Fact Check : PM ਮੋਦੀ ਦੇ ਛੋਟੇ ਭਰਾ ਨਹੀਂ ਚਲਾਉਂਦੇ ਹਨ ਆਟੋ ਰਿਕਸ਼ਾ, ਫਰਜ਼ੀ ਪੋਸਟ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਦੇ ਭਰਾ ਦੇ ਨਾਮ ‘ਤੇ ਇੱਕ ਆਟੋ ਡ੍ਰਾਈਵਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕਰਿਆ ਜਾ ਰਿਹਾ ਹੈ ਕਿ ਪੀਐਮ ਦਾ ਛੋਟਾ ਭਰਾ ਆਟੋ ਚਲਾਉਂਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਵਾਇਰਲ ਤਸਵੀਰ ਵਿੱਚ ਦਿੱਸ ਰਿਹਾ ਸ਼ਕਸ ਨਰੇਂਦਰ ਮੋਦੀ ਦਾ ਭਰਾ ਨਹੀਂ ਹੈ। ਇਹ ਸ਼ਕਸ ਤੇਲੰਗਾਨਾ ਦੇ ਆਦਿਲਾਬਾਦ ਦਾ ਇੱਕ ਆਟੋ ਚਾਲਕ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Politics Solitics ਨੇ 3 ਜੂਨ ਨੂੰ ਇੱਕ ਆਟੋ ਚਾਲਕ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ : “ਜਿਸਦਾ ਵੱਡਾ ਭਰਾ ਭਾਰਤ ਦਾ ਪ੍ਰਧਾਨਮੰਤ੍ਰੀ ਹੋ ਅਤੇ ਛੋਟਾ ਭਰਾ ਆਟੋ ਚਾਲਕ। ਅਜਿਹੇ ਮਹਾਨ ਸਪੂਤ ਨੂੰ ਸ਼ਤ ਸ਼ਤ ਨਮਨ।”

ਇਸਨੂੰ ਹੁਣ ਤੱਕ 326 ਲੋਕਾਂ ਨੇ ਸ਼ੇਅਰ ਕਰਿਆ ਹੈ, ਜਦਕਿ ਕਮੈਂਟ ਕਰਨ ਵਾਲਿਆਂ ਗਿਣਤੀ 100 ਤੋਂ ਵੀ ਵੱਧ ਹੈ। ਇਹ ਤਸਵੀਰ ਇੰਟਰਨੈੱਟ ਤੇ ਹਰ ਥਾਂ ਕਈ ਬਰਸਾਂ ਤੋਂ ਫੈਲੀ ਹੋਈ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਪੀਐਮ ਮੋਦੀ ਦੇ ਭਰਾ ਦੇ ਨਾਂ ‘ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਨਣ ਲਈ ਕ੍ਰਮਵਾਰ ਆਪਣੀ ਜਾਂਚ ਨੂੰ ਅੱਗੇ ਵਧਾਇਆ। ਤਸਵੀਰ ਵਿੱਚ ਜਿਹੜਾ ਆਟੋ ਰਿਕਸ਼ਾ ਦਿੱਸ ਰਿਹਾ ਹੈ, ਉਹ ਪੂਰੀ ਤਰ੍ਹਾਂ ਪੀਲੇ ਰੰਗ ਦਾ ਹੈ, ਅਤੇ ਸਿਰਫ ਦੱਖਣ ਭਾਰਤ (ਆਂਧ੍ਰ ਪ੍ਰਦੇਸ਼, ਤੇਲੰਗਾਨਾ ਅਤੇ ਤਮਿਲਨਾਡੂ) ਵਿੱਚ ਹੀ ਪੀਲਾ ਆਟੋ ਚਲਦਾ ਹੈ। ਕੁੱਝ ਸਮੇਂ ਤੋਂ ਸੀਐਨਜੀ ਵਾਲੇ ਆਟੋ ਰਿਕਸ਼ਾ ਜ਼ਰੂਰ ਦੇਸ਼ਭਰ ਵਿੱਚ ਚਲ ਰਹੇ ਹਨ। ਇਹਨਾਂ ਦਾ ਮੁੱਖ ਰੰਗ ਹਰਾ ਹੁੰਦਾ ਹੈ ਅਤੇ ਕੁੱਝ ਭਾਗ ਪੀਲਾ ਹੁੰਦਾ ਹੈ।

ਗੂਗਲ ਵਿੱਚ ਅਸੀਂ Yellow Autoricksha ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਇਸਦੀ ਤਸਵੀਰ ਕੇਵਲ ਦੱਖਣ ਭਾਰਤ ਦਾ ਰਾਜ ਵਿੱਚ ਹੀ ਮਿਲੀਆਂ।

ਇਸ ਨਾਲ ਇੱਕ ਗੱਲ ਤਾਂ ਸਾਫ ਸੀ ਕਿ ਵਾਇਰਲ ਤਸਵੀਰ ਵਿੱਚ ਦਿੱਸ ਰਿਹਾ ਆਟੋ ਗੁਜਰਾਤ ਦਾ ਨਹੀਂ ਹੈ, ਸਗੋਂ ਦੱਖਣ ਭਾਰਤ ਦੇ ਕਿਸੇ ਸ਼ਹਿਰ ਦਾ ਹੈ।

ਇਸਤੋਂ ਬਾਅਦ ਅਸੀਂ ਗੂਗਲ ਰੀਵਰਸ ਇਮੇਜ ਦੀ ਮਦਦ ਨਾਲ ਅਸਲੀ ਤਸਵੀਰ ਸਰਚ ਕਰਨ ਦੀ ਕੋਸ਼ਿਸ਼ ਕਿੱਤੀ। ਕਈ ਪੇਜਾਂ ਤੇ ਸਾਨੂੰ ਇਸ ਫੋਟੋ ਦਿਖੀ, ਪਰ ਸਾਡੇ ਸਾਹਮਣੇ ਸਬਤੋਂ ਪਹਿਲਾਂ ਅਪਲੋਡ ਕਿੱਤੀ ਗਈ ਤਸਵੀਰ ਨੂੰ ਲੱਭਣ ਦੀ ਚੁਣੌਤੀ ਸੀ। ਇਸਦੇ ਲਈ ਅਸੀਂ ਗੂਗਲ ਰੀਵਰਸ ਇਮੇਜ ਵਿੱਚ ਹੀ ਟਾਈਮ ਲਾਈਨ ਟੂਲ ਵਿੱਚ ਵੱਖ-ਵੱਖ ਡੇਟ ਸੈੱਟ ਪਾਉਂਦੇ ਰਹੇ ਅਤੇ ਆਪਣੀ ਖੋਜ ਨੂੰ ਵਧਾਉਂਦੇ ਰਹੇ।

ਆਖਰਕਾਰ ਸਾਨੂੰ ਅਸਲੀ ਤਸਵੀਰ ਮਿਲ ਹੀ ਗਈ। 29 ਜੂਨ 2016 ਨੂੰ fourth.in ਤੇ ਇੱਕ ਖਬਰ ਅਪਲੋਡ ਕਿੱਤੀ ਗਈ ਸੀ। ਇਸਦੀ ਹੈਡਿੰਗ ਹੈ : Adilabad Auto Driver Who Look Exactly Like Our PM Narendra Modi, Photo Is Going Viral.

ਖਬਰ ਮੁਤਾਬਕ, ਤੇਲੰਗਾਨਾ ਦੇ ਆਦਿਲਾਬਾਦ ਵਿੱਚ ਇੱਕ ਅਜਿਹਾ ਆਟੋ ਰਿਕਸ਼ਾ ਚਾਲਕ ਹੈ, ਜਿਹੜਾ ਨਰੇਂਦਰ ਮੋਦੀ ਦੇ ਹਮਸ਼ਕਲ ਵਰਗਾ ਦਿਸਦਾ ਹੈ।

ਹੁਣ ਸਾਨੂੰ ਇਹ ਜਾਨਣਾ ਸੀ ਕਿ ਨਰੇਂਦਰ ਮੋਦੀ ਦੇ ਹੋਮ ਟਾਊਨ ਯਾਨੀ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਆਦਿਲਾਬਾਦ ਦੀ ਦੂਰੀ ਕਿੰਨੀ ਹੈ। ਇਸਦੇ ਲਈ ਅਸੀਂ ਗੂਗਲ ਮੈਪ ਦਾ ਇਸਤੇਮਾਲ ਕੀਤਾ। ਇਸ ਨਾਲ ਸਾਨੂੰ ਇਹ ਪਤਾ ਚਲਿਆ ਕਿ ਆਦਿਲਾਬਾਦ ਤੋਂ ਅਹਿਮਦਾਬਾਦ ਦੋ ਦੂਰੀ ਕਰੀਬ ਇੱਕ ਹਜ਼ਾਰ ਕਿਲੋਮੀਟਰ ਹੈ।

ਇਸਦੇ ਬਾਅਦ ਅਸੀਂ ਨਰੇਂਦਰ ਮੋਦੀ ਤੇ Andy Marino ਦੀ ਕਿਤਾਬ Narendra Modi A Political Biography ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਇੱਥੇ ਸਾਨੂੰ ਪੀਐਮ ਮੋਦੀ ਦੇ ਪਰਿਵਾਰ ਨਾਲ ਜੁੜੀਆਂ ਕਈ ਜਾਣਕਾਰੀਆਂ ਮਿਲੀਆਂ। ਇਸ ਵਿੱਚ ਦੱਸਿਆ ਗਿਆ ਹੈ ਕਿ ਨਰੇਂਦਰ ਮੋਦੀ ਦੇ ਚਾਰ ਭਰਾ ਹਨ ਅਤੇ ਇੱਕ ਭੈਣ ਹੈ।

ਇੰਨਾ ਪਤਾ ਕਰਨ ਦੇ ਬਾਅਦ ਅਸੀਂ ਨਰੇਂਦਰ ਮੋਦੀ ਦੇ ਸਗੇ ਭਰਾ ਪ੍ਰਹਲਾਦ ਮੋਦੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਦੇ ਚਾਰ ਭਰਾ ਹਨ ਅਤੇ ਇੱਕ ਭੈਣ ਹੈ। ਸਬਤੋਂ ਵੱਡੇ ਭਰਾ ਦਾ ਨਾਂ ਸੋਮਾ ਮੋਦੀ (ਵਰਧਾਆਸ਼੍ਰਮ ਚਾਲਕ) ਹੈ। ਇਸਦੇ ਬਾਅਦ ਅੰਮ੍ਰਿਤ ਮੋਦੀ (ਰਿਟਾਇਰ) ਹੈ। ਨਰੇਂਦਰ ਮੋਦੀ ਤੀਸਰੇ ਨੰਬਰ ਤੇ ਆਉਂਦੇ ਹਨ। ਚੌਥੇ ਨੰਬਰ ਤੇ ਆਪ ਪ੍ਰਹਲਾਦ ਮੋਦੀ (ਸਮਾਜਕ ਕਾਰਜਕਰਤਾ) ਆਉਂਦੇ ਹਨ, ਜਦਕਿ ਪੰਜਵੇ ਭਰਾ ਦਾ ਨਾਂ ਪੰਕਜ ਮੋਦੀ (ਰਿਟਾਇਰ) ਹੈ। ਇੱਕ ਭੈਣ ਵੀ ਹੈ।

ਵਾਇਰਲ ਪੋਸਟ ਨੂੰ ਲੈ ਕੇ ਪ੍ਰਹਲਾਦ ਮੋਦੀ ਕਹਿੰਦੇ ਹਨ ਕਿ ਕਿਸੇ ਗਰੀਬ ਆਦਮੀ ਦੀ ਫੋਟੋ ਸਾਡੇ ਭਰਾ ਦੇ ਨਾਂ ਤੇ ਵਾਇਰਲ ਕੀਤੀ ਜਾ ਰਹੀ ਹੈ। ਸਾਡੇ ਕਿਸੇ ਵੀ ਭਰਾ ਨੇ ਆਟੋ ਨਹੀਂ ਚਲਾਇਆ ਹੈ। ਇਹ ਫੋਟੋ ਫਰਜ਼ੀ ਹੈ।

ਕੁੱਝ ਸਮਾਂ ਪਹਿਲਾਂ ਵੀ PM ਮੋਦੀ ਦੇ ਭਰਾ ਪ੍ਰਹਲਾਦ ਮੋਦੀ ਦੀ ਇੱਕ ਪੁਰਾਣੀ ਤਸਵੀਰ ਗਲਤ ਸੰਧਰਭ ਨਾਲ ਵਾਇਰਲ ਹੋਈ ਸੀ। ਉਸਦਾ ਵੀ ਵਿਸ਼ਵਾਸ ਟੀਮ ਨੇ ਫੈਕਟ ਚੈੱਕ ਕੀਤਾ ਸੀ। ਇਹ ਖਬਰ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਫੇਸਬੁੱਕ ਪੇਜ Politics Solitics ਦੀ ਜੱਦ ਅਸੀਂ ਸੋਸ਼ਲ ਸਕੈਨਿੰਗ ਕਿੱਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 9.93 ਲੱਖ ਲੋਕ ਫਾਲੋ ਕਰਦੇ ਹਨ। 18 ਜਨਵਰੀ 2018 ਨੂੰ ਇਸ ਪੇਜ ਨੂੰ ਬਣਾਇਆ ਗਿਆ ਸੀ। ਇਸ ਪੇਜ ਦੀ ਸੋਸ਼ਲ ਸਕੈਨਿੰਗ ਅਸੀਂ Stalkscan ਟੂਲ ਦੀ ਮਦਦ ਨਾਲ ਕਿੱਤੀ ਸੀ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਨਰੇਂਦਰ ਮੋਦੀ ਦੇ ਭਰਾ ਦੇ ਨਾਂ ਤੇ ਤੇਲੰਗਾਨਾ ਦੇ ਆਟੋ ਰਿਕਸ਼ਾ ਚਾਲਕ ਦੀ ਤਸਵੀਰ ਵਾਇਰਲ ਹੋ ਰਹੀ ਹੈ। ਪੀਐਮ ਮੋਦੀ ਦੇ ਕਿਸੇ ਵੀ ਭਰਾ ਨੇ ਕਦੇ ਆਟੋ ਰਿਕਸ਼ਾ ਨਹੀਂ ਚਲਾਇਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts