ਵਿਰਾਟ ਕੋਹਲੀ ਦੇ ਸੰਨਿਆਸ ਨਾਲ ਜੁੜਿਆ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਫਰਜ਼ੀ ਸਾਬਤ ਹੋਇਆ। ਵਾਇਰਲ ਦੋਵੇਂ ਵੀਡੀਓਜ਼ ਹਾਲੀਆ ਨਹੀਂ ਪੁਰਾਣੇ ਹਨ ਅਤੇ ਵਿਰਾਟ ਕੋਹਲੀ ਨੇ ਸੰਨਿਆਸ ਨੂੰ ਲੈ ਕੇ ਹਾਲੇ ਕੋਈ ਐਲਾਨ ਨਹੀਂ ਕੀਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਪ੍ਰੈਸ ਕਾਨਫਰੰਸ ਦੇ 2 ਵੀਡੀਓਜ਼ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਹਲੀ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇਂ ਵੀਡੀਓਜ਼ ਹਾਲੀਆ ਨਹੀਂ ਪੁਰਾਣੇ ਹਨ ਅਤੇ ਵਿਰਾਟ ਕੋਹਲੀ ਨੇ ਸੰਨਿਆਸ ਨੂੰ ਲੈ ਕੇ ਹਾਲੇ ਕੋਈ ਐਲਾਨ ਨਹੀਂ ਕੀਤਾ ਹੈ।
ਫੇਸਬੁੱਕ ਪੇਜ ‘Overall viper’ ਨੇ 4 ਜਨਵਰੀ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ: “ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਅਲਵਿਦਾ ਵਿਰਾਟ ਕੋਹਲੀ।”
ਸੋਸ਼ਲ ਮੀਡਿਆ ‘ਤੇ ਵਿਰਾਟ ਕੋਹਲੀ ਨਾਲ ਜੁੜੇ ਕਈ ਦੂੱਜੇ ਵੀਡੀਓ ਵੀ ਇਸੇ ਦਾਅਵੇ ਨਾਲ ਸ਼ੇਅਰ ਕੀਤੇ ਜਾ ਰਹੇ ਹਨ। ਇਸ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਸੰਨਿਆਸ ਨਾਲ ਜੁੜੀ ਜਾਣਕਾਰੀ ਲਈ ਗੂਗਲ ਸਰਚ ਦਾ ਸਹਾਰਾ ਲਿਆ। ਸੰਬੰਧਿਤ ਕੀਵਰਡਸ ਟਾਈਪ ਕਰਨ ‘ਤੇ ਸਾਨੂੰ ਕੋਈ ਅਜਿਹੀ ਖਬਰ ਨਹੀਂ ਮਿਲੀ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ ਕਿ ਵਿਰਾਟ ਕੋਹਲੀ ਨੇ ਆਪਣੇ ਸੰਨਿਆਸ ਦੀ ਘੋਸ਼ਣਾ ਕੀਤੀ ਹੈ। ਜੇਕਰ ਵਿਰਾਟ ਨੇ ਅਜਿਹਾ ਕੀਤਾ ਹੁੰਦਾ ਤਾਂ ਮੀਡੀਆ ਲਈ ਇਹ ਵੱਡੀ ਖਬਰ ਹੋਣੀ ਸੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੂਰੀ ਵਾਇਰਲ ਵੀਡੀਓ ਨੂੰ ਸੁਣਿਆ। ਵੀਡੀਓ ‘ਚ ਵਿਰਾਟ ਨੇ ਕਿਤੇ ਵੀ ਸੰਨਿਆਸ ਲੈਣ ਦੀ ਗੱਲ ਨਹੀਂ ਕੀਤੀ ਹੈ। ਖੋਜ ਕਰਨ ‘ਤੇ ਸਾਨੂੰ ਪੁਰਾਣੀ ਤਾਰੀਖ ਵਿੱਚ ਕਈ ਥਾਵਾਂ ‘ਤੇ ਇਹ ਵੀਡੀਓ ਅਪਲੋਡ ਮਿਲਿਆ। ਵੀਡੀਓ 16 ਜੂਨ, 2019 ਨੂੰ ‘ਈਵੈਂਟਸ ਐਂਡ ਹੈਪਨਿੰਗ ਸਪੋਰਟਸ’ ਨਾਮ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ। ਦਿਤੀ ਗਈ ਜਾਣਕਾਰੀ ਅਨੁਸਾਰ, “ਵਿਰਾਟ ਕੋਹਲੀ ਨੇ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਪ੍ਰੀ-ਮੈਚ ਪ੍ਰੈਸ ਕਾਨਫਰੰਸ ਕੀਤੀ ਸੀ।”
cricketworldcup.com ਦੀ ਵੈੱਬਸਾਈਟ ‘ਤੇ ਵੀ 16 ਜੂਨ 2019 ਨੂੰ ਅੱਪਲੋਡ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। 15 ਜੂਨ 2019 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਖਬਰ ਵਿੱਚ ਵਾਇਰਲ ਵੀਡੀਓ ਦੇ ਸਕਰੀਨ ਸ਼ਾਟ ਦੀ ਵਰਤੋਂ ਕੀਤੀ ਗਈ ਸੀ ਅਤੇ ਇਸਨੂੰ ਭਾਰਤ ਅਤੇ ਪਾਕਿਸਤਾਨ ਮੁਕਾਬਲੇ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਪ੍ਰੈਸ ਕਾਨਫਰੰਸ ਦਾ ਦਸਿਆ ਗਿਆ।
ਜਾਂਚ ਵਿੱਚ ਅੱਗੇ ਅਸੀਂ ਵਿਰਾਟ ਕੋਹਲੀ ਦੇ ਸੰਨਿਆਸ ਨੂੰ ਲੈ ਕੇ ਵਾਇਰਲ ਦੂੱਜੇ ਵੀਡੀਓ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਵਾਇਰਲ ਵੀਡੀਓ ਉਸ ਸਮੇਂ ਦੀ ਹੈ ਜਦੋਂ ਏਸ਼ੀਆ ਕੱਪ 2022 ‘ਚ ਭਾਰਤ ਨੂੰ ਪਾਕਿਸਤਾਨ ਤੋਂ ਬੁਰੀ ਤਰ੍ਹਾਂ ਹਾਰ ਮਿਲੀ ਸੀ। ਕੋਹਲੀ ਦੇ ਸੰਨਿਆਸ ਦਾ ਦਾਅਵਾ ਫਰਜ਼ੀ ਹੈ। ਸਾਨੂੰ ਇਹ ਵੀਡੀਓ 5 ਸਤੰਬਰ 2022 ਨੂੰ ਕਈ ਯੂਟਿਊਬ ਚੈਨਲ ‘ਤੇ ਅੱਪਲੋਡ ਮਿਲਿਆ। ਏਐਨਆਈ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਵੀਡੀਓ ਵਿੱਚ ਦੱਸਿਆ ਗਿਆ ਕਿ ਵਿਰਾਟ ਕੋਹਲੀ ਏਸ਼ੀਆ ਕੱਪ 2022 ਵਿਚ ਪਾਕਿਸਤਾਨ ਤੋਂ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਰਾਟ ਕੋਹਲੀ।
ਅਸੀਂ ਦਾਅਵੇ ਨੂੰ ਲੈ ਕੇ ਵਿਰਾਟ ਕੋਹਲੀ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਵੀ ਸਕੈਨ ਕੀਤਾ। ਉੱਥੇ ਵੀ ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ।
ਟੀ-20 ਕ੍ਰਿਕੇਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਕਈ ਭਾਰਤੀ ਖਿਡਾਰੀਆਂ ਦੇ ਪੁਰਾਣੇ ਵੀਡੀਓ ਵੱਖ-ਵੱਖ ਦਾਅਵਿਆਂ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ, ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ। ਤੁਸੀਂ ਇੱਥੇ ਸਾਡੀ ਜਾਂਚ ਨੂੰ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਬਾਰੇ ਦੈਨਿਕ ਜਾਗਰਣ ਦੇ ਖੇਡ ਪੱਤਰਕਾਰ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ”ਵਿਰਾਟ ਕੋਹਲੀ ਦਾ ਇਹ ਵੀਡੀਓ ਪੁਰਾਣਾ ਹੈ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦਸਿਆ ਹੈ।”
ਅਸੀਂ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ Overall viper ਨੂੰ ਸਕੈਨ ਕੀਤਾ। ਇਸ ਪੇਜ ਨੂੰ ਇੱਕ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਰਾਟ ਕੋਹਲੀ ਦੇ ਸੰਨਿਆਸ ਨਾਲ ਜੁੜਿਆ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਫਰਜ਼ੀ ਸਾਬਤ ਹੋਇਆ। ਵਾਇਰਲ ਦੋਵੇਂ ਵੀਡੀਓਜ਼ ਹਾਲੀਆ ਨਹੀਂ ਪੁਰਾਣੇ ਹਨ ਅਤੇ ਵਿਰਾਟ ਕੋਹਲੀ ਨੇ ਸੰਨਿਆਸ ਨੂੰ ਲੈ ਕੇ ਹਾਲੇ ਕੋਈ ਐਲਾਨ ਨਹੀਂ ਕੀਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।