Fact Check: ਫਰਜ਼ੀ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੋਨੀਆ ਗਾਂਧੀ ਦੀ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਾਂਗਰੇਸ ਦੀ ਸਾਬਕਾ ਪ੍ਰੈਸੀਡੈਂਟ ਸੋਨੀਆ ਗਾਂਧੀ ਦੀ ਅਪਮਾਨਜਨਕ ਤਸਵੀਰ ਵਾਇਰਲ ਹੋ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਤਸਵੀਰ ਫਰਜ਼ੀ ਸਾਬਤ ਹੁੰਦੀ ਹੈ। ਆਪਣੀ ਜਾਂਚ ਮੁਤਾਬਕ, ਸੋਨੀਆ ਗਾਂਧੀ ਦੀ ਤਸਵੀਰ ਨੂੰ ਗਲਤ ਇੱਛਾ ਨਾਲ ਫੋਟੋਸ਼ਾਪ ਕਰ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ ਕਿ, ”ਇਹ ਕਾਂਗ੍ਰੇਸੀ ਵੀ ਨਾ ਚੋਰੀ ਚੋਰੀ ਮਜ਼ੇ ਲੈਂਦੇ ਹਨ ਅਤੇ ਬਾਹਰ ਨੌਟੰਕੀ ਕਰਦੇ ਹਨ, @#@#@#..ਲੋ ਚਮਚੋ ਤੁਹਾਡੀ ਮਾਤਾ ਮਜ਼ੇ ਲੈ ਰਹੀ ਹੈ”। ਫੇਸਬੁੱਕ ‘ਤੇ ਇਹ ਪੋਸਟ ‘Ajay Sharma (ਆਵੇਗਾ ਤਾਂ ਮੋਦੀ ਹੀ (ਮੋਦੀ…ਸਮਰਥਕ)’ ਦੇ ਪ੍ਰੋਫ਼ਾਈਲ ਪੇਜ ਤੋਂ 17 ਅਪ੍ਰੈਲ ਨੂੰ ਦੇਰ ਸ਼ਾਮ 8 ਵੱਜਕੇ 11 ਮਿੰਟ ਤੇ ਸ਼ੇਅਰ ਕੀਤੀ ਗਈ ਸੀ।

ਪੜਤਾਲ

ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ ਰੀਵਰਸ ਇਮੇਜ ਤੋਂ ਕੀਤੀ। ਪੜਤਾਲ ਵਿਚ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰ ਪਹਿਲਾਂ ਵੀ ਇਸੇ ਤਰ੍ਹਾਂ ਦੇ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ। ਅਸਲੀ ਤਸਵੀਰ ਵੇਖਣ ਦੇ ਬਾਅਦ ਸਾਨੂੰ ਪਤਾ ਚੱਲਿਆ ਕਿ ਇਸ ਤਸਵੀਰ ਨਾਲ ਫੋਟੋਸ਼ਾਪ ਦੀ ਮਦਦ ਤੋਂ ਛੇੜਛਾੜ ਕੀਤੀ ਗਈ ਹੈ।

ਅਸਲੀ ਤਸਵੀਰ 29 ਮਾਰਚ 2005 ਦੀ ਹੈ, ਜਦੋਂ ਮਾਲਦੀਪ ਦੇ ਤੱਤਕਾਲੀਨ ਰਾਸ਼ਟ੍ਰਪਤੀ ਅਬਦੁਲ ਗਉਮ ਭਾਰਤ ਦੌਰੇ ‘ਤੇ ਆਏ ਸਨ ਅਤੇ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੀ ਇਹ ਤਸਵੀਰ ਨਿਊਜ਼ ਏਜੇਂਸੀ AFP ਦੇ ਫੋਟੋਗ੍ਰਾਫ਼ਰ ਪ੍ਰਕਾਸ਼ ਸਿੰਘ ਨੇ ਖਿੱਚੀ ਸੀ।

ਸੋਨੀਆ ਗਾਂਧੀ ਉਸ ਸਮੇਂ ਤੱਤਕਾਲੀਨ UPA (ਸੰਯੁਕਤ ਪ੍ਰਗਤੀਸ਼ੀਲ ਗਠਬੰਧਨ) ਦੀ ਚੇਅਰਮੈਨ ਸਨ ਅਤੇ ਗਉਮ ਨੇ ਉਨ੍ਹਾਂ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਸੀ।

ਗੌਰਤਲਬ ਹੈ ਕਿ ਰਾਹੁਲ ਗਾਂਧੀ ਨੇ ਦਸੰਬਰ 2017 ਵਿਚ ਪਾਰਟੀ ਦੇ ਪ੍ਰੈਸੀਡੈਂਟ ਦੇ ਰੂਪ ਵਿਚ ਪਦ ਲਿੱਤਾ ਸੀ। ਉਨ੍ਹਾਂ ਨੇ ਸੋਨੀਆ ਗਾਂਧੀ ਦੀ ਥਾਂ ਲਈ, ਜਿਹਨਾਂ ਨੇ ਇਹ ਜਿੰਮੇਵਾਰੀ 1998 ਤੋਂ ਸਾਂਭ ਰੱਖੀ ਸੀ।

ਗਉਮ ਦੌਰੇ ਦੀ ਪੁਸ਼ਟੀ ਕਰਨ ਲਈ ਅਸੀਂ ਨਿਊਜ਼ ਸਰਚ ਦਾ ਸਹਾਰਾ ਲਿਆ। ਨਿਊਜ਼ ਸਰਚ ਦੌਰਾਨ ਸਾਨੂੰ ਭਾਰਤੀ ਵਿਦੇਸ਼ ਮੰਤਰੀ ਦੀ ਤਰਫ਼ੋਂ ਦਿੱਤੇ ਬਿਆਨ ਦੀ ਅਧਿਕਾਰਕ ਕਾਪੀ ਮਿਲੀ, ਜਿਸਨੂੰ ਇਥੇ ਪੜ੍ਹਿਆ ਜਾ ਸਕਦਾ ਹੈ

23 ਮਾਰਚ 2005 ਨੂੰ ਵਿਦੇਸ਼ ਮੰਤਰਾਲੇ ਦੀ ਤਰਫ਼ੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਮਾਲਦੀਪ ਦੇ ਰਾਸ਼ਟ੍ਰਪਤੀ ਅਬਦੁਲ ਗਉਮ 27 ਮਾਰਚ ਤੋਂ 1 ਅਪ੍ਰੈਲ 2005 ਦੇ ਵਿਚਕਾਰ ਭਾਰਤ ਦੌਰੇ ‘ਤੇ ਰਹਿਣਗੇ। ਯਾਤਰਾ ਦੇ ਦੌਰਾਨ ਗਉਮ ਰਾਸ਼ਟ੍ਰਪਤੀ ਅਬਦੁਲ ਕਲਾਮ, ਪ੍ਰਧਾਨਮੰਤਰੀ ਮਨਮੋਹਨ ਸਿੰਘ, ਵਿਦੇਸ਼ ਮੰਤਰੀ ਨਟਵਰ ਸਿੰਘ ਅਤੇ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰਣਗੇ। ਬਿਆਨ ਮੁਤਾਬਕ, ਗਉਮ ਦਿੱਲੀ ਦੇ ਅਲਾਵਾ ਚੇੱਨਈ ਅਤੇ ਤ੍ਰਿਵੇਂਦ੍ਰਮ ਵੀ ਜਾਣਗੇ, ਜਿਥੇ ਉਹ ਮਾਲਦੀਪ ਦੇ ਪ੍ਰਵਾਸੀਆਂ ਨਾਲ ਮੁਲਾਕਾਤ ਕਰਣਗੇ।

ਰੀਵਰਸ ਇਮੇਜ ਅਤੇ ਨਿਊਜ਼ ਸਰਚ ਬਾਅਦ ਅਸੀਂ ਇਸ ਤਸਵੀਰ ਨੂੰ ਸ਼ੇਅਰ ਵਾਲੀ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। Stalk Scan ਦੀ ਮਦਦ ਨਾਲ ਕੀਤੀ ਗਈ ਸਕੈਨਿੰਗ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਪ੍ਰੋਫ਼ਾਈਲ ਇੱਕ ਖਾਸ ਵਿਚਾਰਧਾਰਾ ਨੂੰ ਸਮਰਪਿਤ ਹੈ।

ਨਤੀਜਾ: ਸਾਡੀ ਪੜਤਾਲ ਵਿਚ ਵਾਇਰਲ ਹੋ ਰਹੀ ਸੋਨੀਆ ਗਾਂਧੀ ਦੀ ਅਪਮਾਨਜਨਕ ਤਸਵੀਰ ਫਰਜ਼ੀ ਸਾਬਤ ਹੁੰਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts