ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਵਿਚ ਇੱਕ ਹਵਾਈ ਜਹਾਜ ਦੇ ਅੰਦਰ ਦਾ ਵੀਡੀਓ ਹੈ। ਵੀਡੀਓ ਵਿਚ ਇੱਕ ਗੰਦੇ ਹਵਾਈ ਜਹਾਜ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਏਅਰ ਇੰਡੀਆ ਦਾ ਜਹਾਜ ਹੈ ਜਿਸਵਿਚ ਭਾਰਤੀ ਹਾਜੀ ਸਫ਼ਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਸ ਜਹਾਜ ਨੂੰ ਇੰਨਾ ਗੰਦਾ ਕੀਤਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਜਹਾਜ ਸਾਊਦੀ ਅਰੇਬੀਅਨ ਦਾ ਹੈ ਅਤੇ ਇਸ ਵਿਚ ਸਫ਼ਰ ਕਰਨ ਵਾਲੇ ਲੋਕ ਭਾਰਤ ਦੇ ਹਾਜੀ ਨਹੀਂ ਸਨ।
ਵਾਇਰਲ ਪੋਸਟ ਵਿਚ ਇੱਕ ਵੀਡੀਓ ਨੂੰ ਦਿਖਾਇਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਯਾਤਰੀਆਂ ਨੇ ਇਸ ਪਲੇਨ ਨੂੰ ਇੰਨਾ ਗੰਦਾ ਕਰ ਦਿੱਤਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਹਾਜੀਆਂ ਨਾਲ ਏਅਰ ਇੰਡੀਆ ਦੀ ਫਲਾਈਟ, ਅਸੀਂ ਸਿਰਫ ਕੇਬਿਨ ਕ੍ਰੁ ਲਈ ਅਰਦਾਸ ਹੀ ਕਰ ਸਕਦੇ ਹਾਂ”।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਵੀਡੀਓ ਨੂੰ Invid ਟੂਲ ‘ਤੇ ਪਾ ਕੇ ਉਸਦੇ ਕੀ-ਫ਼੍ਰੇਮਸ ਕੱਢੇ। ਇਨ੍ਹਾਂ ਕੀ-ਫ਼੍ਰੇਮਸ ਨੂੰ ਅਸੀਂ Yandex ਬ੍ਰਾਉਜ਼ਰ ਵਿਚ ਰਿਵਰਸ ਇਮੇਜ ਸਰਚ ਕੀਤਾ। ਇਸ ਸਰਚ ਵਿਚ ਅਸੀਂ ਪਾਇਆ ਕਿ ਇਹ ਕਲਿਪ 6 ਸਤੰਬਰ, 2016 ਨੂੰ ਵੀਡੀਓ-ਸ਼ੇਅਰਿੰਗ ਵੈੱਬਸਾਈਟ LiveLeak ਦੁਆਰਾ ਪੋਸਟ ਕੀਤੀ ਗਈ ਸੀ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ: “ਸਾਊਦੀ ਅਰੇਬੀਅਨ ਏਅਰਲਾਇੰਸ ਦੇ ਏਅਰਬਸ A330 ਦੀ ਮਾੜੀ ਹਾਲਤ”।
6 ਸਤੰਬਰ, 2016 ਨੂੰ ਡੈਲੀ ਮੇਲ ਨੇ ਵੀ ਇਸ ਘਟਨਾ ‘ਤੇ ਇੱਕ ਆਰਟੀਕਲ ਲਿਖਿਆ ਸੀ। ਇਸ ਰਿਪੋਰਟ ਅਨੁਸਾਰ, ਕਲਿਪ ਨੂੰ ਸਾਊਦੀ ਅਰਬ ਦੇ ਜਿੱਧਾ ਤੋਂ ਇਥੇਆਪਿਆ ਦੇ ਅਦੀਸ ਅਬਾਬਾ ਤੱਕ ਸਾਊਦੀ ਅਰਬ ਏਅਰਲਾਇੰਸ (ਸਾਊਦੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ) ਦੇ ਉਦਘਾਟਨ ਉੜਾਨ ‘ਤੇ ਫਿਲਮਾਇਆ ਗਿਆ ਸੀ।
ਵੱਧ ਪੁਸ਼ਟੀ ਲਈ ਅਸੀਂ ਏਅਰ ਇੰਡੀਆ ਦੇ ਦਫਤਰ ਵਿਚ ਗੱਲ ਕੀਤੀ ਜਿੱਥੇ ਸਾਨੂੰ ਦੱਸਿਆ ਗਿਆ ਕਿ ਇਹ ਵੀਡੀਓ ਏਅਰ ਇੰਡੀਆ ਦੀ ਫਲਾਈਟ ਦਾ ਨਹੀਂ ਹੈ।
ਅਸੀਂ ਇਸ ਸਿਲਸਿਲੇ ਵਿਚ ਸਾਊਦੀ ਏਅਰਲਾਇੰਸ ਨਾਲ ਮੇਲ ਦੇ ਜਰੀਏ ਸੰਪਰਕ ਕੀਤਾ ਹੈ ਪਰ ਫਿਲਹਾਲ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਹੈ। ਜਵਾਬ ਆਉਂਦੇ ਹੀ ਇਸ ਸਟੋਰੀ ਨੂੰ ਅਪਡੇਟ ਕੀਤਾ ਜਾਵੇਗਾ।
ਇਸ ਪੋਸਟ ਨੂੰ Sajith Svihar Sukumaran ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਪਲੇਨ ਏਅਰ ਇੰਡੀਆ ਦਾ ਨਹੀਂ, ਬਲਕਿ ਸਾਊਦੀ ਏਅਰਲਾਇੰਸ ਦਾ ਹੈ ਅਤੇ ਇਸਵਿਚ ਸਫ਼ਰ ਕਰਨ ਵਾਲੇ ਲੋਕ ਭਾਰਤੀ ਨਹੀਂ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।