X
X

Fact Check: ਪੰਜਾਬ ਦੇ ਬਟਾਲਾ ਦੇ ਨਾਂ ‘ਤੇ ਵਾਇਰਲ ਹੋ ਰਿਹਾ ਹੈ ਸੀਰੀਆ ਵਿਚ ਹੋਏ ਬਮ ਧਮਾਕੇ ਦਾ ਵੀਡੀਓ

  • By: Bhagwant Singh
  • Published: Sep 9, 2019 at 07:33 PM
  • Updated: Jul 1, 2024 at 06:08 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਬਟਾਲਾ ਸ਼ਹਿਰ ਦਾ ਹੈ ਜਿਥੇ ਇੱਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਇਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਬਟਾਲਾ ਸ਼ਹਿਰ ਦਾ ਨਹੀਂ, ਬਲਕਿ ਸੀਰੀਆ ਵਿਚ ਸਾਲ 2014 ਵਿਚ ਹੋਏ ਬਮ ਧਮਾਕੇ ਦਾ ਹੈ। ਪੰਜਾਬ ਦੇ ਬਟਾਲਾ ਸ਼ਹਿਰ ਵਿਚ 4 ਸਿਤੰਬਰ 2019 ਨੂੰ ਇੱਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਇਆ ਸੀ, ਇਸਲਈ ਇਹ ਵੀਡੀਓ ਓਸੇ ਧਮਾਕੇ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Nitin Sharma” ਨਾਂ ਦੇ ਯੂਜਰ ਇੱਕ ਪੋਸਟ ਸ਼ੇਅਰ ਕਰਦੇ ਹਨ। ਇਸ ਪੋਸਟ ਵਿਚ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਹੈ: Batala blast video 😭

ਪੜਤਾਲ

ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਦੇ ਹੇਠਾਂ “The Telegraph” ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਹੁਣ ਅਸੀਂ ਇਸ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਉਨ੍ਹਾਂ ਕੀ-ਫ਼੍ਰੇਮਸ ਨੂੰ ਜਦੋਂ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ ਤਾਂ ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਪੰਜਾਬ ਦੇ ਬਟਾਲਾ ਸ਼ਹਿਰ ਦਾ ਨਹੀਂ ਹੈ। ਸਰਚ ਦੇ ਨਤੀਜਿਆਂ ਵਿਚ ਸਾਨੂੰ “Youtube” ‘ਤੇ “The Telegraph” ਦੇ ਅਧਿਕਾਰਕ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਹ ਵੀਡੀਓ “The Telegraph” ਦੇ ਅਕਾਊਂਟ ਤੋਂ 8 ਮਈ 2014 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦੇ ਨਾਲ ਹੇਡਲਾਈਨ ਲਿਖੀ ਗਈ ਸੀ: Syria: footage emerges of Aleppo Carlton Hotel bomb blast

ਡਿਸਕ੍ਰਿਪਸ਼ਨ ਵਿਚ ਦੱਸਿਆ ਗਿਆ ਸੀ ਕਿ ਐਲਿੱਪੋ ਹੋਟਲ ਅਤੇ ਹੋਰ ਇਮਾਰਤਾਂ ਇੱਕ ਵੱਡੇ ਧਮਾਕੇ ਨਾਲ ਤਬਾਹ ਹੋ ਗਈਆਂ। ਇਸ ਵੀਡੀਓ ਨੂੰ ਤੁਸੀਂ ਇਥੇ ਕਲਿੱਕ ਕਰ ਵੇਖ ਸਕਦੇ ਹੋ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਟਾਲਾ ਸ਼ਹਿਰ ਵਿਚ 4 ਸਿਤੰਬਰ 2019 ਨੂੰ ਇੱਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਇਆ ਸੀ ਜਿਸਦੇ ਕਾਰਨ 20 ਤੋਂ ਵੱਧ ਲੋਕਾਂ ਦੀ ਜਾਨ ਚਲੇ ਗਈ ਸੀ। ਇਸ ਮਾਮਲੇ ਵਿਚ ਸਾਨੂੰ ਦੈਨਿਕ ਜਾਗਰਣ ਦੀ ਦੋ ਖਬਰਾਂ ਮਿਲੀਆਂ। ਇੱਕ ਖਬਰ ਦੀ ਹੇਡਲਾਈਨ ਸੀ: काश, पहले चेत जाते: 50 साल से चल रही थी अवैध फैक्‍टरी, दो बार पहले भी हुए थे धमाके

ਦੂਜੀ ਖਬਰ ਦੀ ਹੇਡਲਾਈਨ ਸੀ: Batala blast में अब तक 24 लोगों की मौत, घायलों का हालचाल जानने पहुंचे Sunny Deol

ਹੁਣ ਅਸੀਂ ਇਸ ਮਾਮਲੇ ਵਿਚ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬੀ ਜਾਗਰਣ ਦੇ ਬਟਾਲਾ ਜਿਲ੍ਹਾ ਇੰਚਾਰਜ ਰਿਪੋਰਟਰ ਪਵਨ ਤਰਹਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ ਪੰਜਾਬ ਦੇ ਬਟਾਲਾ ਸ਼ਹਿਰ ਦਾ ਨਹੀਂ ਹੈ। ਵੀਡੀਓ ਵਿਚ ਦੋ ਐਂਗਲ ਦਿੱਤੇ ਗਏ ਹਨ। ਇੱਕ ਜਿਸਦੇ ਵਿਚ ਨਜ਼ਦੀਕ ਤੋਂ ਬਮ ਫਟਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਦੂਜਾ ਜਦੋਂ ਦੂਰੋਂ ਇਸ ਧਮਾਕੇ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੋਵੇਂ ਇੰਗਲ ਵਿਚ ਇਮਾਰਤਾਂ ਅਤੇ ਘਰ ਕੱਚੇ ਨਜ਼ਰ ਆ ਰਹੇ ਹਨ। ਬਟਾਲਾ ਵਿਚ ਜਿਥੇ ਇਹ ਧਮਾਕਾ ਹੋਇਆ ਹੈ ਓਥੇ ਅਜਿਹੀਆ ਇਮਾਰਤਾਂ ਨਹੀਂ ਹਨ। ਪੰਜਾਬ ਦੇ ਬਟਾਲਾ ਸ਼ਹਿਰ ਵਿਚ ਜਿਥੇ ਇਹ ਧਮਾਕਾ ਹੋਇਆ ਹੈ ਓਥੇ ਅਜਿਹੀਆਂ ਇਮਾਰਤਾਂ ਦਾ ਨਾਂ ਹੋਣਾ ਇਹ ਸਾਬਤ ਕਰਦਾ ਹੈ ਕਿ ਇਹ ਵੀਡੀਓ ਪੰਜਾਬ ਦੇ ਬਟਾਲਾ ਦਾ ਨਹੀਂ ਹੈ।”

ਹੁਣ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ “Nitin Sharma” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਸੋਸ਼ਲ ਸਕੈਨਿੰਗ ਕਰਨ ‘ਤੇ ਸਾਨੂੰ ਪਤਾ ਚਲਿਆ ਕਿ ਯੂਜ਼ਰ ਪੰਜਾਬ ਦੇ ਬਟਾਲਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਬਟਾਲਾ ਸ਼ਹਿਰ ਦਾ ਨਹੀਂ ਹੈ, ਬਲਕਿ ਸੀਰੀਆ ਵਿਚ ਹੋਏ ਬਮ ਧਮਾਕੇ ਦਾ ਹੈ। ਪੰਜਾਬ ਦੇ ਬਟਾਲਾ ਸ਼ਹਿਰ ਵਿਚ 4 ਸਿਤੰਬਰ 2019 ਨੂੰ ਇੱਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਇਆ ਸੀ, ਇਸਲਈ ਇਹ ਵੀਡੀਓ ਓਸੇ ਧਮਾਕੇ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਪੰਜਾਬ ਦੇ ਬਟਾਲਾ ਵਿੱਚ ਬਲਾਸਟ ਦਾ ਵੀਡੀਓ।
  • Claimed By : FB User-Nitin Sharma
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later