ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਵੱਖ-ਵੱਖ ਘਟਨਾਵਾਂ ਦੀਆਂ ਤਸਵੀਰਾਂ ਨੂੰ ਤਿਰੂਪਤੀ ਬਾਲਾਜੀ ਮੰਦਰ ਦੇ ਪੁਜਾਰੀ ਦੇ ਘਰ ਈਡੀ ਦੇ ਰੇਡ ਦੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਨੋਟਾਂ ਦੇ ਬੰਡਲ ਅਤੇ ਸੋਨੇ ਦੇ ਗਹਿਣਿਆਂ ਨੂੰ ਵੇਖਿਆ ਜਾ ਸਕਦਾ ਹੈ। ਉੱਥੇ ਹੀ ਚੌਥੀ ਤਸਵੀਰ ਇੱਕ ਵਿਯਕਤੀ ਦੀ ਹੈ। ਕੁਝ ਯੂਜ਼ਰਸ ਕੋਲਾਜ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰਾਂ ਤਿਰੂਪਤੀ ਬਾਲਾਜੀ ਮੰਦਰ ਦੇ ਪੁਜਾਰੀ ਦੇ ਘਰ ਈਡੀ ਦੇ ਰੇਡ ਦੀ ਹੈ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ।ਅਸਲ ਤਸਵੀਰ ਤਾਮਿਲਨਾਡੂ ਦੇ ਵੇਲੋਰ ਵਿੱਚ ਇੱਕ ਗਹਿਣਿਆਂ ਦੇ ਸ਼ੋਅਰੂਮ ਵਿੱਚੋਂ ਚੋਰੀ ਹੋਏ ਗਹਿਣਿਆਂ ਦੀ ਬਰਾਮਦਗੀ ਦੀ ਇੱਕ ਪੁਰਾਣੀ ਘਟਨਾ ਦੀ ਹੈ। ਜਦਕਿ ਨੋਟਾਂ ਦੇ ਬੰਡਲ ਵਾਲੀ ਤਸਵੀਰ ਪਰਫਿਊਮ ਉਦਯੋਗਪਤੀ ਪਿਊਸ਼ ਜੈਨ ਦੇ ਘਰ ਤੋਂ ਬਰਾਮਦ ਹੋਈ ਨਕਦੀ ਦੀ ਹੈ। ਵੱਖ-ਵੱਖ ਘਟਨਾਵਾਂ ਦੀਆਂ ਤਸਵੀਰਾਂ ਨੂੰ ਹੁਣ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘Yogesh Grover’ ਨੇ 20 ਦਸੰਬਰ ਨੂੰ ਧਰਮ ਅਤੇ ਪਖੰਡਵਾਦ ਨਾਮ ਦੇ ਪੇਜ ‘ਤੇ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ, “ਤਿਰੁਪਤੀ ਬਾਲਾ ਜੀ ਮੰਦਰ ਦਾ ਪੁਜਾਰੀ ਜਿਸ ਦੇ ਘਰੋਂ ED ਨੇ ਰੇਡ ਮਾਰਕੇ 128 ਕਿਲੋ ਸੋਨਾ, 150 ਕਿਲੋ ਚਾਂਦੀ, 75 ਕਰੋੜ ਦੇ ਹੀਰੇ ਮੋਤੀ, 150 ਕਰੋੜ ਰੁਪੇ ਨਕਦੀ ਬਰਾਮਦ ਕੀਤੀ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਤਸਵੀਰਾਂ ਨੂੰ ਵੱਖ-ਵੱਖ ਕਰਕੇ ਸਰਚ ਕੀਤਾ। ਅਸੀਂ ਸਭ ਤੋਂ ਪਹਿਲਾ ਗਹਿਣਿਆਂ ਦੀ ਤਸਵੀਰ ਬਾਰੇ ਸਰਚ ਕੀਤਾ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਅਪਲੋਡ ਕੀਤਾ। ਸਾਨੂੰ ਤਸਵੀਰ ਨਾਲ ਜੁੜੀ ਕਈ ਨਿਊਜ ਰਿਪੋਰਟਸ ਮਿਲੀ। ‘ਇਟੀਵੀ ਆਂਧਰਾ ਪ੍ਰਦੇਸ਼’ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਤਸਵੀਰ ਨਾਲ ਜੁੜੀ ਰਿਪੋਰਟ 21 ਦਸੰਬਰ 2021 ਨੂੰ ਮਿਲੀ। ਰਿਪੋਰਟ ਦੇ ਮੁਤਾਬਕ,ਤਸਵੀਰ ਤਾਮਿਲਨਾਡੂ ਦੇ ਵੇਲੋਰ ‘ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ ਗਈ ਚੋਰੀ ਦੀ ਘਟਨਾ ਦੀ ਹੈ। ਨਿਊਜ ਰਿਪੋਰਟ ਵਿੱਚ ਵਾਇਰਲ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ।
ਇਹ ਤਸਵੀਰ ਪਹਿਲਾਂ ਵੀ ਕਈ ਵਾਰ ਸਮਾਨ ਦਾਅਵੇ ਵਾਇਰਲ ਹੋਈ ਹੈ। ਜਿਸਦੀ ਜਾਂਚ ਵਿਸ਼ਵਾਸ ਨਿਊਜ ਨੇ ਹਿੰਦੀ ਭਾਸ਼ਾ ਵਿੱਚ ਕੀਤੀ ਹੈ। ਉਸ ਵੇਲੇ ਅਸੀਂ ਵੇਲੋਰ ਦੇ ਪੁਲਿਸ ਅਧਿਸ਼ਕ ਐਸ ਰਾਜੇਸ਼ ਕੰਨਨ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ, ‘ਇਹ ਗਹਿਣੇ ਵੇਲੋਰ ਦੇ ਇੱਕ ਗਹਿਣਿਆਂ ਦੇ ਸ਼ੋਅਰੂਮ ਵਿੱਚ ਚੋਰੀ ਦੀ ਘਟਨਾ ਤੋਂ ਬਾਅਦ ਬਰਾਮਦ ਕੀਤੇ ਗਏ ਸਨ।’ ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਦੁੱਜੀ ਤਸਵੀਰ
ਪੜਤਾਲ ਵਿੱਚ ਅੱਗੇ ਅਸੀਂ ਨੋਟਾਂ ਦੇ ਬੰਡਲ ਵਾਲੀ ਇਮੇਜ ਨੂੰ ਸਰਚ ਕੀਤਾ। ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਤਸਵੀਰ ਕਈ ਖਬਰਾਂ ਵਿੱਚ ਮਿਲੀ। ‘thestatesman’ ਦੀ ਵੈਬਸਾਈਟ ‘ਤੇ 28 ਦਸੰਬਰ 2021 ਨੂੰ ਤਸਵੀਰ ਨਾਲ ਜੁੜੀ ਖਬਰ ਮਿਲੀ। ਪ੍ਰਕਾਸ਼ਿਤ ਖਬਰ ਮੁਤਾਬਕ, ਇਹ ਤਸਵੀਰ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਘਰ ਦੀ ਹੈ,ਜਿੱਥੇ ਡਾਇਰੈਕਟੋਰੇਟ ਜਨਰਲ ਜੀਐਸਟੀ ਇੰਟੈਲੀਜੈਂਸ ਅਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਵਿੱਚ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨਾ-ਚਾਂਦੀ ਬਰਾਮਦ ਕੀਤਾ ਗਿਆ ਸੀ।
ਵਾਇਰਲ ਤਸਵੀਰ ਦਾ ਫ਼ੈਕ੍ਟ ਚੈੱਕ ਵਿਸ਼ਵਾਸ ਨਿਊਜ ਨੇ ਕੀਤਾ ਹੈ। ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਹੁਣ ਅਸੀਂ ਕੋਲਾਜ ਦੀ ਚੌਥੀ ਤਸਵੀਰ ਬਾਰੇ ਸਰਚ ਕੀਤਾ। ਸਾਨੂੰ ਨਿਊ ਇੰਡਿਯਨ ਐਕਸਪ੍ਰੈਸ ਦੀ ਵੈਬਸਾਈਟ ‘ਤੇ ਤਸਵੀਰ ਨਾਲ ਜੁੜੀ ਖਬਰ ਮਿਲੀ। 29 ਦਸੰਬਰ 2016 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, ਇਹ ਤਸਵੀਰ ਜੇ ਸ਼ੇਖਰ ਰੈਡੀ ਦੀ ਹੈ।ਰੇਤ ਮਾਈਨਿੰਗ ਕਾਰੋਬਾਰੀ ਜੇ ਸ਼ੇਖਰ ਰੈਡੀ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਸਰ ਤੋਂ 34 ਕਰੋੜ ਰੁਪਏ ਦੇ ਨਵੀਂ ਮੁਦਰਾ ਨੋਟਾਂ ਦੀ ਜਬਤੀ ਤੋਂ ਬਾਅਦ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ।
ਅੰਤ ਵਿੱਚ ਅਸੀਂ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਯੂਜ਼ਰ ਨੂੰ 5 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਮੋਹਾਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਵੱਖ-ਵੱਖ ਘਟਨਾਵਾਂ ਦੀਆਂ ਤਸਵੀਰਾਂ ਨੂੰ ਤਿਰੂਪਤੀ ਬਾਲਾਜੀ ਮੰਦਰ ਦੇ ਪੁਜਾਰੀ ਦੇ ਘਰ ਈਡੀ ਦੇ ਰੇਡ ਦੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।