Fact Check: PM ਜੇਸਿੰਡਾ ਅਰਡਰਨ ਦੁਆਰਾ ਕਾਂਗਰਸ ਨੂੰ ਸਮਰਥਨ ਦੇਣ ਦੇ ਨਾਮ ‘ਤੇ ਵਾਇਰਲ ਹੋਈ ਫਰਜ਼ੀ ਪੋਸਟ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਪੀਐਮ ਜੇਸਿੰਡਾ ਅਰਡਰਨ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ ਅਤੇ ਕਾਲੇ ਜਹਾਜ਼ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ।
- By: Jyoti Kumari
- Published: Aug 8, 2022 at 05:32 PM
- Updated: Aug 8, 2022 at 05:59 PM
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) : ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਆਗੂਆਂ ਨੇ ਨਾ ਸਿਰਫ਼ ਨਾਅਰੇਬਾਜ਼ੀ, ਮਾਰਚ, ਧਰਨੇ ਅਤੇ ਬੈਨਰਾਂ ਰਾਹੀਂ ਰੋਸ ਪ੍ਰਗਟਾਇਆ, ਸਗੋਂ ਕਾਲੇ ਕੱਪੜੇ ਪਾ ਕੇ ਆਪਣਾ ਵਿਰੋਧ ਵੀ ਪ੍ਰਗਟਾਇਆ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਨਿਊਜੀਲੈੰਡ ਦੀ ਪ੍ਰਧਾਨਮੰਤਰੀ ਨੇ ਕਾਲੇ ਕੱਪੜੇ ਪਾ ਕੇ ਅਤੇ ਆਪਣੇ ਜਹਾਜ਼ ਨੂੰ ਕਾਲਾ ਰੰਗ ਕਰਾ ਕੇ ਕਾਂਗਰਸ ਦਾ ਸਮਰਥਨ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਪਾਇਆ। ਪੀਐਮ ਜੇਸਿੰਡਾ ਅਰਡਰਨ ਦੇ ਨਾਮ ਤੇ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ ਅਤੇ ਕਾਲੇ ਜਹਾਜ਼ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ “Sandeep Rajput ” ਨੇ 5 ਅਗਸਤ ਨੂੰ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿਸਾਨ ਅੰਦੋਲਨ ਦੇ ਸਮਰਥਨ ਤੋਂ ਬਾਅਦ ,ਅੱਜ ਫ਼ੇਰ ਇਕ ਵਾਰ ਹੋਰ ਨਿਊਜੀਲੈੰਡ ਦੀ ਪ੍ਰਧਾਨਮੰਤਰੀ ਨੇ ਕਾਲੇ ਕੱਪੜੇ ਪਾ ਕੇ ਅਤੇ ਆਪਣੇ ਜਹਾਜ਼ ਨੂੰ ਕਾਲਾ ਰੰਗ ਕਰਾ ਕੇ ਕਾਗਰਸ ਦਾ ਸਮਰਥਨ ਕੀਤਾ ।”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਇਹ ਸਰਚ ਕੀਤਾ ਕਿ, ਕੀ ਨਿਊਜ਼ੀਲੈਂਡ ਦੀ ਪੀ.ਐੱਮ ਵੱਲੋਂ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ ਹੈ ਜਾਂ ਨਹੀਂ। ਦੱਸ ਦੇਈਏ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਨਿਊਜ਼ੀਲੈਂਡ ਦੀ ਪੀ.ਐਮ ਜੇਸਿੰਡਾ ਅਰਡਰਨ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਇਹ ਤਸਵੀਰ ਪੁਰਾਣੀ ਹੈ। ਸਾਨੂੰ 22 ਮਾਰਚ 2019 ਨੂੰ ਪ੍ਰਕਾਸ਼ਿਤ The Guardian ਦੀ ਇੱਕ ਖਬਰ ਵਿੱਚ ਇਹ ਤਸਵੀਰ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ ਸੀ, ਪੰਜਾਬੀ ਅਨੁਵਾਦ : ਨਿਊਜ਼ੀਲੈਂਡ ਹਮਲਾ: ਅਲ ਨੂਰ ਮਸਜਿਦ ਦੇ ਇਮਾਮ ਨੇ ਵਿਸ਼ਵ ਨੇਤਾਵਾਂ ਨੂੰ ਨਫ਼ਰਤ ਭਰੇ ਭਾਸ਼ਣ ਨਾਲ ਲੜਨ ਲਈ ਕਿਹਾ। ਖਬਰ ਅਨੁਸਾਰ ਇਹ ਤਸਵੀਰ ਪ੍ਰਾਰਥਨਾ ਸਭਾ ਦੀ ਹੈ।
ਸਾਨੂੰ ਇਸ ਪ੍ਰਾਰਥਨਾ ਸਭਾ ਦੀ ਕੁਝ ਹੋਰ ਤਸਵੀਰਾਂ Getty Images ਤੇ ਵੀ ਮਿਲੀ। ਤਸਵੀਰ ਨਾਲ ਦਿੱਤੇ ਗਏ ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰਾ ਮਾਰਚ 2019 ਦੀਆ ਹਨ। ਜਦੋਂ ਨਿਊਜ਼ੀਲੈਂਡ ਵਿੱਚ ਹੋਏ ਆਤੰਕਵਾਦੀ ਹਮਲੇ ਦੇ ਬਾਅਦ ਚਰਚ ਵਿੱਚ ਪ੍ਰਾਰਥਨਾ ਕੀਤੀ ਗਈ ਸੀ।
ਪੜਤਾਲ ਵਿੱਚ ਅੱਗੇ ਅਸੀਂ ਕਾਲੇ ਜਹਾਜ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿੱਚ ਸਰਚ ਕੀਤਾ। ਸਾਨੂੰ ਇਹ ਤਸਵੀਰ 8 ਦਸੰਬਰ 2010 ਨੂੰ Air New Zealand ਦੇ ਯੂਟਿਊਬ ਚੈਨਲ ‘ਤੇ ਅਪਲੋਡ ਵੀਡੀਓ ਦੇ ਥੰਬਨੇਲ ‘ਚ ਮਿਲੀ ਹੈ। Air New Zealand ਨੇ ਵੀਡੀਓ ਰਾਹੀਂ ਦੱਸਿਆ ਹੈ ਕਿ ਇਹ ਉਨ੍ਹਾਂ ਦੇ ਜਹਾਜ਼ਾਂ ਦਾ ਨਵਾਂ ਡਿਜ਼ਾਈਨ ਹੈ। ਇਸ ਤਸਵੀਰ ਦਾ ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨਾਲ ਕੋਈ ਸੰਬੰਧ ਨਹੀਂ ਹੈ।
Getty Images ‘ਤੇ ਪੀਐਮ ਜੇਸਿੰਡਾ ਅਰਡਰਨ ਦੀ ਫੋਟੋ ਦਾ ਕ੍ਰੇਡਿਟ Carl Court ਨੂੰ ਦਿੱਤਾ ਗਿਆ ਸੀ। ਇਸ ਲਈ ਅਸੀਂ ਗੈਟੀ ਇਮੇਜੇਸ ਦੇ ਸਟਾਫ ਫੋਟੋ ਜਰਨਲਿਸਟ Carl Court ਨਾਲ ਟਵੀਟਰ ਰਾਹੀਂ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ‘ਇਹ ਤਸਵੀਰ 2019 ਦੀ ਹੈ ਅਤੇ ਪੀ.ਐਮ ਜੇਸਿੰਡਾ ਅਰਡਰਨ ਨੇ ਇਹ ਡ੍ਰੇਸ ਉਸ ਸਮੇਂ ਪਾਈ ਸੀ ਜਦੋਂ ਨਿਊਜ਼ੀਲੈਂਡ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਚਰਚ ਵਿੱਚ ਪ੍ਰਾਰਥਨਾ ਰੱਖੀ ਗਈ ਸੀ। ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਇੱਕ ਵਾਰ ਪਹਿਲਾਂ ਵੀ ਇਹ ਪੋਸਟ ਮਿਲਦੇ – ਜੁਲਦੇ ਦਾਅਵੇ ਨਾਲ ਵਾਇਰਲ ਹੋਈ ਸੀ , ਜਿਸਦਾ ਫ਼ੈਕਟ ਚੈੱਕ ਵਿਸ਼ਵਾਸ ਨਿਊਜ਼ ਨੇ ਕੀਤਾ ਸੀ। ਤੁਸੀਂ ਸਾਡੀ ਪਹਿਲਾਂ ਦੀ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਪੀਐਮ ਜੇਸਿੰਡਾ ਅਰਡਰਨ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ ਅਤੇ ਕਾਲੇ ਜਹਾਜ਼ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ।
- Claim Review : ਨਿਊਜੀਲੈੰਡ ਦੀ ਪ੍ਰਧਾਨਮੰਤਰੀ ਨੇਂ ਕਾਲੇ ਕੱਪੜੇ ਪਾਕੇ ਅਤੇ ਆਪਣੇ ਜਹਾਜ਼ ਨੂੰ ਕਾਲਾ ਰੰਗ ਕਰਾ ਕੇ ਕਾੰਗ੍ਰੇਸ ਦਾ ਸਮਰਥਨ ਕੀਤਾ
- Claimed By : Sandeep Rajput
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...