ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ‘ਚ ਆਮਿਰ ਖਾਨ ਨਾਲ ਫਾਤਿਮਾ ਸ਼ੇਖ ਨਹੀਂ, ਸਗੋਂ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਹੈ । ਦੋਵੇਂ ਸਾਲ 2018 ‘ਚ ਇੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਆਮਿਰ ਖਾਨ ਅਤੇ ਅਭਿਨੇਤਰੀ ਫਾਤਿਮਾ ਸ਼ੇਖ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਫਾਤਿਮਾ ਸ਼ੇਖ ਆਮਿਰ ਖਾਨ ਦੇ ਨਾਲ ਖੜ੍ਹੀ ਹੋਈ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਮੰਗ ਵਿੱਚ ਸਿੰਦੂਰ ਭਰ ਰੱਖਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਖਾਨ ਨੇ ਆਪਣੀ ਦੂਜੀ ਪਤਨੀ ਕਿਰਨ ਰਾਓ ਨੂੰ ਤਲਾਕ ਦੇਣ ਤੋਂ ਬਾਅਦ ਫਾਤਿਮਾ ਸ਼ੇਖ ਨਾਲ ਤੀਜਾ ਵਿਆਹ ਕਰ ਲਿਆ ਹੈ, ਜਿਸ ਦੀ ਤਸਵੀਰ ਸਾਹਮਣੇ ਆਈ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ‘ਚ ਆਮਿਰ ਖਾਨ ਨਾਲ ਫਾਤਿਮਾ ਸ਼ੇਖ ਨਹੀਂ, ਸਗੋਂ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਹਨ । ਦੋਵੇਂ ਸਾਲ 2018 ‘ਚ ਇੱਕ ਸਮਾਰੋਹ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਤਸਵੀਰ ਨੂੰ ਉਸ ਦੌਰਾਨ ਲਿਆ ਗਿਆ ਸੀ, ਜਿਸ ਨੂੰ ਹੁਣ ਐਡਿਟ ਕਰਕੇ ਫਾਤਿਮਾ ਸ਼ੇਖ ਦਾ ਚਿਹਰਾ ਲਗਾ ਦਿੱਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਵਿਦ੍ਰੋਹੀ ਦਾਮਾਦ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਫਾਤਿਮਾ ਸ਼ੇਖ ਉਹੀ ਅਭਿਨੇਤਰੀ ਹਨ , ਜਿਨ੍ਹਾਂ ਨੇ ਫਿਲਮ ਦੰਗਲ ‘ਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ‘ਚ ਫਾਤਿਮਾ ਨੇ ਗੀਤਾ ਫੋਗਾਟ ਦੀ ਭੂਮਿਕਾ ਅਦਾ ਕੀਤੀ ਸੀ। ਅੱਜ ਆਮਿਰ ਖਾਨ ਦੀ ਤੀਜੀ ਬੇਗਮ ਹੋ ਗਈ। ਖੈਰ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪਰ ਇਹੀ ਆਮਿਰ ਖਾਨ ਸੱਤਿਆਮੇਵ-ਜਯਤੇ ਪ੍ਰੋਗਰਾਮ ਬਣਾ ਕੇ ਹਿੰਦੂਆਂ ਦੀ ਕੁਰੀਤੀਆਂ ਬਾਲ -ਵਿਆਹ, ਬਹੁ-ਵਿਆਹ ਅਤੇ ਦਾਜ ਪ੍ਰਥਾ ਤੇ ਬਕਲੋਲੀ ਕਰੇਗਾ ?? ਅਸੀਂ ਉਸ ਦੇਸ਼ ਵਿੱਚ ਰਹਿੰਦੇ ਹਾਂ ,ਜਿੱਥੇ ਅਜਿਹੇ ਦੋਗਲੇ ਲੋਕ ਵੀ ਰਹਿੰਦੇ ਹਨ ਜੋ ਸਤਿਆਮੇਵ ਵਰਗੇ “TV-ਪ੍ਰੋਗਰਾਮ” ਵਿੱਚ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਨ ਪਰ ਜਿਸ ਕੁੜੀ ਦੇ ਪਿਓ ਦਾ ਰੋਲ ਕਰਦੇ ਹੈ ..ਉਸੀ ਨਾਲ ਵਿਆਹ ਕਰਨ ਨੂੰ ਤਿਆਰ ਰਹਿੰਦੇ ਹਨ।
ਇੱਥੇ ਵਾਇਰਲ ਪੋਸਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ । ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਅਸਲ ਤਸਵੀਰ 1 ਜੁਲਾਈ 2018 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਇੱਕ ਰਿਪੋਰਟ ਵਿੱਚ ਮਿਲੀ । ਅਸਲ ਤਸਵੀਰ ‘ਚ ਆਮਿਰ ਖਾਨ ਨਾਲ ਫਾਤਿਮਾ ਸ਼ੇਖ ਨਹੀਂ, ਸਗੋਂ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਹਨ । ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਾਲ 2018 ‘ਚ ਆਮਿਰ ਖਾਨ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ਪਾਰਟੀ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਹ ਤਸਵੀਰ ਉਸ ਦੌਰਾਨ ਦੀ ਹੈ। ਜਿਸ ਨੂੰ ਲੋਕ ਹੁਣ ਗ਼ਲਤ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।
ਵੱਧ ਜਾਣਕਾਰੀ ਦੇ ਲਈ ਅਸੀਂ ਦੈਨਿਕ ਜਾਗਰਣ ਦੇ ਇੰਟਰਟੇਨਮੈਂਟ ਬੀਟ ਕਵਰ ਕਰਨ ਵਾਲੀ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਆਮਿਰ ਅਤੇ ਫਾਤਿਮਾ ਦੇ ਵਿਆਹ ਦੀ ਕੋਈ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਆਮਿਰ ਖਾਨ ਇਸ ਸਮੇਂ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਆਮਿਰ ਅਤੇ ਫਾਤਿਮਾ ਦੋਵਾਂ ਵੱਲੋਂ ਹੀ ਅਜੇ ਤੱਕ ਅਧਿਕਾਰਤ ਤੌਰ ਤੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਵਾਇਰਲ ਤਸਵੀਰ ਐਡੀਟੇਡ ਹੈ, ਜਿਸ ਨੂੰ ਲੋਕ ਹੁਣ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।
ਜਾਂਚ ਦੇ ਅੰਤ ‘ਤੇ, ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ, ਵਿਦ੍ਰੋਹੀ ਦਾਮਾਦ ਜੀ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਯੂਜ਼ਰ ਦੇ ਫੇਸਬੁੱਕ ਤੇ 300 ਸੌ ਤੋਂ ਵੱਧ ਫੋਲੋਵਰਸ ਹਨ ਅਤੇ ਇਹ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ‘ਚ ਆਮਿਰ ਖਾਨ ਨਾਲ ਫਾਤਿਮਾ ਸ਼ੇਖ ਨਹੀਂ, ਸਗੋਂ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਹੈ । ਦੋਵੇਂ ਸਾਲ 2018 ‘ਚ ਇੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।