Fact Check: ਭੋਪਾਲ ਪੁਲਿਸ ਨੇ ਨਹੀਂ ਜਾਰੀ ਕੀਤੀ ਹੈ ਰੋਹੰਗਿਆਵਾਂ ਵਿਰੁੱਧ ਕੋਈ ਐਡਵਾਇਜ਼ਰੀ, ਫਰਜ਼ੀ ਮੈਸਜ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸਵਿਚ ਲਿਖਿਆ ਹੈ- “ਸਾਵਧਾਨ, ਭੋਪਾਲ ਵਿਚ 15 ਤੋਂ 20 ਲੋਕਾਂ ਦੀ ਵੱਖ-ਵੱਖ ਰੋਹੰਗਿਆਂ ਮੁਸਲਮਾਨਾਂ ਦੀ ਟੋਲੀ ਆਈ ਹੈ। ਉਨ੍ਹਾਂ ਨਾਲ ਬੱਚੇ ਅਤੇ ਔਰਤਾਂ ਹਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਹਨ। ਇਹ 2:00 ਵਜੇ ਅੱਧੀ ਰਾਤ ਅਤੇ ਕਿਸੇ ਵੀ ਵਿਹੜੇ ਆਉਂਦੇ ਹਨ ਅਤੇ ਬੱਚਿਆਂ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਕਿਰਪਾ ਕਰਕੇ ਦਰਵੱਜਾ ਨਾ ਖੋਲੋ। ਇਸਨੂੰ ਸਾਰੇ ਗਰੁੱਪ ਵਿਚ ਸ਼ੇਅਰ ਕਰੋ। ਭੋਪਾਲ ਪੁਲਿਸ CSP- ਸਾਰੇ ਗਰੁੱਪ ਵਿਚ ਭੇਜੋ।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ। ਮੱਧ ਪ੍ਰਦੇਸ਼ ਪੁਲਿਸ ਨੇ ਰੋਹੰਗਿਆਵਾਂ ਵਿਰੁੱਧ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੀ ਫੋਟੋ ਵਿਚ ਇੱਕ ਮੈਸਜ ਲਿਖਿਆ ਹੋਇਆ ਹੈ “ਸਾਵਧਾਨ, ਭੋਪਾਲ ਵਿਚ 15 ਤੋਂ 20 ਲੋਕਾਂ ਦੀ ਵੱਖ-ਵੱਖ ਰੋਹੰਗਿਆਂ ਮੁਸਲਮਾਨਾਂ ਦੀ ਟੋਲੀ ਆਈ ਹੈ। ਉਨ੍ਹਾਂ ਨਾਲ ਬੱਚੇ ਅਤੇ ਔਰਤਾਂ ਹਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਹਨ। ਇਹ 2:00 ਵਜੇ ਅੱਧੀ ਰਾਤ ਅਤੇ ਕਿਸੇ ਵੀ ਵਿਹੜੇ ਆਉਂਦੇ ਹਨ ਅਤੇ ਬੱਚਿਆਂ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਕਿਰਪਾ ਕਰਕੇ ਦਰਵੱਜਾ ਨਾ ਖੋਲੋ। ਇਸਨੂੰ ਸਾਰੇ ਗਰੁੱਪ ਵਿਚ ਸ਼ੇਅਰ ਕਰੋ। ਭੋਪਾਲ ਪੁਲਿਸ CSP- ਸਾਰੇ ਗਰੁੱਪ ਵਿਚ ਭੇਜੋ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇੰਟਰਨੈੱਟ ‘ਤੇ ਇਸ ਖਬਰ ਨੂੰ ਲੱਭਣ ਦਾ ਫੈਸਲਾ ਕੀਤਾ, ਪਰ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ।

ਅਸੀਂ ਵੱਖ-ਵੱਖ ਕੀ-ਵਰਡ ਪਾ ਕੇ ਸਰਚ ਕੀਤਾ ਤਾਂ ਸਾਨੂੰ Times Of India ਦੀ ਵੈੱਬਸਾਈਟ ‘ਤੇ 2018 ਨੂੰ ਫਾਈਲ ਕੀਤੀ ਗਈ ਖਬਰ ਮਿਲੀ ਜਿਸਵਿਚ ਪੁਲਿਸ ਨੇ ਇਸ ਵਾਇਰਲ ਮੈਸਜ ਦਾ ਖੰਡਨ ਕੀਤਾ ਸੀ। ਇਸਵਿਚ ਲਿਖਿਆ ਸੀ ਕਿ ਮੱਧ ਪ੍ਰਦੇਸ਼ ਪੁਲਿਸ ਨੇ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਹੈ।

ਵੱਧ ਪੁਸ਼ਟੀ ਲਈ ਅਸੀਂ ਸਿੱਧਾ ਭੋਪਾਲ ਪੁਲਿਸ PRO ਨਵੀਨ ਕੁਮਾਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਦਾਅਵਾ ਫਰਜ਼ੀ ਹੈ। ਮੱਧ ਪ੍ਰਦੇਸ਼ ਪੁਲਿਸ ਨੇ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ 1 ਸਾਲ ਪਹਿਲਾਂ ਵੀ ਇਹ ਖਬਰ ਵਾਇਰਲ ਹੋਈ ਸੀ ਅਤੇ ਉਸ ਸਮੇਂ ਮੱਧ ਪ੍ਰਦੇਸ਼ ਪੁਲਿਸ ਨੇ ਇਸ ਮੈਸਜ ਖਿਲਾਫ ਸਟੇਟਮੈਂਟ ਵੀ ਜਾਰੀ ਕੀਤਾ ਸੀ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ। ਜੇਕਰ ਇਸ ਪ੍ਰਕਾਰ ਦੀ ਕੋਈ ਨੁਕਸਾਨ ਕਰਨ ਵਾਲੀ ਸੂਚਨਾ ਜਾਂ ਜਾਣਕਾਰੀ ਤੁਹਾਨੂੰ ਮਿਲਦੀ ਹੈ ਤਾਂ ਕਿਰਪਾ ਕਰਕੇ ਕਾਨੂੰਨ ਆਪਣੇ ਹੱਥਾਂ ‘ਚ ਨਾ ਲੈਣਾ ਅਤੇ ਉਸ ਜਾਣਕਾਰੀ ਉੱਤੇ ਬਿਨਾਂ ਜਾਂਚ ਕਰੇ ਭਰੋਸਾ ਨਾ ਕਰਨਾ। ਉਸ ਜਾਣਕਾਰੀ ਦੀ ਸੂਚਨਾ ਆਪਣੇ ਨਜ਼ਦੀਕੀ ਥਾਣੇ, ਵਹਟਸਐਪ ਮੋਨੀਟਰਿੰਗ ਸੇਲ ਦੇ ਨੰਬਰ 7049106300 ਜਾਂ ਫੇਰ ਡਾਇਲ 100 ‘ਤੇ ਭੇਜੋ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਰੋਹੰਗਿਆਵਾਂ ਖਿਲਾਫ ਫਰਜ਼ੀ ਮੈਸਜ ਦੇ ਮਾਮਲੇ ਵਿਚ ਕੁੱਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਹੈ ਅਤੇ ਉਸਦੀ ਜਾਂਚ ਜਾਰੀ ਹੈ।

ਇਸ ਪੋਸਟ ਨੂੰ Ashis Rajput ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ। ਭੋਪਾਲ ਪੁਲਿਸ PRO ਨਵੀਨ ਕੁਮਾਰ ਨੇ ਸਾਨੂੰ ਦੱਸਿਆ ਕਿ ਇਹ ਖਬਰ ਗਲਤ ਹੈ। ਮੱਧ ਪ੍ਰਦੇਸ਼ ਪੁਲਿਸ ਨੇ ਰੋਹੰਗਿਆਵਾਂ ਖਿਲਾਫ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts