ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਬੀਜੇਪੀ ਦੇ ਮੈਂਬਰਸ਼ਿਪ ਕਾਰਡ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਅਨੁਸਾਰ, ਜੇਲ੍ਹ ਵਿਚ ਬੰਦ ਆਸਾਰਾਮ ਨੇ ਬੀਜੇਪੀ ਦੀ ਮੈਂਬਰਸ਼ਿਪ ਲੈ ਲਈ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਸ ਮੈਂਬਰਸ਼ਿਪ ਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਅਸਲ ਵਿਚ ਆਸਾਰਾਮ ਨੇ ਬੀਜੇਪੀ ਜੋਇਨ ਨਹੀਂ ਕੀਤੀ ਹੈ।
ਵਾਇਰਲ ਪੋਸਟ ਵਿਚ ਬੀਜੇਪੀ ਦੇ ਇੱਕ ਮੈਂਬਰਸ਼ਿਪ ਕਾਰਡ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਅਨੁਸਾਰ, ਆਸਾਰਾਮ ਬਾਪੂ ਨੇ ਬੀਜੇਪੀ ਜੋਇਨ ਕਰ ਲਈ ਹੈ। ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ- “ਭਾਜਪਾ ਦੇ ਪਿਤਾਮਾਹ ਨੇ ਵੀ ਜੋਇਨ ਕਰ ਲਿੱਤੀ ਮੈਂਬਰਸ਼ਿਪ! “
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਬੀਜੇਪੀ ਦੇ ਅਸਲੀ ਮੈਂਬਰਸ਼ਿਪ ਕਾਰਡ ਨੂੰ ਧਿਆਨ ਨਾਲ ਵੇਖਿਆ ਅਤੇ ਫੇਰ ਵਾਇਰਲ ਪੋਸਟ ਨੂੰ ਵੇਖਿਆ। ਤੁਲਨਾ ਕਰਨ ‘ਤੇ ਤੁਸੀਂ ਵੇਖ ਸਕਦੇ ਹੋ ਕਿ ਵਾਇਰਲ ਹੋ ਰਹੇ ਪੋਸਟ ਵਿਚ ਆਸਾਰਾਮ ਦਾ ਨਾਂ ਚਿਪਕਾਇਆ ਗਿਆ ਹੈ। ਫੋਟੋ ਵੀ ਸਕੁਏਅਰ ਫੌਰਮੇਟ ਵਿਚ ਹੈ, ਜਦਕਿ ਹੋਰ ਸਾਰੇ ਕਾਰਡ ਵਿਚ ਫੌਰਮੇਟ ਗੋਲ ਹੈ।
ਵੱਧ ਪੁਸ਼ਟੀ ਲਈ ਅਸੀਂ ਆਸਾਰਾਮ ਦੇ ਮੈਨੇਜਰ ਵਿਪੁਲ ਗਰਗ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਫ ਕੀਤਾ “ਆਸ਼ਰਮ ਬਾਪੂ ਨੇ ਕੋਈ ਰਾਜਨੀਤਕ ਪਾਰਟੀ ਜੋਇਨ ਨਹੀਂ ਕੀਤੀ ਹੈ ਅਤੇ ਵੈਸੇ ਵੀ ਆਸਾਰਾਮ ਬਾਪੂ ਹਾਲੇ ਜੋਧਪੁਰ ਜੇਲ੍ਹ ਵਿਚ ਹਨ ਜਿਥੇ ਫੋਨ ਉਪਲਭਧ ਨਹੀਂ ਹੈ।”
ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਭਾਜਪਾ ਦੀ ਮੈਂਬਰਸ਼ਿਪ ਡ੍ਰਾਈਵ ਚਲ ਰਹੀ ਹੈ ਜਿਸਦੇ ਜ਼ਰੀਏ ਕੁੱਝ ਆਸਾਨ ਸ਼ਰਤਾਂ ਅੰਦਰ ਭਾਜਪਾ ਦਾ ਸਦੱਸ ਬਣਿਆ ਜਾ ਸਕਦਾ ਹੈ। ਵੱਧ ਪੁਸ਼ਟੀ ਲਈ ਅਸੀਂ ਆਪ ਇੱਕ ਟੈਸਟ ਮੈਂਬਰਸ਼ਿਪ ਅਪਲਾਈ ਕੀਤੀ ਅਤੇ ਤੁਸੀਂ ਇਹ ਟੈਸਟ ਮੈਂਬਰਸ਼ਿਪ ਕਾਰਡ ਹੇਠਾਂ ਵੇਖ ਸਕਦੇ ਹੋ। ਅਜਿਹੇ ਹੀ ਕਿਸੇ ਮੈਂਬਰਸ਼ਿਪ ਕਾਰਡ ਨਾਲ ਛੇੜਛਾੜ ਕਰਕੇ ਇਹ ਵਾਇਰਲ ਪੋਸਟ ਬਣਾਈ ਗਈ ਹੈ।
ਇਸ ਪੋਸਟ ਨੂੰ Bhakt Logic ਨਾਂ ਦੇ ਇੱਕ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 7,540 ਫਾਲੋਅਰਸ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਸ ਮੈਂਬਰਸ਼ਿਪ ਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਆਸਾਰਾਮ ਨੇ ਬੀਜੇਪੀ ਜੋਇਨ ਨਹੀਂ ਕੀਤੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।