Fact Check: ਕਸ਼ਮੀਰ ‘ਚ ਔਰਤਾਂ ਦੇ ਵਿਰੋਧ ਪ੍ਰਦਰਸ਼ਨ ਦਾ ਪੁਰਾਣਾ ਵੀਡੀਓ ਹਾਲ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹੱਟਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਸ਼ਮੀਰੀ ਔਰਤਾਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਸ਼ਮੀਰ ਦੀਆਂ ਸੜਕਾਂ ‘ਤੇ ਆ ਗਈਆਂ ਹਨ ਅਤੇ ਮੀਡੀਆ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਨਹੀਂ ਦਿਖਾ ਰਿਹਾ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਵੀਡੀਓ ਭੜਕਾਉਣ ਵਾਲਾ ਸਾਬਤ ਹੁੰਦਾ ਹੈ। ਕਸ਼ਮੀਰ ‘ਚ ਹੋਏ ਵਿਰੋਧ ਪ੍ਰਦਰਸ਼ਨ ਦਾ ਇਹ ਵੀਡੀਓ ਪੁਰਾਣਾ ਹੈ, ਜੋ ਇੱਕ ਵਾਰੀ ਫੇਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਸ਼ੇਅਰ ਕੀਤੇ ਗਏ ਇਸ ਪੋਸਟ ਅੰਦਰ ਲਿਖਿਆ ਹੋਇਆ ਹੈ, ”ਹਜ਼ਾਰਾਂ ਕਸ਼ਮੀਰੀ ਬੀਬੀਆ (ਭਾਰਤੀ ਕਬਜ਼ੇ ਵਾਲੇ ਕਸ਼ਮੀਰ )ਗਲੀਆ ਵਿੱਚ ਆ ਗਈ ਨੇ ਅਜ਼ਾਦੀ ਅਜ਼ਾਦੀ ਕਰਦੀਆਂ ਹੋਈਆ ।ਕੋਈ ਵਿਕਾਊ ਮੀਡੀਆ ਨਹੀ ਵਿਖਾਵਗੇ ਕਿਸੇ ਕਸ਼ਮੀਰੀ ਮੁੰਡੇ ਨੇ ਅੱਗੇ ਤੋ ਅੱਗੇ ਭੇਜੀ । ਇਸ ਨੂੰ ਵੱਧ ਤੋ ਵੱਧ ਸਾਂਝਾ ਕਰੋ । ਗੁਲਾਮੀ ਗੱਲੋਂ ਲਾਹੁਣ ਲਈ ਦਿਲ ਵਿੱਚੋਂ ਡਰ ਕੱਢਣਾ ਪੈਦਾ ਅਜ਼ਾਦੀ ਲੈਣ ਦੀ ਬਰਾਬਰੀ ਤੇ ਕੀਮਤ ਨਹੀਂ ਹੁੰਦੀ ।।”

ਪੜਤਾਲ ਕੀਤੇ ਜਾਣ ਤੱਕ ਇਸ ਵੀਡੀਓ ਨੂੰ 2000 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਸੀ।

ਪੜਤਾਲ

ਭਾਰਤੀ ਸੰਸਦ ਦੁਆਰਾ ਆਰਟੀਕਲ 370 ਨੂੰ ਹਟਾਏ ਜਾਣ ਦੇ ਬਾਅਦ ਇਹ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨਾਲ ਇਸਦੇ ਹਾਲ ਦੇ ਹੋਣ ਦਾ ਭ੍ਰਮ ਹੋ ਰਿਹਾ ਹੈ। Invid ਦੇ ਜਰੀਏ ਮਿਲੇ ਫ਼੍ਰੇਮਸ ਨੂੰ ਜਦੋਂ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇੱਕ ਫੇਸਬੁੱਕ ਪ੍ਰੋਫ਼ਾਈਲ ‘Documenting Oppression Against Muslims – DOAM’ ਮਿਲਿਆ, ਜਿਥੇ ਇਸ ਵੀਡੀਓ ਨੂੰ ਕਰੀਬ 8 ਮਹੀਨੇ ਪਹਿਲਾਂ ਮਤਲਬ 11 ਦਸੰਬਰ 2018 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਕਸ਼ਮੀਰ ਦੀ ਆਜ਼ਾਦੀ ਦੇ ਸਮਰਥਨ ਵਿਚ ਕਸ਼ਮੀਰੀ ਔਰਤਾਂ ਦੀ ਰੈਲੀ।’

https://www.facebook.com/903232819883333/videos/1199327283611067/?t=0

ਇਸਦੇ ਬਾਅਦ ਸਾਨੂੰ ਇਸੇ ਤਾਰੀਖ ਦੇ ਕੋਲ 2 Youtube ਵੀਡੀਓ ਵੀ ਮਿਲੇ। ਇੱਕ Youtube ਵੀਡੀਓ 12 ਦਸੰਬਰ 2018 ਨੂੰ ਸ਼ੇਅਰ ਕੀਤਾ ਗਿਆ ਹੈ। ”PMLN Videos” ਨਾਂ ਦੇ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਮੇਰਾ ਕਸ਼ਮੀਰ, ਹੈ ਹਕ ਸਾਡਾ ਆਜ਼ਾਦੀ।’

https://youtu.be/hxH0UNvdzbQ

ਵੀਡੀਓ ਦੇ ਡਿਸਕ੍ਰਿਪਸ਼ਨ ਅੰਦਰ ਉਰਦੂ ਵਿਚ ਲਿਖਿਆ ਹੈ, ‘ਅੰਨੀ ਦੁਨੀਆ ਨੂੰ ਇੱਤੀਲਾ ਹੋਇਆ, ਲਾ ਉਹ ਨਜ਼ਰ ਨਹੀਂ ਆਉਂਦਾ…ਦੋਸਤੋਂ ਕਸ਼ਮੀਰ ਵਿਚ ਆਜ਼ਾਦੀ ਦੀ ਤਹਿਰੀਕ ਆਪਣੇ ਉਰੁਜ਼ ‘ਤੇ ਹੈ…ਕਦੇ ਇੱਦਾਂ ਦਾ ਜੋਸ਼ ਅਤੇ ਜਜ਼ਬਾ ਵੇਖਣ ਨੂੰ ਨਹੀਂ ਮਿਲਿਆ ਹੈ।’

ਓਥੇ ਹੀ, ਦੂਜਾ Youtube ਵੀਡੀਓ 15 ਦਸੰਬਰ 2018 ਨੂੰ ‘Markhor Tv’ ਦੇ ਹੈਂਡਲ ਤੋਂ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਦੇ ਨਾਲ ਵੀ ਇਹੀ ਦਾਅਵਾ ਕੀਤਾ ਗਿਆ ਕਿ ਸਭ ਕਸ਼ਮੀਰ ਦੀ ਆਜ਼ਾਦੀ ਲਈ ਕੀਤਾ ਗਿਆ ਹੈ।

https://youtu.be/i2lT4URpxKk

ਨਿਊਜ਼ ਸਰਚ ਵਿਚ ਸਾਨੂੰ ‘’Middle East Eye’’ ਅਤੇ ‘’Byline Times’’ ਦੇ ਕਾਲਮਨਿਸਟ ਸੀ ਜੇ ਵਰਲੇਮਨ ਦਾ ਅਧਿਕਾਰਕ ਟਵਿੱਟਰ ਹੈਂਡਲ ਮਿਲਿਆ। ਉਨ੍ਹਾਂ ਨੇ 12 ਦਸੰਬਰ 2018 ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕਸ਼ਮੀਰ ਦੀ ਆਜ਼ਾਦੀ ਦੇ ਸਮਰਥਨ ਵਿਚ ਪ੍ਰਦਰਸ਼ਨ ਕਰਦੀ ਕਸ਼ਮੀਰੀ ਔਰਤਾਂ।’

ਇਹੀ ਵੀਡੀਓ ਇੱਕ ਵਾਰ ਫੇਰ ਤੋਂ ਵਾਇਰਲ ਹੋ ਰਿਹਾ ਹੈ, ਜਿਸਨੂੰ ਪਾਕਿਸਤਾਨ ਦੇ ਚੈਨਲ ਹਾਲ ਦੀ ਘਟਨਾ ਦਸਦੇ ਹੋਏ ਦਿਖਾਇਆ ਹੈ। ਪਾਕਿਸਤਾਨੀ ਨਿਊਜ਼ ਚੈਨਲ ਹੁਣ ਤੱਕ (Abbtakk) ਦੇ ਵੇਰੀਫਾਈਡ Youtube ਹੈਂਡਲ ‘ਤੇ 10 ਮਾਰਚ 2019 ਨੂੰ ਅਪਲੋਡ ਕੀਤੇ ਵੀਡੀਓ ਬੁਲੇਟਿਨ ਵਿਚ ਇਸ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ। ਪਾਕਿਸਤਾਨੀ ਚੈਨਲ ਨੇ ਇਸ ਵੀਡੀਓ ਨੂੰ ਦਿਖਾਉਂਦੇ ਹੋਏ ਇਹ ਨਹੀਂ ਦੱਸਿਆ ਗਿਆ ਕਿ ਇਹ ਘਟਨਾ ਕਦੋਂ ਦੀ ਹੈ। ਇਸੇ ਭ੍ਰਮ ਦੀ ਵਜ੍ਹਾ ਕਰਕੇ ਪਾਕਿਸਤਾਨੀ ਪੱਤਰਕਾਰਾਂ ਨੇ ਇਸ ਵੀਡੀਓ ਨੂੰ ਫੇਰ ਤੋਂ ਸ਼ੇਅਰ ਕਰਨਾ ਸ਼ੁਰੂ ਕੀਤਾ ਹੈ।

https://youtu.be/goFbmpG6kZY

ਪਾਕਿਸਤਾਨੀ ਪੱਤਰਕਾਰ ਰਾਜਾ ਅਹਿਮਦ ਰੂਮੀ ਦੇ ਟਵਿੱਟਰ ਹੈਂਡਲ ‘ਤੇ ਵੀ ਇਸ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ, ਜਿਸਨੂੰ ਉਨ੍ਹਾਂ ਨੇ 11 ਮਾਰਚ 2019 ਨੂੰ ਟਵੀਟ ਕੀਤਾ ਹੈ। ਪਾਕਿਸਤਾਨੀ ਚੈਨਲ ਦੇ ਵੀਡੀਓ ਬੁਲੇਟਿਨ ਵਿਚ ਦਿਖਾਈ ਜਾਣ ਦੇ ਅਗਲੇ ਦਿਨ ਤੋਂ ਹੀ ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੀ ਪ੍ਰੋਫ਼ਾਈਲ ਤੋਂ ਸ਼ੇਅਰ ਕੀਤਾ ਹੈ।

ਵਾਇਰਲ ਵੀਡੀਓ 7 ਅਗਸਤ ਦਾ ਹੈ, ਜਦਕਿ 5 ਅਗਸਤ 2019 ਦੀ ਅੱਧੀ ਰਾਤ ਤੋਂ ਹੀ ਸ਼੍ਰੀ ਨਗਰ ਵਿਚ ਧਾਰਾ 144 ਲਾਗੂ ਹੈ, ਜਿਸਦੇ ਵਜ੍ਹਾ ਤੋਂ ਅਜਿਹੇ ਕਿਸੇ ਪ੍ਰਦਰਸ਼ਨ ਦੀ ਉੱਮੀਦ ਓਥੇ ਨਹੀਂ ਹੈ। ANI ਦੇ ਟਵੀਟ ਤੋਂ ਇਸਦੀ ਪੁਸ਼ਟੀ ਕੀਤੀ ਜਾ ਸਕਦੀ ਹੈ।

ਨਤੀਜਾ: ਕਸ਼ਮੀਰ ਵਿਚ ‘’ਆਜ਼ਾਦੀ’ ਦੀ ਮੰਗ ਨਾਲ ਪ੍ਰਦਰਸ਼ਨ ਕਰਦੀ ਕਸ਼ਮੀਰੀ ਔਰਤਾਂ ਦਾ ਵੀਡੀਓ ਸਾਲ 2018 ਦੇ ਅੰਤ ਵਿਚ ਹੋਏ ਪ੍ਰਦਰਸ਼ਨ ਦਾ ਹੈ, ਜਿਹੜਾ ਫੇਰ ਤੋਂ ਸੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Misleading
Symbols that define nature of fake news
Related Posts
Recent Posts