Fact Check: ਸਿੱਧੂ ਮੂਸੇਵਾਲੇ ਨੇ ਰਾਜਾ ਵੜਿੰਗ ਨੂੰ ਨਹੀਂ ਦਿੱਤੀ ਕੋਈ ਸਲਾਹ , ਪੁਰਾਣਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਕਲਿਪ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਨਿਕਲਿਆ । ਮੂਸੇਵਾਲੇ ਨੇ ਰਾਜਾ ਵੜਿੰਗ ਬਾਰੇ ਇਹ ਗੱਲਾਂ ਨਹੀਂ ਕਹੀਆ ਸੀ , ਇਹ ਉਨ੍ਹਾਂ ਦੇ ਪੁਰਾਣੇ ਇੰਟਰਵਿਊ ਦਾ ਇੱਕ ਹਿੱਸਾ ਹੈ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) : ਸੋਸ਼ਲ ਮੀਡੀਆ ਤੇ ਹਾਲ ਹੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਇੰਟਰਵਿਊ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। 25 ਸੈਕੰਡ ਦੇ ਇਸ ਵਾਇਰਲ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ” ਹਿਸਾਬ ਨਾਲ ਚਲੀਏ ,ਛਿੱਤਰਾਂ ਵਾਲਾ ਕੰਮ ਨਹੀਂ।ਲੋਕਾਂ ਨੂੰ ਦਿਖਦਾ ਨਹੀਂ ,ਠੀਕ ਹੈ ਬਾਈ ਕੰਮ ਕਰੋ ਜਿਹੜਾ ਕਰਨ ਵਾਲਾ ਹੈ। ਬਾਈ ਐਵੇਂ ਕੋਈ ਕਰ ਦਿਆਂਗੇ ਚੱਕ ਦਿਆਂਗੇ , ਐਡੇ ਵਾਲਾ ਇੱਥੇ ਕੋਈ ਨਹੀਂ ਹੇਗਾ ਜੀ ਸਾਰੀਆਂ ਦੇ ਇਥੇ ਰੋਟੀ ਦੇ ਲਾਲੇ ਪਏ ਹੋਏ ਨੇ ,ਪਹਿਲਾਂ ਇੰਨੇ ਮਾੜੇ ਟਾਈਮ ਤੋਂ ਨਿਕਲ ਕੇ ਇਥੇ ਤੱਕ ਆਏ ਹੋ । ਹਿਸਾਬ ਨਾਲ ਆਪਣਾ ਚਾਰ ਪੈਸੇ ਇਕੱਠਾ ਕਰੋ ਫੈਮਿਲੀ ਸੈੱਟ ਕਰੋ ਜੋ ਕਰਨਾ ਹੈ ਕਰੋ , ਐਵੇਂ ਧਮਕੀਆਂ ਦੇਣਾ , ਕਿਸੇ ਤੋਂ ਕੁਝ ਨਹੀਂ ਹੁੰਦਾ । ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੂਸੇਵਾਲੇ ਨੇ ਰਾਜਾ ਵੜਿੰਗ ਨੂੰ ਸਲਾਹ ਦਿੰਦਿਆਂ ਇਹ ਗੱਲ ਕਹੀ ਹੈ। ਹੋਰ ਯੂਜ਼ਰਸ ਵੀ ਇਸਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਦਾਅਵਾ ਗ਼ਲਤ ਨਿਕਲਿਆ । ਵਾਇਰਲ ਵੀਡੀਓ ਸਿੱਧੂ ਮੂਸੇਵਾਲੇ ਦੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਹਿੱਸਾ ਹੈ ਅਤੇ ਪੁਰਾਣਾ ਹੈ । ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ“Rajwinder Singh “ਨੇ 9 ਦਸੰਬਰ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕੀ ,’ਹਾਈਕੋਰਟ ਚ ਹੋਈ ਕੁੱਤੇਖਾਣੀ ਤੋਂ ਬਾਅਦ ਮੂਸੇਵਾਲੇ ਦੀ ਵੜਿੰਗ ਨੂੰ ਸਲਾਹ😆😆”

ਵੀਡੀਓ ਦੇ ਉੱਤੇ ਲਿਖਿਆ ਹੋਇਆ ਹੈ ,’ ਮੂਸੇਵਾਲੇ ਦੀ ਰਾਜੇ ਵੜਿੰਗ ਨੂੰ ਸਲਾਹ ‘

ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਕਲਿਪ ਨੂੰ ਸਮਾਨ ਅਤੇ ਮਿਲਦੇ ਜੁਲਦੇ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਪੜਤਾਲ

ਦੱਸ ਦਈਏ ਕਿ ਟੈਕਸ ਨਾ ਭਰਨ ਕਰਕੇ ਨਿਊ ਦੀਪ ਤੇ ਆਰਬਿਟ ਏਵੀਏਸ਼ਨ ਦੀਆਂ ਬੱਸਾਂ ਜ਼ਬਤ ਕਰਕੇ ਪਰਮਿਟ ਕੈਂਸਲ ਕਰ ਦਿੱਤੇ ਗਏ ਸਨ। ਇਸ ਖਿਲਾਫ਼ ਇਨ੍ਹਾਂ ਦੋਵਾਂ ਟਰਾਂਸਪੋਰਟ ਕੰਪਨੀਆਂ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਸੀ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਔਰਬਿਟ ਬੱਸਾਂ ਦੇ ਮਾਲਿਕਾ ਵੱਲੋ ਦਾਖਿਲ ਪਟੀਸ਼ਨ ਤੇ ਆਦੇਸ਼ ਦਿੰਦਿਆਂ ਰੱਦ ਕੀਤੇ ਗਏ ਪਰਮਿਟਾਂ ਨੂੰ ਮੁੜ ਤੋਂ ਚਾਲੂ ਕੀਤੇ ਜਾਣ ਦਾ ਹੁਕਮ ਦਿੱਤਾ ਸੀ। ਜਦੋਂ ਤੋਂ ਇਹ ਫੈਸਲਾ ਆਇਆ ਹੈ ਉਦੋਂ ਤੋਂ ਹੀ ਸੋਸ਼ਲ ਮੀਡਿਆ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ।

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਕਲਿਪ ਨੂੰ ਧਿਆਨ ਨਾਲ ਵੇਖਿਆ , ਇਸ ਕਲਿਪ ਵਿੱਚ ਸਾਨੂੰ Bollywood Tadka Punjabi ਲਿਖਿਆ ਹੋਇਆ ਨਜ਼ਰ ਆਇਆ , ਅਸੀਂ ਇਸਨੂੰ ਯੂਟਿਊਬ ਤੇ ਸਰਚ ਕੀਤਾ ਤਾਂ ਸਾਨੂੰ Bollywood Tadka Punjabi ਨਾਮ ਦੇ ਯੂਟਿਊਬ ਚੈਨਲ ਤੇ 4, ਜਨਵਰੀ 2020 ਨੂੰ ਇਹ ਵੀਡੀਓ ਅਪਲੋਡ ਮਿਲਿਆ। ਇੰਟਰਵਿਊ ਦੇ ਇਸ ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਹੋਇਆ ਸੀ ,’Sidhu Moose Wala ਦਾ ਸਭ ਤੋਂ ਬੇਬਾਕ Interview ” ਵੀਡੀਓ ਵਿੱਚ ਤੁਸੀਂ ਵਾਇਰਲ ਵੀਡੀਓ ਕਲਿਪ ਦੇ ਹਿੱਸੇ ਨੂੰ 31 ਮਿੰਟ 56 ਸਕਿੰਟ ਤੋਂ ਲੈ ਕੇ 32 ਮਿੰਟ 15 ਸਕਿੰਟ ਤਕ ਸੁਣ ਸਕਦੇ ਹੋ। ਪੂਰੀ ਵੀਡੀਓ ਇੱਥੇ ਵੇਖੋ।

Sidhu Moose Wala ਦੇ ਯੂਟਿਊਬ ਚੈਨਲ ਤੇ ਵੀ ਇਸ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। 21, ਦਸੰਬਰ 2019 ਨੂੰ ਇਹ ਵੀਡੀਓ ਅਪਲੋਡ ਕੀਤਾ ਗਿਆ ਸੀ ਅਤੇ ਲਿਖਿਆ ਹੋਇਆ ਸੀ ,’Sidhu Moose Wala | Exclusive Interview 2019 “51 ਮਿੰਟ 17 ਸੈਕੰਡ ਦੇ ਇਸ ਇੰਟਰਵਿਊ ਵਿੱਚ ਤੁਸੀਂ ਵਾਇਰਲ ਕਲਿਪ ਵਾਲੇ ਹਿੱਸੇ ਨੂੰ ਸੁਣ ਸਕਦੇ ਹੋ।

ਇਸ ਨਾਲ ਇਹ ਗੱਲ ਸਾਫ ਹੁੰਦੀ ਹੈ ਕਿ ਇਹ ਗੱਲਾਂ ਮੂਸੇਵਾਲੇ ਨੇ ਰਾਜਾ ਵੜਿੰਗ ਬਾਰੇ ਨਹੀਂ ਬੋਲੀ ਸੀ। ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਕਲਿਪ ਵਿੱਚ ਦਿੱਖ ਰਹੇ ਰਾਜਾ ਵੜਿੰਗ ਦੇ ਪੂਰੇ ਵੀਡੀਓ ਨੂੰ ਇਥੇ ਵੇਖਿਆ ਜਾ ਸਕਦਾ ਹੈ

ਕਿਉਂਕਿ ਵਾਇਰਲ ਕਲਿਪ ਵਿੱਚ ਬਾਲੀਵੁੱਡ ਤੜਕਾ ਪੰਜਾਬੀ ਦਾ ਵਾਟਰਮਾਰਕ ਲਗਾ ਹੋਇਆ ਸੀ , ਇਸ ਲਈ ਅਸੀਂ ਬਾਲੀਵੁੱਡ ਤੜਕਾ ਪੰਜਾਬੀ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਹ ਵੀਡੀਓ ਪੁਰਾਣ ਹੈ ਅਤੇ ਪੁਰਾਣੇ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਬੰਗਾ ਫ਼ਿਲਿਪੀੰਸ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 809 ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਕਲਿਪ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਨਿਕਲਿਆ । ਮੂਸੇਵਾਲੇ ਨੇ ਰਾਜਾ ਵੜਿੰਗ ਬਾਰੇ ਇਹ ਗੱਲਾਂ ਨਹੀਂ ਕਹੀਆ ਸੀ , ਇਹ ਉਨ੍ਹਾਂ ਦੇ ਪੁਰਾਣੇ ਇੰਟਰਵਿਊ ਦਾ ਇੱਕ ਹਿੱਸਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts