ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਉਨ੍ਹਾਂ ਦਾ ਇਕ ਟਵੀਟ ਵਾਇਰਲ ਹੋ ਰਿਹਾ ਹੈ। ਸ਼ਨੀਵਾਰ ਨੂੰ ਸਿੱਧੂ ਦੇ ਨਾਮ ਨਾਲ ਬਣੇ ਇਕ ਅਕਾਊਂਟ ਤੋਂ ਕੀਤੇ ਗਏ ਇਸ ਟਵੀਟ ਵਿਚ ‘ਸਿੱਧੂ’ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸੈਨਾ ਮੁਖੀ ਜਨਰਲ ਬਾਜਵਾ ਨੂੰ ਕਰਤਾਰਪੁਰ ਕਾਰੀਡੋਰ ਖੋਲਣ ਦੇ ਲਈ ਧੰਨਵਾਦ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਪਾਕਿਸਤਾਨ ਉਨ੍ਹਾਂ ਦਾ ਦੂਸਰਾ ਘਰ ਹੈ। ਅਸਲ ਵਿਚ ਇਹ ਅਕਾਊਂਟ ਸਿੱਧੂ ਦਾ ਨਹੀਂ, ਬਲਕਿ ਇਕ ਪੈਰੋਡੀ ਅਕਾਊਂਟ ਹੈ।
ਅੱਜ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਵੀ ਇਸ ਫਰਜ਼ੀ ਅਕਾਊਂਟ ਰਾਹੀਂ ਕੀਤੇ ਗਏ ਟਵੀਟ ਨੂੰ ਰੀਟਵੀਟ ਕੀਤਾ।
ਮਸ਼ਹੂਰ ਹਸਤੀਆਂ ਅਤੇ ਰਾਜਨੇਤਾਵਾਂ ਦੇ ਪੈਰੋਡੀ ਖਾਤੇ ਹੋਣਾ ਇਕ ਆਮ ਗੱਲ ਹੈ। ਜ਼ਿਆਦਾਤਰ ਉਨ੍ਹਾਂ ਪੈਰੋਡੀ ਜਾਂ ਨਕਲੀ ਖਾਤਿਆਂ ਨੂੰ ਪਹਿਚਾਨਣਾ ਆਸਾਨ ਹੁੰਦਾ ਹੈ। ਹਾਲਾਂਕਿ, ਕਈ ਵਾਰ ਇਹ ਖਾਤੇ ਅਸਲੀ ਹੀ ਲੱਗਦੇ ਹਨ ਅਤੇ ਲੋਕਾਂ ਨੂੰ ਧੋਖਾ ਹੋ ਜਾਂਦਾ ਹੈ। ਅਜਿਹੇ ਵਿਚ ਸਭ ਤੋਂ ਪਹਿਲੇ ਦੇਖਣਾ ਚਾਹੀਦਾ ਕਿ ਕੀ ਇਹ ਅਕਾਊਂਟ ਵੈਰੀਫਾਈਡ ਹਨ ਜਾਂ ਨਹੀਂ। ਸਾਰੇ ਮਸ਼ਹੂਰ ਹਸਤੀਆਂ ਦਾ ਅਕਾਊਂਟ ਜ਼ਿਆਦਾਤਰ ਵੈਰੀਫਾਈਡ ਹੁੰਦਾ ਹੈ। ਅਕਾਊਂਟ ਵੈਰੀਫਾਈ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣਾ ਬਹੁਤ ਆਸਾਨ ਹੈ। ਖਾਤਾਧਾਰਕ ਦੇ ਨਾਮ ਦੇ ਨਾਲ ਜੇਕਰ ਨੀਲੇ ਰੰਗ ਦਾ ਟਿਕ ਮਾਰਕ ਲੱਗਿਆ ਹੈ ਤਾਂ ਅਕਾਊਂਟ ਵੈਰੀਫਾਈਡ ਹੈ ਅਤੇ ਜੇਕਰ ਨਹੀਂ ਲੱਗਿਆ ਹੈ ਤਾਂ ਅਕਾਊਂਟ ਵੈਰੀਫਾਈਡ ਨਹੀਂ ਹੈ।
@Navjot_s_si ਨਾਮ ਤੋਂ ਬਣੇ ਇਸ ਖਾਤੇ ਦੇ ਅੱਗੇ ਕੋਈ ਨੀਲਾ ਟਿਕ ਮਾਰਕ ਨਹੀਂ ਹੈ ਭਾਵ ਕਿ ਇਹ ਅਕਾਊਂਟ ਵੈਰੀਫਾਈਡ ਨਹੀਂ ਹੈ। ਅਸੀਂ ਇਸ ਅਕਾਊਂਟ ਨੂੰ ਖੋਲਿਆ ਅਤੇ ਪ੍ਰੋਫਾਈਲ ਵਿਚ ਜਾ ਕੇ ਸਾਨੂੰ ਪਤਾ ਲੱਗਿਆ ਕਿ ਇਹ ਅਕਾਊਂਟ ਅਕਤੂਬਰ 2018 ਵਿਚ ਹੀ ਬਣਾਇਆ ਗਿਆ ਹੈ। ਇਸ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਖਾਤਾ ਜ਼ਰੂਰ ਨਕਲੀ ਹੈ। ਅਸੀਂ ਇਸ ਦੇ ਬਾਅਦ ਨਵਜੋਤ ਸਿੰਘ ਸਿੱਧੂ ਦਾ ਅਸਲੀ ਟਵਿੱਟਰ ਅਕਾਊਂਟ ਲੱਭਿਆ। ਸਿੱਧੂ ਦਾ ਅਸਲੀ ਅਕਾਊਂਟ ਵੈਰੀਫਾਈਡ ਹੈ ਅਤੇ 2013 ਵਿਚ ਬਣਾਇਆ ਗਿਆ ਸੀ। ਉਨ੍ਹਾਂ ਦਾ ਅਸਲੀ ਟਵਿੱਟਰ ਹੈਂਡਲ ਹੈ @sherryontopp.
ਸਿੱਧੂ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਅਸਲ ਵਿਚ ਟਵੀਟ ਕੀਤਾ ਸੀ- ”ਮੈਂ ਪਾਕਿਸਤਾਨ ਦੇ ਲਈ ਰਵਾਨਾ ਹੋ ਰਿਹਾ ਹਾਂ। ਮੈਂ ਇਮਰਾਨ ਖਾਨ ਨੂੰ ਮਿਲਣ ਦੇ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਇਮਰਾਨ ਖਾਨ ਨੇ ਮੈਨੂੰ ਸਦਿਆ।
ਪੂਰਾ ਸੱਚ ਜਾਣੋ.. . . ਸਭ ਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।