ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਵ ਜਹਾਦ ਦੇ ਚੱਕਰ ਵਿਚ ਸ਼ਿਵਾਨੀ ਨਾਂ ਦੀ ਇੱਕ ਹਿੰਦੂ ਕੁੜੀ ਨੇ ਵਿਆਹ ਕਰਵਾ ਲਿੱਤਾ। ਕੁੱਝ ਦਿਨਾਂ ਬਾਅਦ ਫੇਰ ਉਸਦੇ ਪਤੀ ਨੇ ਉਸਦੀ ਪਿਟਾਈ ਕਰ ਦਿੱਤੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਜਿਹੜੀਆਂ ਤਸਵੀਰਾਂ ਦੇ ਅਧਾਰ ‘ਤੇ ਲਵ ਜਹਾਦ ਦੀ ਗੱਲ ਕੀਤੀ ਜਾ ਰਹੀ ਹੈ, ਉਹ ਗਲਤ ਹੈ। ਜਿਹੜੀ ਕੁੜੀ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਹਨ, ਉਹ ਭਾਰਤ ਦੀ ਨਹੀਂ, ਬਲਕਿ ਪਾਕਿਸਤਾਨ ਵਿਚ ਰਹਿਣ ਵਾਲੀ ਘਰੇਲੂ ਔਰਤ ਦੀ ਤਸਵੀਰ ਹੈ।
ਫੇਸਬੁੱਕ ਯੂਜ਼ਰ ਹੀਰਾਲਾਲ ਯਾਦਵ ਨੇ “WE SUPPORT NARENDRA MODI” ਨਾਂ ਦੇ ਇੱਕ ਗਰੁੱਪ ਵਿਚ ਤਸਵੀਰਾਂ ਦੇ ਇੱਕ ਕੋਲਾਜ ਨੂੰ ਪੋਸਟ ਕਰਦੇ ਹੋਏ ਦਾਅਵਾ ਕੀਤਾ, “ਤੁਹਾਨੂੰ ਯਾਦ ਹੋਵੇਗਾ ਰਮਜ਼ਾਨ ਮਹੀਨੇ ਅੰਦਰ ਇਹ ਖਬਰ ਖੂਬ ਚਲੀ ਸੀ, ਸ਼ਿਵਾਨੀ ਅਤੇ ਰਿਯਾ ਨਾਂ ਦੀ ਹਿੰਦੂ ਧੀਆਂ ਨੇ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਦਿੱਤੀ। ਕਿਉਂ ਦਿੱਤੀ, ਇਹ ਵੀ ਤਾਂ ਦੱਸੋ?? ਸ਼ਿਵਾਨੀ ਨੇ ਪਹਿਲਾਂ ਤਾਂ ਰੋਜ਼ਾ ਰੱਖਿਆ, ਅੱਜ ਇਸ ਸ਼ਿਵਾਨੀ ਦੇ ਮਜਹਬੀ ਪਤੀ ਨੇ ਇਸਦੀ ਕੁੱਟਮਾਰ ਕਰ ਦਿੱਤੀ। ਲਵ ਜਹਾਦ ਹੋਇਆ ਸੀ ਮਜਹਬੀ ਨਾਲ ਸ਼ਿਵਾਨੀ ਦਾ, ਹੁਣ ਭੁਗਤ ਰਹੀ ਹੈ, ਜੇ ਰਿਯਾ ਦਾ ਵੀ ਕੋਈ ਅਜਿਹਾ ਫੋਟੋ ਆਵੇ ਤਾਂ ਚੋਂਕਣਾ ਨਾ।”
ਇਸ ਪੋਸਟ ਨੂੰ ਹੁਣ ਤੱਕ 1300 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ, ਜਦਕਿ ਇਸ ‘ਤੇ ਕਮੈਂਟ ਕਰਨ ਵਾਲਿਆਂ ਦੀ ਸੰਖਿਆ 852 ਹੈ। ਇਹ ਪੋਸਟ ਕਈ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹੁੰਦੇ ਹੋਏ WhatsApp ‘ਤੇ ਵੀ ਵਾਇਰਲ ਹੋ ਰਹੀ ਹੈ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰਾਂ ਨੂੰ ਕ੍ਰੋਪ ਕਰਕੇ ਵੱਖ-ਵੱਖ ਸਰਚ ਕੀਤਾ। ਸਬਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਤਸਵੀਰ ਦੀ। ਜਿਸਵਿਚ ਦੋ ਕੁੜੀਆਂ ਦਿੱਸ ਰਹੀਆਂ ਹਨ “ਸ਼ਿਵਾਨੀ ਅਤੇ ਰਿਯਾ ਨੇ ਰੱਖਿਆ ਰੋਜ਼ਾ।”
ਇਸ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਹਾਲਾਂਕਿ, ਇਸ ਨਾਲ ਸਾਡੇ ਹੱਥ ਕੋਈ ਖਾਸ ਸਫਲਤਾ ਨਹੀਂ ਆਈ। ਇਸਦੇ ਬਾਅਦ ਅਸੀਂ ਕਈ ਕੀ-ਵਰਡ ਟਾਈਪ ਕਰਕੇ ਸਰਚ ਕਰਨਾ ਸ਼ੁਰੂ ਕੀਤਾ। ਆਖਰਕਾਰ ਸਾਨੂੰ ਮੱਧ ਪ੍ਰਦੇਸ਼ ਦੇ ਇੱਕ ਲੋਕਲ ਅਖਬਾਰ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਇਸ ਵਿਚ ਦੱਸਿਆ ਗਿਆ ਸੀ ਕਿ ਹਿੰਦੂ ਧੀਆਂ ਨੇ ਰੋਜ਼ਾ ਰੱਖ ਕੇ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕੀਤੀ। ਇਸ ਖਬਰ ਵਿਚ ਕੁੜੀਆਂ ਦਾ ਨਾਂ ਸ਼ਿਵਾਨੀ ਅਤੇ ਰਿਯਾ ਦੱਸਿਆ ਗਿਆ ਹੈ।
ਵੈੱਬਸਾਈਟ ‘ਤੇ ਇਹ ਖਬਰ 4 ਜੂਨ 2019 ਨੂੰ ਸਵੇਰੇ ਕਰੀਬ 8 ਵਜੇ ਪਬਲਿਸ਼ ਕੀਤੀ ਗਈ ਸੀ। ਇਸਦੇ ਬਾਅਦ ਵਿਸ਼ਵਾਸ ਟੀਮ ਨੇ ਮੱਧ-ਪ੍ਰਦੇਸ਼ ਦੇ ਉਸ ਅਖਬਾਰ ਦੇ E-paper ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਸ਼ਾਹਜਹਾਂਪੁਰ ਦੇ E-paper ਵਿੱਚ ਇੱਕ ਖਬਰ ਮਿਲੀ ਜਿਸਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ, ਜਿਹੜੀ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਹੋ ਰਹੀ ਹੈ। ਇਹ ਤੁਸੀਂ ਹੇਠਾਂ ਵੇਖ ਸਕਦੇ ਹੋ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ Youtube ‘ਤੇ ਗਏ। ਓਥੇ ਮਿਲਦੀ-ਜੁਲਦੀ ਖਬਰ ਨਾਲ ਜੁੜੇ ਵੀਡੀਓ ਦੀ ਭਾਲ ਕਰਨੀ ਸ਼ੁਰੂ ਕੀਤੀ। ਸਾਨੂੰ MP News Cast ਨਾਂ ਦੇ Youtube ਚੈਨਲ ‘ਤੇ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿਚ ਇਹੀ ਦੋਨੋਂ ਕੁੜੀਆਂ ਸਨ, ਜਿਹੜੀਆਂ ਅਖਬਾਰ ਵਿਚ ਸਾਨੂੰ ਮਿਲੀਆਂ।
ਹੁਣ ਅਸੀਂ ਦੂਜੀ ਤਸਵੀਰ ਦੀ ਸੱਚਾਈ ਜਾਣਨੀ ਸੀ। ਇਸਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਟੂਲ ਦਾ ਇਸਤੇਮਾਲ ਕੀਤਾ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕਰਨ ਨਾਲ ਸਾਨੂੰ ਕਈ ਵੈੱਬਸਾਈਟਾਂ ‘ਤੇ ਇਹ ਤਸਵੀਰ ਮਿਲੀ। ਪਾਕਿਸਤਾਨ ਦੇ Geo TV ‘ਤੇ ਮੌਜੂਦ ਇੱਕ ਖਬਰ ਤੋਂ ਸਾਨੂੰ ਇਸਦੀ ਸੱਚਾਈ ਦਾ ਪਤਾ ਲੱਗਿਆ। ਖਬਰ ਵਿਚ ਦੱਸਿਆ ਗਿਆ ਕਿ ਲਾਹੌਰ ਅੰਦਰ ਅਸਮਾ ਅਜੀਜ ਅਤੇ ਹਾਜਰ ਨਾਂ ਦੀ ਦੋ ਔਰਤਾਂ ਨਾਲ ਘਰੇਲੂ ਹਿੰਸਾ ਦੀ ਘਟਨਾ ਹੋਈ ਸੀ। ਇਹ ਕੁੱਟਮਾਰ ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨਾਲ ਕੀਤੀ ਸੀ। ਘਟਨਾ ਮਾਰਚ 2019 ਦੀ ਹੈ। ਵਾਇਰਲ ਪੋਸਟ ਵਿਚ ਦੂਜੀ ਤਸਵੀਰ ਇਨ੍ਹਾਂ ਪਾਕਿਸਤਾਨੀ ਔਰਤਾਂ ਵਿਚੋਂ ਦੀ ਹੀ ਇੱਕ ਦੀ ਹੈ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਮੱਧ ਪ੍ਰਦੇਸ਼ ਅੰਦਰ ਪੈਂਦੇ ਨਵੀਂ ਦੁਨੀਆਂ ਦੇ ਔਨਲਾਈਨ ਐਡੀਟਰ ਸੁਧੀਰ ਗੋਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਨ੍ਹਾਂ ਕੁੜੀਆਂ ਦੇ ਸਬੰਧ ਵਿਚ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਉਹ ਚੰਗੇ ਘਰ ਨਾਲ ਸਬੰਧ ਰੱਖਦੀਆਂ ਹਨ।
ਦੋਨਾਂ ਕੁੜੀਆਂ ਨੇ ਸੋਸ਼ਲ ਮੀਡੀਆ ‘ਤੇ ਖੁਦ ਨਾਲ ਜੁੜੀ ਅਫਵਾਹ ਵਾਇਰਲ ਹੋਣ ਦੇ ਬਾਅਦ ਕਾਨੜ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਤਾਜੀ ਦੀ ਤਬੀਅਤ ਖਰਾਬ ਸੀ ਅਤੇ ਉਨ੍ਹਾਂ ਨੇ ਆਸਥਾ ਅੰਦਰ ਰੋਜ਼ਾ ਰੱਖਿਆ ਸੀ, ਇਹ ਬਿਨਾ ਦਬਾਅ ਅੰਦਰ ਰੱਖਿਆ ਗਿਆ ਸੀ।
ਅੰਤ ਵਿਚ ਵਿਸ਼ਵਾਸ ਟੀਮ ਨੇ ਉਸ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ, ਜਿਥੋਂ ਇਹ ਫਰਜ਼ੀ ਪੋਸਟ ਵਾਇਰਲ ਹੋਈ ਸੀ। ਹੀਰਾਲਾਲ ਯਾਦਵ ਨਾਂ ਦੇ ਫੇਸਬੁੱਕ ਅਕਾਊਂਟ ‘ਤੇ ਇੱਕ ਖਾਸ ਵਿਚਾਰਧਾਰਾ ਦੇ ਸਮਰਥਨ ਵਿਚ ਲਗਾਤਾਰ ਪੋਸਟ ਅਪਲੋਡ ਹੁੰਦੀਆਂ ਹਨ। ਅਕਾਊਂਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਯੂਜ਼ਰ ਛੱਤੀਸਗੜ੍ਹ ਦੇ ਭਿਲਾਈ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਜ਼ਰੀ ਸਾਬਤ ਹੁੰਦਾ ਹੈ। ਜਿਹੜੀ ਕੁੜੀ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਹਨ, ਉਹ ਭਾਰਤ ਦੀ ਨਹੀਂ ਹੈ, ਬਲਕਿ ਪਾਕਿਸਤਾਨ ਵਿਚ ਰਹਿਣ ਵਾਲੀ ਘਰੇਲੂ ਔਰਤ ਦੀ ਤਸਵੀਰ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।