X
X

Fact Check : ਮੀਂਹ ਵਿੱਚ ਬਰਾਤ ਲੈ ਜਾਂਦੇ ਲੋਕਾਂ ਦੇ ਪੁਰਾਣੇ ਵੀਡੀਓ ਨੂੰ ਬਿਪਰਜੋਏ ਤੂਫ਼ਾਨ ਨਾਲ ਜੋੜਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਤਰਪਾਲ ਦੇ ਹੇਠਾਂ ਜਾਂਦੀ ਬਰਾਤ ਦੇ ਵਾਇਰਲ ਵੀਡੀਓ ਦਾ ਬਿਪਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਸਾਲ 2022 ਦਾ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ, ਜਿਸ ਨੂੰ ਹੁਣ ਬਿਪਰਜੋਏ ਤੂਫ਼ਾਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਤੇਜ ਮੀਂਹ ਵਿੱਚਕਾਰ ਬਰਾਤ ਨੂੰ ਤਰਪਾਲ ਦੇ ਹੇਠਾਂ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਬਿਪਰਜੋਏ ਤੂਫ਼ਾਨ ਦਾ ਵੀਡੀਓ ਹੈ।

ਅਸੀਂ ਜਾਂਚ ‘ਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਨਾ ਤਾਂ ਹਾਲ ਦਾ ਹੈ ਅਤੇ ਨਾ ਹੀ ਇਸ ਦਾ ਚੱਕਰਵਾਤ ਬਿਪਰਜੋਏ ਨਾਲ ਕੋਈ ਸਬੰਧ ਹੈ। ਇਹ ਮੱਧ ਪ੍ਰਦੇਸ਼ ਦੇ ਇੰਦੌਰ ਦੀ ਸਾਲ 2022 ਦੀ ਵੀਡੀਓ ਹੈ। ਇਸ ਵੀਡੀਓ ਨੂੰ ਹੁਣ ਬਿਪਰਜੋਏ ਤੂਫ਼ਾਨ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਯੂਜ਼ਰ ‘ਕਿਰਨ ਪਰਮਾਰ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅੰਗਰੇਜ਼ੀ ‘ਚ ਕੈਪਸ਼ਨ ਲਿਖਿਆ,”Cannot stop the wedding processions Indians are well prepared in Advance#Gujaratcyclone #CycloneBiporjoy #CycloneBiparjoyUpdate #kutch #Gujarat #chefdammy #SenthilBalajiArrest.”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡ ਦੇ ਨਾਲ ਗੂਗਲ ‘ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਕਈ ਨਿਊਜ਼ ਵੈੱਬਸਾਈਟ ‘ਤੇ ਪੁਰਾਣੀ ਤਰੀਕ ‘ਚ ਵੀਡੀਓ ਨਾਲ ਜੁੜੀ ਖਬਰ ਮਿਲੀ। ਨਈਦੁਨੀਆ ਦੀ ਵੈੱਬਸਾਈਟ ‘ਤੇ 5 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ‘ਚ ਵੀਡੀਓ ਦੇ ਸਕਰੀਨ ਸ਼ਾਟ ਦੀ ਵਰਤੋਂ ਕੀਤੀ ਗਈ ਹੈ। ਖਬਰ ਮੁਤਾਬਕ, “ਵਾਇਰਲ ਵੀਡੀਓ ਇੰਦੌਰ ਦਾ ਹੈ। ਜਿੱਥੇ ਬਾਰਿਸ਼ ਨਾ ਰੁਕਣ ਕਾਰਨ ਤਰਪਾਲ ਦਾ ਪ੍ਰਬੰਧ ਕੀਤਾ ਗਿਆ। ਲੰਬੀ ਤਰਪਾਲ ਹੇਠ ਬਰਾਤ ਕੱਢੀ ਗਈ ਅਤੇ ਐਮਆਰ-9 ਸਥਿਤ ਮਦਨ ਮਹਲ ਗਾਰਡਨ ਪਹੁੰਚੀ। ਇਸ ਦੌਰਾਨ ਘੋੜੀ ‘ਤੇ ਸਵਾਰ ਲਾੜਾ ਵੀ ਤਰਪਾਲ ਦੇ ਹੇਠਾਂ ਸੀ।”

ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਸਬੰਧਤ ਨਿਊਜ ਰਿਪੋਰਟ TV9 Bharatvarsh ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਵੀ ਮਿਲੀ। 6 ਜੁਲਾਈ 2022 ਨੂੰ ਅਪਲੋਡ ਰਿਪੋਰਟ ਵਿੱਚ ਦੱਸਿਆ ਗਿਆ, “ਵਾਇਰਲ ਵੀਡੀਓ ਇੰਦੌਰ ਦੇ ਪਰਦੇਸ਼ੀਪੁਰਾ ਦੀ ਕੱਲਰਕ ਕਾਲੋਨੀ ਵਿੱਚ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ ਅਮਨ ਜੈਨ ਅਤੇ ਕਾਲਾਨੀ ਨਗਰ ਦੀ ਰਹਿਣ ਵਾਲੀ ਮੇਘਾ ਦੇ ਵਿਆਹ ਦਾ ਹੈ। ਜਿਵੇਂ ਹੀ ਬਰਾਤ ਸਫੈਦ ਮੰਦਿਰ ਪਹੁੰਚਿ, ਤਾਂ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਕੁਝ ਬਰਾਤੀ ਡਾਂਸ ਕਰਦੇ ਹੋਏ ਚੱਲੇ,ਜਦੋਂ ਕਿ ਲਾੜੇ ਸਮੇਤ ਬਾਕੀ ਲੋਕ ਤਰਪਾਲ ਹੇਠਾਂ ਅੱਗੇ ਵਧੇ।”

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ। ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਨੂੰ ਲੈ ਕੇ ਨਈਦੁਨੀਆਂ ਡਾਟ ਕੋਮ ਦੇ ਪ੍ਰਸ਼ਾਂਤ ਪਾਂਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ। ਉਸ ਸਮੇਂ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਇਹ ਹਾਲ-ਫਿਲਹਾਲ ਦਾ ਨਹੀਂ ਹੈ।

ਜਾਂਚ ਦੇ ਅੰਤ ਵਿੱਚ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਜਨਵਰੀ 2012 ਤੋਂ ਟਵਿੱਟਰ ‘ਤੇ ਸਰਗਰਮ ਹੈ।

ਨਤੀਜਾ: ਤਰਪਾਲ ਦੇ ਹੇਠਾਂ ਜਾਂਦੀ ਬਰਾਤ ਦੇ ਵਾਇਰਲ ਵੀਡੀਓ ਦਾ ਬਿਪਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਸਾਲ 2022 ਦਾ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ, ਜਿਸ ਨੂੰ ਹੁਣ ਬਿਪਰਜੋਏ ਤੂਫ਼ਾਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਬਿਪਰਜੋਏ ਤੂਫਾਨ 'ਚ ਬਰਾਤ ਲੈ ਜਾਂਦੇ ਲੋਕਾਂ ਦਾ ਵਾਇਰਲ ਵੀਡੀਓ।
  • Claimed By : kiran parmar
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later