ਵਿਸ਼ਵ ਸਿਹਤ ਸੰਗਠਨ (WHO) ਨੇ ਬੇਕਰੀ ਉਤਪਾਦਾਂ ਦੇ ਸੇਵਨ ਤੋਂ ਮਨਾ ਨਹੀਂ ਕੀਤਾ ਹੈ। ਵਾਇਰਲ ਪੋਸਟ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਬੇਕਰੀ ਪ੍ਰੋਡਕਟਸ ਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਕਰੀ ਪ੍ਰੋਡਕਟਸ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਇਸ ਲਈ ਉਹ ਆਸਾਨੀ ਨਾਲ ਵਾਇਰਸ ਤੋਂ ਸੰਕ੍ਰਮਿਤ ਹੋ ਸਕਦੇ ਹਨ। ਪੋਸਟ ਵਿਚ ਬੇਕਰੀ ਪ੍ਰੋਡਕਟਸ ਦੀ ਤਸਵੀਰ ਦੇ ਨਾਲ ਵਿਸ਼ਵ ਸਿਹਤ ਸੰਗਠਨ (WHO) ਦੇ ਲੋਗੋ ਦਾ ਵੀ ਇਸਤਮਾਲ ਕੀਤਾ ਗਿਆ ਹੀ। ਵਿਸ਼ਵਾਸ਼ ਨਿਊਜ਼ ਦੀ ਪੜਤਾਲ ਵਿੱਚ ਇਹ ਵਾਇਰਲ ਪੋਸਟ ਫਰਜੀ ਨਿਕਲਿਆ।
ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਪੋਸਟ ਵਿਚ ਲਿਖਿਆ ਹੈ, ‘ਬੇਕਰੀ ਦੀਆਂ ਚੀਜ਼ਾਂ ਖਾਣਾ ਬੰਦ ਕਰੋ! ਬੇਕਰੀ ਦੀਆਂ ਚੀਜ਼ਾਂ ਨਾ ਖਾਣ ਦੀ ਸਖਤ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਉਹ ਧੋਏ ਨਹੀਂ ਜਾ ਸਕਦੇ ਅਤੇ ਵਾਇਰਸ ਨਾਲ ਅਸਾਨੀ ਨਾਲ ਸੰਕ੍ਰਮਿਤ ਹੋ ਸਕਦੇ ਹਨ। ਇਸ ਪੋਸਟ ਵਿੱਚ ਕੁੱਝ ਬੇਕਰੀ ਪ੍ਰੋਡਕਟਸ ਦੀ ਤਸਵੀਰ ਦੇ ਨਾਲ WHO ਦੇ ਲੋਗੋ ਦਾ ਇਸਤਮਾਲ ਕੀਤਾ ਗਿਆ ਹੈ। ਇਸ ਪੋਸਟ ਦਾ ਆਰਕਾਇਵਡ ਵਰਜ਼ਨ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ WHO ਨੇ ਬੇਕਰੀ ਉਤਪਾਦਾਂ ਦੇ ਸੇਵਨ ਨੂੰ ਲੈ ਕੇ ਅਜਿਹਾ ਕੋਈ ਦਾਅਵਾ ਕੀਤਾ ਹੈ ਜਾਂ ਨਹੀਂ। WHO ਦੇ ‘Advice for Public‘ ਪੇਜ ‘ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਹ ਉਪਾਅ ਦੱਸੇ ਗਏ ਹਨ:
ਵਾਰ-ਵਾਰ ਹੱਥ ਧੋਵੋ
ਸੋਸ਼ਲ ਡਿਸਟੇਨਸਿੰਗ ਨੂੰ ਬਣਾਏ ਰੱਖੋ
ਅੱਖ, ਨੱਕ, ਮੂੰਹ ਨੂੰ ਛੂਹਣ ਤੋਂ ਬਚੋ
ਜੇਕਰ ਤੁਹਾਨੂੰ ਬੁਖਾਰ, ਖੰਗ ਜਾਂ ਸਾਹ ਲੈਣ ਵਿਚ ਤਕਲੀਫ ਹੈ ਤਾਂ ਮੈਡੀਕਲ ਸਲਾਹ ਤੁਰੰਤ ਲਵੋ
ਸਹਿਤ ਦੇਖਭਾਲ ਕਰਨ ਵਾਲੇ ਦੀ ਸਲਾਹ ਨੂੰ ਮੰਨੋ ਅਤੇ ਜਾਗਰੂਕ ਰਹੋ
ਅਸੀਂ ਇਸ ਮਾਮਲੇ ਦੀ ਅੱਗੇ ਪੜਤਾਲ ਕੀਤੀ। ਅਸੀਂ ਯੂਨਾਇਟੇਡ ਸਟੇਟਸ ਫੂਡ ਐਂਡ ਡ੍ਰਗ ਐਡਮਿਨਿਸਟ੍ਰੇਟਰ (FDA) ਦੀ ਵੈੱਬਸਾਈਟ ‘ਤੇ ਪੁੱਜੇ। ਇਥੇ ਦੱਸਿਆ ਗਿਆ ਹੈ, ‘ਫਿਲਹਾਲ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਖਾਣੇ ਜਾਂ ਖਾਦ ਪਦਾਰਥਾਂ ਦੀ ਪੈਕੇਜਿੰਗ ਤੋਂ COVID-19 ਫੈਲ ਸਕਦਾ ਹੈ।’
ਇਸਦੇ ਵਿਚ ਅੱਗੇ ਕਿਹਾ ਗਿਆ ਹੈ, ‘ਅਜਿਹਾ ਹੋ ਸਕਦਾ ਹੈ ਕਿ ਕਿਸੇ ਸ਼ਕਸ ਨੂੰ ਕੋਰੋਨਾ ਦਾ ਸੰਕ੍ਰਮਣ ਇਸਲਈ ਹੋ ਜਾਵੇ, ਕਿਓਂਕਿ ਉਸਨੇ ਕਿਸੇ ਅਜਿਹੀ ਚੀਜ਼ ਨੂੰ ਜਾਂ ਤਾਂ ਸਤਹ ਨੂੰ ਛੂਹਣ ਦੇ ਬਾਅਦ ਆਪਣੇ ਮੂੰਹ, ਨੱਕ ਜਾਂ ਅੱਖ ਨੂੰ ਛੁਹ ਦਿੱਤਾ ਹੈ ਜਿਸਦੇ ਉੱਤੇ ਵਾਇਰਸ ਹੈ। ਹਾਲਾਂਕਿ, ਸਾਨੂੰ ਨਹੀਂ ਲਗਦਾ ਕਿ ਇਸ ਸਮੇਂ ਵਾਇਰਸ ਫੈਲਣ ਦੀ ਇਹ ਕੋਈ ਮੁੱਖ ਵਜ੍ਹਾ ਹੈ।’
ਸਾਨੂੰ WHO ਸ਼੍ਰੀਲੰਕਾ ਦੇ ਅਧਿਕਾਰਿਕ ਟਵਿੱਟਰ ਹੈਂਡਲ ਦਾ ਇੱਕ ਟਵੀਟ ਮਿਲਿਆ। ਇਸਦੇ ਵਿਚ ਕਿਹਾ ਗਿਆ ਹੈ ਕਿ WHO ਨੇ ਬੇਕਰੀ ਆਈਟਮਾਂ ਨੂੰ ਖਾਣ ਤੋਂ ਮਨਾ ਨਹੀਂ ਕੀਤਾ ਹੈ।
WHO ਸ਼੍ਰੀ ਲੰਕਾ ਨੇ ਇਸੇ ਸਪਸ਼ਟੀਕਰਣ ਨੂੰ ਆਪਣੇ ਫੇਸਬੁੱਕ ਪੇਜ ‘ਤੇ ਵੀ ਸ਼ੇਅਰ ਕੀਤਾ ਹੈ।
ਅਸੀਂ ਇਸ ਮਾਮਲੇ ਵਿਚ ਵਿਸ਼ਵ ਸਿਹਤ ਸੰਗਠਨ (WHO) ਦੇ ਭਾਰਤ ਚੀਫ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵਾਇਰਲ ਪੋਸਟ WHO ਦੀ ਤਰਫ਼ੋਂ ਨਹੀਂ ਜਾਰੀ ਕੀਤਾ ਗਿਆ ਹੈ।
ਅਸੀਂ ਵਾਇਰਲ ਪੋਸਟ ਵਿਚ ਮੌਜੂਦ ਤਸਵੀਰ ‘ਤੇ ਰਿਵਰਸ ਇਮੇਜ ਸਰਚ ਦਾ ਇਸਤੇਮਾਲ ਕੀਤਾ। ਇਸ ਤਸਵੀਰ ਦਾ ਇਸਤੇਮਾਲ ਬ੍ਰਿਟਿਸ਼ ਬੇਕਰ ਵੈੱਬਸਾਈਟ ਦੇ ਇੱਕ ਆਰਟੀਕਲ ਵਿਚ ਕੀਤਾ ਗਿਆ ਹੈ ਜਿਸਦਾ ਟਾਈਟਲ Coronavirus: Bakers take action in face of pandemic ਹੈ।
ਇਸ ਆਰਟੀਕਲ ਵਿਚ ਕੀਤੇ ਵੀ WHO ਦੀ ਉਸ ਐਡਵਾਇਜ਼ਰੀ ਦੀ ਜਾਣਕਾਰੀ ਨਹੀਂ ਹੈ ਕਿ ਬੇਕਰੀ ਉਤਪਾਦਾਂ ਦਾ ਸੇਵਨ ਨਹੀਂ ਕਰਨਾ ਹੈ।
ਅਸੀਂ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ Women Chamber of Commerce and Industry, Lahore Division ਦੀ ਸੋਸ਼ਲ ਸਕੈਨਿੰਗ ਕੀਤੀ। ਇਹ ਪੇਜ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਪੋਸਟ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵ ਸਿਹਤ ਸੰਗਠਨ (WHO) ਨੇ ਬੇਕਰੀ ਉਤਪਾਦਾਂ ਦੇ ਸੇਵਨ ਤੋਂ ਮਨਾ ਨਹੀਂ ਕੀਤਾ ਹੈ। ਵਾਇਰਲ ਪੋਸਟ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।