ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਤਿਰੰਗੇ ਝਰਨੇ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹੁਣ ਦਾ ਨਹੀਂ ਹੈ, ਸਗੋਂ ਲਗਭਗ ਦੋ ਸਾਲ ਪੁਰਾਣਾ ਹੈ। ਇਹ ਝਰਨਾ ਜੋਧਪੁਰ ਦੇ ਕਦਮ ਖੰਡੀ ਇਲਾਕੇ ਦਾ ਹੈ। ਜਿੱਥੇ ਦੋ ਨੌਜਵਾਨਾਂ ਨੇ ਝਰਨੇ ਵਿੱਚ ਰੰਗ ਮਿਲਾ ਕੇ ਇਸ ਨੂੰ ਤਿਰੰਗੇ ਵਰਗਾ ਰੂਪ ਦੇ ਦਿੱਤਾ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)- ਸੋਸ਼ਲ ਮੀਡੀਆ ‘ਤੇ ਤਿਰੰਗਾ ਝਰਨੇ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਝਰਨੇ ਨੂੰ ਵੀ ਤਿਰੰਗੇ ਦੇ ਰੰਗ ਵਿੱਚ ਰੰਗ ਦਿੱਤਾ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹੁਣ ਦਾ ਨਹੀਂ ਹੈ, ਸਗੋਂ ਲਗਭਗ ਦੋ ਸਾਲ ਪੁਰਾਣਾ ਹੈ। ਇਹ ਝਰਨਾ ਜੋਧਪੁਰ ਦੇ ਕਦਮ ਖੰਡੀ ਇਲਾਕੇ ਦਾ ਹੈ। ਜਿੱਥੇ ਦੋ ਨੌਜਵਾਨਾਂ ਨੇ ਝਰਨੇ ਵਿੱਚ ਰੰਗ ਮਿਲਾ ਕੇ ਇਸ ਨੂੰ ਤਿਰੰਗੇ ਵਰਗਾ ਰੂਪ ਦੇ ਦਿੱਤਾ ਸੀ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Jitendra Kumar (Pandit) ਨੇ ਵੀਡੀਓ ਨੂੰ ਪੀਐਮ ਮੋਦੀ ਦੇ ਹਰ ਘਰ ਤਿਰੰਗਾ ਮੁਹਿੰਮ ਨਾਲ ਜੋੜਦੇ ਹੋਏ ਲਿਖਿਆ ਹੈ, “ਘਰ-ਘਰ ਤਿਰੰਗਾ ਵੀ ਜੰਗਲ ਅਤੇ ਝਰਨਾ ਵੀ ਤਿਰੰਗਾ ਦਾ ਰੂਪ ਲੈ ਰਿਹਾ ਹੈ …ਮੇਰਾ ਭਾਰਤ ਬਦਲ ਰਿਹਾ ਹੈ।”
ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਗ੍ਰੈਬਸ ਕੱਢੇ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਖੋਜਿਆ। ਇਸ ਦੌਰਾਨ ਸਾਨੂੰ ਦਾਅਵੇ ਨਾਲ ਜੁੜੀ ਇੱਕ ਮੀਡਿਆ ਰਿਪੋਰਟ ਦੈਨਿਕ ਭਾਸਕਰ ਦੀ ਅਧਿਕਾਰਿਤ ਵੈੱਬਸਾਈਟ ‘ਤੇ 16 ਅਗਸਤ 2020 ਨੂੰ ਪ੍ਰਕਾਸ਼ਿਤ ਮਿਲੀ। ਜਾਣਕਾਰੀ ਮੁਤਾਬਿਕ , ਵਾਇਰਲ ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਹੈ। ਹੋਰ ਨਿਊਜ਼ ਰਿਪੋਰਟਾਂ ਨੂੰ ਇੱਥੇ ਪੜ੍ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡਸ ਨਾਲ ਖੋਜ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਏਬੀਪੀ ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਵਾਇਰਲ ਦਾਅਵੇ ਨਾਲ ਸੰਬੰਧਿਤ ਇੱਕ ਵੀਡੀਓ ਰਿਪੋਰਟ ਮਿਲੀ। ਵੀਡੀਓ ਨੂੰ 16 ਅਗਸਤ 2020 ਨੂੰ ਅਪਲੋਡ ਕੀਤਾ ਗਿਆ ਸੀ। ਇੱਥੇ ਵੀ ਵੀਡੀਓ ਬਾਰੇ ਇਹ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਵਾਇਰਲ ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਜੋਧਪੁਰ ਦੇ ਸਥਾਨਕ ਸੀਨੀਅਰ ਪੱਤਰਕਾਰ ਡਾ: ਰੰਜਨ ਦਵੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਕਰੀਬ ਦੋ ਸਾਲ ਪੁਰਾਣਾ ਹੈ। ਇਹ ਕਦਮ ਖੰਡੀ ਦੇ ਅਨੰਦਮਈ ਸਥਾਨ ਤੋਂ ਹੈ। ਇਹ ਜੋਧਪੁਰ ਤੋਂ 20 ਤੋਂ 25 ਕਿਲੋਮੀਟਰ ਦੂਰ ਦਈਜਰ ਮਾਰਗ ‘ਤੇ ਹੈ। ਕਰੀਬ ਦੋ ਸਾਲ ਪਹਿਲਾਂ ਦੋ ਨੌਜਵਾਨਾਂ ਨੇ ਝਰਨੇ ਵਿੱਚ ਰੰਗ ਮਿਲਾ ਕੇ ਇਸ ਨੂੰ ਤਿਰੰਗੇ ਵਰਗਾ ਰੂਪ ਦਿੱਤਾ ਸੀ।
ਵਾਇਰਲ ਪੋਸਟ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਜਤਿੰਦਰ ਕੁਮਾਰ (ਪੰਡਿਤ) ਨੂੰ ਫੇਸਬੁੱਕ ‘ਤੇ ਛੇ ਲੋਕ ਫੋਲੋ ਕਰਦੇ ਹਨ। ਫੇਸਬੁੱਕ ‘ਤੇ ਯੂਜ਼ਰ ਦੇ 5 ਹਜ਼ਾਰ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਤਿਰੰਗੇ ਝਰਨੇ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹੁਣ ਦਾ ਨਹੀਂ ਹੈ, ਸਗੋਂ ਲਗਭਗ ਦੋ ਸਾਲ ਪੁਰਾਣਾ ਹੈ। ਇਹ ਝਰਨਾ ਜੋਧਪੁਰ ਦੇ ਕਦਮ ਖੰਡੀ ਇਲਾਕੇ ਦਾ ਹੈ। ਜਿੱਥੇ ਦੋ ਨੌਜਵਾਨਾਂ ਨੇ ਝਰਨੇ ਵਿੱਚ ਰੰਗ ਮਿਲਾ ਕੇ ਇਸ ਨੂੰ ਤਿਰੰਗੇ ਵਰਗਾ ਰੂਪ ਦੇ ਦਿੱਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।