Fact Check: ਦਿੱਲੀ ਦੇ ਬਜਾਰ ਦਾ ਨਹੀਂ, ਪਾਕਿਸਤਾਨ ਦੇ ਫੈਸਲਾਬਾਦ ਦਾ ਹੈ ਇਹ ਵਾਇਰਲ ਵੀਡੀਓ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕੁਝ ਯੂਜ਼ਰ ਪਾਕਿਸਤਾਨ ਦੇ ਵੀਡੀਓ ਨੂੰ ਦਿੱਲੀ ਦੇ ਨਾਂ ਤੋਂ ਫੈਲਾ ਰਹੇ ਹਨ। ਵਾਇਰਲ ਪੋਸਟ ਫਰਜ਼ੀ ਸਾਬਤ ਹੋਈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਲੋਕਡਾਊਨ ਵਿਚਕਾਰ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਭੀੜ ਨੂੰ ਬਜਾਰ ਵਿਚ ਸ਼ੋਪਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਇਸਨੂੰ ਦਿੱਲੀ ਦਾ ਦੱਸ ਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਨਿਕਲੀ। ਅਸਲ ਵਿਚ ਇਹ ਵਾਇਰਲ ਵੀਡੀਓ ਪਾਕਿਸਤਾਨ ਦੇ ਫੈਸਲਾਬਾਦ ਦੇ ਬਜਾਰ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Ravi Agrawal ਨੇ 21 ਮਈ ਨੂੰ ਪਾਕਿਸਤਾਨ ਦੇ ਵੀਡੀਊ ਨੂੰ ਅਪਲੋਡ ਕਰਦੇ ਹੋਏ ਲਿਖਿਆ : जामा मस्जिद मार्केट का यह हाल है आज का

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਬਤੋਂ ਪੁਰਾਣਾ ਵੀਡੀਓ ਸਾਨੂੰ ALL ROUNDER ਨਾਂ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ ਫੈਸਲਾਬਾਦ ਦੇ ਨਿਊ ਅਨਾਰਕਲੀ ਵਿਚ 18 ਮਈ ਦਾ ਤਾਜ਼ਾ ਮੰਜ਼ਰ। ਵੀਡੀਓ ਨੂੰ 18 ਮਈ ਨੂੰ ਹੀ ਅਪਲੋਡ ਕੀਤਾ ਗਿਆ ਸੀ।

https://www.youtube.com/watch?v=utwbwbhP5r0&feature=emb_title

ਪੜਤਾਲ ਦੌਰਾਨ ਦਿੱਲੀ ਦੇ ਨਾਂ ਤੋਂ ਵਾਇਰਲ ਵੀਡੀਓ ਸਾਨੂੰ Humans of Faisalabad ‘ਤੇ ਵੀ ਮਿਲਿਆ। ਵੀਡੀਓ ਨੂੰ 18 ਮਈ ਦਾ ਫੈਸਲਾਬਾਦ ਦੇ ਅਨਾਰਕਲੀ ਬਜਾਰ ਦਾ ਦੱਸਿਆ ਗਿਆ। ਪੂਰਾ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ।

ਵੀਡੀਓ ਵਿਚ ਸਾਨੂੰ ਇੱਕ ਦੁਕਾਨ ਦਾ ਬੋਰਡ ਉਰਦੂ ਵਿਚ ਲਿਖਿਆ ਨਜ਼ਰ ਆਇਆ। ਇਸਦੇ ਹਿੰਦੀ ਅਨੁਵਾਦ ਤੋਂ ਸਾਨੂੰ ਪਤਾ ਚਲਿਆ ਕਿ ਬੋਰਡ ‘ਤੇ ਏਨੀ ਸ਼ੂਜ਼ ਲਿਖਿਆ ਹੋਇਆ ਹੈ। ਇਸਦੇ ਬਾਅਦ ਅਸੀਂ ਗੂਗਲ ਵਿਚ Aini Shoes ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਪਤਾ ਚਲਿਆ ਕਿ ਪਾਕਿਸਤਾਨ ਦੇ ਫੈਸਲਾਬਾਦ ਦੇ ਅਨਾਰਕਲੀ ਬਜਾਰ ਵਿਚ ਇਸ ਨਾਂ ਦੀ ਇੱਕ ਦੁਕਾਨ ਹੈ।

ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਸੈਂਟ੍ਰਲ ਦਿੱਲੀ ਦੇ ਡੀਸੀਪੀ ਸੰਜੈ ਭਾਟੀਆ ਨੇ ਦੱਸਿਆ ਕਿ ਵਾਇਰਲ ਵੀਡੀਓ ਸਾਡੇ ਇਥੇ ਦਾ ਨਹੀਂ ਹੈ।

ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋ ਦੀ ਹੀ ਇੱਕ ਹੈ Ravi Agrawal ਨਾਂ ਦਾ ਫੇਸਬੁੱਕ ਯੂਜ਼ਰ। ਪ੍ਰੋਫ਼ਾਈਲ ਵਿਚ ਦੱਸੀ ਜਾਣਕਾਰੀ ਅਨੁਸਾਰ ਯੂਜ਼ਰ ਹੈਦਰਾਬਾਦ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕੁਝ ਯੂਜ਼ਰ ਪਾਕਿਸਤਾਨ ਦੇ ਵੀਡੀਓ ਨੂੰ ਦਿੱਲੀ ਦੇ ਨਾਂ ਤੋਂ ਫੈਲਾ ਰਹੇ ਹਨ। ਵਾਇਰਲ ਪੋਸਟ ਫਰਜ਼ੀ ਸਾਬਤ ਹੋਈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts