ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼) । ਸੋਸ਼ਲ ਮੀਡਿਆ ਤੇ ਵਾਇਰਲ ਇੱਕ ਵੀਡੀਓ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ” ਜੇ ਮੁੱਖ ਮੰਤਰੀ ਚਾਹਵੇ ਵੱਡਾ ਸਕੂਲ ਬਣਾ ਸਕਦਾ ਹੈ ਜਾ ਨਹੀਂ ,ਤਾਂ ਕਿਉਂ ਨਹੀਂ ਬਣਾਉਦਾ ? ਜੇ ਤੁਹਾਡੇ ਜਵਾਕ ਪੜ੍ਹ ਗਏ , ਤਾਂ ਉਨ੍ਹਾਂ ਨੂੰ ਅਕਲ ਆ ਜਾਓ। ਜੇ ਅਕਲ ਆ ਗਈ ਫੇਰ ਸਾਨੂੰ ਵੋਟਾਂ ਨਹੀਂ ਪਾਉਣੀਆਂ। ਹਾਏ ਰੱਬਾ, ਇਨ੍ਹਾਂ ਨੂੰ ਅਕਲ ਨਾ ਆਵੇ । ਪੰਜ -ਸੱਤ ਪੜ੍ਹਨ ਤੇ ਪੱਠੇ ਵੱਢਣ ਲੱਗ ਪੈਣ । ਓਹੀ ਟੋਕਾ , ਓਹੀ ਮੱਝ, ਓਹੀ ਗੁਤਨਾ । ਜੇ ਤੁਹਾਡੇ ਮੁੰਡੇ ਪੜ੍ਹ ਗਏ, ਵੀਹ ਹਜ਼ਾਰ ਦੀ ਨੌਕਰੀ ਲੱਗੂ, ਨੌਕਰੀ ਲੱਗ ਗਈ ਤਾਂ ਸਮਝ ਆ ਜਾਓ ਰਾਜਾ ਤਾਂ ਬੇਵਕੂਫ ਬਣਾਈ ਜਾਂਦਾ ਹੈ । ਜੇ ਬੇਟੇ ਨੇ ਮਾਂ ਨੂੰ ਸਮਝਾਤਾਂ ਤਾਂ ਵੋਟਾਂ ਨਹੀਂ ਪਾਉਣੀਆਂ । ਅਸੀਂ ਤਾਂਹੀ ਪੜ੍ਹਾਈ ਨਹੀਂ ਹੋਣ ਦਿੰਦੇ । ਪਈ ਗੱਲ ਦਿਮਾਗ ਚ ।” ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਸ ਨੂੰ ਭ੍ਰਮਕ ਪਾਇਆ । ਵੀਡੀਓ ਹਾਲੀਆ ਨਹੀਂ ਹੈ 2019 ਦਾ ਅਤੇ ਇਹ ਗੱਲਾਂ ਉਨ੍ਹਾਂ ਨੇ ਅਕਾਲੀ ਦਲ ਨੂੰ ਲੈ ਕੇ ਕੀਤੀਆਂ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ” ਮੰਜੀ ਠੋਕ ਮਹਿਕਮਾਂ” ਨੇ 29 ਦਸੰਬਰ 2021 ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਆਖ਼ਰ ਸੱਚ ਮੂੰਹ ਤੇ ਆ ਹੀ ਗਿਆ😱😱😱”
ਵੀਡੀਓ ਦੇ ਉੱਤੇ ਲਿਖਿਆ ਹੋਇਆ ਹੈ : ਅਖਿਰ ਸੱਚ ਮੂੰਹ ‘ਚੋਂ ਨਿਕਲ ਹੀ ਗਿਆ ਰਾਜਾ ਵੜਿੰਗ ਦੇ , ਸੁਣੋ ਕਿਉਂ ਨਹੀਂ ਬਣਦੇ ਪੰਜਾਬ ‘ਚ ਵਧੀਆ ਸਕੂਲ
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ Invid ਟੂਲ ਵਿੱਚ ਸਰਚ ਕੀਤਾ । ਸਾਨੂੰ ਵਾਇਰਲ ਵੀਡੀਓ Dainik Savera ਦੇ ਯੂਟਿਊਬ ਚੈਨਲ ਤੇ 11 ਅਕਤੂਬਰ 2019 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਹੋਇਆ ਸੀ : CM के खिलाफ बोलने वाले Raja Warring की Viral Video का देखें पूरा सच”
ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ” ਇਹ ਵੀਡੀਓ ਹਲਕਾ ਜਲਾਲਾਬਾਦ ਦੀ ਹੈ। ਜਿੱਥੇ ਉਹ ਕਿਸੇ ਪ੍ਰਚਾਰ ਲਈ ਆਏ ਸੀ ਅਤੇ ਉੱਥੇ ਕਿਸੇ ਔਰਤ ਨੇ ਉਨ੍ਹਾਂ ਕੋਲੋਂ ਲੀਡਰਾਂ ਵੱਲੋਂ ਸਕੂਲ ਨਾ ਬਣਾਉਣ ਤੇ ਸਵਾਲ ਕੀਤਾ ਤਾਂ ਰਾਜਾ ਵੜਿੰਗ ਨੇ ਮੁੱਖ ਮੰਤਰੀ ਉੱਪਰ ਬੇਬਾਕੀ ਨਾਲ ਜਵਾਬ ਦਿੱਤਾ । ਸੋਸ਼ਲ ਮੀਡਿਆ ਤੇ ਵਾਇਰਲ ਕਲਿਪ ਵਾਲੇ ਹਿੱਸੇ ਨੂੰ 1 ਮਿੰਟ 10 ਸੈਕੰਡ ਤੋਂ 1 ਮਿੰਟ 59 ਸੈਕੰਡ ਵਿਚਕਾਰ ਸੁਣਿਆ ਜਾ ਸਕਦਾ ਹੈ। ਪੂਰਾ ਵੀਡੀਓ ਇੱਥੇ ਵੇਖੋ।
Dainik Savera ਦੇ ਫੇਸਬੁੱਕ ਪੇਜ ਤੇ ਵੀ ਇਸ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ 11 ਅਕਤੂਬਰ 2019 ਨੂੰ ਸ਼ੇਅਰ ਕੀਤਾ ਗਿਆ ਸੀ। ਵੀਡੀਓ ਨੂੰ ਇੱਥੇ ਵੇਖੋ।
ਸਾਨੂੰ ਇਸ ਨਾਲ ਜੁੜਿਆ ਵੀਡੀਓ ਰਾਜਾ ਵੜਿੰਗ ਦੇ ਫੇਸਬੁੱਕ ਪੇਜ ਤੇ ਵੀ ਮਿਲਿਆ। 11 ਅਕਤੂਬਰ 2019 ਨੂੰ ਸ਼ੇਅਰ ਕੀਤੇ ਇਸ ਵੀਡੀਓ ਵਿੱਚ ਰਾਜਾ ਵੜਿੰਗ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਤੁਸੀਂ ਵੀਡੀਓ ਨੂੰ ਇੱਥੇ ਵੇਖ ਸਕਦੇ ਹੋ।
ਇਸ ਮਾਮਲੇ ਵਿੱਚ ਵੱਧ ਜਾਣਕਰੀ ਲਈ ਅਸੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਐਡਿਟ ਹੈ । ਅੱਗੇ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਇਹ ਸਾਰੀਆਂ ਗੱਲਾਂ ਉਨ੍ਹਾਂ ਨੇ ਅਕਾਲੀ ਦਲ ਨੂੰ ਲੈ ਕੇ ਕੀਤੀਆਂ ਸੀ। ਪੁਰਾਣੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 60,262 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 17, ਅਕਤੂਬਰ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।