Fact Check: CM ਭਗਵੰਤ ਮਾਨ ਦਾ ਪੁਰਾਣਾ ਵੀਡੀਓ ਗ਼ਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਵੀਡੀਓ ਹਾਲਿਆ ਨਹੀਂ ਬਲਕਿ ਪੁਰਾਣਾ ਹੈ ਅਤੇ ਉਸ ਸਮੇਂ ਭਗਵੰਤ ਮਾਨ ਮੁਖ ਮੰਤਰੀ ਨਹੀਂ ਸਨ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ 18 ਸੈਕੰਡ ਦਾ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਨਾਲ ਲਿਖਿਆ ਹੈ ,’ ਲੈ CM ਸਾਬ ਨੂੰ ਸਾਰਾ ਪਤਾ ਕਿ ਜੱਟ ਕੀ ਮੰਗਦਾ।’ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਵੀਡੀਓ ਹਾਲਿਆ ਨਹੀਂ ਬਲਕਿ ਪੁਰਾਣਾ ਹੈ ਅਤੇ ਉਸ ਸਮੇਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ।

ਕੀ ਹੋ ਰਿਹਾ ਹੈ ਵਾਇਰਲ ?

ਸੋਸ਼ਲ ਮੀਡਿਆ ਤੇ ਫੇਸਬੁੱਕ ਪੇਜ “Aaap party pap party ” ਨੇ 1 ਮਈ ਨੂੰ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,’ਲੈ CM ਸਾਬ ਨੂੰ ਸਾਰਾ ਪਤਾ ਕਿ ਜੱਟ ਕੀ ਮੰਗਦਾ”

ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ। ਅਸੀਂ ਵੀਡੀਓ ਨਾਲ ਸੰਬੰਧਿਤ ਕੀਵਰਡ ਨਾਲ ਵੀਡੀਓ ਨੂੰ ਖੋਜਣਾ ਸ਼ੁਰੂ ਕੀਤਾ। ਸਾਨੂੰ ਇਹ ਵੀਡੀਓ ਕਈ ਫੇਸਬੁੱਕ ਪੋਸਟਾਂ ਅਤੇ ਯੂਟਿਊਬ ਚੈਨਲ ਤੇ ਅਪਲੋਡ ਮਿਲਿਆ । ਅਸੀਂ ਸਭ ਤੋਂ ਪੁਰਾਣੀ ਤਾਰੀਖ ਤੇ ਗਏ ਅਤੇ Fun & Facts ਨਾਮ ਦੇ ਯੂਟਿਊਬ ਚੈਨਲ ਤੇ 11 ਅਪ੍ਰੈਲ 2014 ਨੂੰ ਇਹ ਵੀਡੀਓ ਅਪਲੋਡ ਮਿਲਿਆ। ਵੀਡੀਓ ਵਿੱਚ ਭਗਵੰਤ ਮਾਨ ਪੰਜਾਬੀ ਸਿੰਗਰ ਪੰਮੀ ਬਾਈ ਬਾਰੇ ਬੋਲ ਰਹੇ ਹਨ। ਵੀਡੀਓ ਵਿੱਚ ਤੁਸੀਂ ਉਨ੍ਹਾਂ ਨੂੰ ਬੋਲਦੇ ਹੋਏ ਸੁਣ ਸਕਦੇ ਹੋ ਕਿ ,’ ਪੰਮੀ ਬਾਈ ਜੀ ਇੱਕ ਪਾਸਾ ਰੱਖੋ , ਤੁਸੀਂ ਪੰਜਾਬ ਨੂੰ ਉਜਾੜਨ ਵਾਲਿਆ ਦਾ ਸਾਥ ਦੇ ਰਹੇ ਹੋ। ਤੁਸੀਂ ਕਹਿ ਰਹੇ ਹੋ ਦੋ ਚੀਜ਼ਾਂ ਜੱਟ ਮੰਗਦਾ , ਦਾਰੂ ਘਰ ਦੀ , ਬੰਦੂਕ ਬਾਰਾਂ ਬੋਰ ਦੀ, ਸਾਬਾਸ਼! ਜੱਟ ਬਿਜਲੀ ਮੰਗਦਾ ਹੈ। ਜੱਟ ਆਪਣੀ ਫ਼ਸਲਾਂ ਦੇ ਭਾਵ ਮੰਗਦਾ ਹੈ। ਜੇ ਨਹੀਂ ਦਿੰਦੇ ਜੱਟ ਫਾਹਾ ਮੰਗਦਾ ਹੈ, ਸਪਰੇਅ ਮੰਗਦਾ ਹੈ। ਪੰਮੀ ਬਾਈ ਮੇਰੇ ਖਿਲਾਫ ਬੋਲਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ। “

Ranjit Sandhu ਨਾਮ ਦੇ ਯੂਟਿਊਬ ਚੈਨਲ ਤੇ ਵੀ ਇਹ ਵੀਡੀਓ 21 ਅਪ੍ਰੈਲ 2014 ਨੂੰ ਅਪਲੋਡ ਮਿਲਿਆ। ਇਸ ਵਿੱਚ ਵੀ ਉਨ੍ਹਾਂ ਨੂੰ ਪੰਮੀ ਬਾਈ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ।

ਫੇਸਬੁੱਕ ਪੇਜ Malwatimes Punjabi News ਤੇ ਵੀ ਸਾਨੂੰ ਇਹ ਵੀਡੀਓ ਮਿਲਿਆ। 44 ਸੈਕੰਡ ਦੇ ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ 22 ਸੈਕੰਡ ਤੋਂ ਲੈ ਕੇ 39 ਸੈਕੰਡ ਤੱਕ ਦੇਖਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਡਿਜੀਟਲ ਦੇ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ , ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਰਾਣਾ ਵੀਡੀਓ ਹੈ , ਇਸਦਾ ਹਾਲੀਆ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ।

ਵਿਸ਼ਵਾਸ ਨਿਊਜ਼ ਸੁਤੰਤਰ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵੀਡੀਓ ਕਿੱਥੋਂ ਅਤੇ ਕਦੋਂ ਦਾ ਹੈ, ਪਰ 2014 ਤੋਂ ਇਹ ਵੀਡੀਓ ਇੰਟਰਨੈੱਟ ਤੇ ਮੌਜੂਦ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚੱਲਿਆ ਕਿ ਇਸ ਪੇਜ ਨੂੰ ਫੇਸਬੁੱਕ ਤੇ 52,535 ਲੋਕ ਫੋਲੋ ਕਰਦੇ ਹੈ ਅਤੇ ਇਸ ਪੇਜ ਨੂੰ 13 ਜੁਲਾਈ 2015 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਵੀਡੀਓ ਹਾਲਿਆ ਨਹੀਂ ਬਲਕਿ ਪੁਰਾਣਾ ਹੈ ਅਤੇ ਉਸ ਸਮੇਂ ਭਗਵੰਤ ਮਾਨ ਮੁਖ ਮੰਤਰੀ ਨਹੀਂ ਸਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts