X
X

FACT CHECK: ਬੇਅਦਬੀ ਦਾ ਇਹ ਵੀਡੀਓ ਹਾਲੀਆ ਨਹੀਂ, ਅਕਤੂਬਰ 2021 ਦਾ ਹੈ, ਵੀਡੀਓ ਨੂੰ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਸਗੋ ਅਕਤੂਬਰ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Dec 24, 2021 at 06:01 PM
  • Updated: Dec 24, 2021 at 07:20 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਬੇਅਦਬੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਵੱਲੋਂ ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੰਡ ਦਿੱਤੂਪੁਰ ਜੱਟਾਂ ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁੱਤੀਆਂ ਪਾ ਕੇ ਦੂਜੀ ਵਾਰ ਬੇਅਦਬੀ ਕਰਨ ਆਏ ਵਿਅਕਤੀ ਨੂੰ ਪਿੰਡ ਵਾਲਿਆਂ ਨੇ ਬਚਾ ਲਿਆ ਸੀ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋ ਅਕਤੂਬਰ ਦਾ ਹੈ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ” ਫੈਨ ਨਵਜੋਤ ਕੌਰ ਲੰਬੀ ਦੇ” ਨੇ 23 ਦਸੰਬਰ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਪਿੰਡ ਦਿੱਤੁਪੂਰ ਜੱਟਾਂ ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁਤੀਆਂ ਪਾਕੇ 2ਜੀ ਵਾਰ ਬੇਅਦਬੀ ਕਰਨ ਆਇਆ ਪਰ ਉਸ ਸਮੇ ਵੀ ਪਿੰਡ ਵਾਲਿਆਂ ਨੇ ਇਸਨੂੰ ਬਚਾ ਲਿਆ ਸੀ। ਅੱਜ ਤੋਂ ਸਾਲ ਪਹਿਲਾਂ ਇਸਨੇ ਪਿੰਡ ਸੀਲ ,ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿਚ ਵੀ ਬੇਅਦਬੀ ਕੀਤੀ ਸੀ ਅੱਜ ਦਿੱਤੁਪੂਰ ,ਜੱਟਾਂ ਨੇੜੇ ਅਲੋਵਾਲ ਵਿਖੇ ਵੀ ਬੇਅਦਬੀ ਕਰਨ ਆਇਆ ਪਰ ਦਿੱਤੁਪੂਰ ਦੇ ਲੋਕਾਂ ਤੇ ਲੱਖ ਲਾਹਣਤ ਜੋ ਦੁਸਟ ਨੂੰ ਬਚਾ ਰਹੇ।

ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ (ਪਿੰਡ ਦਿੱਤੂਪੁਰ ਜੱਟਾਂ ) ਕੀਵਰਡ ਨਾਲ ਸਰਚ ਕੀਤਾ ਤਾਂ ਸਾਨੂੰ ਇਹ ਵੀਡੀਓ ਥਾਵਾਂ ਤੇ ਮਿਲਿਆ। ਪੰਜਾਬੀ ਜਾਗਰਣ ਵਿੱਚ 3 ਅਕਤੂਬਰ 2021 ਨੂੰ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਆਪਣੀ ਖਬਰ ਵਿੱਚ ਵਰਤਿਆ ਹੋਇਆ ਸੀ ਅਤੇ ਸਿਰਲੇਖ ਲਿਖਿਆ ਸੀ , “ਦਿੱਤੂਪੁਰ ਜੱਟਾਂ ‘ਚ ਬੇਅਦਬੀ ਦੀ ਕੋਸ਼ਿਸ਼ ਨਾਕਾਮ, ਅੰਗ ਪਾੜਣ ਤੋਂ ਰੋਕਣ ਤੇ ਕ੍ਰਿਪਾਨ ਚੁੱਕ ਕੇ ਭੱਜਿਆ ਮੁਲਜ਼ਮ”

ਖਬਰ ਦੇ ਮੁਤਾਬਿਕ : ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਤੜਕਸਾਰ ਸਾਢੇ ਕੁ ਪੰਜ ਵਜੇ ਦੇ ਕਰੀਬ ਪਿੰਡ ਦੇ ਹੀ ਇੱਕ ਵਿਅਕਤੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਹਾਜ਼ਰ ਲੋਕ ਜਦੋਂ ਉਕਤ ਦੋਸ਼ੀ ਨੂੰ ਫੜ੍ਹਨ ਲੱਗੇ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਜਾਈ ਕ੍ਰਿਪਾਨ ਚੁੱਕ ਲਈ ਤੇ ਪਿੰਡ ਵੱਲ ਨੂੰ ਦੌੜ ਗਿਆ । ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਥਾਣਾ ਭਾਦਸੋਂ ਦੇ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਖਿਲਾਫ਼ ਧਾਰਾ 295ਏ,380 ਅਧੀਨ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।” ਪੂਰੀ ਖਬਰ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।

Daily News Punjabi ਦੇ ਯੂਟਿਊਬ ਚੈਨਲ ਤੇ 3 ਅਕਤੂਬਰ 2021 ਨੂੰ ਇਹ ਵੀਡੀਓ ਅਪਲੋਡ ਕੀਤਾ ਹੋਇਆ ਮਿਲਿਆ । ਵੀਡੀਓ ਨਾਲ ਲਿਖਿਆ ਹੋਇਆ ਸੀ :ਬੇਅਦਬੀ ਦਿੱਤੂਪੁਰ | dittupur beadbe video|patiala dittupur beadbe kand|dittupur beadbe latest news |” ਵੀਡੀਓ ਵਿੱਚ ਥਾਣਾ ਭਾਦਸੋਂ ਦੇ ਮੁੱਖੀ ਸੁਖਦੇਵ ਸਿੰਘ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪਿੰਡ ਦੇ ਇੱਕ ਆਦਮੀ ਜਿਸਦਾ ਨਾਂ ਜਗਦੀਪ ਸਿੰਘ ਹੈ ਚੱਪਲਾਂ ਸਣੇ ਉੱਤੇ ਚੜ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਤੇ ਉਕਤ ਦੋਸ਼ੀ ਖਿਲਾਫ਼ ਧਾਰਾ 295ਏ,380 ਆਈ ਪੀ ਸੀ ਦੇ ਅਧੀਨ ਮਾਮਲਾ ਦਰਜ਼ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।” ਪੂਰੀ ਵੀਡੀਓ ਇੱਥੇ ਦੇਖੋ।

ਵਾਇਰਲ ਵੀਡੀਓ ਦਿੱਖ ਰਹੇ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ” Dainik Savera “ਵਿੱਚ ਇੱਕ ਵੀਡੀਓ ਰਿਪੋਰਟ ਮਿਲੀ ਹੈ । ਦੈਨਿਕ ਸਵੇਰਾ ਨੇ ਇਹ ਰਿਪੋਰਟ 5 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤੀ ਸੀ ਜਿਸਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਅਸੀਂ ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡਿਆ ਤੇ ਪ੍ਰਕਾਸ਼ਿਤ ਨਿਊਜ਼ ਰਿਪੋਰਟਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਕਈ ਰਿਪੋਰਟਾਂ ਮਿਲਿਆ ਹਨ ਕਿ ਵਾਇਰਲ ਵੀਡੀਓ ਦਿੱਖ ਰਹੇ ਵਿਅਕਤੀ ਨੇ ਸਾਲ ਪਹਿਲਾਂ ਪਿੰਡ ਸੀਲ, ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿੱਚ ਵੀ ਬੇਅਦਬੀ ਕੀਤੀ ਸੀ।

ਫੇਸਬੁੱਕ ਤੇ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਅਕਤੂਬਰ 2021 ਵਿੱਚ ਸ਼ੇਅਰ ਕੀਤਾ ਹੈ।

ਅਸੀਂ ਇਸ ਮਾਮਲੇ ਵਿੱਚ ਵੱਧ ਜਾਣਕਾਰੀ ਲਈ ਦੈਨਿਕ ਜਾਗਰਣ ਦੇ ਭਾਦਸੋਂ ਦੇ ਰਿਪੋਰਟਰ ਮਹਿੰਦਰਪਾਲ ਬੱਬੀ ਨਾਲ ਗੱਲ ਕੀਤੀ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਵਹਟਸਐੱਪ ਤੇ ਸ਼ੇਅਰ ਵੀ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਉਨ੍ਹਾਂ ਨੇ ਹੀ ਲਿਖੀ ਸੀ ਅਤੇ ਵਾਇਰਲ ਵੀਡੀਓ ਪੁਰਾਣਾ ਹੈ। ਇਸਦਾ ਹਾਲੀਆ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਵੀਡੀਓ ਵਿੱਚ ਦਿਸ ਰਹੇ ਵਿਅਕਤੀ ਨੇ ਪਹਿਲਾਂ ਵੀ ਇੱਕ ਬਾਰ ਬੇਅਦਬੀ ਕੀਤੀ ਸੀ ਅਤੇ ਉਸਦੇ ਖਿਲਾਫ ਐਕਸ਼ਨ ਵੀ ਲਿਆ ਗਿਆ ਸੀ ,ਉਕਤ ਦੋਸ਼ੀ ਦੇ ਖਿਲਾਫ਼ ਧਾਰਾ 295ਏ,380 ਅਧੀਨ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।

ਪੜਤਾਲ ਦੇ ਅੰਤ ਵਿੱਚ ਅਸੀਂ ਫੇਸਬੁੱਕ ਪੇਜ “ਫੈਨ ਨਵਜੋਤ ਕੌਰ ਲੰਬੀ ਦੇ “ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਇਸ ਪੇਜ ਨੂੰ 290,583 ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 10, ਅਪ੍ਰੈਲ 2018 ਨੂੰ ਬਣਾਇਆ ਗੀਤਾ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਸਗੋ ਅਕਤੂਬਰ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਪਿੰਡ ਦਿੱਤੁਪੂਰ ਜੱਟਾਂ ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁਤੀਆਂ ਪਾਕੇ 2ਜੀ ਵਾਰ ਬੇਅਦਬੀ ਕਰਨ ਆਇਆ ਪਰ ਉਸ ਸਮੇ ਵੀ ਪਿੰਡ ਵਾਲਿਆਂ ਨੇ ਇਸਨੂੰ ਬਚਾ ਲਿਆ ਸੀ। ਅੱਜ ਤੋਂ ਸਾਲ ਪਹਿਲਾਂ ਇਸਨੇ ਪਿੰਡ ਸੀਲ ,ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿਚ ਵੀ ਬੇਅਦਬੀ ਕੀਤੀ ਸੀ ਅੱਜ ਦਿੱਤੁਪੂਰ ,ਜੱਟਾਂ ਨੇੜੇ ਅਲੋਵਾਲ ਵਿਖੇ ਵੀ ਬੇਅਦਬੀ ਕਰਨ ਆਇਆ ਪਰ ਦਿੱਤੁਪੂਰ ਦੇ ਲੋਕਾਂ ਤੇ ਲੱਖ ਲਾਹਣਤ ਜੋ ਦੁਸਟ ਨੂੰ ਬਚਾ ਰਹੇ।
  • Claimed By : ਫੇਸਬੁੱਕ ਪੇਜ " ਫੈਨ ਨਵਜੋਤ ਕੌਰ ਲੰਬੀ ਦੇ"
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later