Fact Check: ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਦਾ ਇਹ ਵੀਡੀਓ ਕਰੀਬ 6 ਸਾਲ ਪੁਰਾਣਾ ਹੈ, COVID-19 ਨਾਲ ਨਹੀਂ ਹੈ ਕੋਈ ਸਬੰਧ
ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਦੇ ਪੁਰਾਣੇ ਵੀਡੀਓ ਨੂੰ ਕੋਰੋਨਾ ਸੰਕ੍ਰਮਣ ਨਾਲ ਹੋਈ ਮੌਤਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਵੀਡੀਓ ਕਰੀਬ ਛੇ ਸਾਲ ਪੁਰਾਣਾ ਹੈ, ਜਿਸਦਾ ਕੋਰੋਨਾ ਵਾਇਰਸ ਸੰਕ੍ਰਮਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
- By: Abhishek Parashar
- Published: Jun 28, 2020 at 06:36 PM
- Updated: Aug 29, 2020 at 07:09 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਵੱਧਦੇ ਮਾਮਲਿਆਂ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕਈ ਸਾਰੇ ਸ਼ਵਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਵਜਹ ਨਾਲ ਹੋਈ ਮੌਤਾਂ ਕਾਰਣ ਸ਼ਵਾਂ ਦਾ ਇਹ ਢੇਰ ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਵਿਚ ਪਿਆ ਹੋਇਆ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਦਾ ਕਰੀਬ 6 ਸਾਲ ਪੁਰਾਣਾ ਵੀਡੀਓ ਹੈ, ਜਿਸਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ ‘Tandur___times’ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ‘#OsmaniaHospital Ka Ye Haal Hai #Corona Virus Ke #Died Body’s ka yeh hall hai waha Is Virus Ko Mazak Maat Samjho Pls#
Stay home”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵੀਡੀਓ ਨਾਲ ਕੀਤੇ ਗਏ ਦਾਅਵੇ ਦਾ ਸੱਚ ਜਾਣਨ ਲਈ ਅਸੀਂ ਯੂ-ਟਿਊਬ ਸਰਚ ਦੀ ਮਦਦ ਲਈ। ‘Ind ToDaY’ ਯੂ-ਟਿਊਬ ਚੈਨਲ ‘ਤੇ ਸਾਨੂੰ ਇਹ ਵੀਡੀਓ ਅਪਲੋਡ ਮਿਲਿਆ। 25 ਦਸੰਬਰ 2013 ਨੂੰ ਅਪਲੋਡ ਕੀਤੇ ਗਏ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਹੈਦਰਾਬਾਦ ਦੇ ਉਸਮਾਨੀਆ ਹੱਸਪਤਾਲ ਦੇ ਸ਼ਵਗ੍ਰਹਿ ਵਿਚ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਮਿਲਿਆ ਅਤੇ ਉਨ੍ਹਾਂ ਨੂੰ ਕੋਈ ਲੈਣ ਵਾਲਾ ਨਹੀਂ ਸੀ।
ਸਾਨੂੰ ‘Indtoday’ ਦੇ ਫੇਸਬੁੱਕ ਪੇਜ ‘ਤੇ ਇਸ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਵੀ ਮਿਲਿਆ, ਜਿਸਨੂੰ 26 ਜੂਨ ਨੂੰ ਜਾਰੀ ਕੀਤਾ ਗਿਆ ਸੀ।
26 ਜੂਨ 2020 ਨੂੰ ਜਾਰੀ ਸ਼ਪਸ਼ਟੀਕਰਨ ਦੇ ਮੁਤਾਬਕ, ‘Indtoday’ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੈ ਕਿ ਉਨ੍ਹਾਂ ਦੀ ਇੱਕ ਵੀਡੀਓ ਨੂੰ ਛੇੜਛਾੜ ਕਰਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ, ਜਿਸਦੇ ਵਿਚ ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਦੀ ਖਰਾਬ ਹਾਲਤ ਨੂੰ ਦਰਸਾਇਆ ਗਿਆ ਹੈ। ਵੀਡੀਓ ਵਿਚ ਕਈ ਸ਼ਵਾਂ ਨੂੰ ਵੇਖਿਆ ਜਾ ਸਕਦਾ ਹੈ ਅਤੇ ਇਹ ਕਰੀਬ ਛੇ ਸਾਲ ਪੁਰਾਣਾ ਵੀਡੀਓ ਹੈ। ਇਸ ਵੀਡੀਓ ਨੂੰ ਯੂ-ਟਿਊਬ ਚੈਨਲ ‘ਤੇ 25 ਦਸੰਬਰ 2013 ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਵ੍ਹਟਸਐਪ ਯੂਜ਼ਰਸ ਤੋਂ ਅਪੀਲ ਕਰਦੇ ਹਾਂ ਕਿ ਉਹ ਇਸਨੂੰ ਹਾਲ ਦਾ ਵੀਡੀਓ ਨਾ ਸਮਝਣ ਅਤੇ ਨਾ ਹੀ ਇਸਨੂੰ ਲੈ ਕੇ ਗੁਮਰਾਹ ਹੋਵਣ। ਜੇਕਰ ਕੋਈ ਇਸ ਵੀਡੀਓ ਨੂੰ ਸਰਕੂਲੇਟ ਕਰਦਾ ਹੈ, ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਮਨਾ ਕਰਨਾ ਪੈ ਸਕਦਾ ਹੈ। ਧੰਨਵਾਦ।’
ਇਸਤੋਂ ਬਾਅਦ ਅਸੀਂ ਨਿਊਜ਼ ਚੈਨਲ Tv9 ਵਿਚ ਹੈਦਰਾਬਾਦ ਦੇ ਕ੍ਰਾਈਮ ਰਿਪੋਟਰ ਨੂਰ ਮੁਹੱਮਦ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂ ਦੱਸਿਆ ਕਿ, ‘ਵਾਇਰਲ ਹੋ ਰਹੇ ਇਸ ਵੀਡੀਓ ਦਾ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਕਰੀਬ ਛੇ ਸਾਲ ਪੁਰਾਣਾ ਵੀਡੀਓ ਹੈ, ਜਿਸਨੂੰ ਲੋਕ ਹਾਲ ਹੀ ਦਾ ਸਮਝ ਕੇ ਸ਼ੇਅਰ ਕਰਦੇ ਪਏ ਹਨ।’
ਕੋਰੋਨਾ ਸੰਕ੍ਰਮਣ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਲਗਾਤਾਰ ਪੁਰਾਣੀ ਤਸਵੀਰ ਅਤੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸਤੋਂ ਪਹਿਲਾ ਮੁੰਬਈ ਦੇ ਇੱਕ ਹੱਸਪਤਾਲ ਦਾ ਵੀਡੀਓ ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਾਰਾਯਣ ਹੱਸਪਤਾਲ ਦੇ ਨਾਂ ਤੋਂ ਵਾਇਰਲ ਹੋਇਆ ਸੀ, ਜਿਸਦੀ ਪੜਤਾਲ ਵਿਸਵਾਸ਼ ਨਿਊਜ਼ ਨੇ ਕੀਤੀ ਸੀ।
ਇਸ ਵੀਡੀਓ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Tandur___times ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਦੇ ਪੁਰਾਣੇ ਵੀਡੀਓ ਨੂੰ ਕੋਰੋਨਾ ਸੰਕ੍ਰਮਣ ਨਾਲ ਹੋਈ ਮੌਤਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਵੀਡੀਓ ਕਰੀਬ ਛੇ ਸਾਲ ਪੁਰਾਣਾ ਹੈ, ਜਿਸਦਾ ਕੋਰੋਨਾ ਵਾਇਰਸ ਸੰਕ੍ਰਮਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
- Claim Review : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕਈ ਸਾਰੇ ਸ਼ਵਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਵਜਹ ਨਾਲ ਹੋਈ ਮੌਤਾਂ ਕਾਰਣ ਸ਼ਵਾਂ ਦਾ ਇਹ ਢੇਰ ਉਸਮਾਨੀਆ ਹਸਪਤਾਲ ਦੇ ਸ਼ਵਗ੍ਰਹਿ ਵਿਚ ਪਿਆ ਹੋਇਆ ਹੈ।
- Claimed By : FB Page- Tandur Times
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...