Fact Check: 2014 ਵਿੱਚ ਹੋਏ ਇੱਕ ਬੁੱਕ ਲਾਂਚ ਸਮੇਂ ਪੀਐਮ ਮੋਦੀ ਦੀ ਤਸਵੀਰ ਨੂੰ ਐਡਿਟ ਕਰ ਕੇ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। 2014 ਵਿੱਚ ਹੋਏ ਬੁੱਕ ਲਾਂਚ ਦੇ ਦੌਰਾਨ ਪੀਐਮ ਮੋਦੀ ਇਸ ਫੋਟੋ ਵਿੱਚ ‘Getting India Back on Track’ ਨਾਮ ਦੀ ਕਿਤਾਬ ਪੜ੍ਹ ਰਹੇ ਸਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਨੂੰ ਕਿਤਾਬ ਪੜ੍ਹਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਿਤਾਬ ਉੱਤੇ ‘101 ਵੇਜ਼ ਟੂ ਸੇਵ ਅਡਾਨੀ’ ਲਿਖਿਆ ਹੋਇਆ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧ ਰਹੇ ਹਨ।ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। 2014 ਵਿੱਚ ਬਬੈਂਕ ਲਾਂਚ ਦੇ ਦੌਰਾਨ ਪੀਐਮ ਮੋਦੀ ਇਸ ਫੋਟੋ ‘Getting India Back on Track’ ਨਾਮ ਦੀ ਕਿਤਾਬ ਪੜ੍ਹ ਰਹੇ ਸਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਸ਼ੇਅਰ ਕੀਤੀ ਹੈ,ਜਿਸ ਵਿੱਚ ਪੀਐਮ ਮੋਦੀ ਦੇ ਹੱਥ ਵਿੱਚ ਇੱਕ ਕਿਤਾਬ ਹੈ ਅਤੇ ਕਿਤਾਬ ਉੱਤੇ ਲਿਖਿਆ ਹੈ ‘101 WAYS TO SAVE ADANI’ ਜਦਕਿ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, Always keeping the cheat-code handy…

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਲੈਂਸ ਰਾਹੀਂ ਵਾਇਰਲ ਤਸਵੀਰ ਦੀ ਖੋਜ ਕੀਤੀ। ਖੋਜ ਵਿੱਚ ਸਾਨੂੰ 8 ਜੂਨ, 2014 ਨੂੰ carnegie-mec.org ਦੀ ਵੈੱਬਸਾਈਟ ‘ਤੇ ਅੱਪਲੋਡ ਕੀਤੀ ਅਸਲ ਤਸਵੀਰ ਮਿਲੀ। ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ, “ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਹਫ਼ਤੇ ਬਾਅਦ, ਸ਼੍ਰੀ ਨਰੇਂਦਰ ਮੋਦੀ ਨੇ ਗੇਟਿੰਗ ਇੰਡੀਆ ਬੈਕ ਆਨ ਟ੍ਰੈਕ: ਐਨ ਐਕਸ਼ਨ ਏਜੰਡਾ ਫਾਰ ਰਿਫਾਰਮ ਵਾਲੀ ਬੁਕ ਲਾਂਚ ਕੀਤੀ।ਬਿਬੇਕ ਦੇਬਰਾਏ, ਐਸ਼ਲੇ ਜੇ. ਟੇਲਿਸ ਅਤੇ ਰੀਸ ਟ੍ਰੇਵਰ ਦੁਆਰਾ ਸੰਪਾਦਿਤ, ਗੇਟਿੰਗ ਇੰਡੀਆ ਬੈਕ ਆਨ ਟ੍ਰੈਕ (ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਐਂਡ ਰੈਂਡਮ ਹਾਊਸ ਇੰਡੀਆ ਦੁਆਰਾ ਪ੍ਰਕਾਸ਼ਿਤ) ਵਿੱਚ ਦੇਸ਼ ਨੂੰ ਉੱਚ, ਟਿਕਾਊ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿਵੇਂ ਲਿਜਾਣਾ ਹੈ ਇਸ ਬਾਰੇ ਭਾਰਤ ਦੇ ਕੁਝ ਸਭ ਤੋਂ ਨਿਪੁੰਨ ਵਿਦਵਾਨਾਂ ਦੇ ਵਿਸ਼ਲੇਸ਼ਣ ਅਤੇ ਨੁਸਖੇ ਸ਼ਾਮਲ ਹਨ।”

ਇਸ ਕਿਤਾਬ ਦੀ ਲਾਂਚਿੰਗ ਦਾ ਵੀਡੀਓ ਜੂਨ 2014 ਵਿੱਚ ਪੀਐਮਓ ਇੰਡੀਆ ਅਤੇ ਨਰਿੰਦਰ ਮੋਦੀ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਗਿਆ ਹੈ। ਇੱਥੇ ਇਨ੍ਹਾਂ ਵੀਡੀਓਜ਼ ਵਿੱਚ ਪੀਐਮ ਮੋਦੀ ਦੇ ਹੱਥਾਂ ਵਿੱਚ ‘Getting India Back on Track ‘ ਕਿਤਾਬ ਵੀ ਦੇਖੀ ਜਾ ਸਕਦੀ ਹੈ।

ਦੋਵਾਂ ਤਸਵੀਰਾਂ ਵਿਚਕਾਰ ਅੰਤਰ ਨੂੰ ਹੇਠਾਂ ਸਾਫ਼ ਦੇਖਿਆ ਜਾ ਸਕਦਾ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਭਾਜਪਾ ਦੇ ਸੂਬਾ ਬੁਲਾਰੇ ਅਵਨੀਸ਼ ਤਿਆਗੀ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਬਹੁਤ ਪੁਰਾਣੀ ਅਤੇ ਐਡੀਟੇਡ ਹੈ।

ਫਰਜ਼ੀ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਪਤਾ ਲੱਗਾ ਕਿ ਇਸ ਪੇਜ ਨੂੰ 343,755 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। 2014 ਵਿੱਚ ਹੋਏ ਬੁੱਕ ਲਾਂਚ ਦੇ ਦੌਰਾਨ ਪੀਐਮ ਮੋਦੀ ਇਸ ਫੋਟੋ ਵਿੱਚ ‘Getting India Back on Track’ ਨਾਮ ਦੀ ਕਿਤਾਬ ਪੜ੍ਹ ਰਹੇ ਸਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts