Fact Check: ਅਨਾਥ ਬੱਚੀ ਦੇ ਪੁਲਿਸ ਅਫਸਰ ਬਣਨ ਵਾਲੀ ਵਾਇਰਲ ਪੋਸਟ ਫਰਜ਼ੀ ਹੈ
- By: Bhagwant Singh
- Published: Jun 21, 2019 at 04:38 PM
- Updated: Jun 24, 2019 at 10:44 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸਵਿਚ 2 ਕੋਲਾਜ ਤਸਵੀਰਾਂ ਦਿਖਾਈਆਂ ਗਈਆਂ ਹਨ। ਫੋਟੋ ਵਿਚ ਖੱਬੇ ਪਾਸੇ ਇੱਕ ਗਰੀਬ ਬੱਚੀ ਹੈ ਅਤੇ ਸੱਜੇ ਪਾਸੇ ਇੱਕ ਮਹਿਲਾ ਪੁਲਿਸ ਅਫਸਰ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਅੰਦਰ ਬੰਗਾਲੀ ‘ਚ ਟੈਕਸਟ ਲਿਖਿਆ ਹੋਇਆ ਹੈ ਜਿਸਦਾ ਪੰਜਾਬੀ ਅਨੁਵਾਦ ਹੈ- ‘ਅਨਾਥ ਬੱਚੀ ਨਿਵੇਥਾ ਪੇਥੂਰਾਜ ਅੱਜ ਤਮਿਲਨਾਡੂ ਵਿਚ ਇੱਕ ਪੁਲਿਸ ਅਧਿਕਾਰੀ ਹੈ।’ ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਫੋਟੋ ਵਿਚ ਸੱਜੇ ਪਾਸੇ ਦਿਸ ਰਹੀ ਮਹਿਲਾ ਇੱਕ ਤਾਮਿਲ ਅਦਾਕਾਰ ਹੈ ਅਤੇ ਖੱਬੇ ਪਾਸੇ ਦਿਸ ਰਹੀ ਕੁੜੀ ਇੱਕ ਪਾਕਿਸਤਾਨੀ ਹੈ।
ਪੜਤਾਲ
ਇਸ ਫੋਟੋ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਅੰਦਰ ਲਿਖੇ ਟੈਕਸਟ ਦਾ ਆਪਣੇ ਬੰਗਾਲੀ ਟਰਾਂਸਲੇਟਰ ਤੋਂ ਅਨੁਵਾਦ ਕਰਵਾਇਆ। ਇਸ ਟੈਕਸਟ ਦਾ ਪੰਜਾਬੀ ਅਨੁਵਾਦ ਹੁੰਦਾ ਹੈ “ਕਈ ਸਾਲਾਂ ਦੀ ਮਿਹਨਤ ਬਾਅਦ ਹੀ ਸਫਲਤਾ ਮਿਲਦੀ ਹੈ। ਕਲ ਦੀ ਇੱਕ ਅਨਾਥ ਬੱਚੀ ਨਿਵੇਥਾ ਪੇਥੂਰਾਜ ਅੱਜ ਤਮਿਲਨਾਡੂ ਵਿਚ ਇੱਕ ਪੁਲਿਸ ਅਧਿਕਾਰੀ ਹੈ। ਅਸੀਂ ਤੁਹਾਨੂੰ ਸਲਾਮ ਕਰਦੇ ਹਾਂ।”
ਅਸੀਂ ਇਸ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਵਿਚ ਸਰਚ ਕੀਤਾ ਅਤੇ ਪਾਇਆ ਕਿ ਫੋਟੋ ਵਿਚ ਦਿਸ ਰਹੀ ਪੁਲਿਸ ਅਧਿਕਾਰੀ ਤਮਿਲ ਅਦਾਕਾਰਾ ਨਿਵੇਥਾ ਪੇਥੂਰਾਜ ਹੈ। ਇਸਤੇਮਾਲ ਹੋ ਰਹੀ ਤਸਵੀਰ ਨਿਵੇਥਾ ਦੀ ਫਿਲਮ Thimiru Pudichavan ਦੀ ਹੈ।
ਬੱਚੀ ਦੀ ਫੋਟੋ ਦਾ ਰੀਵਰਸ ਇਮੇਜ ਕਰਨ ‘ਤੇ ਸਾਡੇ ਹੱਥ ਕੁਝ ਪਾਕਿਸਤਾਨੀ NGOs ਦੀ ਸਾਈਟ ਲੱਗੀ ਜਿੱਥੇ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਸਾਨੂੰ ਇਹ ਫੋਟੋ ਲੰਡਨ ਦੇ ਇੱਕ ਫੋਟੋਗ੍ਰਾਫਰ Sohail Karmani ਦੀ ਵੈੱਬਸਾਈਟ ‘ਤੇ ਵੀ ਮਿਲੀ।
ਇਸ ਤਸਵੀਰ ਨੂੰ ਫੇਸਬੁੱਕ ‘ਤੇ Kolkata / Calcutta (City of Joy) ਨਾਂ ਦੇ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 772,716 ਫਾਲੋਅਰਸ ਹਨ। ਅਸੀਂ ਇਸ ਪੇਜ ਦੇ ਕੰਟੇਂਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸ ਪੇਜ ‘ਤੇ ਵੱਧ ਪੋਸਟ ਭ੍ਰਮਕ ਅਤੇ ਗਲਤ ਹੁੰਦੇ ਹਨ। ਇਸ ਪੇਜ ਦੇ ਰਿਵਿਊ ਸੈਕਸ਼ਨ ਵਿਚ ਕਈ ਲੋਕਾਂ ਨੇ ਇਸ ਪੇਜ ਦੇ ਪੋਸਟਾਂ ਨੂੰ ਲੈ ਕੇ ਸ਼ਿਕਾਇਤਾਂ ਵੀ ਦਰਜ ਕੀਤੀਆਂ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਕੀਤਾ ਜਾ ਰਿਹਾ ਪੋਸਟ ਫਰਜ਼ੀ ਹੈ। ਇਸ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰਾਂ ਅਤੇ ਲਿਖੇ ਡਿਸਕ੍ਰਿਪਸ਼ਨ ਵਿਚ ਕੋਈ ਸਮਾਨਤਾ ਨਹੀਂ ਹੈ। ਫੋਟੋ ਵਿਚ ਇੱਕ ਤਮਿਲ ਅਦਾਕਾਰਾ ਹੈ ਅਤੇ ਇਸਦੇ ਨਾਲ ਇੱਕ ਪਾਕਿਸਤਾਨੀ ਬੱਚੀ ਦੀ ਫੋਟੋ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ‘ਅਨਾਥ ਬੱਚੀ ਨਿਵੇਥਾ ਪੇਥੂਰਾਜ ਅੱਜ ਤਮਿਲਨਾਡੂ ਵਿਚ ਇੱਕ ਪੁਲਿਸ ਅਧਿਕਾਰੀ ਹੈ।
- Claimed By : FB Page-Kolkata / Calcutta (City of Joy)
- Fact Check : ਫਰਜ਼ੀ