ਨਵੀਂ ਦਿੱਲੀ, (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦਾ ਇਕ ਫੋਟੋ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਨ੍ਹਾਂ ਦੇ ਚਿਹਰੇ ‘ਤੇ ਕਾਲਿਖ ਪੋਤੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਦੌਰ ਵਿਚ ਵਿਦਿਆਰਥੀਆਂ ਨੇ ਉਨ੍ਹਾਂ ਦੇ ਚਿਹਰੇ ‘ਤੇ ਕਾਲਖ ਪੋਤ ਦਿੱਤੀ ਅਤੇ ਉਨ੍ਹਾਂ ਦੇ ਨਾਲ ਮਾਰ ਕੁਟ ਵੀ ਕੀਤੀ ਗਈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਸਾਬਿਤ ਹੁੰਦਾ ਹੈ। ਕਨ੍ਹੱਈਆ ਦੀ ਪੁਰਾਣੀ ਤਸਵੀਰ ਨੂੰ ਫੋਟੋਸ਼ਾਪ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
”ਅੱਜ ਇੰਦੌਰ ਦੇ ਵਿਦਿਆਰਥੀਆਂ ਨੇ ਜੋ ਕੀਤਾ ਹੈ ਉਹ ਤਾਂ ਗਜ਼ਬ ਹੀ ਹੋ ਗਿਆ। ਇੰਦੌਰ ਵਿਚ ਵਿਦਿਆਰਥੀਆਂ ਨੇ ਦੇਸ਼ਧ੍ਰੋਹੀ (JNU ਵਾਲੇ) ਦਾ ਮੂੰਹ ਕਾਲਾ ਕਰ ਦਿੱਤਾ, ਜੰਮ ਕੇ ਰੇਹਪਟ ਅਤੇ ਜੁੱਤੇ ਵੀ ਮਾਰੇ ਗਏ, ਸ਼ਾਬਾਸ਼ ਇੰਦੌਰ ਵਾਸੀਓ ਅੱਜ ਤੁਸੀ MP ਦਾ ਮਾਨ ਵਧਾ ਦਿੱਤਾ, ਭਾਰਤ ਮਾਤਾ ਦੀ ਜੈ, ਵੰਦੇਮਾਤਰਮ।”
ਫੇਸਬੁੱਕ (Facebook) ‘ਤੇ ਇਸ ਨੂੰ ਵਿਕਾਸ ਰਾਜ (Vikash Raj) ਨੇ 21 ਅਪ੍ਰੈਲ 2019 ਨੂੰ ਸਵੇਰੇ 8.10 ‘ਤੇ ਸ਼ੇਅਰ ਕੀਤਾ ਹੈ। ਪੜਤਾਲ ਕੀਤੇ ਜਾਣ ਤੱਕ ਇਸ ਤਸਵੀਰ ਨੂੰ 130 ਵਾਰ ਸ਼ੇਅਰ ਕੀਤਾ ਜਾ ਚੁੱਕੇ ਹੈ ਅਤੇ ਇਸ ਨੂੰ 524 ਲਾਈਕਸ਼ ਮਿਲੇ ਹਨ।
ਪੜਤਾਲ
ਰੀਵਰਸ ਇਮੇਜ ਦੇ ਜ਼ਰੀਏ ਜਦੋਂ ਅਸੀਂ ਇਸ ਤਸਵੀਰ ਦੀ ਸੱਚਾਈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹ ਤਸਵੀਰ ਪਹਿਲੇ ਫੇਸਬੁੱਕ (Facebook) ਅਤੇ ਟਵਿੱਟਰ (Twitter) ‘ਤੇ ਇਸੇ ਦਾਅਵੇ ਦੇ ਨਾਲ ਵਾਇਰਲ ਹੋ ਚੁੱਕੀ ਹੈ।
ਤਸਵੀਰ ਨੂੰ ਗੌਰ ਨਾਲ ਦੇਖਣ ‘ਤੇ ਪਤਾ ਲੱਗਦਾ ਹੈ ਕਿ ਕਨ੍ਹੱਈਆ ਦੇ ਚਿਹਰੇ ਅਤੇ ਟੀਸ਼ਰਟ ‘ਤੇ ਜੋ ਰੰਗ ਦੇ ਦਾਗ ਨਜ਼ਰ ਆ ਰਹੇ ਹਨ, ਉਹ ਬੇਤਰਤੀਬ ਨਹੀਂ ਹਨ, ਜੋ ਅਮੂਮਨ ਕਿਸੇ ਵਿਅਕਤੀ ਦੇ ਚਿਹਰੇ ‘ਤੇ ਰੰਗ ਸੁੱਟਣ ਜਾਂ ਕਾਲਖ ਪੋਤਣ ਦੇ ਦੌਰਾਨ ਹੁੰਦਾ ਹੈ।
ਜਾਂਚ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਕਨ੍ਹੱਈਆ 9 ਅਗਸਤ, 2017 ਇੰਦੌਰ ਦੇ ਆਨੰਦ ਮੋਹਰ ਮਾਥੂਰ ਆਡੀਟੋਰੀਅਮ (Anand Mohar Mathur) ਵਿਚ ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਮੌਜੂਦ ਸਨ। ਇਸ ਪ੍ਰੋਗਰਾਮ ਦਾ ਵੀਡੀਓ ਯੂ-ਟਿਊਬ (YouTube) ‘ਤੇ ਮੌਜੂਦ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਚਿਹਰੇ ‘ਤੇ ਕੋਈ ਰੰਗ ਜਾਂ ਕਾਲਖ ਨਹੀਂ ਲੱਗੀ ਹੋਈ ਹੈ।
ਵੀਡੀਓ ਨੂੰ ਇਥੇ ਦੇਖਿਆ ਜਾ ਸਕਦਾ ਹੈ।
ਇਸ ਦੇ ਬਾਅਦ ਅਸੀਂ ਨਿਊਜ਼ ਸਰਚ ਦਾ ਸਹਾਰਾ ਲਿਆ, ਜਿਸ ਵਿਚ ਇੰਦੌਰ ਦੀ ਯਾਤਰਾ ਦੇ ਦੌਰਾਨ ਕਨ੍ਹੱਈਆ ਦਾ ਕਾਰ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ। ਫਰਸਟਪੋਸਟ (10 ਅਗਸਤ, 2017) ਦੀ ਰਿਪੋਰਟ ਮੁਤਾਬਿਕ ਭਾਰਤ ਸਵਾਭਿਮਾਨ ਮੰਚ ਦੇ ਕਾਰਜ਼ਕਰਤਾਵਾਂ ਨੇ ਉਨ੍ਹਾਂ ਦੇ ਨਾਲ ਧੱਕਾ-ਮੁਕੀ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰੋਗਰਾਮ ਖਤਮ ਹੋਣ ਦੇ ਬਾਅਦ ਜਦੋਂ ਕਨ੍ਹੱਈਆ ਪਰਤ ਰਹੇ ਸਨ ਉਦੋਂ ਉਨ੍ਹਾਂ ਦੀ ਕਾਰ ‘ਤੇ ਪਥਰਾਅ ਵੀ ਕੀਤਾ ਗਿਆ, ਜਿਸ ਨੂੰ Video ਵਿਚ ਦੇਖਿਆ ਜਾ ਸਕਦਾ ਹੈ। ਵੈੱਬਦੁਨੀਆਂ ਨੇ ਇਸ ਵੀਡੀਓ ਨੂੰ 9 ਅਗਸਤ, 2017 ਨੂੰ ਅਪਲੋਡ ਕੀਤਾ ਹੈ। ਇਸ ਵਕਤ ਉਨ੍ਹਾਂ ਦੇ ਨਾਲ ਵਿਆਪਮ ਘੋਟਾਲੇ ਵਿਸਲਬਲੋਅਰ ਆਨੰਦ ਐਲ ਰਾਏ ਵੀ ਮੌਜੂਦ ਸਨ। ਨਿਊਜ਼ ਸਰਚ ਵਿਚ ਸਾਨੂੰ ਕਿਤੇ ਵੀ ਕਨ੍ਹੱਈਆ ਦੇ ਚਿਹਰੇ ‘ਤੇ ਕਾਲਖ ਪੋਤੇ ਜਾਣ ਜਾਂ ਰੰਗ ਸੁੱਟੇ ਜਾਣ ਦੀ ਘਟਨਾ ਦਾ ਜ਼ਿਕਰ ਨਹੀਂ ਮਿਲਿਆ।
ਇਸ ਦੇ ਬਾਅਦ ਅਸੀਂ ਭੋਪਾਲ ਵਿਚ ਕਮਿਊਨਿਸਟ ਪਾਰਟੀ ਆਫ ਇੰਡੀਆ (CPI) ਦੇ ਜਨਰਲ ਸਕੱਤਰ ਅਰਵਿੰਦ ਸ੍ਰੀਵਾਸਤਵ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘ਕਨ੍ਹੱਈਆ ਦਾ ਪ੍ਰੋਗਰਾਮ ਦੇਵੀ ਅਹਿੱਲਿਆ ਯੂਨੀਵਰਸਿਟੀ ਵਿਚ ਨਹੀਂ ਹੋਇਆ, ਬਲਕਿ ਇਸ ਨੂੰ ਆਨੰਦ ਮੋਹਰ ਮਾਥੁਰ ਆਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ।’ ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਧੱਕਾ-ਮੁਕੀ ਅਤੇ ਵਿਰੋਧ ਪ੍ਰਦਰਸ਼ਨ ਹੋਇਆ, ਪਰ ਕਿਸੇ ਨੇ ਕਨ੍ਹੱਈਆ ਦੇ ਚਿਹਰੇ ‘ਤੇ ਕਾਲਖ ਨਹੀਂ ਸੁੱਟੀ। ਸ੍ਰੀਵਾਸਤਵ ਨੇ ਕਿਹਾ ਕਿ ਕਾਲਿਖ ਸੁੱਟੇ ਜਾਣ ਦੀ ਘਟਨਾ ਗਵਾਲੀਅਰ ਦੇ ਕਿਸੇ ਪ੍ਰੋਗਰਾਮ ਵਿਚ ਹੋਈ ਸੀ।
ਨਿਊਜ਼ ਸਰਚ ਵਿਚ ਇਸ ਦੀ ਪੁਸ਼ਟੀ ਹੁੰਦੀ ਹੈ। 19 ਨਵੰਬਰ, 2018 ਦੀ ਨਿਊਜ਼ ਰਿਪੋਰਟਸ ਦੇ ਮੁਤਾਬਿਕ, ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਕਨ੍ਹੱਈਆ ਕੁਮਾਰ ਅਤੇ ਗੁਜ਼ਰਾਤ ਦੇ ਵਿਧਾਇਕ ਜਿਗ੍ਰੇਸ਼ ਮੇਵਾਣੀ ‘ਤੇ ਹਿੰਦੂ ਸੈਨਾ ਦੇ ਇਕ ਕਾਰਜ਼ਕਰਤਾ ਨੇ ਸਿਆਹੀ ਸੁੱਟੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਨਵੀਂ ਦੁਨੀਆਂ ਦੇ ਪੱਤਰਕਾਰ ਰਾਹੁਲ ਵਵਿਕਰ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਦੇ ਦੌਰਾਨ ਕਨ੍ਹੱਈਆ ਦੇ ਚਿਹਰੇ ‘ਤੇ ਸਿਆਹੀ ਨਹੀਂ ਪੋਤੀ ਗਈ ਸੀ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿਚ ਇਹ ਤਸਵੀਰ ਗਲਤ ਸਾਬਿਤ ਹੁੰਦੀ ਹੈ। ਇੰਦੌਰ ਦੇ ਪ੍ਰੋਗਰਾਮ ਦੇ ਦੌਰਾਨ ਕਨ੍ਹੱਈਆ ਕੁਮਾਰ ਦੇ ਚਿਹਰੇ ‘ਤੇ ਕਾਲਖ ਨਹੀਂ ਪੋਤੀ ਗਈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।