Fact Check: ਵਿਰਾਟ ਕੋਹਲੀ ਦੇ ਨਾਂ ‘ਤੇ ਵਾਇਰਲ ਹੋ ਰਿਹਾ ਹੈ ਫਰਜ਼ੀ ਪੋਸਟ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਇੰਟਰਨੈੱਟ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਕੁੱਝ ਲੋਕ ਹਰੇ ਰੰਗਾ ਬੈਨਰ ਫੜੇ ਹੋਏ ਹਨ। ਇਸਦੇ ਉੱਤੇ ਲਿਖਿਆ ਹੋਇਆ ਹੈ “ਸਾਨੂੰ ਕਸ਼ਮੀਰ ਨਹੀਂ ਚਾਹੀਦਾ। ਵਿਰਾਟ ਕੋਹਲੀ ਦੇ ਦਵੋ ਸਾਨੂੰ।” ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਬੈਨਰ ਫੋਟੋਸ਼ਾਪਡ ਸਾਬਤ ਹੋਇਆ ਹੈ। ਅਸਲੀ ਬੈਨਰ ਕਸ਼ਮੀਰ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਕਈ ਸੋਸ਼ਲ ਮੀਡੀਆ ਯੂਜ਼ਰ ਇੱਕ ਬੈਨਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਨੇ ਕਿ ਪਾਕਿਸਤਾਨ ਵਿਚ ਲੋਕ ਮੰਗ ਕਰ ਰਹੇ ਹਨ: We Don’t Want Kashmir. Give Us Virat Kohli.

ਇਸ ਫਰਜ਼ੀ ਬੈਨਰ ਨੂੰ ਜੀਵਨ ਸਿੰਘ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ 18 ਜੂਨ 2019 ਨੂੰ ਅਪਲੋਡ ਕੀਤਾ। ਇਸਨੂੰ ਹੁਣ ਤੱਕ 600 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ, ਜਦਕਿ 470 ਲੋਕ ਇਸ ਪੋਸਟ ‘ਤੇ ਕਮੈਂਟ ਕਰ ਚੁਕੇ ਹਨ। ਇਹ ਫਰਜ਼ੀ ਬੈਨਰ ਫੇਸਬੁੱਕ ਦੇ ਅਲਾਵਾ ਦੂਜੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਵਾਇਰਲ ਹੋ ਰਹੇ ਹੈ।

ਪੜਤਾਲ

ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਸਰਚ ਦਾ ਸਹਾਰਾ ਲਿਆ। ਵਾਇਰਲ ਤਸਵੀਰ ਨੂੰ ਜੱਦ ਅਸੀਂ ਗੂਗਲ ਰੀਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਨੂੰ ਇਹ ਫਰਜ਼ੀ ਤਸਵੀਰ ਗੂਗਲ ‘ਤੇ ਕਈ ਪੇਜਾਂ
‘ਤੇ ਮਿਲੀ।

ਹਰ ਪੇਜ ਨੂੰ ਸਕੈਨ ਕਰਨ ਦੇ ਬਾਅਦ ਸਾਨੂੰ ਅਸਲੀ ਤਸਵੀਰ India Today ਦੀ ਵੈੱਬਸਾਈਟ ‘ਤੇ ਮਿਲੀ। 8 ਅਗਸਤ 2016 ਨੂੰ ਅਪਲੋਡ ਕੀਤੇ ਗਏ ਇੱਕ ਲੇਖ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵਿਚ ਸਾਫ ਤੌਰ ‘ਤੇ ਲਿਖਿਆ ਹੋਇਆ ਹੈ We Want Azaadi.

ਤਸਵੀਰ ਦੇ ਖੱਬੇ ਵਿਚ ਨੀਲੇ ਰੰਗ ਦੀ ਟੀ-ਸ਼ਰਟ ਵਿਚ ਖੜੇ ਵਿਅਕਤੀ ਨੂੰ ਵਿਰਾਟ ਕੋਹਲੀ ਦੇ ਨਾਂ ‘ਤੇ ਵਾਇਰਲ ਹੋ ਰਹੀ ਫਰਜ਼ੀ ਤਸਵੀਰ ਵਿਚ ਵੀ ਵੇਖਿਆ ਜਾ ਸਕਦਾ ਹੈ। ਇਸਦੇ ਅਲਾਵਾ ਹੋਰ ਵਿਅਕਤੀਆਂ ਨੂੰ ਵੀ ਅਸਲੀ ਅਤੇ ਫਰਜ਼ੀ ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ।

ਇਸਦੇ ਬਾਅਦ ਅਸੀਂ ਜੰਮੂ ਵਿਚ ਮੌਜੂਦ ਦੈਨਿਕ ਜਾਗਰਣ ਦੇ ਸੰਵਾਦਾਤਾ ਰਾਹੁਲ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਤਸਵੀਰ ਦੀ ਸੱਚਾਈ ਨੂੰ ਸਾਹਮਣੇ ਲਾਉਂਦੇ ਹੋਏ ਸਾਨੂੰ ਦੱਸਿਆ ਕਿ ਵਿਰਾਟ ਕੋਹਲੀ ਦੇ ਨਾਂ ‘ਤੇ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਪਾਕਿਸਤਾਨ ਦੀ ਸੀਮਾ ਨਾਲ ਲੱਗੇ ਕਈ ਕਸ਼ਮੀਰ ਦੇ ਜਿਲਿਆਂ ਵਿਚ ‘ਆਜ਼ਾਦੀ’ ਮੰਗਦੇ ਹੋਏ ਲੋਕਾਂ ਦੀ ਤਸਵੀਰ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਕਿਸੇ ਅਸਲੀ ਤਸਵੀਰ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

ਅੰਤ ਵਿਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਜੀਵਨ ਸਿੰਘ ਨਾਂ ਦੇ ਫੇਸਬੁੱਕ ਯੂਜ਼ਰ ਦੀ ਪ੍ਰੋਫ਼ਾਈਲ ਨੂੰ ਸਕੈਨ ਕੀਤਾ। ਸਾਨੂੰ ਪਤਾ ਚਲਿਆ ਕਿ ਜੀਵਨ ਸਿੰਘ ਮੱਧ ਪ੍ਰਦੇਸ਼ ਦੇ ਰਤਲਾਮ ਜਿਲੇ ਦੇ ਜਾਵਰਾ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਸਾਬਤ ਹੁੰਦਾ ਹੈ ਕਿ ਵਿਰਾਟ ਕੋਹਲੀ ਨੂੰ ਮੰਗਣ ਵਾਲਾ ਵਾਇਰਲ ਪੋਸਟ ਫਰਜ਼ੀ ਹੈ। ਅਸਲੀ ਤਸਵੀਰ ਵਿਚ ਲੋਕ ਵਿਰਾਟ ਕੋਹਲੀ ਨੂੰ ਨਹੀਂ, ਬਲਕਿ ਆਜ਼ਾਦੀ ਮੰਗ ਰਹੇ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts