Fact Check: ਗਾਂਧੀ ਜੀ ਦੀ ਤਸਵੀਰ ਦੇ ਕੋਲ ਹਰੇ ਰੰਗ ਦੀ ਪੱਟੀ ਵਾਲੇ 500 ਰੁਪਏ ਦੇ ਨੋਟਾਂ ਦੇ ਨਕਲੀ ਹੋਣ ਦਾ ਦਾਅਵਾ ਗ਼ਲਤ , ਦੋਵੇਂ ਤਰ੍ਹਾਂ ਦੇ ਨੋਟ ਵੈਧ ਹਨ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਦਾਅਵਾ ਗ਼ਲਤ ਹੈ ਕਿ 500 ਰੁਪਏ ਦਾ ਉਹ ਨੋਟ ਨਕਲੀ ਹੈ, ਜਿਸ ਵਿੱਚ ਹਰੀ ਪੱਟੀ ਆਰਬੀਆਈ ਗਵਰਨਰ ਦੇ ਦਸਤਖਤ ਦੇ ਕੋਲ ਨਾ ਹੋ ਕੇ ਗਾਂਧੀ ਜੀ ਦੀ ਤਸਵੀਰ ਦੇ ਕੋਲ ਮੌਜੂਦ ਹੈ । ਆਰਬੀਆਈ ਦੇ ਅਨੁਸਾਰ, ਇਹ ਦੋਵੇਂ ਨੋਟ ਵੈਧ ਅਤੇ ਅਸਲੀ ਹਨ ਅਤੇ ਹਰੀ ਪੱਟੀ ਦੇ ਆਧਾਰ ‘ਤੇ ਨੋਟਾਂ ਦੇ ਅਸਲੀ ਅਤੇ ਨਕਲੀ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ।
- By: Abhishek Parashar
- Published: Dec 14, 2021 at 04:50 PM
- Updated: Jul 6, 2023 at 02:02 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ 500 ਰੁਪਏ ਦੇ ਦੋ ਨੋਟਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ 500 ਰੁਪਏ ਦਾ ਅਜਿਹਾ ਕੋਈ ਵੀ ਨੋਟ ਨਹੀਂ ਲੈਣਾ ਚਾਹੀਦਾ ਹੈ , ਜਿਸ ‘ਚ ਹਰੀ ਪੱਟੀ ਆਰਬੀਆਈ ਗਵਰਨਰ ਦੇ ਦਸਤਖਤ ਦੇ ਨੇੜੇ ਨਾ ਹੋਵੇ, ਸਗੋਂ ਗਾਂਧੀ ਜੀ ਦੀ ਤਸਵੀਰ ਦੇ ਨੇੜੇ ਹੋਵੇ, ਬਲਕਿ 500 ਰੁਪਏ ਦੇ ਸਿਰਫ ਉਨ੍ਹਾਂ ਨੋਟਾਂ ਨੂੰ ਹੀ ਸਵੀਕਾਰ ਕਰੋ, ਜਿਸ ਵਿੱਚ ਹਰੇ ਰੰਗ ਦੀ ਪੱਟੀ ਗਵਰਨਰ ਦੇ ਦਸਤਖਤ ਦੇ ਕੋਲ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਨੋਟਬੰਦੀ ਦੇ ਬਾਅਦ ਜਾਰੀ ਕੀਤੇ ਗਏ 500 ਰੁਪਏ ਦੇ ਨਵੇਂ ਨੋਟਾਂ ਦੇ ਅਸਲੀ ਅਤੇ ਨਕਲੀ ਹੋਣ ਦੀ ਪਛਾਣ ਦਾ ਉਸ ਤੇ ਮੌਜੂਦ ਹਰੀ ਪੱਟੀ ਦੀ ਸਥਿਤੀ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਤਸਵੀਰ ‘ਚ ਦਿਖਾਈ ਦੇ ਰਹੇ ਦੋਵੇਂ 500 ਰੁਪਏ ਦੇ ਨੋਟ ਅਸਲੀ ਅਤੇ ਵੈਧ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘RPh Deepak Tripathi’ ਨੇ ਵਾਇਰਲ ਨੋਟਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਜਦੋਂ ਤੋਂ ਇਹ ਨੋਟ ਚਲਣ ਵਿੱਚ ਆਏ ਹਨ, ਆਮ ਲੋਕਾਂ ‘ਚ ਇਹ ਦੁਵਿਧਾ ਵਧ ਗਈ ਹੈ ਕਿ ਅਸਲੀ ਨੋਟ ਕਿਹੜਾ ਹੈ ਅਤੇ ਕਿਹੜਾ ਜਾਅਲੀ । ਆਓ ਜਾਣਦੇ ਹਾਂ ਅਸਲੀ ਅਤੇ ਨਕਲੀ ਨੋਟਾਂ ਵਿੱਚ ਅੰਤਰ। 500 ਰੁਪਏ ਦੇ ਉਹ ਨੋਟਾਂ ਨਾ ਲਓ, ਜਿਨ੍ਹਾਂ ਵਿੱਚ ਹਰੀ ਪੱਟੀ ਗਾਂਧੀ ਜੀ ਦੇ ਕੋਲ ਬਣੀ ਹੈ, ਕਿਉਂਕਿ ਇਹ ਨਕਲੀ ਹੈ। 500 ਰੁਪਏ ਦੇ ਸਿਰਫ ਉਹ ਹੀ ਨੋਟਾਂ ਲਓ, ਜਿਸ ਵਿੱਚ ਹਰੀ ਪੱਟੀ RBI ਗਵਰਨਰ ਦੇ ਦਸਤਖਤ ਦੇ ਕੋਲ ਹੈ। ਇਸ ਮੈਸੇਜ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੱਕ ਪਹੁੰਚਾਓ।”
ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਈ ਹੋਰ ਯੂਜ਼ਰਸ ਨੇ 500 ਰੁਪਏ ਦੇ ਦੋ ਨੋਟਾਂ ਦੀ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਨੋਟਬੰਦੀ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਵੱਲੋਂ ਕਰੇਂਸੀ ਮਾਰਕਿਟ ਵਿੱਚ 500 ਰੁਪਏ ਅਤੇ 2000 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕੀਤਾ ਗਿਆ ਸੀ ਅਤੇ ਵਾਇਰਲ ਤਸਵੀਰ ਵਿੱਚ ਨਜ਼ਰ ਆ ਰਿਹਾ 500 ਰੁਪਏ ਦੇ ਨੋਟ ਇਸ ਹੀ ਸੀਰੀਜ਼ ਦਾ ਹੈ। ਇਸ ਲਈ ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਨੂੰ ਲੈ ਕੇ ਆਰਬੀਆਈ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ।
ਵਾਇਰਲ ਪੋਸਟ ਵਿੱਚ ਹਰੀ ਪੱਟੀ ਦੀ ਸਥਿਤੀ ਦੇ ਅਧਾਰ ‘ਤੇ ਨੋਟ ਦੇ ਅਸਲੀ ਅਤੇ ਨਕਲੀ ਹੋਣ ਦੇ ਦਾਅਵੇ ਨੂੰ ਖਾਰਜ ਕਰਦਿਆਂ, ਉਨ੍ਹਾਂ ਨੇ ਕਿਹਾ, “ਨੋਟ ਵਿੱਚ ਨਜ਼ਰ ਆ ਰਹੇ ਥਰੈਡ (ਹਰੀ ਪੱਟੀ) ਦੀ ਸਥਿਤੀ ਵੱਖ-ਵੱਖ ਹੋ ਸਕਦੀ ਹੈ।” ਇਹ ਬਹੁਤ ਆਮ ਗੱਲ ਹੈ। ਦੋਵੇਂ ਹੀ ਨੋਟ ਵੈਧ ਅਤੇ ਮੰਨਣ ਯੋਗ ਹਨ।
ਆਰਬੀਆਈ ਦੀ ਵੈੱਬਸਾਈਟ ‘ਤੇ ਭਾਰਤੀ ਕਰੇਂਸੀ ਮਾਰਕਿਟ ਵਿੱਚ ਮੌਜੂਦ ਸਾਰੇ ਨੋਟਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਵਿਸਥਾਰ ਵਿੱਚ ਸਮਝਿਆ ਅਤੇ ਦੇਖਿਆ ਜਾ ਸਕਦਾ ਹੈ। ਨੋਟਾਂ ਦੇ ਅਸਲੀ ਅਤੇ ਨਕਲੀ ਹੋਣ ਦੇ ਵਿਚਕਾਰ ਦਾ ਫਰਕ ਇਹਨਾਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਤੈਅ ਕੀਤਾ ਜਾ ਸਕਦਾ ਹੈ।
RBI ਨੇ ਆਪਣੀ ਵੈੱਬਸਾਈਟ ‘ਤੇ ਅਸਲੀ ਅਤੇ ਨਕਲੀ ਨੋਟਾਂ ਦੇ ਵਿਚਕਾਰ ਪਛਾਣ ਦੇ ਤਰੀਕਿਆਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ।
ਹੁਣ ਤੱਕ ਦੀ ਪੜਤਾਲ ਤੋਂ ਇਹ ਸਾਫ਼ ਹੈ ਕਿ 500 ਰੁਪਏ ਦਾ ਉਹ ਨੋਟ, ਜਿਸ ਵਿੱਚ ਹਰੀ ਪੱਟੀ ਆਰਬੀਆਈ ਗਵਰਨਰ ਦੇ ਦਸਤਖਤ ਕੋਲ ਨਾ ਹੋ ਕੇ ਗਾਂਧੀ ਜੀ ਦੀ ਤਸਵੀਰ ਦੇ ਕੋਲ ਹੈ, ਉਹ ਨਕਲੀ ਨਹੀਂ ਹੈ, ਬਲਕਿ 500 ਰੁਪਏ ਦੇ ਅਜਿਹੇ ਦੋਵੇਂ ਨੋਟ ਅਸਲੀ ਹਨ। ਕੇਂਦਰ ਸਰਕਾਰ ਦੀ ਨੋਡਲ ਏਜੰਸੀ ਪੀਆਈਬੀ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਚ ਖੁਦ ਨੂੰ ਫਰੀਦਾਬਾਦ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਦਾਅਵਾ ਗ਼ਲਤ ਹੈ ਕਿ 500 ਰੁਪਏ ਦਾ ਉਹ ਨੋਟ ਨਕਲੀ ਹੈ, ਜਿਸ ਵਿੱਚ ਹਰੀ ਪੱਟੀ ਆਰਬੀਆਈ ਗਵਰਨਰ ਦੇ ਦਸਤਖਤ ਦੇ ਕੋਲ ਨਾ ਹੋ ਕੇ ਗਾਂਧੀ ਜੀ ਦੀ ਤਸਵੀਰ ਦੇ ਕੋਲ ਮੌਜੂਦ ਹੈ । ਆਰਬੀਆਈ ਦੇ ਅਨੁਸਾਰ, ਇਹ ਦੋਵੇਂ ਨੋਟ ਵੈਧ ਅਤੇ ਅਸਲੀ ਹਨ ਅਤੇ ਹਰੀ ਪੱਟੀ ਦੇ ਆਧਾਰ ‘ਤੇ ਨੋਟਾਂ ਦੇ ਅਸਲੀ ਅਤੇ ਨਕਲੀ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ।
- Claim Review : ਗਾਂਧੀ ਜੀ ਦੀ ਤਸਵੀਰ ਦੇ ਕੋਲ ਹਰੀ ਪੱਟੀ ਵਾਲੇ 500 ਰੁਪਏ ਦਾ ਨੋਟ ਨਕਲੀ
- Claimed By : FB User-RPh Deepak Tripathi
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...