ਸਾਡੀ ਪੜਤਾਲ ਤੋਂ ਇਹ ਸਪੱਸ਼ਟ ਹੈ ਕਿ ਰੂਸ ਅਤੇ ਯੂਕਰੇਨ ਦੇ ਫੌਜੀ ਸੰਘਰਸ਼ ਦੇ ਨਾਂ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਵਾਸਤਵ ਵਿੱਚ ਇਰਾਕ ਦੇ ਮੋਸੁਲ ਦਾ ਹੈ, ਜਿੱਥੇ 2017 ਵਿੱਚ ਅਮਰੀਕੀ ਸੈਨਿਕਾਂ ਅਤੇ ਆਈਐਸ ਆਤੰਕੀ ਸੰਗਠਨ ਦੇ ਅੱਤਵਾਦੀਆਂ ਦੀ ਲੜਾਈ ਦੇ ਵਿੱਚਕਾਰ ਇੱਕ ਅਮਰੀਕੀ ਰਾਹਤ ਕਰਮਚਾਰੀ ਨੇ ਆਪਣੀ ਜਾਨ ਤੇ ਖੇਡ ਕੇ ਜੰਗ ਦੇ ਮੈਦਾਨ ‘ਚ ਫਸੀ ਬੱਚੀ ਨੂੰ ਸੁਰੱਖਿਅਤ ਕੱਢਿਆ ਸੀ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਰੂਸ-ਯੂਕਰੇਨ ਯੁੱਧ ਦੇ ਵਿੱਚਕਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਸੈਨਿਕਾਂ ਨੂੰ ਇੱਕ ਬੱਚੀ ਨੂੰ ਭਾਰੀ ਗੋਲੀਬਾਰੀ ਦੇ ਵਿੱਚਕਾਰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰੂਸ-ਯੂਕਰੇਨ ਯੁੱਧ ਦਾ ਹੈ ਅਤੇ ਯੂਕਰੇਨੀ ਸੈਨਿਕਾਂ ਨੇ ਯੁੱਧ ਦੇ ਬਾਵਜੂਦ ਜੰਗ ਦੇ ਮੈਦਾਨ ਵਿੱਚ ਫਸੀ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਸਾਹਸ ਦਿਖਾਇਆ । ਉੱਥੇ ਹੀ ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਰੂਸੀ ਸੈਨਿਕਾਂ ਦੇ ਬੱਚੀ ਨੂੰ ਬਚਾਉਣ ਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਕਿਤੇ ਤੋਂ ਵੀ ਰੂਸ-ਯੂਕਰੇਨ ਯੁੱਧ ਨਾਲ ਸੰਬੰਧਿਤ ਨਹੀਂ ਹੈ। ਇਹ ਵੀਡੀਓ ਜੂਨ 2017 ਦਾ ਹੈ, ਜਦੋਂ ਇਰਾਕ ਦੇ ਮੋਸੁਲ ਵਿੱਚ ਅਮਰੀਕੀ ਸੈਨਿਕ ਨੇ ਭਾਰੀ ਗੋਲੀਬਾਰੀ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੱਚੀ ਨੂੰ ਬਚਾਉਣ ਦਾ ਕੰਮ ਕੀਤਾ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Virendra Kumar’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , “ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ, ਅਸਲ ਯੁੱਧ ਦਾ ਵੀਡੀਓ ਹੈ। ਯੂਕਰੇਨ ਦੇ ਇੱਕ ਜਾਂਬਾਜ਼ ਸੈਨਾ ਦੇ ਜਵਾਨ ਨੇ ਇੱਕ ਬੱਚੀ ਦੀ ਜਾਨ ਬਚਾਈ ਆਪਣੇ ਜਾਨ ਦੀ ਪਰਵਾਹ ਕੀਤੇ ਬਿਨਾਂ। ਇੱਕ ਤਾਨਾਸ਼ਾਹ ਦੇ ਸਨਕ ਦੇ ਖਿਲਾਫ ਪੂਰਾ ਦੇਸ਼ ਲੜ ਰਿਹਾ ਹੈ।”
ਫੇਸਬੁੱਕ ਯੂਜ਼ਰ ‘सियासी गलियारा’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , “ਰੂਸ-ਯੂਕਰੇਨ ਹਮਲੇ ਦੇ ਵਿਚਕਾਰ ਰੂਸੀ ਸੈਨਿਕਾਂ ਦੀ ਇੱਕ ਖੂਬਸੂਰਤ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਰੂਸੀ ਸੈਨਿਕ ਇੱਕ ਛੋਟੀ ਬੱਚੀ ਨੂੰ ਬਚਾਉਂਦੇ ਹੋਏ ਨਜ਼ਰ ਆਏ ।” ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਰੂਸ-ਯੂਕਰੇਨ ਯੁੱਧ ਨਾਲ ਜੋੜਦੇ ਹੋਏ ਵੱਖ-ਵੱਖ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਹੋ ਰਹੇ ਵੀਡੀਓ ਦੇ ਕੀ-ਫ੍ਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ cbsnews.com ਦੀ ਵੈੱਬਸਾਈਟ ਉੱਪਰ 21 ਜੂਨ 2017 ਨੂੰ ਪ੍ਰਕਾਸ਼ਿਤ ਰਿਪੋਰਟ ਦਾ ਲਿੰਕ ਮਿਲਿਆ, ਜਿਸ ਵਿੱਚ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਰਿਪੋਰਟ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ , ਇਹ ਵੀਡੀਓ ਇਰਾਕ ਦੇ ਮੋਸੁਲ ਦਾ ਹੈ, ਜਿੱਥੇ ਅੱਤਵਾਦੀ ਸੰਗਠਨ IS ਦੇ ਅੱਤਵਾਦੀਆਂ ਦੀ ਗੋਲੀਬਾਰੀ ‘ਚ ਫਸੀ ਬੱਚੀ ਨੂੰ ਅਮਰੀਕੀ ਰਾਹਤ ਕਰਮਚਾਰੀ ਡੇਵਿਡ ਯੂਬੰਕ ਨੇ ਆਪਣੀ ਜਾਨ ਤੇ ਖੇਡ ਕੇ ਉਸਨੂੰ ਬਚਾ ਲਿਆ ।
ਇਹ ਵੀਡੀਓ ਸਾਨੂੰ CBS Morning ਦੇ ਵੇਰੀਫਾਈਡ ਯੂਟਿਊਬ ਚੈਨਲ ਤੇ ਵੀ ਅੱਪਲੋਡ ਕੀਤਾ ਹੋਇਆ ਮਿਲਿਆ। 22 ਜੂਨ 2017 ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ਹਾਲ ਹੀ ਵਿੱਚ ਜਾਰੀ ਕੀਤੇ ਗਏ ਵੀਡੀਓ ਵਿੱਚ ਇੱਕ ਅਮਰੀਕੀ ਸਹਾਇਤਾ ਕਰਮੀ ਨੂੰ ਇਰਾਕ ਵਿੱਚ ਇੱਕ ਛੋਟੀ ਕੁੜੀ ਨੂੰ ਬਚਾਉਣ ਦੇ ਲਈ ਗੋਲੀਆਂ ਦੇ ਵਿੱਚਕਾਰ ਭੱਜਦੇ ਹੋਏ ਦਿਖਾਇਆ ਗਿਆ ਹੈ। ਖਤਰਨਾਕ ਬਚਾਅ ਡੇਵਿਡ ਯੂਬੰਕ ਦੁਆਰਾ ਕੀਤਾ ਗਿਆ ਸੀ, ਜੋ ਮਾਨਵੀਯ ਸਮੂਹ, ਫ੍ਰੀ ਬਰਮਾ ਰੇਂਜਰਸ ਦਾ ਸੰਚਾਲਨ ਕਰਦੇ ਹਨ। ਉਨ੍ਹਾਂ ਨੇ ਪਿਛਲੇ ਨੌਂ ਮਹੀਨੇ ਇਰਾਕੀ ਬਲਾਂ ਦੇ ਨਾਲ ਬਿਤਾਏ, ਜੋ ਮੋਸੂਲ ਦੇ ਆਈਐਸਆਈਐਸ ਦੇ ਗੜ੍ਹ ਤੇ ਹਮਲਾ ਕਰ ਰਹੇ ਹਨ।”
ਫ੍ਰੀ ਬਰਮਾ ਰੇਂਜਰਸ ਦੇ ਯੂਟਿਊਬ ਚੈਨਲ ਉੱਪਰ ਵੀ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ। 18 ਜੂਨ 2018 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਵਿੱਚ ਡੇਵਿਡ ਯੂਬੰਕ ਨੂੰ ਉਸ ਘਟਨਾ ਦੇ ਬਾਰੇ ਬਤਾਉਂਦੇ ਹੋਏ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਰੂਸ-ਯੂਕਰੇਨ ਯੁੱਧ ਨਾਲ ਜੁੜੀਆਂ ਅਜਿਹੀਆਂ ਹੀ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕੀਤਾ ਗਿਆ ਹੈ, ਜੋ ਪੁਰਾਣੀਆਂ ਘਟਨਾਵਾਂ ਨਾਲ ਸੰਬੰਧਿਤ ਹਨ। ਵਿਸ਼ਵਾਸ ਨਿਊਜ਼ ਤੇ ਰੂਸ-ਯੂਕਰੇਨ ਯੁੱਧ ਨਾਲ ਸੰਬੰਧਿਤ ਸਾਰੇ ਤੱਥ ਜਾਂਚ ਕਵਰੇਜ ਨੂੰ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ।
ਪਿਛਲੇ ਗੁਰੂਵਾਰ ਨੂੰ ਰੂਸ-ਯੂਕਰੇਨ ਯੁੱਧ ਦੀ ਸ਼ੁਰੂਆਤ ਹੋਈ ਸੀ ਅਤੇ ਨਿਊਜ਼ ਏਜੰਸੀ ਰਿਊਟਰਸ ਦੇ ਰਿਪੋਰਟ ਦੇ ਮੁਤਾਬਿਕ , ਰੂਸੀ ਸੈਨਿਕ ਹੁਣ ਯੂਕਰੇਨ ਰਣਨੀਤਿਕ ਰੂਪ ਤੋਂ ਮਹੱਤਵਪੂਰਨ ਸ਼ਹਿਰ ਖੇਰਸਨ ਨੂੰ ਆਪਣੇ ਕਬਜੇ ਚ ਲੈ ਚੁੱਕੇ ਹਨ।
ਨਤੀਜਾ: ਸਾਡੀ ਪੜਤਾਲ ਤੋਂ ਇਹ ਸਪੱਸ਼ਟ ਹੈ ਕਿ ਰੂਸ ਅਤੇ ਯੂਕਰੇਨ ਦੇ ਫੌਜੀ ਸੰਘਰਸ਼ ਦੇ ਨਾਂ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਵਾਸਤਵ ਵਿੱਚ ਇਰਾਕ ਦੇ ਮੋਸੁਲ ਦਾ ਹੈ, ਜਿੱਥੇ 2017 ਵਿੱਚ ਅਮਰੀਕੀ ਸੈਨਿਕਾਂ ਅਤੇ ਆਈਐਸ ਆਤੰਕੀ ਸੰਗਠਨ ਦੇ ਅੱਤਵਾਦੀਆਂ ਦੀ ਲੜਾਈ ਦੇ ਵਿੱਚਕਾਰ ਇੱਕ ਅਮਰੀਕੀ ਰਾਹਤ ਕਰਮਚਾਰੀ ਨੇ ਆਪਣੀ ਜਾਨ ਤੇ ਖੇਡ ਕੇ ਜੰਗ ਦੇ ਮੈਦਾਨ ‘ਚ ਫਸੀ ਬੱਚੀ ਨੂੰ ਸੁਰੱਖਿਅਤ ਕੱਢਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।