Fact Check: ਆਮਿਰ ਖਾਨ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ‘ਤੇ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੂੰ 2 ਲੋਕਾਂ ਨਾਲ ਖੜਾ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਆਮਿਰ ਖਾਨ ਨਾਲ ਖੜੇ ਇਹ 2 ਲੋਕ ਲਸ਼ਕਰ-ਏ-ਤੈਯਬਾ ਦੇ ਅੱਤਵਾਦੀ ਹਨ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ 2012 ਦੀ ਹੈ ਅਤੇ ਇਸ ਤਸਵੀਰ ਵਿਚ ਆਮਿਰ ਖਾਨ ਨਾਲ ਖੜੇ ਲੋਕਾਂ ਵਿਚੋਂ ਇੱਕ ਪਾਕਿਸਤਾਨੀ ਗਾਇਕ ਹੈ ਜਿਸਦੀ ਮੌਤ 2016 ਵਿਚ ਹੋ ਗਈ ਸੀ ਅਤੇ ਦੂਜਾ ਵਿਅਕਤੀ ਇੱਕ ਪਾਕਿਸਤਾਨੀ ਪ੍ਰਚਾਰਕ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੂੰ 2 ਲੋਕਾਂ ਨਾਲ ਖੜਾ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ “ਤੁਸੀਂ ਇਨ੍ਹਾਂ ਨੂੰ ਜਾਣਦੇ ਹੋ ਪਰ ਇਨ੍ਹਾਂ ਨਾਲ ਖੜੇ 2 ਮੌਲਵੀਆਂ ਨੂੰ ਨਹੀਂ ਜਾਣਦੇ। ਇਹ ਦੋਨੋ ਲਸ਼ਕਰ ਅੱਤਵਾਦੀ ਜੁਨੈਦ ਸ਼ਮਸ਼ੇਰ ਅਤੇ ਮੌਲਾਨਾ ਤਾਰੀਕ ਹੈ, ਹੁਣ ਅੱਗੇ ਤੁਸੀਂ ਆਪ ਸੱਮਝਦਾਰ ਹੋ। “

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਫੋਟੋ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ ਪਾਕਿਸਤਾਨੀ ਵੈੱਬਸਾਈਟ The News Tribe ਦੀ ਇੱਕ ਖਬਰ ਲੱਗੀ ਜਿਸਨੂੰ November 27, 2012 ਨੂੰ ਫਾਈਲ ਕੀਤਾ ਗਿਆ ਸੀ। ਇਸ ਖਬਰ ਮੁਤਾਬਕ ਇਹ ਤਸਵੀਰ ਮਦੀਨਾ ਦੀ ਹੈ ਜਦੋਂ ਆਮਿਰ ਖਾਨ ਪਾਕਿਸਤਾਨੀ ਗਾਇਕ ਜੁਨੈਦ ਜਮਸ਼ੇਦ ਅਤੇ ਪਾਕਿਸਤਾਨ ਦੇ ਇੱਕ ਪ੍ਰਭਾਵਸ਼ਾਲੀ ਮੌਲਾਨਾ ਤਾਰੀਕ ਜਮੀਲ ਨਾਲ ਮਿਲੇ ਸਨ। ਖਬਰ ਮੁਤਾਬਕ ਇਨ੍ਹਾਂ ਨਾਲ ਆਮਿਰ ਖਾਨ ਨੂੰ ਪਾਕਿਸਤਾਨ ਦੇ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਮਿਲਵਾਇਆ ਸੀ ਅਤੇ ਇਸ ਮੀਟਿੰਗ ਵਿਚ ਫ਼ਿਲਮਾਂ ਅਤੇ ਚੰਗੀ ਇਸਲਾਮੀ ਪ੍ਰੈਕਟਿਸ ‘ਤੇ ਗੱਲ ਹੋਈ ਸੀ।

ਹੁਣ ਅਸੀਂ ਇਹ ਜਾਣਨਾ ਸੀ ਕਿ ਇਹ ਦੋਨੋਂ ਲੋਕ ਆਖਰ ਹੈ ਕੌਣ। ਅਸੀਂ ਇੰਟਰਨੈੱਟ ‘ਤੇ ਜੁਨੈਦ ਜਮਸ਼ੇਦ ਨਾਂ ਤੋਂ ਲਭਿਆ ਤਾਂ ਸਾਨੂੰ 7 ਦਸੰਬਰ 2016 ਨੂੰ India Today ਵੈੱਬਸਾਈਟ ਦੁਆਰਾ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਵਿਚ ਇਨ੍ਹਾਂ ਦਾ ਜਿਕਰ ਸੀ। ਜੁਨੈਦ ਜਮਸ਼ੇਦ ਇੱਕ ਮਸ਼ਹੂਰ ਪਾਕਿਸਤਾਨੀ ਗਾਇਕ ਸਨ। ਉਨ੍ਹਾਂ ਦੀ ਮੌਤ 2016 ਵਿਚ ਵਿਮਾਨ ਘਟਨਾ ਦੌਰਾਨ ਹੋ ਗਈ ਸੀ।

ਇਸਦੇ ਬਾਅਦ ਅਸੀਂ ਮੌਲਾਨਾ ਤਾਰੀਕ ਜਮੀਲ ਦੇ ਬਾਰੇ ਵਿਚ ਸਰਚ ਕੀਤਾ। ਸਰਚ ਵਿਚ ਸਾਡੇ ਹੱਥ The Express Tribune ਵਿਚ 1 ਅਪ੍ਰੈਲ 2019 ਨੂੰ ਛਪੀ ਇੱਕ ਖਬਰ ਲੱਗੀ ਜਿਸਵਿਚ ਮੌਲਾਨਾ ਤਾਰੀਕ ਜਮੀਲ ਬਾਰੇ ਦੱਸਿਆ ਗਿਆ ਸੀ। ਖਬਰ ਵਿਚ ਉਨ੍ਹਾਂ ਨੂੰ ਧਾਰਮਕ ਗਿਆਨੀ, ਪ੍ਰਚਾਰਕ ਅਤੇ ਵਕਤਾ ਦੇ ਰੂਪ ਵਿਚ ਦੱਸਿਆ ਗਿਆ ਸੀ।

ਅਸੀਂ ਇਸ ਸਿਲਸਿਲੇ ਵਿਚ ਤਾਰੀਕ ਜਮੀਲ ਦੇ ਮੈਨੇਜਰ ਮੁਹੰਮਦ ਅਖਤਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ “ਇਹ ਤਸਵੀਰ ਮਦੀਨਾ ਦੀ ਹੈ ਜਿਥੇ ਆਮਿਰ ਖਾਨ ਅਤੇ ਮੌਲਾਨਾ ਤਾਰੀਕ ਜਮੀਲ ਦੀ ਮੁਲਾਕਾਤ ਗਾਇਕ ਜੁਨੈਦ ਜਮਸ਼ੇਦ ਨੇ ਕਰਵਾਈ ਸੀ। ਤਾਰੀਕ ਜਮੀਲ ਇੱਕ ਪ੍ਰਚਾਰਕ ਹਨ ਅਤੇ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਵਾਲੇ ਇਨਸਾਨ ਵੀ।”

ਇਸ ਸਿਲਸਿਲੇ ਵਿਚ ਅਸੀਂ ਆਮਿਰ ਖਾਨ ਦੀ ਮੈਨੇਜਰ ਸ਼ਿਲਪਾ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਇਹ ਆਰੋਪ ਬਿਲਕੁੱਲ ਫਰਜ਼ੀ ਅਤੇ ਬੇਬੁਨਿਆਦ ਹੈ।

ਇਹ ਪੋਸਟ 2015 ਤੋਂ ਹੀ ਕਈ ਸੋਸ਼ਲ ਮੀਡੀਆ ਪੇਜਾਂ ‘ਤੇ ਵਾਇਰਲ ਹੁੰਦੀ ਰਹੀ ਹੈ। ਹਾਲ ਹੀ ਵਿਚ ਇਸ ਪੋਸਟ ਨੂੰ ‎Amiet Trrivedie‎ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਵਿਚ ਆਮਿਰ ਖਾਨ ਨਾਲ ਖੜੇ ਲੋਕਾਂ ਵਿਚੋਂ ਇੱਕ ਪਾਕਿਸਤਾਨੀ ਗਾਇਕ ਹੈ ਜਿਸਦੀ ਮੌਤ 2016 ਵਿਚ ਹੋ ਗਈ ਸੀ ਅਤੇ ਦੂਜਾ ਵਿਅਕਤੀ ਇੱਕ ਪਾਕਿਸਤਾਨੀ ਪ੍ਰਚਾਰਕ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts