ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਦੀ ਅਸਲ ਤਸਵੀਰ ਨੂੰ ਐਡਿਟ ਕਰਕੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਪੰਜਾਬ ਦੇ CM ਭਗਵੰਤ ਮਾਨ ਅਤੇ ਪੰਜਾਬ ਦੀ ਨਵੀਂ ਨਿਯੁਕਤ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਇੱਕ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਤੰਜ ਕੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਸ਼ਿਮਲਾ ਗਏ ਹਨ। ਇਸ ਤਸਵੀਰ ਨੂੰ ਅਨਮੋਲ ਗਗਨ ਮਾਨ ਦੇ ਕੈਬਨਿਟ ਮੰਤਰੀ ਵਜੋਂ ਸਹੂੰ ਚੁੱਕਣ ਤੋਂ ਬਾਅਦ ਸ਼ੇਅਰ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਤਸਵੀਰ ਆਮ ਆਦਮੀ ਪਾਰਟੀ ਦੇ ਕਿਸੇ ਪ੍ਰੋਗਰਾਮ ਦੀ ਹੈ, ਜਿਸ ਨੂੰ ਐਡਿਟ ਕਰਕੇ ਦੁਰਪ੍ਰਚਾਰ ਦੇ ਇਰਾਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ “ਵੀਰ ਆਨੰਦਪੁਰ ਸਾਹਿਬ ” ਨੇ 6 ਜੁਲਾਈ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ :ਸੈਰ ਸਪਾਟਾ ਮੰਤਰੀ ਬਣਨ ਦੀਆ ਬਹੁ ਬਹੁਤ ਮੁਬਾਰਕਾਂ ਮੈਡਮ ਜੀ ਤੁਸੀ ਦਿਨ ਦੁੱਗਣੀ ਕੇ ਰਾਤ ਨੂੰ ਚੌਗੁਣੀ ਤਰੱਕੀ ਕਰੋ ਜੀ”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਕਈ ਕੀਵਰਡਸ ਦੁਆਰਾ ਗੂਗਲ ਤੇ ਖੋਜ ਕੀਤੀ ,ਪਰ ਸਾਨੂੰ ਦਾਅਵੇ ਨਾਲ ਸਬੰਧਿਤ ਕੋਈ ਰਿਪੋਰਟ ਨਹੀਂ ਮਿਲੀ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੇ ਜਰੀਏ ਖੋਜਣਾ ਸ਼ੁਰੂ ਕੀਤਾ। ਸਾਨੂੰ ਅਸਲ ਤਸਵੀਰ ਅਨਮੋਲ ਗਗਨ ਮਾਨ ਦੇ ਅਧਿਕਾਰਿਕ ਫੇਸਬੁੱਕ ਪੇਜ ਤੇ 4 ਫਰਵਰੀ 2022 ਨੂੰ ਅਪਲੋਡ ਮਿਲੀ।
ਫੇਸਬੁੱਕ ਯੂਜ਼ਰ “Kamaldeep Singh Ghura ” ਦੁਆਰਾ ਵੀ ਅਸਲ ਤਸਵੀਰ ਅਪਲੋਡ ਮਿਲੀ। ਕਮਲਦੀਪ ਸਿੰਘ ਘੁਰਾ ਨੇ 4 ਫਰਵਰੀ 2022 ਨੂੰ ਤਸਵੀਰ ਨੂੰ ਸ਼ੇਅਰ ਕੀਤਾ ਸੀ।
ਹੇਠਾਂ ਤੁਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਅਤੇ ਅਸਲ ਤਸਵੀਰ ਵਿੱਚਕਾਰ ਅੰਤਰ ਸਾਫ – ਸਾਫ ਵੇਖ ਸਕਦੇ ਹੋ।
ਵਿਸ਼ਵਾਸ ਨਿਊਜ਼ ਇੱਕ ਵਾਰ ਪਹਿਲਾਂ ਵੀ ਇਸ ਐਡੀਟੇਡ ਤਸਵੀਰ ਦੀ ਪੜਤਾਲ ਕਰ ਚੁੱਕਿਆ ਹੈ। ਤੁਸੀਂ ਸਾਡੀ ਪਹਿਲਾਂ ਦੀ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।
ਵਾਇਰਲ ਫੋਟੋ ਬਾਰੇ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਹਿਮਾਚਲ ਦੇ ਡਿਜੀਟਲ ਡੈਸਕ ਵਿੱਚ ਕੰਮ ਕਰਨ ਵਾਲੇ ਰਾਜੇਸ਼ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫੋਟੋ ਐਡੀਟੇਡ ਹੈ ਅਤੇ ਵਾਇਰਲ ਦਾਅਵਾ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਸਾਨੂੰ ਪਤਾ ਚੱਲਿਆ ਕਿ ਯੂਜ਼ਰ ਨੂੰ 3,055 ਲੋਕ ਫੋਲੋ ਕਰਦੇ ਹਨ ਅਤੇ ਇਹ ਯੂਜ਼ਰ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਦੀ ਅਸਲ ਤਸਵੀਰ ਨੂੰ ਐਡਿਟ ਕਰਕੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।