ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਫਰਜ਼ੀ ਖਬਰਾਂ ਦਾ ਹੜ ਆਇਆ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਫਰਜ਼ੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ੀ ਟਕਾ ਦੀ ਕੀਮਤ ਭਾਰਤੀ ਰੁਪਏ ਤੋਂ 15 ਪੈਸੇ ਵੱਧ ਹੋ ਗਈ ਹੈ। ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਦਾਅਵਾ ਗਲਤ ਹੈ। ਭਾਰਤੀ ਰੁਪਈਆ ਬੰਗਲਾਦੇਸ਼ੀ ਟਕਾ ਤੋਂ ਮਜ਼ਬੂਤ ਹੈ।
ਵਾਇਰਲ ਪੋਸਟ ਵਿਚ ਕਲੇਮ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ੀ ਟਕਾ ਦੀ ਕੀਮਤ ਭਾਰਤੀ ਰੁਪਏ ਤੋਂ 15 ਪੈਸੇ ਵੱਧ ਹੋ ਗਈ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “72 ਸਾਲ ਵਿਚ ਪਹਿਲੀ ਵਾਰ “ਰੁਪਈਆ” ਬੰਗਲਾਦੇਸ਼ੀ “ਟਕੇ” ਨਾਲੋਂ ਕਮਜ਼ੋਰ। 1 ਟਕਾ= 1.15 ਰੁਪਏ”
ਇਸ ਕਲੇਮ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਟਕਾ ਅਤੇ ਰੁਪਏ ਦੀ ਕੀਮਤ ਦੀ ਜਾਂਚ ਕਰਨ ਦਾ ਫੈਸਲਾ ਕੀਤਾ। Currency Converter ਵੈੱਬਸਾਈਟ https://www.xe.com ਦੇ ਮੁਤਾਬਕ, ਟਕਾ ਦੀ ਵਰਤਮਾਨ ਕੀਮਤ 1.18 ਹੈ ਜਿਸਦਾ ਮਤਲਬ 1 ਰੁਪਏ= 1.18 ਟਕਾ। ਇਸਦਾ ਮਤਲਬ ਹੋਇਆ ਕਿ ਰੁਪਈਆ ਟਕਾ ਤੋਂ 18 ਪ੍ਰਤੀਸ਼ਤ ਮਜ਼ਬੂਤ ਹੈ।
ਅਸੀਂ ਵੱਧ ਪੁਸ਼ਟੀ ਲਈ ਟਕਾ ਦੀ ਪੁਰਾਣੀ ਕੀਮਤ ਦੀ ਵੀ ਜਾਂਚ ਕੀਤੀ ਅਤੇ ਪਾਇਆ ਕਿ ਭਾਰਤੀ ਮੁਦਰਾ ਵਿਚ ਸਬਤੋਂ ਵੱਧ ਗਿਰਾਵਟ 2013 ਵਿਚ ਵੇਖੀ ਗਈ ਸੀ ਅਤੇ ਉਸ ਸਮੇਂ ਵੀ ਭਾਰਤੀ ਰੁਪਈਆ ਟਕਾ ਤੋਂ ਵੱਧ ਮਜ਼ਬੂਤ ਸੀ। 2013 ਵਿਚ, 1 ਰੁਪਈਆ 1.14 ਟਕਾ ਦੇ ਬਰਾਬਰ ਸੀ। ਮਤਲਬ ਮੰਦੀ ਦੇ ਦੌਰ ਵਿਚ ਵੀ ਰੁਪਈਆ ਟਕਾ ਤੋਂ ਮਜ਼ਬੂਤ ਸੀ।
ਇਸ ਵਿਸ਼ੇ ਵਿਚ ਅਸੀਂ US ਡਾਲਰ ਨਾਲ ਟਕਾ ਅਤੇ ਰੁਪਏ ਦੀ ਕੀਮਤ ਦੀ ਤੁਲਨਾ ਕੀਤੀ ਤਾਂ ਪਾਇਆ ਕਿ poundsterlinglive.com ਦੇ ਮੁਤਾਬਕ 11 ਅਕਤੂਬਰ 2018 ਨੂੰ ਰੁਪਏ ਦੀ ਸਬਤੋਂ ਘਟ ਕੀਮਤ 74.79 ਰੁਪਏ ਦਰਜ ਕੀਤੀ ਗਈ ਸੀ, ਜਦਕਿ ਟਕਾ ਸਬਤੋਂ ਮਜ਼ਬੂਤ ਹੋਣ ‘ਤੇ ਵੀ 2014 ਵਿਚ ਅਮਰੀਕੀ ਡਾਲਰ ਦੀ ਤੁਲਨਾ ਵਿਚ 77.07 ‘ਤੇ ਹੀ ਪੁੱਜ ਸਕਿਆ ਸੀ।
ਇਸ ਸਟੋਰੀ ਦੇ ਲਿਖੇ ਜਾਣ ਸਮੇਂ ਬੰਗਲਾਦੇਸ਼ੀ ਟਕਾ ਦੀ ਕੀਮਤ 84.49 ਹੈ, ਮਤਲਬ 1 ਡਾਲਰ = 84.49 ਟਕਾ, ਜਦਕਿ ਇਸ ਸਟੋਰੀ ਦੇ ਲਿਖੇ ਜਾਣ ਦੇ ਸਮੇਂ ਭਾਰਤੀ ਰੁਪਏ ਦੀ ਕੀਮਤ 71.46 ਹੈ, ਮਤਲਬ 1 ਡਾਲਰ = 71.46 ਰੁਪਏ। ਸਾਫ ਹੈ ਕਿ ਰੁਪਏ ਟਕਾ ਤੋਂ ਮਜ਼ਬੂਤ ਹੈ।
ਇਸ ਵਿਸ਼ੇ ਵਿਚ ਅਸੀਂ ਕਰੰਸੀ ਐਕਸਪਰਟ ਅਤੇ ਕਾਰਵੀ ਸਟਾਕ ਬ੍ਰੋਕਿੰਗ ਲਿਮਿਟਿਡ ਦੇ ਸੀਈਓ ਰਾਜੀਵ ਸਿੰਘ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ, “ਟਕਾ ਦੀ ਸਬਤੋਂ ਮਜ਼ਬੂਤ ਕੀਮਤ ਅਗਸਤ 2014 ਵਿਚ 77.27 ਪ੍ਰਤੀ ਡਾਲਰ ਸੀ, ਜਦਕਿ ਟਕਾ ਦੀ ਸਬਤੋਂ ਕਮਜ਼ੋਰ ਕੀਮਤ ਨਵੰਬਰ 2018 ਵਿਚ 85.17 ਸੀ। ਹਾਲਾਂਕਿ, ਰੁਪਏ ਦਾ ਸਬਤੋਂ ਕਮਜ਼ੋਰ ਮੁੱਲ ਪਿਛਲੇ 5 ਸਾਲਾਂ ਵਿਚ ਅਕਤੂਬਰ 2018 ਵਿਚ ਸਿਰਫ 74.47 ਹੈ। ਇਹ ਸਾਫ ਰੂਪ ਤੋਂ ਪੇਸ਼ ਕਰਦਾ ਹੈ ਕਿ ਰੁਪਈਆ ਟਕਾ ਤੋਂ ਵੱਧ ਮਜ਼ਬੂਤ ਹੈ।”
ਇਸ ਪੋਸਟ ਨੂੰ “ਹਾਸਿਆਂ ਦੀ ਦੁਕਾਨ” ਨਾਂ ਦੇ ਫੇਸਬੁੱਕ ਪੇਜ ਦੁਆਰਾ ਪੋਸਟ ਕੀਤਾ ਗਿਆ ਸੀ। ਇਸ ਪੇਜ ਨੂੰ ਕੁਲ 317,704 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤੀ ਰੁਪਈਆ ਬੰਗਲਾਦੇਸ਼ੀ ਟਕਾ ਤੋਂ ਹਾਲੇ ਵੀ ਮਜ਼ਬੂਤ ਹੈ। ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।