੇਜੀ ਨਾਲ ਠੀਕ ਕਰਨ ਵਿਚ ਮਦਦ ਕਰਦਾ ਹੈ।
ਅਸੀਂ ਜੈਪੁਰ ਦੇ ਮੈਟ੍ਰੋ ਮਾਸ ਹਸਪਤਾਲ ਦੇ ਡਾਕਟਰ ਵੀਰੇਂਦ੍ਰ ਮਿੱਤਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਇਸ ਦਵਾ ਨਾਲ ਥੋੜੀ ਬਹੁਤ ਮਦਦ ਮਿਲ ਸਕਦੀ ਹੈ, ਪਰ ਇਹ ਗੱਲ ਸਹੀ ਨਹੀਂ ਹੈ ਕਿ ਇਸਦੀ ਮਦਦ ਨਾਲ ਡੇਂਗੂ 48 ਘੰਟਿਆਂ ਦੇ ਅੰਦਰ ਠੀਕ ਹੋ ਜਾਵੇਗਾ।’
ਅਸੀਂ ਫਿਜ਼ੀਸ਼ੀਅਨ ਡਾਕਟਰ ਸੰਜੀਵ ਕੁਮਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਅਧਿਐਨ ਅਨੁਸਾਰ, ਇਹ ਦਵਾਈ ਪਲੇਟਲੇਟਸ ਦੀ ਗਿਣਤੀ ਨੂੰ ਵਧਾਉਂਦੀ ਹੈ, ਪਰ ਇਹ ਦਵਾਈ ਕਿਸੇ ਜਾਦੂ ਵਾਂਗ ਡੇਂਗੂ ਨੂੰ ਕੁੱਝ ਘੰਟਿਆਂ ਅੰਦਰ ਠੀਕ ਨਹੀਂ ਕਰ ਸਕਦੀ।’
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਗਲਤ ਨਿਕਲਿਆ। ਕੈਰੀਪਿਲ ਦਵਾਈ 48 ਘੰਟਿਆਂ ਅੰਦਰ ਡੇਂਗੂ ਨੂੰ ਠੀਕ ਨਹੀਂ ਕਰ ਸਕਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।