ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ 75 ਸਾਲ ਦੇ ਪਿਓ ਨੇ ਆਪਣੀ ਹੀ ਧੀ ਨਾਲ ਵਿਆਹ ਕਰਲਿਆ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ ਗਿਆ।
ਫੇਸਬੁੱਕ ਯੂਜ਼ਰ “ਕੱਟੜ ਹਿੰਦੂ” ਇੱਕ ਤਸਵੀਰ ਨੂੰ ਆਪਣੇ ਅਕਾਊਂਟ ਤੋਂ ਅਪਲੋਡ ਕਰਦਾ ਹੈ ਜਿਸਦੇ ਡਿਸਕ੍ਰਿਪਸ਼ਨ ਵਿਚ ਲਿਖਦਾ ਹੈ “ਮੁੰਡੇ ਦੀ ਚਾਹਤ ਵਿਚ 75 ਸਾਲ ਦੇ ਪਿਓ ਨੇ 15 ਸਾਲ ਦੀ ਕੁੜੀ ਨਾਲ ਕੀਤਾ ਵਿਆਹ, ਹੁਣ ਤੁਹਾਡੀ ਹੀ ਧੀ, ਤੁਹਾਡੇ ਲਈ ਮੁੰਡਾ ਜੰਮੇਗੀ, ਵਾਹ ਓ ਤੇਰਾ ਮਜ਼ਹਬ” ਇਸ ਤਸਵੀਰ ਵਿਚ ਦੋ ਚਿਹਰੇ ਹਨ- ਇੱਕ ਬੁਜ਼ੁਰਗ ਸ਼ਕਸ ਦਾ ਅਤੇ ਨਾਲ ਹੀ ਇੱਕ ਕੁੜੀ ਦਾ। ਦਾਅਵੇ ਅਨੁਸਾਰ, ਇਹ ਕੁੜੀ ਦਾ ਪਿਤਾ ਹੈ ਅਤੇ ਇਸਨੇ ਆਪਣੀ ਹੀ ਧੀ ਨਾਲ ਵਿਆਹ ਕੀਤਾ ਹੈ। ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਸੱਚਾਈ ਜਾਣਨ ਲਈ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਵਿਚ ਇਸਦਾ ਸਕ੍ਰੀਨਸ਼ੋਟ ਅਪਲੋਡ ਕਰਕੇ ਸਰਚ ਕਰਨਾ ਸ਼ੁਰੂ ਕੀਤਾ, ਸਾਨੂੰ ਬਹੁਤ ਸਾਰੇ ਲਿੰਕ ਮਿਲੇ ਜਿਹਨਾਂ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਨਵੀਂ ਦੁਨੀਆ ਦਾ ਇੱਕ ਲੇਖ ਸਾਡੇ ਹੱਥ ਲੱਗਿਆ ਜਿਸਵਿਚ ਇਸ ਘਟਨਾ ਬਾਰੇ ਦੱਸਿਆ ਗਿਆ ਸੀ, ਇਸਦੀ ਹੇਡਲਾਈਨ ਸੀ – “5 ਲੱਖ ਦੇ ਲਾਲਚ ਵਿਚ ਪਿਓ ਨੇ 65 ਸਾਲ ਦੇ ਸ਼ੇਖ ਨਾਲ ਕਰਵਾ ਦਿੱਤਾ ਆਪਣੀ ਧੀ ਦਾ ਵਿਆਹ”
ਇਸ ਖਬਰ ਅਨੁਸਾਰ, ਇਹ ਮਾਮਲਾ ਹੈਦਰਾਬਾਦ ਦਾ ਹੈ। “ਹੈਦਰਾਬਾਦ ‘ਚ ਇੱਕ ਨਾਬਾਲਗ ਕੁੜੀ ਨੂੰ ਓਮਾਨ ਦੇ ਰਹਿਣ ਵਾਲੇ ਸ਼ੇਖ ਨੂੰ ਵੇਚ ਦਿੱਤਾ। ਇਸ ਮਾਮਲੇ ਵਿਚ ਹੈਦਰਾਬਾਦ ਦੇ ਨਵਾਬ ਸਾਹਬ ਕੁੰਤਾ ਇਲਾਕੇ ਵਿਚ ਰਹਿਣ ਵਾਲੀ ਨਾਬਾਲਗ ਕੁੜੀ ਦੀ ਮਾਂ ਸਾਈਦਾ ਉਂਣੀਸਾ ਨੇ ਫਲਕਨੁਮਾ ਥਾਣੇ ਵਿਚ ਮਦਦ ਦੀ ਗੁਹਾਰ ਲਾਈ ਹੈ ਅਤੇ ਮਾਮਲਾ ਦਰਜ ਕਰਵਾਇਆ ਹੈ। ਸਾਈਦਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਓਮਾਨ ਦਾ 65 ਸਾਲ ਦਾ ਸ਼ੇਖ ਅਹਿਮਦ ਰਮਜ਼ਾਨ ਤੋਂ ਪਹਿਲਾਂ ਵਿਆਹ ਲਈ ਹੈਦਰਾਬਾਦ ਆਇਆ ਸੀ। ਸ਼ੇਖ ਦੀ ਮੁਲਾਕਾਤ ਸਾਈਦਾ ਦੇ ਪਤੀ ਸਿਕੰਦਰ ਅਤੇ ਉਸਦੀ ਭੈਣ ਗੋਸਿਆ ਨਾਲ ਹੋਈ। ਇਸਦੇ ਬਾਅਦ ਸਿਕੰਦਰ ਨੇ ਆਪਣੀ ਭੈਣ ਨਾਲ ਰਲਕੇ ਉਸਦੀ ਕੁੜੀ ਦਾ ਸੌਦਾ ਕਰ ਦਿੱਤਾ। ਸਿਕੰਦਰ ਅਤੇ ਗੋਸਿਆ ਨੇ ਸਿਰਫ 5 ਲੱਖ ਰੁਪਏ ਲੈ ਕੇ ਨਾਬਾਲਗ ਕੁੜੀ ਨੂੰ ਸ਼ੇਖ ਦੇ ਹਵਾਲੇ ਕਰ ਦਿੱਤਾ ਅਤੇ ਉਸਦਾ ਵਿਆਹ ਕਰਵਾ ਦਿੱਤਾ।”
ਅਜਿਹੇ ਕੁੱਝ ਹੋਰ ਆਰਟੀਕਲ ਵਿਸ਼ਵਾਸ ਟੀਮ ਦੇ ਹੱਥ ਲੱਗੇ ਜਿਨ੍ਹਾਂ ਵਿਚ ਇਸ ਮਾਮਲੇ ਬਾਰੇ ਦੱਸਿਆ ਗਿਆ ਸੀ।
ਇਸ ਨਾਲ ਸਾਫ ਹੋ ਗਿਆ ਕਿ ਅਸਲ ਵਿਚ ਮਾਮਲਾ ਕੀ ਸੀ?
65 ਸਾਲ ਦਾ ਵਿਅਕਤੀ ਕੁੜੀ ਦਾ ਪਿਓ ਨਹੀਂ ਹੈ, ਬਲਕਿ ਓਮਾਨ ਦਾ ਰਹਿਣ ਵਾਲਾ ਇੱਕ ਬੁਜ਼ੁਰਗ ਸ਼ੇਖ ਹੈ, ਜਿਹੜਾ 5 ਲੱਖ ਰੁਪਏ ਵਿਚ ਕੁੜੀ ਨਾਲ ਵਿਆਹ ਕਰ ਨਾਲ ਲੈ ਗਿਆ ਸੀ।
ਫੇਰ ਅਸੀਂ ਗੂਗਲ ਸਰਚ ਵਿਚ “ਓਮਾਨ ਸ਼ੇਖ +16 ਸਾਲ ਹੈਦਰਾਬਾਦ ਕੁੜੀ” ਵਰਗੇ ਕਈ ਕੀ-ਵਰਡ ਅਪਲੋਡ ਕਰਕੇ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਡੇ ਹੱਥ ਯੂਟਿਊਬ ਦਾ ਇੱਕ ਵੀਡੀਓ ਲੱਗਿਆ, ਜਿਹੜਾ ਤੇਲਗੂ ਦੇ ਲੋਕਲ ਚੈਨਲ TV 5 ਦਾ ਇੱਕ ਸ਼ੋ ਸੀ, ਵਿਚ ਖਬਰ ਨੂੰ ਦਿਖਾਇਆ ਗਿਆ ਸੀ।
ਇਸ ਵੀਡੀਓ ਵਿਚ ਪੁਲਿਸ ਦਾ ਜਵਾਬ ਅਤੇ ਪੂਰੇ ਮਾਮਲੇ ਨੂੰ ਦਿਖਾਇਆ ਗਿਆ ਸੀ। NDTV ਦੇ ਇੱਕ ਆਰਟੀਕਲ ਵਿਚ ਇਨਵਿਡ ਵੀਡੀਓ ਵੀ ਮਿਲਿਆ ਜਿਸਨੂੰ ਅਸੀਂ ਪਲੇ ਕਰਕੇ ਵੇਖਿਆ ਤਾਂ ਉਸ ਵਿਚ ਕੁੜੀ ਦੀ ਮਾਂ ਦਾ ਇੰਟਰਵਿਊ ਸੀ ਅਤੇ ਪੂਰੀ ਘਟਨਾ ਦੀ ਜਾਣਕਾਰੀ ਸੀ। ਨਾਲ ਹੀ ਪੁਲਿਸ ਦੀ ਕਾਰਵਾਈ ਦਾ ਵੀਡੀਓ ਬਾਈਟ ਵੀ। ਕੁੜੀ ਦੀ ਮਾਂ ਨੇ ਦੱਸਿਆ ਕਿ ਇਹ ਸਭ ਗਰੀਬੀ ਕਰਕੇ ਹੋਇਆ ਅਤੇ ਉਸਦੀ ਬਿਨਾ ਮੰਜੂਰੀ ਦੇ ਇਹ ਕੰਮ ਉਸਦੇ ਰਿਸ਼ਤੇਦਾਰ ਸਿਕੰਦਰ ਅਤੇ ਗੋਸਿਆ ਨੇ ਕੀਤਾ।
ਹੈਦਰਾਬਾਦ ਵਿਚ ਇਹ ਇੱਕ ਵੱਡਾ ਮਾਮਲਾ ਬਣਿਆ ਸੀ, ਜਿਸਵਿਚ ਇੱਕ 16 ਸਾਲ ਦੀ ਕੁੜੀ ਦਾ ਵਿਆਹ 65 ਸਾਲ ਦੀ ਉਮਰ ਦੇ ਵਿਅਕਤੀ ਨਾਲ ਕਰਵਾਇਆ ਗਿਆ ਸੀ। ਕੁੜੀ ਦੀ ਮਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹੋਇਆ ਇਹ ਸੀ, ਹੈਦਰਾਬਾਦ ਦੀ ਰਹਿਣ ਵਾਲੀ ਸਾਈਦਾ ਉਣੀਸਾ ਨੇ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਗੋਸਿਆ ਅਤੇ ਸਿਕੰਦਰ ਨੂੰ ਆਰੋਪੀ ਬਣਾਇਆ ਸੀ। ਸਾਈਦਾ ਨੇ ਕਿਹਾ ਕਿ ਉਨ੍ਹਾਂ ਨੇ ਧੋਕੇ ਨਾਲ ਉਸਦੀ ਕੁੜੀ ਦਾ ਵਿਆਹ ਓਮਾਨ ਦੇ ਸ਼ੇਖ ਨਾਲ ਕਰ ਦਿੱਤਾ, ਜੋ ਰਮਜ਼ਾਨ ਤੋਂ ਪਹਿਲਾਂ ਹੈਦਰਾਬਾਦ ਆਇਆ ਸੀ। ਉਨ੍ਹਾਂ ਨੇ ਇਸ ਸ਼ੇਖ ਨਾਲ ਆਪਣੀ ਕੁੜੀ ਦੇ ਵਿਆਹ ਦਾ ਵਿਰੋਧ ਵੀ ਕੀਤਾ ਸੀ, ਪਰ ਸਿਕੰਦਰ ਨੇ ਇੱਕ ਕਾਜੀ ਨਾਲ ਰਲਕੇ ਕਿਸੇ ਹੋਟਲ ਵਿਚ ਇਸਦਾ ਵਿਆਹ ਕਰਵਾ ਦਿੱਤਾ ਸੀ। ਸਾਈਦਾ ਨੇ ਇਸੇ ਮਾਮਲੇ ਦੀ ਸ਼ਿਕਾਇਤ ਫਲਕਨੁਮਾ ਪੁਲਿਸ ਥਾਣੇ ਵਿਚ ਦਰਜ ਕਰਵਾਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸ਼ੇਖ ਤੋਂ ਇਸ ਬਾਰੇ ਵਿਚ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਕਿ 5 ਲੱਖ ਰੁਪਏ ਵਿਚ ਉਸਨੇ ਇਸ ਕੁੜੀ ਨੂੰ ਖਰੀਦਿਆ ਹੈ ਅਤੇ ਉਸਨੇ ਪੈਸੇ ਸਿਕੰਦਰ ਨੂੰ ਦਿੱਤੇ ਹਨ। ਜੇਕਰ ਉਸਨੂੰ ਉਸਦੇ ਪੈਸੇ ਮਿਲ ਜਾਣ ਤਾਂ ਉਹ ਉਨ੍ਹਾਂ ਦੀ ਕੁੜੀ ਵਾਪਸ ਭਾਰਤ ਭੇਜ ਦਵੇਗਾ। ਸਾਈਦਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਸਿਕੰਦਰ ਨੇ ਸ਼ੇਖ ਦੇ ਕਈ ਵੀਡੀਓ ਉਸਨੂੰ ਦਿਖਾਏ ਅਤੇ ਕਿਹਾ ਕਿ ਜੇਕਰ ਤੁਹਾਡੀ ਕੁੜੀ ਦਾ ਵਿਆਹ ਸ਼ੇਖ ਨਾਲ ਹੋਵੇਗਾ ਤਾਂ ਉਸਦੀ ਜ਼ਿੰਦਗੀ ਐਸ਼ੋ-ਅਰਾਮ ਨਾਲ ਗੁਜ਼ਰੇਗੀ। ਸਿਕੰਦਰ ਨੇ ਹੀ ਕੁੜੀ ਨੂੰ ਓਮਾਨ ਭੇਜਣ ਲਈ ਵੀਜਾ ਅਤੇ ਦੂਜੇ ਦਸਤਾਵੇਜ ਤਿਆਰ ਕਰਵਾਏ ਸਨ।
ਟਵਿੱਟਰ ਦੇ ਪਲੇਟਫਾਰਮ ‘ਤੇ ਸਾਨੂੰ ਮੇਨਕਾ ਗਾਂਧੀ ਦਾ ਟਵੀਟ ਵੀ ਮਿਲਿਆ ਜਿਸਵਿਚ ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਇਸ ਮਾਮਲੇ ਵਿਚ ਮਦਦ ਦੀ ਗੁਹਾਰ ਲਾਈ ਸੀ।
ਨਾਲ ਹੀ, ANI ਦੇ ਟਵੀਟ ਵੀ ਮਿਲੇ ਜਿਸਵਿਚ ਇਸ ਖਬਰ ਨੂੰ ਲੈ ਕੇ ਅਤੇ ਪੁਲਿਸ ਦੇ ਜਵਾਬ ਨੂੰ ਲੈ ਕੇ ਟਵੀਟ ਕੀਤਾ ਗਿਆ ਸੀ।
ਪੁਲਿਸ ਦਾ ਇਸ ਮਾਮਲੇ ‘ਤੇ ਰਿਐਕਸ਼ਨ ਵੀ ਸਾਡੇ ਹੱਥ ਲੱਗਿਆ।
ਇਹ ਗੱਲ ਸਾਫ ਹੋ ਗਈ ਕਿ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਕੁੜੀ ਦਾ ਪਿਤਾ ਨਹੀਂ ਹੈ, ਬਲਕਿ ਓਮਾਨ ਦਾ ਸ਼ੇਖ ਹੈ ਜਿਹਨੇ 5 ਲੱਖ ਦੇ ਕੇ ਇੱਕ ਨਾਬਾਲਗ ਕੁੜੀ ਨਾਲ ਵਿਆਹ ਕੀਤਾ। ਦੂਜਾ, ਜਿਹੜੀ ਉਮਰ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਓਮਾਨ 75 ਸਾਲ ਦਾ ਹੈ ਉਹ ਵੀ ਗਲਤ ਹੈ। 2017 ਵਿਚ ਸ਼ੇਖ ਦੀ ਉਮਰ 65 ਸਾਲ ਸੀ ਅਤੇ ਹੁਣ ਵੇਖਿਆ ਜਾਵੇ ਤਾਂ ਸ਼ੇਖ ਦੀ ਉਮਰ 67 ਸਾਲ ਹੋਵੇਗੀ।
ਅੰਤ ਵਿਚ ਵਿਸ਼ਵਾਸ ਟੀਮ ਨੇ ਫਰਜ਼ੀ ਪੋਸਟ ਨੂੰ ਵਾਇਰਲ ਕਰਨ ਵਾਲੇ “ਕੱਟੜ ਹਿੰਦੂ” ਨਾਂ ਦੇ ਫੇਸਬੁੱਕ ਯੂਜ਼ਰ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਅਕਾਊਂਟ ਤੋਂ ਵੱਧ ਪੋਸਟ ਫਰਜ਼ੀ ਹੀ ਸ਼ੇਅਰ ਕੀਤੇ ਗਏ ਸਨ।
ਨਤੀਜਾ: ਵਿਸ਼ਵਾਸ ਟੀਮ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਹੇ ਪੋਸਟ ਦਾ ਦਾਅਵਾ ਫਰਜ਼ੀ ਹੈ। ਤਸਵੀਰ ਵਿਚ ਦਿੱਸ ਰਿਹਾ ਸ਼ਕਸ ਕੁੜੀ ਦਾ ਪਿਓ ਨਹੀਂ ਹੈ, ਬਲਕਿ ਓਮਾਨ ਦਾ ਇੱਕ ਸ਼ੇਖ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।