Fact Check: ਇਰਾਕ ਨੇ ਨਹੀਂ ਜਾਰੀ ਕੀਤਾ ਹੈ ਖਾਲਸਾ ਐਡ ਦੇ ਰਵੀ ਸਿੰਘ ਦੇ ਸਨਮਾਨ ‘ਚ ਕੋਈ ਨੋਟ, ਵਾਇਰਲ ਦਾਅਵਾ ਫਰਜ਼ੀ
- By: Bhagwant Singh
- Published: Nov 1, 2019 at 06:06 PM
- Updated: Nov 2, 2019 at 02:20 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਖਾਲਸਾ ਐਡ ਦੇ ਫਾਊਂਡਰ ਰਵੀ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਰਵੀ ਸਿੰਘ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਨਾਲ ਹੀ ਤਸਵੀਰ ਵਿਚ ਇੱਕ ਨੋਟ ਵੀ ਨਜ਼ਰ ਆ ਰਿਹਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਕ ਸਰਕਾਰ ਨੇ ਖਾਲਸਾ ਐਡ ਦੇ ਸਨਮਾਨ ਵਿਚ ਇੱਕ ਨੋਟ ਜਾਰੀ ਕੀਤਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਰਾਕ ਸਰਕਾਰ ਨੇ ਰਵੀ ਸਿੰਘ ਦੇ ਸਨਮਾਨ ਵਿਚ ਕੋਈ ਵੀ ਨੋਟ ਜਾਰੀ ਨਹੀਂ ਕੀਤਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਕ ਸਰਕਾਰ ਨੇ ਖਾਲਸਾ ਐਡ ਦੇ ਸਨਮਾਨ ਵਿਚ ਇੱਕ ਨੋਟ ਜਾਰੀ ਕੀਤਾ ਹੈ। ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਇਰਾਕ ਨੇ ਖਾਲਸਾ ਏਡ ਦੇ ਰਵੀ ਸਿੰਘ ਦੇ ਸਨਮਾਨ ਵਿੱਚ ਨੋਟ ਤੇ ਫੋਟੋ ਜਾਰੀ ਕੀਤੀ”
ਪੜਤਾਲ
ਇਸ ਪੋਸਟ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਵਿਚ ਦਿੱਤੇ ਗਏ ਨੋਟ ਨੂੰ ਧਿਆਨ ਨਾਲ ਵੇਖਿਆ ਅਤੇ ਪੋਸਟ ਵਿਚ ਕੀਤੇ ਗਏ ਕਮੈਂਟਾਂ ਨੂੰ ਪੜ੍ਹਿਆ। “B Singh Bains ” ਨਾਂ ਦੇ ਯੂਜ਼ਰ ਨੇ ਕਮੈਂਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਜਿਸਦੇ ਅੰਦਰ ਵਾਇਰਲ ਤਸਵੀਰ ਵਿਚ ਦਿੱਸ ਰਹੇ ਨੋਟ ਬਾਰੇ ਜਾਣਕਾਰੀ ਦੱਸੀ ਗਈ ਸੀ। ਇਸ ਕਮੈਂਟ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਕਮੈਂਟ ਵਿਚ ਸ਼ੇਅਰ ਕੀਤੀ ਤਸਵੀਰ ਅੰਦਰ ਦੱਸਿਆ ਗਿਆ ਸੀ ਕਿ ਵਾਇਰਲ ਤਸਵੀਰ ਅੰਦਰ ਦਿੱਸ ਰਿਹਾ ਵਿਅਕਤੀ “Abu Ali Ḥasan Ibn al-Haytham” ਹੈ ਜੋ ਕਿ ਇੱਕ ਅਰਬੀ ਵਿਗਿਆਨਕ ਸਨ।
ਹੁਣ ਅਸੀਂ “Hasan Ibn al-Haytham On Iraq Currency” ਕੀਵਰਡ ਨਾਲ ਗੂਗਲ ਸਰਚ ਕੀਤਾ। ਸਾਨੂੰ ਇਸ ਵਾਇਰਲ ਨੋਟ ਦੀਆਂ ਤਸਵੀਰਾਂ ਇਸ ਸਰਚ ਵਿਚ ਮਿਲ ਗਈਆਂ ਜਿਨ੍ਹਾਂ ਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਖਾਲਸਾ ਐਡ ਦੇ ਰਵੀ ਸਿੰਘ ਦੀ ਨਹੀਂ ਹੈ।
ਹੁਣ ਅਸੀਂ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਖਾਲਸਾ ਐਡ ਦੇ ਪਟਿਆਲਾ ਦਫਤਰ ਵਿਚ ਸੰਪਰਕ ਕੀਤਾ ਜਿਥੇ ਸਾਡੀ ਗੱਲ ਗੁਰਪ੍ਰੀਤ ਸਿੰਘ ਨਾਲ ਹੋਈ। ਗੁਰਪ੍ਰੀਤ ਸਿੰਘ ਨੇ ਇਸ ਦਾਅਵੇ ਬਾਰੇ ਪੁਸ਼ਟੀ ਦਿੰਦੇ ਹੋਏ ਕਿਹਾ ਇਹ ਇਹ ਵਾਇਰਲ ਦਾਅਵਾ ਫਰਜ਼ੀ ਹੈ। ਇਰਾਕ ਨੇ ਕੋਈ ਵੀ ਨੋਟ ਰਵੀ ਸਿੰਘ ਦੇ ਸਨਮਾਨ ਵਿਚ ਜਾਰੀ ਨਹੀਂ ਕੀਤਾ ਹੈ।
ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “Social Media Punjab” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ ਅਤੇ ਇਸ ਪੇਜ ਨੂੰ “160,672” ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਪਾਇਆ ਕਿ ਖਾਲਸਾ ਐਡ ਦੇ ਫਾਊਂਡਰ ਰਵੀ ਸਿੰਘ ਦੇ ਸਨਮਾਨ ਵਿਚ ਇਰਾਕ ਸਰਕਾਰ ਨੇ ਕੋਈ ਨੋਟ ਜਾਰੀ ਨਹੀਂ ਕੀਤਾ ਹੈ। ਅਸਲ ਵਿਚ ਨੋਟ ਵਿਚ ਨਜ਼ਰ ਆ ਰਹੇ ਵਿਅਕਤੀ ਅਰਬ ਵਿਗਿਆਨਕ “Ḥasan Ibn al-Haytham” ਹਨ।
- Claim Review : ਇਰਾਕ ਨੇ ਖਾਲਸਾ ਏਡ ਦੇ ਰਵੀ ਸਿੰਘ ਦੇ ਸਨਮਾਨ ਵਿੱਚ ਨੋਟ ਤੇ ਫੋਟੋ ਜਾਰੀ ਕੀਤੀ
- Claimed By : FB Page-Social Media Punjab
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...