Fact Check: TIME ਮੈਗਜ਼ੀਨ ਦੇ ਕਵਰ ‘ਤੇ ਛਪੀ ਜੋ ਬਾਈਡੇਨ ਅਤੇ ਕਮਲਾ ਹੈਰਿਸ ਦੀ ਵਾਇਰਲ ਫੋਟੋ ਐਡੀਟੇਡ ਹੈ
ਵਿਸ਼ਵਾਸ ਨਿਊਜ਼ ਨੇ ਟਾਈਮ ਮੈਗਜ਼ੀਨ ਦੀ ਵਾਇਰਲ ਫੋਟੋ ਦੀ ਜਾਂਚ ਕੀਤੀ ਅਤੇ ਪਾਇਆ ਕਿ ਫੋਟੋ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਟਾਈਮ ਮੈਗਜ਼ੀਨ ਦੁਆਰਾ 2020 ਦੇ ਕਵਰ ਇਮੇਜ , ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ‘ਪਰਸਨ ਆਫ ਦਿ ਈਅਰ’ ਦੱਸਿਆ ਗਿਆ ਸੀ, ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Nov 17, 2022 at 02:30 PM
- Updated: Nov 17, 2022 at 03:03 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ‘ਟਾਈਮ’ ਮੈਗਜ਼ੀਨ ਦੇ ਕਵਰ ਪੇਜ ਦੀ ਇੱਕ ਕਥਿਤ ਤਸਵੀਰ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਤਸਵੀਰ ਛਪੀ ਹੈ, ਸਾਂਝੀ ਕੀਤੀ ਜਾ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਈਮ ਮੈਗਜ਼ੀਨ ਨੇ ਜੋ ਬਾਈਡੇਨ ਅਤੇ ਕਮਲਾ ਹੈਰਿਸ ਨੂੰ ‘ਅਮਰੀਕੀ ਸਿਆਸੀ ਇਤਿਹਾਸ ਦੀ ਸਭ ਤੋਂ ਅਲੋਕਪ੍ਰਿਯ ਜੋੜੀ ‘ ਦੱਸਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਪਾਇਆ ਕਿ ਫੋਟੋ ਐਡੀਟੇਡ ਹੈ। ਅਸਲ ਤਸਵੀਰ ਸਾਲ 2020 ਦੇ ਕਵਰ ਪੇਜ ਦੀ ਹੈ, ਜਿਸ ਵਿੱਚ ਜੋ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਟਾਈਮ ਮੈਗਜ਼ੀਨ ਦੁਆਰਾ ਸਾਲ 2020 ਲਈ ‘ਪਰਸਨ ਆਫ ਦਿ ਈਅਰ’ ਦਾ ਖਿਤਾਬ ਦਿੱਤਾ ਗਿਆ ਸੀ। ਤਸਵੀਰ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Margaret Twin ਨੇ 13 ਨਵੰਬਰ ਨੂੰ ਵਾਇਰਲ ਤਸਵੀਰ ਸ਼ੇਅਰ ਕੀਤੀ ਹੈ। ਵਾਇਰਲ ਪੋਸਟ ‘ਚ ਜੋ ਬਾਈਡੇਨ ਅਤੇ ਕਮਲਾ ਹੈਰਿਸ ਦੀ ਤਸਵੀਰ ਦੇ ਨਾਲ ਲਿਖਿਆ ਹੋਇਆ ਹੈ, ,’“The most unpopular duo in US Political history”. ਤਸਵੀਰ ਨੂੰ ਅਕਤੂਬਰ 2022 ਦਾ ਦੱਸਿਆ ਗਿਆ ਹੈ।
ਫੇਸਬੁੱਕ ‘ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਮ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਕੁਝ ਕੀਵਰਡਸ ਰਾਹੀਂ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਸੰਬੰਧਿਤ ਕੋਈ ਖ਼ਬਰ ਨਹੀਂ ਮਿਲੀ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਟਾਈਮ ਮੈਗਜ਼ੀਨ ਦੀ ਅਧਿਕਾਰਿਤ ਵੈੱਬਸਾਈਟ ‘ਤੇ ਪਹੁੰਚੇ ਅਤੇ ਟਾਈਮ ਮੈਗਜ਼ੀਨ ਦੇ ਅਕਤੂਬਰ 2022 ਦੇ ਕਵਰ ਪੇਜ ਨੂੰ ਖੰਗਾਲਣਾ ਸ਼ੁਰੂ ਕੀਤਾ। ਅਸੀਂ ਟਾਈਮ ਮੈਗਜ਼ੀਨ ਦੀ ਵੈੱਬਸਾਈਟ ‘ਤੇ ਜਨਵਰੀ 2022 ਤੋਂ ਨਵੰਬਰ 2022 ਤੱਕ ਦੇ ਸਾਰੇ ਕਵਰ ਪੇਜਾਂ ਨੂੰ ਦੇਖਿਆ। ਅਜਿਹਾ ਕਿਤੇ ਵੀ ਨਹੀਂ ਲਿਖਿਆ ਸੀ।
ਅਸੀਂ ਟਾਈਮ ਮੈਗਜ਼ੀਨ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਜਾਂਚ ਕੀਤੀ। ਇੱਥੇ ਵੀ ਵਾਇਰਲ ਤਸਵੀਰ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਅਸਲੀ ਤਸਵੀਰ 2020 ਵਿੱਚ ਟਾਈਮ ਮੈਗਜ਼ੀਨ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਮਿਲੀ। ਇੱਥੇ ਤਸਵੀਰ ਦੇ ਨਾਲ ‘ਪਰਸਨ ਆਫ ਦਿ ਈਅਰ’ ਲਿਖਿਆ ਹੋਇਆ ਸੀ।
ਵਾਇਰਲ ਪੋਸਟ ਨਾਲ ਜੁੜੀਆਂ ਖ਼ਬਰਾਂ ਕਈ ਨਿਊਜ਼ ਵੈੱਬਸਾਈਟਾਂ ‘ਤੇ ਪੜ੍ਹੀਆ ਜਾ ਸਕਦੀਆਂ ਹਨ। bootheglobalperspectives.com ਦੀ ਵੈੱਬਸਾਈਟ ‘ਤੇ 11 ਦਸੰਬਰ 2020 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇੱਥੇ ਖ਼ਬਰ ਪੜ੍ਹੋ।
ਅਸੀਂ ਪੂਰੀ ਪੁਸ਼ਟੀ ਦੇ ਲਈ ਮੇਲ ਰਾਹੀਂ ਟਾਈਮ ਮੈਗਜ਼ੀਨ ਨਾਲ ਸੰਪਰਕ ਕੀਤਾ। ਮੇਲ ਦਾ ਜਵਾਬ ਦਿੰਦੇ ਹੋਏ, ਮੈਗਜ਼ੀਨ ਦੀ ਬੁਲਾਰੇ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਫੋਟੋ ਟਾਈਮ ਮੈਗਜ਼ੀਨ ਦੁਆਰਾ ਪ੍ਰਕਾਸ਼ਿਤ ਨਹੀਂ ਕੀਤੀ ਗਈ। ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਉਸ ਪ੍ਰੋਫਾਈਲ ਦੀ ਪਿਛੋਕੜ ਦੀ ਜਾਂਚ ਕੀਤੀ ਜਿਸਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਨੇ ਆਪਣੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਟਾਈਮ ਮੈਗਜ਼ੀਨ ਦੀ ਵਾਇਰਲ ਫੋਟੋ ਦੀ ਜਾਂਚ ਕੀਤੀ ਅਤੇ ਪਾਇਆ ਕਿ ਫੋਟੋ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਟਾਈਮ ਮੈਗਜ਼ੀਨ ਦੁਆਰਾ 2020 ਦੇ ਕਵਰ ਇਮੇਜ , ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ‘ਪਰਸਨ ਆਫ ਦਿ ਈਅਰ’ ਦੱਸਿਆ ਗਿਆ ਸੀ, ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਟਾਈਮ ਮੈਗਜ਼ੀਨ ਨੇ ਜੋ ਬਾਈਡੇਨ ਅਤੇ ਕਮਲਾ ਹੈਰਿਸ ਨੂੰ 'ਅਮਰੀਕੀ ਸਿਆਸੀ ਇਤਿਹਾਸ ਦਾ ਸਭ ਤੋਂ ਅਲੋਕਪ੍ਰਿਯ ਜੋੜੀ ' ਦੱਸਿਆ ਹੈ।
- Claimed By : Margaret Twin
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...