Fact Check: ਦਲਿਤ ਨੂੰ ਜਿੰਦਾ ਸਾੜਨ ਦੇ ਨਾਂ ‘ਤੇ ਵਾਇਰਲ ਹੋਇਆ ਰਾਜਸਥਾਨ ਦਾ ਵੀਡੀਓ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਜਲਦੇ ਹੋਏ ਸ਼ਕਸ ਨੂੰ ਪੁਲਿਸ ਵਾਲਿਆਂ ਦੀ ਤਰਫ ਭੱਜਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿੱਸ ਰਿਹਾ ਸ਼ਕਸ ਦਲਿਤ ਹੈ। ਯੂਪੀ ਦੇ ਯੋਗੀਰਾਜ ਅੰਦਰ ਉਸਨੂੰ ਜ਼ਿੰਦਾ ਸਾੜ ਦਿੱਤਾ ਗਿਆ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ, ਬਲਕਿ ਰਾਜਸਥਾਨ ਦਾ ਹੈ। 7 ਜੁਲਾਈ ਨੂੰ ਰਾਜਸਥਾਨ ਦੇ ਝੂੰਝਨੂ ਜਿਲੇ ਦੇ ਗੁੜਾ ਪਿੰਡ ਵਿਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ।

ਕੀ ਹੋ ਰਿਹਾ ਹੈ ਵਾਇਰਲ?

Shakshi Sharma ਨਾਂ ਦੇ ਫੇਸਬੁੱਕ ਅਕਾਊਂਟ ਤੋਂ 21 ਜੁਲਾਈ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਗਿਆ, ”#ਮੋਦੀ ਰਾਜ ਅੰਦਰ ਸਬਤੋਂ ਜ਼ਿਆਦਾ ਜ਼ੁਲਮ ਦਲਿਤਾਂ ‘ਤੇ ਕੀਤੇ ਜਾ ਰਹੇ ਹਨ। ਦਲਿਤਾਂ ਨੂੰ ਜਿੰਦਾ ਸਾੜ ਦਿੱਤਾ। ਕਾਨੂੰਨ ਕਿਥੇ ਗਿਆ। ਜਿਸ ਵੀ ਭਰਾ ਨੇ ਇਹ ਵੀਡੀਓ ਸ਼ੇਅਰ ਨਹੀਂ ਕੀਤਾ ਤਾਂ ਥੁੱਕ ਹੈ ਉਸਦੀ ਜ਼ਿੰਦਗੀ ‘ਤੇ ਅਤੇ ਮੈਂ ਸੱਮਝਦਾ ਹਾਂ ਕਿ ਉਸ ਤੋਂ ਘਟਿਆ ਇਨਸਾਨ ਕੋਈ ਨਹੀਂ ਹੋਵੇਗਾ। ਇਹ ਭਾਰਤ ਦੇਸ਼ ਹੈ, ਇਥੇ ਗਰੀਬਾਂ ਦੀ ਨਹੀਂ ਸੁਣੀ ਜਾਂਦੀ ਹੈ, ਇਥੇ ਅਮੀਰ ਖਰੀਦ ਲੈਂਦੇ ਹਨ ਚੰਦ ਪੈਸਿਆਂ ਵਿਚ ਇਨ੍ਹਾਂ ਦਾ ਜਮੀਰ। ਮੋਦੀ ਹੈ ਤਾਂ ਮੁਮਕਿਨ ਹੈ, ਯੋਗੀ ਦਾ #ਗੁੰਡਾਰਾਜ ਸ਼ਿਖਰ ਦੀ ਰਾਹ ‘ਤੇ

ਇਸ ਵੀਡੀਓ ਨੂੰ ਹੁਣ ਤੱਕ 800 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ। ਹੀ ਵੀਡੀਓ ਵੱਖ-ਵੱਖ ਦਾਅਵਿਆਂ ਨਾਲ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਵਾਇਰਲ ਹੋ ਰਿਹਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਵੇਖਿਆ। ਇਸਦੇ ਬਾਅਦ ਅਸੀਂ InVID ਟੂਲ ਦੀ ਮਦਦ ਨਾਲ ਵਾਇਰਲ ਹੋ ਰਹੇ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ। ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਸਕ੍ਰੀਨਸ਼ੋਟ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਕੁੱਝ ਦੇਰ ਦੀ ਮਿਹਨਤ ਬਾਅਦ ਸਾਨੂੰ Youtube ‘ਤੇ ਇਹੀ ਵਾਇਰਲ ਹੋ ਰਿਹਾ ਵੀਡੀਓ ਮਿਲਿਆ। ਇਸਵਿਚ ਦੱਸਿਆ ਗਿਆ ਸੀ ਕਿ ਘਟਨਾ ਝੂੰਝਨੂ ਦੀ ਹੈ। ਓਥੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ।

A1 TV News ਦੇ ਯੂ-ਟਿਊਬ ਚੈਨਲ ‘ਤੇ 7 ਜੁਲਾਈ ਨੂੰ ਅਪਲੋਡ ਇਸ ਵੀਡੀਓ ਵਿਚ ਜਲਦੇ ਹੋਏ ਵਿਅਕਤੀ ਨੂੰ ਪੁਲਿਸ ਵਾਲਿਆਂ ਦੀ ਤਰਫ ਭੱਜਦੇ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਇਸਦੇ ਬਾਅਦ ਗੂਗਲ ਵਿਚ “ਝੂੰਝਨੂ ਵਿਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਲਾਈ ਅੱਗ” ਟਾਈਪ ਕਰਕੇ ਸਰਚ ਕੀਤਾ। ਸਾਨੂੰ ਇਸ ਨਾਲ ਸਬੰਧਤ ਕਈ ਖਬਰਾਂ ਮਿਲੀਆਂ।

ਪੜਤਾਲ ਦੌਰਾਨ ਸਾਨੂੰ News18 ਦੀ ਵੈੱਬਸਾਈਟ ‘ਤੇ ਮੌਜੂਦ ਇੱਕ ਖਬਰ ਤੋਂ ਪਤਾ ਚਲਿਆ ਕਿ ਝੂੰਝਨੂ ਜਿਲੇ ਦੇ ਗੁੜਾ ਪਿੰਡ ਵਿਚ ਜੰਗਲ ਵਿਭਾਗ ਦਾ ਦਸਤਾ ਪੁੱਜਿਆ ਤਾਂ ਬਾਬੂਲਾਲ ਨਾਂ ਦੇ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ। ਘਟਨਾ 7 ਜੁਲਾਈ 2019 ਦੀ ਹੈ। ਇਸ ਸ਼ਕਸ ‘ਤੇ ਆਰੋਪ ਸੀ ਕਿ ਇਸਨੇ ਜੰਗਲ ਵਿਭਾਗ ਦੀ ਜਮੀਨ ਉੱਤੇ ਕਬਜਾ ਜਮਾਇਆ ਹੋਇਆ ਸੀ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਗੁੜਾ ਪੁਲਿਸ ਸਟੇਸ਼ਨ ਵਿਚ ਫੋਨ ਕੀਤਾ। ਓਥੇ ਸਾਡੀ ਗੱਲ ਹੈਡ ਕਾਂਸਟੇਬਲ ਬਾਬੂਲਾਲ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਅੱਗ ਲਗਾਉਣ ਵਾਲਾ ਵੀਡੀਓ ਝੂੰਝਨੂ ਜਿਲੇ ਦੇ ਗੁੜਾ ਪਿੰਡ ਦਾ ਹੈ। ਅੱਗ ਲਾਉਣ ਵਾਲੇ ਸ਼ਕਸ ਦੀ 11 ਜੁਲਾਈ ਦੀ ਸ਼ਾਮ ਨੂੰ ਮੌਤ ਹੋ ਗਈ ਸੀ। ਸ਼ਕਸ ਦਲਿਤ ਨਹੀਂ, ਬਲਕਿ ਸੈਣੀ ਸੀ, ਜਿਹੜੇ ਕਿ ਰਾਜਸਥਾਨ ਅੰਦਰ OBC ਸ਼੍ਰੇਣੀ ਵਿਚ ਆਉਂਦੇ ਹਨ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਜੈਪੁਰ ਅੰਦਰ ਪੈਂਦੇ ਦੈਨਿਕ ਜਾਗਰਣ ਦੇ ਸੰਵਾਦਾਤਾ ਮਨੀਸ਼ ਗੋਧਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਰਾਜਸਥਾਨ ਦੇ ਝੂੰਝਨੂ ਜਿਲੇ ਦੇ ਗੁੜਾ ਪਿੰਡ ਦੀ ਹੈ। ਇਥੇ ਸਰਕਾਰੀ ਜ਼ਮੀਨ ‘ਤੇ ਕਬਜ਼ੇ ਕਰਨ ਵਾਲਿਆਂ ਨੂੰ ਹਟਾਉਣ ਲਈ ਦਸਤਾ ਆ ਗਿਆ ਸੀ। ਇਸੇ ਦੌਰਾਨ ਕਬਜ਼ਾ ਕਰਨ ਵਾਲੇ ਵਿਅਕਤੀ ਬਾਬੂਲਾਲ ਸੈਣੀ ਨੇ ਆਪਣੇ ਉੱਤੇ ਕੇਰੋਸਿਨ ਸੁੱਟਿਆ ਤੇ ਆਪ ਨੂੰ ਅੱਗ ਲਾ ਲਈ। ਇਸਦੇ ਬਾਅਦ ਓਹਨੇ ਦਸਤੇ ਦੇ ਇੱਕ ਕਰਮਚਾਰੀ ਨੂੰ ਆਪਣੀ ਚਪੇਟ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਇਸ ਵਿਅਕਤੀ ਦੀ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਅੰਦਰ ਮੌਤ ਹੋ ਗਈ ਸੀ।

ਅੰਤ ਵਿਚ ਅਸੀਂ ਰਾਜਸਥਾਨ ਦੇ ਵੀਡੀਓ ਨੂੰ ਯੂਪੀ ਦੇ ਨਾਂ ਤੋਂ ਵਾਇਰਲ ਕਰਨ ਵਾਲੇ ਫੇਸਬੁੱਕ ਅਕਾਊਂਟ Shakshi Sharma ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਇਸ ਅਕਾਊਂਟ ਨੂੰ 6 ਹਜ਼ਾਰ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ। ਪ੍ਰੋਫ਼ਾਈਲ ਵਿਚ ਯੂਜ਼ਰ ਨੇ ਆਪ ਨੂੰ ਸਿਵਨੀ ਦਾ ਦੱਸਿਆ ਹੋਇਆ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ ਯੂਪੀ ਦਾ ਨਹੀਂ, ਬਲਕਿ ਰਾਜਸਥਾਨ ਦਾ ਹੈ। 7 ਜੁਲਾਈ ਨੂੰ ਰਾਜਸਥਾਨ ਦੇ ਝੂੰਝਨੂ ਜਿਲੇ ਦੇ ਗੁੜਾ ਵਿਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਸ਼ਕਸ ਦਲਿਤ ਨਹੀਂ, ਬਲਕਿ ਸੈਣੀ ਸੀ, ਜਿਹੜੇ ਕਿ ਰਾਜਸਥਾਨ ਅੰਦਰ OBC ਸ਼੍ਰੇਣੀ ਵਿਚ ਆਉਂਦੇ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts