X
X

Fact Check : ਨੈਸ਼ਨਲ ਕੁਨੋ ਪਾਰਕ ਵਿੱਚ ਚੀਤਿਆਂ ਦੀਆਂ ਤਸਵੀਰਾਂ ਲੈਂਦੇ ਪੀਐਮ ਮੋਦੀ ਦੀ ਫੋਟੋ ਐਡੀਟੇਡ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੀਐਮ ਨਰਿੰਦਰ ਮੋਦੀ ਦੀ ਵਾਇਰਲ ਤਸਵੀਰ ਐਡੀਟੇਡ ਸਾਬਿਤ ਹੋਈ। ਅਸਲ ਤਸਵੀਰ ਵਿੱਚ ਪੀਐਮ ਮੋਦੀ ਕੈਮਰੇ ਤੋਂ ਕਵਰ ਹਟਾ ਕੇ ਹੀ ਫੋਟੋ ਖਿੱਚ ਰਹੇ ਸਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਮੱਧ ਪ੍ਰਦੇਸ਼ ਦੇ ਕੁਨੋ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫਰੀਕੀ ਚੀਤਿਆਂ ਨੂੰ ਛੱਡਣ ਤੋਂ ਬਾਅਦ ਤੋਂ ਹੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ‘ਚ ਪੀਐਮ ਮੋਦੀ ਨੂੰ ਕੈਮਰੇ ਨਾਲ ਫੋਟੋ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ ,ਪਰ ਇਸ ਤਸਵੀਰ ‘ਚ ਪੀਐਮ ਨੇ ਕੈਮਰੇ ਦੇ ਲੈਂਸ ‘ਤੇ ਕਵਰ ਲੱਗਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਫੋਟੋ ਨੂੰ ਅਸਲੀ ਮੰਨ ਕੇ ਪੀਐਮ ਦਾ ਮਜ਼ਾਕ ਉਡਾ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਤਸਵੀਰ ਡਿਜੀਟਲ ਟੂਲਸ ਰਾਹੀਂ ਪੀਐਮ ਮੋਦੀ ਦੀ ਅਸਲ ਤਸਵੀਰ ਨਾਲ ਛੇੜਛਾੜ ਕਰਕੇ ਬਣਾਈ ਗਈ ਹੈ। ਐਡੀਟੇਡ ਤਸਵੀਰ ਵਿੱਚ ਲੈਂਸ ਦੇ ਉੱਪਰ ਢੱਕਣ ਨੂੰ ਵੱਖ ਤੋਂ ਜੋੜਿਆ ਗਿਆ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਨਿਕਲੀ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ‘ਡਾਕਟਰ ਰਾਕੇਸ਼ ਪ੍ਰਜਾਪਤੀ’ ਨੇ 18 ਸਤੰਬਰ ਨੂੰ ਆਪਣੇ ਅਕਾਊਂਟ ‘ਤੇ ਪੀਐਮ ਮੋਦੀ ਦੀ ਐਡਿਟ ਕੀਤੀ ਤਸਵੀਰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘बिना “लेंस कवर” हटाए ही फ़ोटोग्राफी करने की अद्भुत कला सिर्फ हमारे मोदी जी के ही पास है..! ये कलाकारी किसी और मे हो ही नहीं सकती।’

ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦੀ ਤਸਵੀਰ ਦੀ ਸੱਚਾਈ ਜਾਣਨ ਲਈ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਲਈ। ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਇਸ ਟੂਲ ਰਾਹੀਂ ਖੋਜ ਸ਼ੁਰੂ ਕੀਤੀ। ਸਾਨੂੰ ਬਹੁਤ ਸਾਰੀਆਂ ਵੈੱਬਸਾਈਟਾਂ ‘ਤੇ ਅਸਲੀ ਤਸਵੀਰ ਮਿਲੀ। firstpost.com ‘ਤੇ ਅਸਲੀ ਤਸਵੀਰ ਨੂੰ ਇੱਕ ਨਿਊਜ਼ ਵਿੱਚ ਇਸਤੇਮਾਲ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਕਿ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਆਏ ਚੀਤਿਆਂ ਨੂੰ ਰਿਲੀਜ਼ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੀਆਂ ਤਸਵੀਰਾਂ ਲਈ। ਫੋਟੋ ਵਿੱਚ ਪੀਆਈਬੀ ਨੂੰ ਕ੍ਰੇਡਿਟ ਦਿੱਤਾ ਗਿਆ।

ਇਹ ਤਸਵੀਰ ਨਿਊ ਇੰਡਿਅਨ ਐਕਸਪ੍ਰੈਸ ਡਾਟ ਕੋਮ ‘ਤੇ ਵੀ ਮਿਲੀ। ਇਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੀਐੱਮ ਮੋਦੀ ਲੈਂਸ ਦਾ ਕਵਰ ਹਟੇ ਹੋਏ ਨਿਕੋਨ ਦੇ ਕੈਮਰੇ ਨਾਲ ਫੋਟੋ ਖਿੱਚ ਰਹੇ ਹਨ। ਤਸਵੀਰਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ‘ਚ ਪੀਆਈਬੀ ਦੀ ਵੈੱਬਸਾਈਟ ਨੂੰ ਖੰਗਾਲਣਾ ਸ਼ੁਰੂ ਕੀਤਾ। ਅਸਲ ਤਸਵੀਰ ਪੀਆਈਬੀ ਦੇ ਵੱਲੋਂ ਹੀ ਮੀਡੀਆ ਨੂੰ ਰਿਲੀਜ਼ ਕੀਤੀ ਗਈ। ਇਸ ‘ਚ ਸਾਫ ਤੌਰ ਤੇ ਪੀਐੱਮ ਮੋਦੀ ਨੂੰ ਕਵਰ ਹਟਾਏ ਲੈਂਸ ਵਾਲੇ ਕੈਮਰੇ ਤੋਂ ਤਸਵੀਰ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਪੀਐਮ ਮੋਦੀ ਦੀ ਵਾਇਰਲ ਅਤੇ ਅਸਲੀ ਤਸਵੀਰ ਦਾ ਤੁਲਨਾਤਮਕ ਅਧਿਐਨ ਕੀਤਾ। ਅਸਲ ਤਸਵੀਰ ਵਿੱਚ ਪੀਐਮ ਮੋਦੀ ਦੇ ਨਿਕੋਨ ਕੈਮਰੇ ਦਾ ਲੈਂਸ ਕਵਰ ਹਟਾਇਆ ਹੋਇਆ ਹੈ, ਜਦੋਂ ਕਿ ਐਡੀਟੇਡ ਤਸਵੀਰ ਵਿੱਚ ਨਿਕੋਨ ਦੇ ਕੈਮਰੇ ਦੇ ਲੈਂਸ ‘ਤੇ ਕੈਨਨ ਦਾ ਕਵਰ ਲਗਾ ਦਿੱਤਾ ਹੈ। ਤਸਵੀਰ ਨੂੰ ਵੀ ਫਲਿਪ ਕਰ ਦਿੱਤਾ ਗਿਆ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕੁਨੋ ਨੈਸ਼ਨਲ ਪਾਰਕ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਨੂੰ ਕਵਰ ਕਰਨ ਵਾਲੇ ਨਈ ਦੁਨੀਆ ਦੇ ਬਿਊਰੋ ਚੀਫ਼ ਪੱਤਰਕਾਰ ਧਨੰਜੈ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ।

ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਡਾਕਟਰ ਰਾਕੇਸ਼ ਪ੍ਰਜਾਪਤੀ ਇੱਕ ਰਾਜਨੀਤਿਕ ਦਲ ਨਾਲ ਜੁੜੇ ਹੋਏ ਹਨ। ਯੂਜ਼ਰ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ। ਇਸ ਪੇਜ ਨੂੰ 12 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੀਐਮ ਨਰਿੰਦਰ ਮੋਦੀ ਦੀ ਵਾਇਰਲ ਤਸਵੀਰ ਐਡੀਟੇਡ ਸਾਬਿਤ ਹੋਈ। ਅਸਲ ਤਸਵੀਰ ਵਿੱਚ ਪੀਐਮ ਮੋਦੀ ਕੈਮਰੇ ਤੋਂ ਕਵਰ ਹਟਾ ਕੇ ਹੀ ਫੋਟੋ ਖਿੱਚ ਰਹੇ ਸਨ।

  • Claim Review : ਬਿਨਾਂ ਲੈਂਸ ਕਵਰ ਹਟਾਏ ਹੀ ਫੋਟੋਗ੍ਰਾਫੀ ਕਰਨ ਦੀ ਸ਼ਾਨਦਾਰ ਕਲਾ ਸਿਰਫ ਸਾਡੇ ਮੋਦੀ ਜੀ ਕੋਲ ਹੈ।
  • Claimed By : ਫੇਸਬੁੱਕ ਯੂਜ਼ਰ -ਡਾਕਟਰ ਰਾਕੇਸ਼ ਪ੍ਰਜਾਪਤੀ'
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later