ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਇਤਰਾਜ਼ਯੋਗ ਫੋਟੋ ਵਾਇਰਲ ਹੋ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਤਸਵੀਰ ਫਰਜ਼ੀ ਸਾਬਿਤ ਹੁੰਦੀ ਹੈ। ਸਾਡੀ ਜਾਂਚ ਦੇ ਮੁਤਾਬਿਕ, ਸੋਨੀਆ ਗਾਂਧੀ ਦੀ ਤਸਵੀਰ ਨੂੰ ਗਲਤ ਮੰਸ਼ਾ ਦੇ ਨਾਲ ਫੋਟੋਸ਼ਾਪ ਕਰਕੇ ਸ਼ੋਸਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ, ”ਇਹ ਕਾਂਗਰਸੀ ਵੀ ਨਾ ਲੁਕ-ਲੁਕ ਕੇ ਮਜ਼ੇ ਲੈਂਦੇ ਹਨ ਅਤੇ ਬਾਹਰ ਨਾਟਕ ਕਰਦੇ ਹਨ, 0#0#0#…. ਲੋ ਚਮਚੋ ਤੁਹਾਡੀ ਅੰਮੀ ਜਾਨ ਮਜ਼ੇ ਲੈ ਰਹੀ ਹੈ”। ਫੇਸਬੁੱਕ ਤੇ ਇਹ ਪੋਸਟ ‘Ajay Sharma (ਆਏਗਾ ਤਾਂ ਮੋਦੀ ਹੀ (ਮੋਦੀ……. . . ਸਮਰਥਕ)’ ਦੇ ਪ੍ਰੋਫਾਈਲ ਪੇਜ਼ ਤੋਂ 17 ਅਪ੍ਰੈਲ ਨੂੰ ਦੇਰ ਸ਼ਾਮ 8 ਵੱਜ ਕੇ 11 ਮਿੰਟ ਤੇ ਸ਼ੇਅਰ ਕੀਤੀ ਗਈ।
ਜਾਂਚ ਦੀ ਸ਼ੁਰੂਆਤ ਅਸੀਂ ਗੂਗਲ (Google) ਰੀਵਰਸ ਇਮੇਜ ਤੋਂ ਕੀਤੀ। ਜਾਂਚ ਵਿਚ ਸਾਨੂੰ ਪਤਾ ਲੱਗਾ ਕਿ ਇਹ ਤਸਵੀਰ ਪਹਿਲਾਂ ਵੀ ਇਸੇ ਤਰ੍ਹਾਂ ਦੇ ਦਾਅਵੇ ਦੇ ਨਾਲ ਵਾਇਰਲ ਹੋ ਚੁੱਕੀ ਹੈ। ਓਰਿਜਨਲ ਤਸਵੀਰ ਨੂੰ ਦੇਖਣ ਦੇ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਇਸ ਤਸਵੀਰ ਵਿਚ ਫੋਟੋਸ਼ਾਪ ਦੀ ਮੱਦਦ ਨਾਲ ਛੇੜਛਾੜ ਕੀਤੀ ਗਈ ਹੈ।
ਅਸਲੀ ਤਸਵੀਰ 29 ਮਾਰਚ, 2005 ਦੀ ਹੈ, ਜਦ ਮਾਲਦੀਵ ਦੇ ਤੱਤਕਾਲੀਨ ਰਾਸ਼ਟਰਪਤੀ ਅਬਦੁਲ ਗਯੂਮ ਭਾਰਤ ਦੇ ਦੌਰੇ ‘ਤੇ ਆਏ ਸਨ ਅਤੇ ਉਨ੍ਹਾਂ ਨੇ ਤੱਤਕਾਲੀਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੀ ਇਹ ਤਸਵੀਰ ਨਿਊਜ਼ ਏਜੰਸੀ ਏ.ਐਫ.ਪੀ. (AFP) ਦੇ ਫੋਟੋਗ੍ਰਾਫਰ ਪ੍ਰਕਾਸ਼ ਸਿੰਘ ਨੇ ਲਈ ਸੀ।
ਸੋਨੀਆ ਗਾਂਧੀ ਉਸ ਸਮੇਂ ਤੱਤਕਾਲੀਨ ਯੂਪੀਏ (ਸੰਯੁਕਤ ਪ੍ਰਗਤੀਸ਼ੀਲ ਗਠਬੰਧਨ) ਦੀ ਚੇਅਰਮੈਨ ਸੀ ਅਤੇ ਗਯੂਮ ਨੇ ਉਨ੍ਹਾਂ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਸੀ।
ਗੌਰਤਲਬ ਹੈ ਕਿ ਰਾਹੁਲ ਗਾਂਧੀ ਨੇ ਦਸੰਬਰ 2017 ਵਿਚ ਪਾਰਟੀ ਦੇ ਪ੍ਰਧਾਨ ਦੇ ਰੂਪ ਵਿਚ ਆਪਣਾ ਆਹੁੱਦਾ ਸੰਭਾਲਿਆ ਸੀ। ਉਨ੍ਹਾਂ ਨੇ ਸੋਨੀਆ ਗਾਂਧੀ ਦੀ ਥਾਂ ਲਈ ਸੀ, ਜਿਨ੍ਹਾਂ ਨੇ ਇਹ ਜ਼ਿੰਮੇਦਾਰੀ 1998 ਤੋਂ ਸੰਭਾਲ ਰੱਖੀ ਸੀ।
ਗਯੂਮ ਦੇ ਦੌਰੇ ਦੀ ਪੁਸ਼ਟੀ ਦੇ ਲਈ ਅਸੀਂ ਨਿਊਜ਼ ਸਰਚ ਦਾ ਸਹਾਰਾ ਲਿਆ। ਨਿਊਜ਼ ਸਰਚ ਦੇ ਦੌਰਾਨ ਸਾਨੂੰ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਦੀ ਅਧਿਕਾਰਿਕ ਕਾਪੀ ਮਿਲੀ, ਜਿਸ ਨੂੰ ਇਥੇ ਪੜਿਆ ਜਾ ਸਕਦਾ ਹੈ।
23 ਮਾਰਚ 2005 ਨੂੰ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲ ਗਯੂਮ 27 ਮਾਰਚ ਤੋਂ 1 ਅਪ੍ਰੈਲ 2005 ਦੇ ਵਿਚ ਭਾਰਤ ਦੇ ਦੌਰੇ ‘ਤੇ ਰਹਿਣਗੇ। ਯਾਤਰਾ ਦੇ ਦੌਰਾਨ ਗਯੂਮ ਰਾਸ਼ਟਰਪਤੀ ਅਬਦੁੱਲ ਕਲਾਮ, ਪ੍ਰਧਾਨ ਮੰਤਰੀ ਮਨਮੋਹਣ ਸਿੰਘ, ਵਿਦੇਸ਼ ਮੰਤਰੀ ਨਟਵਰ ਸਿੰਘ ਅਤੇ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰਨਗੇ। ਬਿਆਨ ਦੇ ਮੁਤਾਬਿਕ, ਗਯੂਮ ਦਿੱਲੀ ਦੇ ਇਲਾਵਾ ਚੇਨਈ ਅਤੇ ਤ੍ਰਿਵੇਂਦ੍ਰਮ ਵੀ ਜਾਣਗੇ, ਜਿਥੇ ਉਹ ਮਾਲਦੀਵ ਦੇ ਪ੍ਰਵਾਸੀਆਂ ਨਾਲ ਮੁਲਾਕਾਤ ਕਰਨਗੇ
ਰੀਵਰਸ ਇਮੇਜ ਅਤੇ ਨਿਊਜ਼ ਸਰਚ ਦੇ ਬਾਅਦ ਅਸੀਂ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਪ੍ਰੋਫਾਈਲ ਦੀ ਸਕੈਨਿੰਗ ਕੀਤੀ। Stalk scan ਦੀ ਮਦਦ ਨਾਲ ਕੀਤੀ ਗਈ ਸਕੈਨਿੰਗ ਵਿਚ ਸਾਨੂੰ ਪਤਾ ਲੱਗਾ ਕਿ ਇਹ ਪ੍ਰੋਫਾਈਲ ਇਕ ਵਿਚਾਰਧਾਰਾ ਵਿਸ਼ੇਸ਼ ਨੂੰ ਸਮਰਪਿਤ ਹੈ।
ਨਤੀਜਾ : ਸਾਡੀ ਪੜਤਾਲ ਵਿਚ ਕਥਿਤ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਇਤਰਾਜ਼ਯੋਗ ਫੋਟੋ ਗਲਤ ਸਾਬਿਤ ਹੁੰਦੀ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।