Fact Check: ਅਯੋਧਿਆ ਵਿਚ ਰਾਮ ਮੰਦਰ ਲਈ ਅਕਸ਼ੈ ਕੁਮਾਰ ਨੇ ਨਹੀਂ ਦਿੱਤੇ 10 ਕਰੋੜ ਰੁਪਏ

Fact Check: ਅਯੋਧਿਆ ਵਿਚ ਰਾਮ ਮੰਦਰ ਲਈ ਅਕਸ਼ੈ ਕੁਮਾਰ ਨੇ ਨਹੀਂ ਦਿੱਤੇ 10 ਕਰੋੜ ਰੁਪਏ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅਯੋਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੀ ਸੰਵੈਧਾਨਿਕ ਪਿੱਠ ਦਾ ਫੈਸਲਾ ਆਉਣ ਦੇ ਬਾਅਦ ਰਾਮ ਮੰਦਰ ਨਿਰਮਾਣ ਲਈ ਅਭਿਨੇਤਾ ਅਕਸ਼ੈ ਕੁਮਾਰ ਦੀ ਤਰਫ਼ੋਂ 10 ਕਰੋੜ ਰੁਪਏ ਦਾਨ ਵਿਚ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਅਕਸ਼ੈ ਕੁਮਾਰ ਨੇ ਰਾਮ ਮੰਦਰ ਨਿਰਮਾਣ ਲਈ ਕੋਈ ਚੰਦਾ ਨਹੀਂ ਦਿੱਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਅਕਸ਼ੈ ਕੁਮਾਰ ਅਤੇ ਦੇਸ਼ ਦੇ PM ਮੋਦੀ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਨਾਲ ਕਲੇਮ ਲਿਖਿਆ ਗਿਆ ਹੈ, ‘🚩🚩श्री राम मंदिर निर्माण हेतु 10 करोड रुपए दान देने वाले देश के सच्चे हीरो अक्षय कुमार को सलाम जय श्री राम 🚩🚩जय हिंद’🚩🚩’

ਫੇਸਬੁੱਕ ‘ਤੇ ਵਾਇਰਲ ਹੋ ਰਹੀ ਪੋਸਟ

ਪੜਤਾਲ

ਫੇਸਬੁੱਕ ਤੇ ਵਾਇਰਲ ਹੋ ਰਹੀ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੇ ਅਯੋਧਿਆ ਰਾਮ ਮੰਦਰ ਲਈ 10 ਕਰੋੜ ਰੁਪਏ ਦਾਨ ਦਿੱਤੇ ਹਨ। ਕਿਓਂਕਿ ਅਕਸ਼ੈ ਕੁਮਾਰ ਕਾਫੀ ਵੱਡੇ ਆਰਟਿਸਟ ਹਨ ਇਸ ਕਰਕੇ ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਨਿਊਜ਼ ਸਰਚ ਤੋਂ ਕੀਤੀ। ਸਾਨੂੰ ਕੀਤੇ ਕੋਈ ਅਧਿਕਾਰਕ ਨਿਊਜ਼ ਨਹੀਂ ਮਿਲੀ ਜਿਹੜੀ ਦਾਅਵਾ ਕਰਦੀ ਹੋਵੇ ਕਿ ਅਕਸ਼ੈ ਕੁਮਾਰ ਨੇ ਰਾਮ ਮੰਦਰ ਲਈ ਪੈਸਾ ਦਾਨ ਕੀਤਾ ਹੈ।

ਅਕਸ਼ੈ ਕੁਮਾਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਬਾਰੇ ਵਿਚ ਸਾਨੂੰ ਉਨ੍ਹਾਂ ਦੇ ਟਵਿੱਟਰ ਹੈਂਡਲ ‘ਤੇ ਕੋਈ ਜਾਣਕਾਰੀ ਨਹੀਂ ਮਿਲੀ। ਅਯੋਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਅਕਸ਼ੈ ਕੁਮਾਰ ਦੇ ਟਵਿੱਟਰ ਹੈਂਡਲ ‘ਤੇ ਕੋਈ ਪੋਸਟ ਨਜ਼ਰ ਨਹੀਂ ਆਇਆ। ਮਰਾਠੀ ਵੈੱਬਸਾਈਟ ਲੋਕਮਤ ਦੀ ਖਬਰ ਮੁਤਾਬਕ, ਸੋਸ਼ਲ ਮੀਡੀਆ ‘ਤੇ ਅਯੋਧਿਆ ਮਾਮਲੇ ਵਿਚ ਫੈਸਲਾ ਆਉਣ ਦੇ ਬਾਅਦ ਅਕਸ਼ੈ ਕੁਮਾਰ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਨੇ ਇਸ ਫੈਸਲੇ ਉੱਤੇ ਕੋਈ ਵੀ ਪ੍ਰਤੀਕ੍ਰਿਆ ਨਹੀਂ ਦਿੱਤੀ ਸੀ।

ਹੁਣ ਅਸੀਂ ਵਾਇਰਲ ਪੋਸਟ ਵਿਚ ਦਿੱਤੀ ਗਈ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਤਾਂ ਪਾਇਆ ਕਿ ਇਹ ਤਸਵੀਰ ਅਪ੍ਰੈਲ 2019 ਦੀ ਹੈ। ਇਸਦੀ ਪੁਸ਼ਟੀ India Today ਦੁਆਰਾ 24 ਅਪ੍ਰੈਲ 2019 ਨੂੰ ਪ੍ਰਕਾਸ਼ਿਤ ਖਬਰ ਤੋਂ ਹੁੰਦੀ ਹੈ।

ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਐਡੀਟਰ (ਮਨੋਰੰਜਨ) ਪਰਾਗ ਛਾਪੇਕਰ ਨੇ ਇਸ ਦਾਅਵੇ ਦੇ ਫਰਜ਼ੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਭਿਨੇਤਾ ਨੇ ਰਾਮ ਮੰਦਰ ਨਿਰਮਾਣ ਲਈ ਅਜਿਹਾ ਕੋਈ ਦਾਨ ਨਹੀਂ ਦਿੱਤਾ ਹੈ।

ਨਤੀਜਾ: ਰਾਮ ਮੰਦਰ ਨਿਰਮਾਣ ਲਈ ਅਕਸ਼ੈ ਕੁਮਾਰ ਦੀ ਤਰਫ਼ੋਂ 10 ਕਰੋੜ ਰੁਪਏ ਦਾਨ ਵਿਚ ਦਿੱਤੇ ਜਾਣ ਦੀ ਖਬਰ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts