ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦਿਨਾਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਮਹਿਲਾ ਅਤੇ ਇਕ ਆਦਮੀ ਨਜ਼ਰ ਆ ਰਹੇ ਹਨ। ਕੁੱਝ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਕਿਸੇ ਸਾਧਵੀ ਅਤੇ ਦੁਰਗਾ ਵਾਹਿਨੀ ਦੇ ਪ੍ਰਮੁੱਖ ਦੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਵਾਇਰਲ ਹੋ ਰਹੀ ਤਸਵੀਰ ਕ੍ਰਾਈਮ ਸਟੋਰੀਜ਼ ਦੇ 13ਵੇਂ ਐਪੀਸੋਡ ‘ਅੰਧਵਿਸ਼ਵਾਸ’ ਤੋਂ ਲਿੱਤੀ ਗਈ ਹੈ। ਤਸਵੀਰ ਵਿਚ ਦਿੱਸ ਰਹੇ ਮਹਿਲਾ ਅਤੇ ਆਦਮੀ ਕੋਈ ਸਾਧਵੀ ਅਤੇ ਵਾਹਿਨੀ ਅਤੇ ਪ੍ਰਮੁੱਖ ਨਹੀਂ, ਸਗੋਂ TV ਕਲਾਕਾਰ ਹਨ। Youtube ‘ਤੇ ‘ਅੰਧਵਿਸ਼ਵਾਸ’ ਨਾਂ ਦਾ ਐਪੀਸੋਡ 29 ਜੂਨ 2018 ਨੂੰ ਅਪਲੋਡ ਕੀਤਾ ਗਿਆ ਸੀ।
ਮਮਤਾ ਸਚਦੇਵਾ ਨਾਂ ਦੀ ਫੇਸਬੁੱਕ ਯੂਜ਼ਰ ਨੇ ਤਿੰਨ ਤਸਵੀਰਾਂ ਦਾ ਇੱਕ ਕੋਲਾਜ 19 ਜੂਨ ਨੂੰ ਅਪਲੋਡ ਕਰਦੇ ਹੋਏ ਲਿਖਿਆ : ”ਸਾਧਵੀ ਤੋਂ ਗਿਆਨ ਲੈਂਦੇ ਹੋਏ ਦੁਰਗਾ ਵਾਹਿਨੀ ਪ੍ਰਮੁੱਖ।”
ਇਸ ਪੋਸਟ ਨੂੰ ਪਿਛਲੇ ਕੁੱਝ ਦਿਨਾਂ ਤੋਂ ਵੱਖ-ਵੱਖ ਯੂਜ਼ਰ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਤਸਵੀਰਾਂ ਵੇਖਦੇ ਹੀ ਪਤਾ ਚਲ ਗਿਆ ਸੀ ਕਿ ਕਿਸੇ ਵੀਡੀਓ ਤੋਂ ਤਸਵੀਰਾਂ ਕ੍ਰੋਪ ਕੀਤੀਆਂ ਗਈਆਂ ਹਨ। ਇਸਦੇ ਬਾਅਦ ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ‘ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਕਈ ਯੂਜ਼ਰ ਨੇ ਕਮੈਂਟ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਕਿਸੇ ਸੀਰੀਅਲ ਦਾ ਸੀਨ ਹੈ।
ਇਸਦੇ ਬਾਅਦ ਅਸੀਂ ਤਸਵੀਰਾਂ ਨੂੰ ਗੂਗਲ ਰੀਵਰਸ ਇਮੇਜ ਵਿਚ ਸਰਚ ਕਰਨਾ ਸ਼ੁਰੂ ਕੀਤਾ। ਕਈ ਪੇਜਾਂ ਨੂੰ ਸਕੈਨ ਕਰਨ ਤੋਂ ਬਾਅਦ ਅਤੇ ਵੱਖ-ਵੱਖ ਕੀ-ਵਰਡ ਨਾਲ ਸਰਚ ਕਰਨ ਤੋਂ ਬਾਅਦ ਸਾਡੇ ਹੱਥ ਇੱਕ ਵੀਡੀਓ ਲੱਗਿਆ। Youtube ਦੇ Ultra Bollywood ਨਾਂ ਦੇ ਚੈਨਲ ‘ਤੇ 29 ਜੂਨ 2018 ਨੂੰ ਅਪਲੋਡ ਕ੍ਰਾਈਮ ਸਟੋਰੀਜ਼ ਦੇ 13ਵੇਂ ਐਪੀਸੋਡ ‘ਅੰਧਵਿਸ਼ਵਾਸ’ ਵਿਚ ਸਾਨੂੰ ਓਹੀ ਸੀਨ ਮਿਲ ਗਿਆ, ਜਿਹੜਾ ਵਾਇਰਲ ਪੋਸਟ ਵਿਚ ਸੀ। ਵੀਡੀਓ ਦੇ 7ਵੇਂ ਮਿੰਟ ਤੋਂ ਲੈ ਕੇ 8ਵੇਂ ਮਿੰਟ ਤੱਕ ਦੇ ਸੀਨ ਵਿਚਕਾਰੋਂ ਤਸਵੀਰਾਂ ਕ੍ਰੋਪ ਕੀਤੀਆਂ ਗਈਆਂ ਹਨ। ਇਸ ਵੀਡੀਓ ਨੂੰ ਹੁਣ ਤੱਕ 2.71 ਕਰੋੜ ਵਾਰ ਵੇਖਿਆ ਜਾ ਚੁਕਿਆ ਹੈ।
ਹੁਣ ਅਸੀਂ RSS ਦੇ ਦਿੱਲੀ ਦੇ ਪ੍ਰਾਂਤ ਪ੍ਰਮੁੱਖ ਰਾਜੀਵ ਤੁਲੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਹਿੰਦੂਆਂ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੇ ਪੋਸਟਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਸੱਚਾਈ ਤੱਕ ਪੁੱਜਣ ਦੇ ਬਾਅਦ ਅਸੀਂ ਵਾਇਰਲ ਪੋਸਟ ਕਰਨ ਵਾਲੀ ਫੇਸਬੁੱਕ ਯੂਜ਼ਰ ਮਮਤਾ ਸਚਦੇਵਾ ਦੇ ਪ੍ਰੋਫਾਈਲ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚੱਲਿਆ ਕਿ ਮਮਤਾ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਹੈ। ਇਨ੍ਹਾਂ ਨੂੰ 3616 ਲੋਕ ਫਾਲੋ ਕਰਦੇ ਹਨ। ਇਨ੍ਹਾਂ ਦੀ ਪ੍ਰੋਫ਼ਾਈਲ ਅਨੁਸਾਰ, ਇਹ ਇੱਕ ਰਾਜਨੀਤਕ ਪਾਰਟੀ ਨਾਲ ਜੁੜੀ ਹੋਈ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚੱਲਿਆ ਕਿ ਵਾਇਰਲ ਹੋ ਰਹੀ ਤਸਵੀਰਾਂ ਸਾਧਵੀ ਅਤੇ ‘ਹਿੰਦੂ ਵਾਹਿਨੀ’ ਸੰਗਠਨ ਦੇ ਪ੍ਰਮੁੱਖ ਦੀਆਂ ਨਹੀਂ ਹਨ। ਵਾਇਰਲ ਹੋ ਰਹੀ ਤਸਵੀਰ ਕ੍ਰਾਈਮ ਸਟੋਰੀਜ਼ ਦੇ 13ਵੇਂ ਐਪੀਸੋਡ ‘ਅੰਧਵਿਸ਼ਵਾਸ’ ਤੋਂ ਲਿੱਤੀ ਗਈ ਹੈ। ਇਸ ਤਸਵੀਰ ਵਿਚ ਦਿੱਸ ਰਹੇ ਲੋਕ TV ਕਲਾਕਾਰ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।