ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 2012 ਦੀ ਹੈ, ਜਦੋਂ ਨਿਰਭਯਾ ਮਾਮਲੇ ਤੋਂ ਬਾਅਦ ਅੰਮ੍ਰਿਤਸਰ ‘ਚ ਪ੍ਰਦਰਸ਼ਨ ਹੋਇਆ ਸੀ। ਫੋਟੋ ਦਾ ਬਾਲੀਵੁੱਡ ਦੇ ਬਾਈਕਾਟ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਕੁੜੀ ਬਾਲੀਵੁੱਡ ਦੇ ਬਾਈਕਾਟ ਦਾ ਪਲੇਕਾਰਡ ਫੜੀ ਨਜ਼ਰ ਆ ਰਹੀ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਫੋਟੋ ‘ਚ ਮੌਜੂਦ ਲੜਕੀ ਨੇ ਲੋਕਾਂ ਨੂੰ ਬਾਲੀਵੁੱਡ ਫਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਐਡੀਟੇਡ ਨਿਕਲੀ। ਇਹ ਤਸਵੀਰ 16 ਦਸੰਬਰ 2012 ਨੂੰ ਨਿਰਭਯਾ ਮਾਮਲੇ ਤੋਂ ਬਾਅਦ ਅੰਮ੍ਰਿਤਸਰ, ਪੰਜਾਬ ਵਿੱਚ ਹੋਏ ਪ੍ਰਦਰਸ਼ਨ ਦੀ ਹੈ। ਫੋਟੋ ਦਾ ਬਾਲੀਵੁੱਡ ਦੇ ਬਾਈਕਾਟ ਨਾਲ ਕੋਈ ਸਬੰਧ ਨਹੀਂ ਹੈ। ਐਡੀਟੇਡ ਤਸਵੀਰ ਨੂੰ ਝੂਠੇ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘Shashidhar G Mishra’ ਨੇ 24 ਅਕਤੂਬਰ ਨੂੰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਜਾਗੋ ਹਿੰਦੂ ਜਾਗੋ ਇੱਕਜੁੱਟ ਹੋ ਜਾਓ #bycott_all_bollywood_films”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਇਸ ਦੌਰਾਨ ਕਈ ਥਾਵਾਂ ‘ਤੇ ਵਾਇਰਲ ਤਸਵੀਰ ਅਪਲੋਡ ਮਿਲੀ। ‘ਨਿਊਯਾਰਕ ਡੇਲੀ ਨਿਊਜ਼’ ਦੀ ਵੈੱਬਸਾਈਟ ‘ਤੇ 20 ਦਸੰਬਰ 2012 ਨੂੰ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਫੋਟੋ ਦੇ ਨਾਲ ਦਿੱਤੀ ਜਾਣਕਾਰੀ ਦੇ ਅਨੁਸਾਰ, “20 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਬਲਾਤਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਭਾਰਤੀ ਵਿਦਿਆਰਥੀਆਂ ਨੇ ਪਲੇਕਾਰਡ ਫੜੇ ਹੋਏ।”
ਸਰਚ ਦੌਰਾਨ ‘windsorstar.com’ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ‘ਚ ਵੀ ਵਾਇਰਲ ਤਸਵੀਰ ਮਿਲੀ। 1 ਅਪ੍ਰੈਲ 2013 ਨੂੰ ਪ੍ਰਕਾਸ਼ਿਤ ਖਬਰ ਵਿੱਚ ਫੋਟੋ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਦੌਰਾਨ ਤਖ਼ਤੀਆਂ ਫੜੇ ਹੋਏ ਭਾਰਤੀ ਵਿਦਿਆਰਥੀ। 20 ਦਸੰਬਰ 2012 ਨੂੰ ਦਿੱਲੀ ਵਿੱਚ ਗੈਂਗਰੇਪ ਦੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਫੋਟੋ ਦਾ ਕਰੈਡਿਟ (AFP ਫੋਟੋ/ਨਰਿੰਦਰ ਨਾਨੂ/ਗੈਟੀ ਇਮੇਜ) ਨੂੰ ਦਿੱਤਾ ਗਿਆ ਸੀ। ਇੱਥੇ ਲੜਕੀ ਦੇ ਹੱਥ ਵਿੱਚ ਦਿਖਾਈ ਦੇਣ ਵਾਲੇ ਪੋਸਟਰ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਹੈ: Don’t tell me how to dress! Tell them not to Rape!!
ਫੋਟੋ ਨਾਲ ਸਬੰਧਤ ਹੋਰ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਵੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਸਮੇਂ ਅਸੀਂ ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਨਰਿੰਦਰ ਨਾਨੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। ਤੁਸੀਂ ਉਸ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ‘ਚ ਫੇਸਬੁੱਕ ਯੂਜ਼ਰ Shashidhar G Mishra ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਪਤਾ ਲਗਿਆ ਕਿ ਯੂਜ਼ਰ ਮੁੰਬਈ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 4 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 2012 ਦੀ ਹੈ, ਜਦੋਂ ਨਿਰਭਯਾ ਮਾਮਲੇ ਤੋਂ ਬਾਅਦ ਅੰਮ੍ਰਿਤਸਰ ‘ਚ ਪ੍ਰਦਰਸ਼ਨ ਹੋਇਆ ਸੀ। ਫੋਟੋ ਦਾ ਬਾਲੀਵੁੱਡ ਦੇ ਬਾਈਕਾਟ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।